ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਣਕ ਦੀ ਸਾਂਭ-ਸੰਭਾਲ ਦਾ ਵੇਲਾ

Posted On November - 25 - 2016

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਦਸੰਬਰ ਤਕ ਹਾੜ੍ਹੀ ਦੀ ਸਾਰੀ ਬਿਜਾਈ ਖ਼ਤਮ ਹੋ ਜਾਂਦੀ ਹੈ ਪਰ ਨਰਮੇ ਜਾਂ ਬਾਸਮਤੀ ਵਾਲੇ ਖੇਤਾਂ ਵਿੱਚ ਕਈ ਵਾਰ ਬਿਜਾਈ ਪਿਛੇਤੀ ਹੋ ਜਾਂਦੀ ਹੈ। ਜੇ ਕਣਕ ਦੀ ਬਿਜਾਈ ਅਜੇ ਕਰਨੀ ਹੈ ਤਾਂ ਪਹਿਲੇ ਹਫ਼ਤੇ ਤਕ ਪੂਰੀ ਕਰ ਲੈਣੀ ਚਾਹੀਦੀ ਹੈ। ਪਿਛੇਤੀ ਬਿਜਾਈ ਨਾਲ ਕਣਕ ਦਾ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਹੈ।
ਇਸ ਮਹੀਨੇ ਜੇ ਬਿਜਾਈ ਕਰਨੀ ਵੀ ਹੈ ਤਾਂ ਪਿਛੇਤੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ। ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਤੋਂ ਕੋਈ 17 ਕੁਇੰਟਲ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ ਪੱਕਣ ਵਿੱਚ 130 ਦਿਨ ਲੈਂਦੀਆਂ ਹਨ। ਇਹ ਵੇਖਣ ਵਿੱਚ ਆਇਆ ਹੈ ਕਿ ਕੁਝ ਕਿਸਾਨ ਦੁਕਾਨਦਾਰਾਂ ਦੇ ਕੀਤੇ ਪ੍ਰਚਾਰ ਕਾਰਨ ਅਜਿਹੀਆਂ ਕਿਸਮਾਂ ਦੀ ਬਿਜਾਈ ਕਰ ਲੈਂਦੇ ਹਨ ਜਿਨ੍ਹਾਂ ਦੀ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਨਹੀਂ ਕੀਤੀ ਗਈ ਹੁੰਦੀ। ਗ਼ੈਰ-ਸਿਫ਼ਾਰਸ਼ਸੁਦਾ ਕਿਸਮਾਂ ਨੂੰ ਬਿਮਾਰੀਆਂ ਜ਼ਿਆਦਾ ਲਗਦੀਆਂ ਹਨ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਅਜਿਹੀ ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ ਜਿਸ ਦੀ ਸਿਫ਼ਾਰਸ਼ ਨਾ ਕੀਤੀ ਗਈ ਹੋਵੇ।
ਜੇ ਗੋਡੀ ਕਰਨੀ ਔਖੀ ਲਗਦੀ ਹੈ ਅਤੇ ਬਾਥੂ ਤੇ ਹੋਰ ਚੌੜੇ ਪੱਤਿਆਂ ਵਾਲੇ ਨਦੀਨ ਵਧੇਰੇ ਹੋ ਗਏ ਹਨ ਤਾਂ ਉੱਥੇ ਇਨ੍ਹਾਂ ਦੀ ਰੋਕਥਾਮ ਲਈ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4,-ਡੀ ਇਥਾਇਲ ਐਸਟਰ (38 ਫ਼ੀਸਦੀ) ਦਾ 250 ਗ੍ਰਾਮ ਜਾਂ 250 ਮਿਲੀਲਿਟਰ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ। ਸਮੇਂ ਸਿਰ ਬੀਜੀ ਫ਼ਸਲ ਉੱਤੇ ਇਹ ਛਿੜਕਾਅ ਬਿਜਾਈ ਤੋਂ 40 ਦਿਨਾਂ ਪਿੱਛੋਂ ਅਤੇ ਪਿਛੇਤੀ ਬੀਜੀ ਕਣਕ ਉੱਤੇ ਇਹ ਛਿੜਕਾ 45-55 ਦਿਨਾਂ ਪਿੱਛੋਂ ਕੀਤਾ ਜਾਵੇ। ਜੇਕਰ ਕੰਡਿਆਲੀ ਪਾਲਕ ਵਧੇਰੇ ਹੈ ਤਾਂ ਐਲਗ੍ਰਿਪ, ਐਲਗ੍ਰਿਪ ਰਾਇਲ, ਮਾਰਕਗ੍ਰਿਪ (ਮੈਟਸਲਫੁਰਾਨ 20 ਡਬਲਯੂ ਪੀ) ਦਾ 10 ਗ੍ਰਾਮ 150 ਲਿਟਰ ਪਾਣੀ ਵਿੱਚ ਘੋਲ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ਮਹੀਨੇ ਪਿੱਛੋਂ ਛਿੜਕਾਅ ਕਰੋ। ਜੇਕਰ ਕਣਕ ਵਿੱਚ ਛੋਲੇ, ਸਰ੍ਹੋਂ ਜਾਂ ਕੋਈ ਹੋਰ ਚੌੜੇ ਪੱਤਿਆਂ ਵਾਲੀ ਫ਼ਸਲ ਬੀਜੀ ਗਈ ਤਾਂ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਾ ਕਰੋ। ਸਮੇਂ ਸਿਰ ਬੀਜੀ ਕਣਕ ਨੂੰ ਹੁਣ ਪਹਿਲਾ ਪਾਣੀ ਦੇ ਦੇਣਾ ਚਾਹੀਦਾ ਹੈ। ਕਣਕ ਨੂੰ ਬਾਕੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਪਹਿਲੇ ਪਾਣੀ ਨਾਲ ਪਾ ਦੇਵੋ। ਲੋੜ ਤੋਂ ਵੱਧ ਖਾਦ ਦੀ ਵਰਤੋਂ ਨਾ ਕੀਤੀ ਜਾਵੇ। ਪਿਛੇਤੀ ਬੀਜੀ ਕਣਕ ਲਈ ਤਾਂ ਨਾਈਟ੍ਰੋਜਨ ਉਂਜ ਵੀ ਘੱਟ ਪਾਉਣੀ ਚਾਹੀਦੀ ਹੈ।
ਹੁਣ ਕਪਾਹ ਦੀ ਆਖ਼ਰੀ ਚੁਗਾਈ ਹੋਣ ਦਾ ਸਮਾਂ ਹੈ। ਇਸ ਚੁਗਾਈ ਦੀ ਫ਼ਸਲ ਵੱਖਰੀ ਰੱਖੀ ਜਾਵੇ ਕਿਉਂਕਿ ਇਸ ਚੁਗਾਈ ਵਿੱਚ ਚੁਗੀ ਕਪਾਹ ਦੀ ਗੁਣਵੱਤਾ ਜ਼ਿਆਦਾ ਚੰਗੀ ਨਹੀਂ ਹੁੰਦੀ। ਇਸ ਮਹੀਨੇ ਸਰ੍ਹੋਂ ਦਾ ਸਾਗ ਸਾਰੇ ਪੰਜਾਬੀ ਘਰਾਂ ਵਿੱਚ ਬਣਨਾ ਸ਼ੁਰੂ ਹੋ ਜਾਂਦਾ ਹੈ। ਪਰ ਜੇਕਰ ਸਰ੍ਹੋਂ ਨੂੰ ਤੇਲਾ (ਚੇਪਾ) ਪੈ ਜਾਵੇ ਤਾਂ ਇਹ ਸਾਗ ਦੇ ਕਾਬਿਲ ਨਹੀਂ ਰਹਿੰਦੀ ਤੇ ਇਸ ਦਾ ਝਾੜ ਵੀ ਘਟ ਜਾਂਦਾ ਹੈ। ਜਦੋਂ ਫ਼ਸਲ ਉੱਤੇ ਤੇਲੇ ਦਾ ਹਮਲਾ ਵੱਡੀ ਮਾਤਰਾ ਵਿੱਚ ਹੋ ਜਾਵੇ ਤਾਂ ਇਸ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀ ਜ਼ਹਿਰ ਦਾ ਛਿੜਕਾਅ ਕੀਤਾ ਜਾਵੇ। ਤੇਲੇ ਦੀ ਰੋਕਥਾਮ ਲਈ ਏਕਤਾਰਾ 25 ਡਬਲਯੂ ਜੀ ਦਾ 40 ਗ੍ਰਾਮ 100 ਲਿਟਰ ਪਾਣੀ ਵਿੱਚ ਘੋਲ ਨੇ ਛਿੜਕਾਅ ਕਰਕੇ ਵੀ ਕੀਤੀ ਜਾ ਸਕਦੀ ਹੈ। ਇਸ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀ ਜ਼ਹਿਰ ਦਾ ਛਿੜਕਾਅ ਕੀਤਾ ਜਾਵੇ। ਤੇਲੇ ਦੀ ਰੋਕਥਾਮ ਮੈਟਾਸਿਸਟੌਕ 25 ਈ ਸੀ ਜਾਂ ਰੋਗਰ 30 ਈ ਸੀ ਜਾ ਏਕਾਲੁਕਸ 25 ਈ ਸੀ ਜਾਂ ਮਾਲਾਥੀਨ 50 ਈ ਸੀ ਦਾ 400 ਗ੍ਰਾਮ ਲੈ ਕੇ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਛਿੜਕਾਅ ਸ਼ਾਮ ਨੂੰ ਕਰਨਾ ਚਾਹੀਦਾ ਹੈ। ਜਿਸ ਫ਼ਸਲ ਤੋਂ ਸਾਗ ਤੋੜਣਾ ਹੋਵੇ ਉੱਥੇ ਕੇਵਲ ਮਾਲਥੀਨ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਛਿੜਕਾਅ ਕਰਨ ਪਿੱਛੋਂ ਘੱਟੋ-ਘੱਟ ਇੱਕ ਹਫ਼ਤਾ ਸਾਗ ਨਾ ਤੋੜਿਆ ਜਾਵੇ। ਜੇ ਸਾਗ ਪਹਿਲਾਂ ਤੋੜਿਆ ਜਾਵੇਗਾ ਤਾਂ ਜ਼ਹਿਰ ਦੇ ਅੰਸ਼ ਇਸ ਵਿੱਚ ਚਲੇ ਜਾਣਗੇ। ਬਰਸੀਮ ਹੁਣ ਪਹਿਲੀ ਕਟਾਈ ਲਈ ਤਿਆਰ ਹੈ, ਇਹ ਕਟਾਈ ਕਰ ਲੈਣੀ ਚਾਹੀਦੀ ਹੈ।
ਮੂਲੀ ਦੀ ਬਿਜਾਈ ਸਾਰਾ ਸਾਲ ਕੀਤੀ ਜਾ ਸਕਦੀ ਹੈ। ਇਸ ਮਹੀਨੇ ਦੀ ਬਿਜਾਈ ਲਈ ਜਾਪਾਨੀ ਵਾਈਟ ਕਿਸਮ ਬੀਜੀ ਜਾਵੇ। ਇੱਕ ਏਕੜ ਵਿੱਚ ਪੰਜ ਕਿਲੋ ਬੀਜ ਪਾਇਆ ਜਾਵੇ। ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਵੱਟਾਂ ਉੱਤੇ ਬਿਜਾਈ ਕਰਨੀ ਚਾਹੀਦੀ ਹੈ।


Comments Off on ਕਣਕ ਦੀ ਸਾਂਭ-ਸੰਭਾਲ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.