ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੀਟਨਾਸ਼ਕਾਂ ਦੀ ਵਰਤੋਂ ਸਬੰਧੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ

Posted On November - 25 - 2016

ਵਿਜੈ ਕੁਮਾਰ, ਬਲਵਿੰਦਰ ਸਿੰਘ ਅਤੇ ਆਰ.ਕੇ. ਗੁੰਬਰ

A farm worker sprays cotton plants with pesticides on the farm of Jarnail Singh, 72, a retired arts teacher in Jajjal village, Punjab, India, on Wednesday, Aug. 28, 2013. The “Green Revolution” introduced Punjab's farmers to chemical fertilizers and pesticides that seeped into increasingly scarce water sources and contaminated food and soil. Photographer: Prashanth Vishwanathan/Bloomberg

ਦੇਸ਼ ਦੀ ਵਧਦੀ ਆਬਾਦੀ ਦਾ ਢਿੱਡ ਭਰਨ ਲਈ ਪੰਜਾਬ ਵਿੱਚ ਆਧੁਨਿਕ ਖੇਤੀ ਕੀਤੀ ਜਾਂਦੀ ਹੈ। ਇਸ ਵਿੱਚ ਮਸ਼ੀਨਾਂ ਤੋਂ ਲੈ ਕੇ ਵੱਖ ਵੱਖ ਗਰੁੱਪਾਂ ਦੇ ਜ਼ਹਿਰਾਂ ਜਿਵੇਂ ਉਲੀਨਾਸ਼ਕ, ਕੀਟਨਾਸ਼ਕ ਅਤੇ ਨਦੀਨਨਾਸ਼ਕਾਂ ਨੇ ਬਿਮਾਰੀਆਂ ਤੇ ਨਦੀਨਾਂ ਉੱਪਰ ਕਾਬੂ ਪਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਸਦਕਾ ਫ਼ਸਲਾਂ ਦੀ ਪੈਦਾਵਾਰ ਵਿੱਚ ਭਰਪੂਰ ਵਾਧਾ ਹੋਇਆ। ਮੁਲਕ ਦੀਆਂ ਵੱਖੋ-ਵੱਖ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਕੀਟਨਾਸ਼ਕਾਂ ਦੀ ਪਰਖ ਅਤੇ ਸਿਫ਼ਾਰਸ਼ ਕਰਨ ਵਿੱਚ ਕਾਫ਼ੀ ਫ਼ਰਕ ਹੈ। ਦੇਸ਼ ਦੀਆਂ ਕੁਝ ਖੇਤੀਬਾੜੀ ਯੂਨੀਵਰਸਿਟੀਆਂ ਕੀਟਨਾਸ਼ਕਾਂ ਨੂੰ ਆਪਣੇ ਪੱਧਰ ’ਤੇ ਪਰਖੇ ਬਗੈਰ ਹੀ ਕੇਂਦਰੀ ਕੀਟਨਾਸ਼ਕ ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਮੰਨ ਲੈਂਦੀਆਂ ਹਨ। ਕੇਂਦਰੀ ਕੀਟਨਾਸ਼ਕ ਬੋਰਡ ਵੱਲੋਂ ਕਿਸੇ ਵੀ ਕੀਟਨਾਸ਼ਕ ਨੂੰ ਰਜਿਸਟਰ ਕਰਨ ਅਤੇ ਸਿਫ਼ਾਰਸ਼ ਕਰਨ ਤੋਂ ਪਹਿਲਾਂ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਤਜਰਬਿਆਂ ਅਧੀਨ ਫ਼ਸਲ ਉੱਪਰ ਕੀਟਨਾਸ਼ਕਾਂ ਦਾ ਕੁਪ੍ਰਭਾਵ, ਕੀੜਿਆਂ ਨੂੰ ਮਾਰਨ ਦੀ ਸਮਰੱਥਾ, ਫ਼ਸਲ ਵਿੱਚ ਰਹਿੰਦ-ਖੂੰਹਦ ਅਤੇ ਮਿੱਤਰ ਕੀੜਿਆਂ ਉੱਪਰ ਕੁਪ੍ਰਭਾਵ ਦਾ ਦੋ ਸਾਲ ਦਾ ਆਂਕੜਾ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੀ ਕਿਸੇ ਰਸਾਇਣ ਨੂੰ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਵੱਖ ਵੱਖ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ, ਕੇਂਦਰੀ ਕੀਟਨਾਸ਼ਕ ਬੋਰਡ ਅਤੇ ਹੋਰ ਅਦਾਰਿਆਂ ਵੱਲੋਂ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਜ਼ਹਿਰਾਂ ਦੇ ਮੁਲਾਂਕਣ ਅਤੇ ਸਿਫ਼ਾਰਸ਼ ਕਰਨ ਲਈ ਅਲੱਗ ਅਲੱਗ ਵਿਧੀ ਅਪਣਾਈ ਜਾਂਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵਰਤੀ ਜਾਂਦੀ ਵਿਧੀ-
ਨਵੇਂ ਕੀਟਨਾਸ਼ਕ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੇਂ ਕੀਟਨਾਸ਼ਕਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਵਿੱਚ ਦੋ ਸਾਲ ਦੇ ਤਜਰਬਿਆਂ ਦੌਰਾਨ ਕੀਟਨਾਸ਼ਕਾਂ ਦੀ ਕੀੜਿਆਂ ਨੂੰ ਮਾਰਨ ਦੀ ਸਮਰੱਥਾ, ਮਿੱਤਰ ਕੀੜਿਆਂ ’ਤੇ ਅਸਰ, ਫ਼ਸਲ ਵਿੱਚ ਰਹਿੰਦ ਖੂੰਹਦ ਅਤੇ ਝਾੜ ਦੇ ਆਂਕੜਿਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਨੂੰ ਵਿਭਾਗ ਦੀ ਖੋਜ ਕਮੇਟੀ ਨਾਲ ਵਿਚਾਰਿਆ ਜਾਂਦਾ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਪੱਧਰ ਦੀ ਖੋਜ ਮੁਲਾਂਕਣ ਕਮੇਟੀ (ਆਰ.ਈ.ਸੀ.) ਦੇ ਮਾਹਿਰਾਂ ਦੁਆਰਾ ਕੀਟਨਾਸ਼ਕਾਂ ਦੀ ਕਾਰਜ ਸਮੱਰਥਾ ਦਾ ਪਰੀਖਣ ਕੀਤਾ ਜਾਂਦਾ ਹੈ। ਜੇ ਕਮੇਟੀ ਸੰਤੁਸ਼ਟ ਹੋਵੇ ਤਾਂ ਉਹ ਇਨ੍ਹਾਂ ਦੀ ਹੋਰ ਪ੍ਰੀਖਿਆ ਲਈ ਵੱਖ ਵੱਖ ਥਾਵਾਂ ਉੱਤੇ ਤੀਜੇ ਸਾਲ ਲਈ ਖੋਜ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਤਜਰਬਿਆਂ ਲਈ ਪ੍ਰਵਾਨਗੀ ਦੇ ਦਿੰਦੀ ਹੈ। ਤਜਰਬਿਆਂ ਦੇ ਖ਼ਤਮ ਹੋਣ ਮਗਰੋਂ ਇਨ੍ਹਾਂ ਤਜਰਬਿਆਂ ਦੌਰਾਨ ਇਕੱਤਰ ਕੀਤੇ ਗਏ ਆਂਕੜਿਆਂ ਨੂੰ ਵਿਭਾਗੀ ਪੱਧਰ ਅਤੇ ਯੂਨੀਵਰਸਿਟੀ ਪੱਧਰ ਦੀਆਂ ਖੋਜ ਕਮੇਟੀਆਂ ਵਿੱਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਬੰਧਿਤ ਰਸਾਇਣ ਨੂੰ ਪੰਜਾਬ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ ਦੀ ਕਿਤਾਬ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।
ਨਵੇਂ ਮਾਰਕੇ: ਪਹਿਲਾਂ ਹੀ ਸਿਫ਼ਾਰਸ਼ ਕੀਤੇ ਗਏ ਕੀਟਨਾਸ਼ਕਾਂ ਦੇ ਨਵੇਂ ਮਾਰਕੇ ਵਿਕਸਿਤ ਕਰਨ ਲਈ ਪੀ.ਏ.ਯੂ. ਵੱਲੋਂ ਇੱਕ ਸਾਲ ਦੇ ਖੋਜ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਤਜਰਬੇ ਕੀਤੇ ਜਾਂਦੇ ਹਨ। ਇਕੱਤਰ ਕੀਤੇ ਆਂਕੜਿਆਂ ਨੂੰ ਵਿਭਾਗੀ ਪੱਧਰ ਅਤੇ ਯੂਨੀਵਰਸਿਟੀ ਪੱਧਰ ਦੀਆਂ ਖੋਜ ਕਮੇਟੀਆਂ ਵਿੱਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ ਦੀ ਕਿਤਾਬ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਅਤੇ ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ ਅਤੇ ਬੀਕਾਨੇਰ ਯੂਨੀਵਰਸਿਟੀਆਂ ਵੱਲੋਂ ਨਵੇਂ ਕੀਟਨਾਸ਼ਕਾਂ ਅਤੇ ਪਹਿਲਾਂ ਹੀ ਸਿਫ਼ਾਰਸ਼ ਕੀਤੇ ਗਏ ਕੀਟਨਾਸ਼ਕਾਂ ਦੇ ਨਵੇਂ ਮਾਰਕੇ ਵਿਕਸਿਤ ਕਰਨ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚ ਦੋ ਸਾਲ ਦੇ ਖੋਜ ਤਜਰਬੇ ਅਤੇ ਤੀਜੇ ਸਾਲ ਕਿਸਾਨ ਦੇ ਖੇਤਾਂ ਵਿੱਚ ਅਤੇ ਇੱਕ ਹੋਰ ਸਾਲ ਦੇ ਖੋਜ ਤਜਰਬੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਤਿੰਨ ਸਾਲਾਂ ਦੇ ਖੋਜ ਤਜਰਬੇ ਅਤੇ ਇੱਕ ਸਾਲ ਦੇ ਕਿਸਾਨਾਂ ਦੇ ਖੇਤਾਂ ਦੇ ਤਜਰਬੇ ਯੂਨੀਵਰਸਿਟੀ ਪੱਧਰ ਦੀ ਕਮੇਟੀ ਅਧੀਨ ਵਿਚਾਰੇ ਜਾਂਦੇ ਹਨ। ਜੇ ਕੀਟਨਾਸ਼ਕ ਅਸਰਦਾਰ ਸਿੱਧ ਹੋਵੇ ਤਾਂ ਇਸ ਦੀ ਫ਼ਸਲਾਂ ਲਈ ਸਿਫ਼ਾਰਸ਼ਾਂ ਦੀ ਕਿਤਾਬ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।
ਕੇਂਦਰੀ ਕੀਟਨਾਸ਼ਕ ਬੋਰਡ ਵੱਲੋਂ ਪੰਜੀਕਰਣ ਲਈ ਵਰਤੀ ਜਾਂਦੀ ਵਿਧੀ: ਭਾਰਤ ਵਿੱਚ ਕੇਂਦਰੀ ਕੀਟਨਾਸ਼ਕ ਬੋਰਡ (ਸੀ.ਆਈ.ਬੀ.) ਵੱਲੋਂ ਹੁਣ ਤਕ 271 ਕੀਟਨਾਸ਼ਕਾਂ, ਉਲੀਨਾਸ਼ਕਾਂ ਅਤੇ ਨਦੀਨਾਸ਼ਕਾਂ ਨੂੰ ਵਰਤੋਂ ਲਈ ਰਜਿਸਟਰ ਕੀਤਾ ਗਿਆ ਹੈ। ਵੱਖੋ-ਵੱਖਰੇ ਕੀਟਨਾਸ਼ਕਾਂ, ਉਲੀਨਾਸ਼ਕਾਂ ਅਤੇ ਨਦੀਨਾਸ਼ਕਾਂ ਨੂੰ ਰਜਿਸਟਰ ਕਰਨ ਲਈ ਬੋਰਡ ਨੂੰ ਦੇਸ਼ ਭਰ ਵਿੱਚੋਂ ਕਿਸੇ ਤਿੰਨ ਖੇਤੀ ਮੌਸਮੀ ਖੇਤਰਾਂ (ਵੱਖੋ-ਵੱਖਰੀ ਯੂਨੀਵਰਸਿਟੀਆਂ) ਤੋਂ ਉਸ ਦਾ ਭੌਤਿਕ, ਰਸਾਇਣਕ, ਜੈਵਿਕ ਸਮੱਰਥਾ, ਮਿੱਤਰ ਕੀੜਿਆਂ ਉੱਪਰ ਪ੍ਰਭਾਵ, ਕੀਟਨਾਸ਼ਕਾਂ ਦੀ ਫ਼ਸਲ ਵਿੱਚ ਰਹਿੰਦ-ਖੂੁੰਹਦ, ਫ਼ਸਲ ਦਾ ਝਾੜ ਅਤੇ ਵਾਤਾਵਰਣ ਅਧਿਐਨ ਲਈ ਦੋ ਸਾਲ ਦੇ ਆਂਕੜੇ ਲੋੜੀਂਦੇ ਹਨ। ਇਹ ਆਂਕੜੇ ਵੱਖੋ-ਵੱਖਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਤਿਆਰ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਕੇਂਦਰੀ ਕੀਟਨਾਸ਼ਕ ਬੋਰਡ ਨੂੰ ਸੌਂਪ ਦਿੱਤੇ ਜਾਂਦੇ ਹਨ। ਜਦੋਂ ਇਹ ਕਮੇਟੀ ਇਨ੍ਹਾਂ ਆਂਕੜਿਆਂ ਦਾ ਅਧਿਅਨ ਕਰਨ ਤੋਂ ਬਾਅਦ ਸੰਤੁਸ਼ਟ ਹੋ ਜਾਵੇ ਤਾਂ ਉਹ ਉਸ ਰਸਾਇਣ ਨੂੰ ਪ੍ਰਵਾਨਗੀ ਦੇ ਦਿੰਦੀ ਹੈ।
ਕੇਂਦਰੀ ਕੀਟਨਾਸ਼ਕ ਬੋਰਡ ਵੱਲੋਂ ਕਿਸੇ ਵੀ ਕੀਟਨਾਸ਼ਕ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚੋਂ ਕਿਸੇ ਇੱਕ ਜਾਂ ਦੋ ਜਗ੍ਹਾ ਤੋਂ ਦੋ ਸਾਲ ਦੇ ਤਜਰਬਿਆਂ ਦੇ ਆਂਕੜੇ ਇਕੱਠੇ ਕੀਤੇ ਜਾਂਦੇ ਹਨ। ਇਸ ਲਈ ਇਹ ਜ਼ਰੂਰੀ ਨਹੀਂ ਕਿ ਜੋ ਕੀਟਨਾਸ਼ਕ ਕੇਂਦਰੀ ਕੀਟਨਾਸ਼ਕ ਬੋਰਡ ਵੱਲੋਂ ਸਿਫ਼ਾਰਸ਼ ਕੀਤੇ ਹੋਣ ਉਹ ਸਾਰੇ ਦੇ ਸਾਰੇ ਪੰਜਾਬ ਵਿੱਚ ਵੀ ਟੈਸਟ ਕੀਤੇ ਹੋਣ। ਇਸ ਤੋਂ ਇਲਾਵਾ ਕੀਟਨਾਸ਼ਕਾਂ ਦੇ ਕੰਮ ਕਰਨ ਦੀ ਸਮਰੱਥਾ ਵੀ ਅਲੱਗ ਅਲੱਗ ਕੀੜਿਆਂ ਪ੍ਰਤੀ ਵੱਖਰੀ ਹੈ। ਕੁਝ ਕੀਟਨਾਸ਼ਕ ਹਰੇ ਤੇਲੇ ਦੇ ਉੱਤੇ ਜ਼ਿਆਦਾ ਅਸਰਦਾਰ ਹਨ ਪਰ ਉਹ ਚਿੱਟੀ ਮੱਖੀ ਲਈ ਢੁਕਵੇਂ ਨਹੀਂ ਹੁੰਦੇ। ਇਸ ਤੋਂ ਇਲਾਵਾ ਕੁਝ ਕੀਟਨਾਸ਼ਕ ਜਿਵੇਂ ਕਿ ਐਸੀਫੇਟ, ਐਸੀਟਾਮਪਰਿਡ ਤੇ ਫਿਪਰੋਨਿਲ ਚਿੱਟੀ ਮੱਖੀ ਦੇ ਪੁਨਰਉਥਾਨ ਵਿੱਚ ਵਾਧਾ ਕਰਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਟਨਾਸ਼ਕਾਂ ਦੀ ਸਿਫ਼ਾਰਸ਼ ਤੋਂ ਪਹਿਲਾਂ ਜ਼ਿਆਦਾ ਸਮੇਂ ਲਈ ਪਰਖਿਆ ਜਾਂਦਾ ਹੈ। ਹਰਿਆਣਾ ਅਤੇ ਰਾਜਸਥਾਨ ਦੇ ਮੁਕਾਬਲੇ ਪੰਜਾਬ ਦੇ ਘੱਟ ਖੇਤਰ ਵਿੱਚ ਨਰਮਾ ਹੋਣ ਦੇ ਬਾਵਜੂਦ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜ਼ਿਆਦਾ ਕੀਟਨਾਸ਼ਕਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜੋ ਕਿ ਚਿੱਟੀ ਮੱਖੀ ਦੇ ਰੋਕਥਾਮ ਲਈ ਜ਼ਿਆਦਾ ਅਸਰਦਾਰ ਹਨ। ਕੀਟਨਾਸ਼ਕਾਂ ਦੀ ਸਹੀ ਚੋਣ, ਸਹੀ ਮਾਤਰਾ ਅਤੇ ਸਹੀ ਢੰਗ ਨਾਲ ਵਰਤੋਂ ਲਈ ਕਿਸਾਨਾਂ ਨੂੰ ਵੱਖ ਵੱਖ ਪਸਾਰ ਮਾਧਿਅਮ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਕੀੜੇ-ਮਕੌੜਿਆਂ ’ਤੇ ਕਾਬੂ ਪਾਇਆ ਜਾ ਸਕੇ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਦੁਕਾਨਦਾਰਾਂ ਦੇ ਕਹਿਣ ’ਤੇ ਕਿਸੇ ਰਸਾਇਣ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ।

ਸੰਪਰਕ: 97794-51214


Comments Off on ਕੀਟਨਾਸ਼ਕਾਂ ਦੀ ਵਰਤੋਂ ਸਬੰਧੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.