ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਨਵੀਆਂ ਅਭਿਨੇਤਰੀਆਂ ਦੇ ਵਾਰੇ ਨਿਆਰੇ

Posted On November - 26 - 2016

11811cd _salman with zhuਅਪਰਾਜਿਤਾ
ਬੌਲੀਵੁੱਡ ਵਿੱਚ ਕਈ ਅਜਿਹੀਆਂ ਅਭਿਨੇਤਰੀਆਂ ਹਨ ਜਿਨ੍ਹਾਂ ਨੂੰ ਸੁਪਰ ਸਟਾਰ ਜਿਵੇਂ ਸ਼ਾਹਰੁਖ ਖ਼ਾਨ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨਾਲ ਕੰਮ ਕਰਨ ਲਈ ਤਰਸਣਾ ਪੈ ਰਿਹਾ ਹੈ, ਪਰ ਦੂਜੀ ਤਰਫ਼ ਅਜਿਹੀਆਂ ਲੜਕੀਆਂ ਵੀ ਹਨ ਜਿਨ੍ਹਾਂ ਦੀ ਫ਼ਿਲਮੀ ਜ਼ਿੰਦਗੀ ਦੀ ਸ਼ੁਰੂਆਤ ਹੀ ਸੁਪਰ ਸਟਾਰਜ਼ ਨਾਲ ਹੋ ਰਹੀ। ਇਨ੍ਹਾਂ ਨੂੰ ਕਿਸਮਤ ਵਾਲੀਆਂ ਹੀਰੋਇਨਾਂ ਕਿਹਾ ਜਾਂਦਾ ਹੈ। ਫ਼ਿਲਮੀ ਸਫ਼ਰ ਦੀ ਸ਼ੁਰੂਆਤ ਹੀ ਜਦੋਂ ਸੁਪਰ ਸਟਾਰ ਨਾਲ ਹੋਵੇ ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਚੰਗੀਆਂ ਫ਼ਿਲਮਾਂ ਹਾਸਲ ਕਰਨ ਲਈ ਸੰਘਰਸ਼ ਨਹੀਂ ਕਰਨਾ ਪੈਂਦਾ। ਮਤਲਬ ਪਹਿਲੀ ਫ਼ਿਲਮ ਨਾਲ ਹੀ ਉਨ੍ਹਾਂ ਦੇ ਵਾਰੇ ਨਿਆਰੇ ਹੁੰਦੇ ਹਨ। ਬੌਲੀਵੁੱਡ ਵਿੱਚ ਅਜਿਹੀਆਂ ਕਈ ਖੁਸ਼ਨਸੀਬ ਅਭਿਨੇਤਰੀਆਂ ਹਨ ਜਿਨ੍ਹਾਂ ਨੂੰ ਸੁਪਰ ਸਟਾਰ ਨਾਲ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ। ਪਹਿਲੀ ਵਾਰ ਹੀ ਸੁਪਰ ਸਟਾਰ ਦਾ ਸਾਥ ਮਿਲਣ ਦੇ ਫਾਇਦੇ ਹੀ ਫਾਇਦੇ ਹਨ। ਸਾਹਮਣੇ ਵੱਡਾ ਕਲਾਕਾਰ ਹੋਵੇ ਤਾਂ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਣ ਦੇ ਨਾਲ ਹੀ ਫ਼ਿਲਮ ਦੇ ਹਿੱਟ ਹੋਣ ਦੀ ਉਮੀਦ ਵੀ ਪੂਰੀ ਹੁੰਦੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਫ਼ਿਲਮ ਦੀ ਸਫ਼ਲਤਾ ਦੀ ਗਰੰਟੀ ਮੰਨਿਆ ਜਾਂਦਾ ਹੈ। ਫਿਰ ਵੀ ਜੇਕਰ ਫ਼ਿਲਮ ਦੇ ਪੱਲੇ ਅਸਫ਼ਲਤਾ ਪੈਂਦੀ ਹੈ ਤਾਂ ਇਸ ਲਈ ਵੀ ਜ਼ਿੰਮੇਵਾਰ ਸੁਪਰ ਸਟਾਰ ਹੀ ਹੋਏਗਾ ਤੇ ਨਵੀਂ ਅਭਿਨੇਤਰੀ ਆਲੋਚਨਾ ਤੋਂ ਬਚ ਜਾਏਗੀ। ਦੂਜੀ ਤਰਫ਼ ਸੁਪਰ ਸਟਾਰਜ਼ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹ ਖ਼ੁਦ ਨੂੰ ਜਵਾਨ ਤੇ ਤਰੋਤਾਜ਼ਾ ਦਿਖਾਉਣ ਲਈ ਮਕਬੂਲ ਅਭਿਨੇਤਰੀਆਂ ਦੀ ਥਾਂ ਨਵੀਆਂ ਨਾਲ ਕੰਮ ਕਰਨ। ਇਸ ਨਾਲ ਉਨ੍ਹਾਂ ਦੀ ਚਰਚਾ ਵੀ ਜ਼ਿਆਦਾ ਹੁੰਦੀ ਹੈ। ਬੌਲੀਵੁੱਡ ਦੇ ਸੁਪਰ ਸਟਾਰਜ਼ ਜਿਨ੍ਹਾਂ ਵਿੱਚ ਤਿੰਨੋਂ ਖ਼ਾਨ ਤੇ ਦੂਜੇ ਮਕਬੂਲ ਸਟਾਰ ਹਨ, ਹੁਣ ਤੱਕ ਕਈ ਨਵੀਆਂ 11911cd _mahira with srkਅਭਿਨੇਤਰੀਆਂ ਦੇ ਕਰੀਅਰ ਨੂੰ ਬੁਲੰਦੀਆਂ ’ਤੇ ਪਹੁੰਚਾ ਚੁੱਕੇ ਹਨ। ਖ਼ਾਸ ਕਰਕੇ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਬਿਨਾਂ ਕਿਸੇ ਝਿਜਕ ਤੋਂ ਨਵੀਆਂ ਅਭਿਨੇਤਰੀਆਂ ਨੂੰ ਭਰਪੂਰ ਮੌਕੇ ਦੇ ਰਹੇ ਹਨ। ਸਾਲਮਾਨ ਤੇ ਸ਼ਾਹਰੁਖ ਦੇ ਨਾਲ ਹੀ ਆਮਿਰ ਖ਼ਾਨ ਵੀ ‘ਦੰਗਲ’ ਫ਼ਿਲਮ ਵਿੱਚ ਨਵਾਂ ਚਿਹਰਾ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਗੇ। ਤਿੰਨੋਂ ਖ਼ਾਨ ਜਿਹੜੀਆਂ ਨਵੀਆਂ ਅਭਿਨੇਤਰੀਆਂ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਜਾ ਰਹੇ ਹਨ ਉਨ੍ਹਾਂ ਵਿੱਚ ਸ਼ਾਮਲ ਹੈ ਝੂ ਝੂ, ਮਾਹਿਰਾ ਖ਼ਾਨ ਅਤੇ ਫ਼ਾਤਿਮਾ ਸਨਾ ਸ਼ੇਖ।

ਝੂ ਝੂ: ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣ ਵਾਲੀ ਇੱਕ ਫ਼ਿਲਮ ਵਿੱਚ ਚੀਨ ਦੀ ਅਭਿਨੇਤਰੀ ਝੂ ਝੂ ਨੂੰ ਸਲਮਾਨ ਖ਼ਾਨ ਨਾਲ ਹਿੰਦੀ ਫ਼ਿਲਮਾਂ ਵਿੱਚ ਕਦਮ ਰੱਖਣ ਦਾ ਮੌਕਾ ਮਿਲਿਆ ਹੈ। ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ‘ਟਿਊਬਲਾਈਟ’ ਤੋਂ ਸ਼ੁਰੂਆਤ ਕਰ ਰਹੀ ਝੂ ਝੂ ਨੇ ਵੀਡਿਓ ਜੌਕੀ (ਵੀਜੇ) ਦੇ ਤੌਰ ’ਤੇ ਸ਼ੁਰੂਆਤ ਕਰਕੇ ਬਾਅਦ ਵਿੱਚ ਬੀਜਿੰਗ ਵਿੱਚ ਇੱਕ ਸਥਾਨਕ ਗਾਇਨ ਮੁਕਾਬਲਾ ਜਿੱਤ ਕੇ ਸੁਰਖ਼ੀਆਂ ਵਿੱਚ ਆਈ। ਝੂ ਝੂ ਹੌਲੀਵੁੱਡ ਦੀ ਇੱਕ ਫ਼ਿਲਮ ਦਾ ਵੀ ਹਿੱਸਾ ਰਹੀ ਹੈ। ‘ਟਿਊਬਲਾਈਟ’ ਵਿੱਚ ਸਲਮਾਨ ਖ਼ਾਨ ਨਾਲ ਕੰਮ ਕਰਨ ਦਾ ਮੌਕਾ ਪ੍ਰਾਪਤ ਕਰਕੇ ਝੂ ਝੂ ਖ਼ੁਦ ਨੂੰ ਅੰਬਰ ’ਤੇ ਪਹੁੰਚਿਆ ਸਮਝ ਰਹੀ ਹੈ। ਉਸ ਇਸ ਨੂੰ ਆਪਣੀ ਜ਼ਿੰਦਗੀ ਦਾ ਬਿਹਤਰੀਨ ਮੌਕਾ ਕਹਿੰਦੀ ਹੈ। ਉਸ ਨੇ ਸਲਮਾਨ ਦੀਆਂ ਕਈ ਫ਼ਿਲਮਾਂ ਵਿੱਚ ਉਸ ਦੇ ਅਭਿਨੈ ਨੂੰ ਦੇਖਿਆ ਹੈ ਅਤੇ ਖ਼ੁਦ ਨੂੰ ਬਹੁਤ ਭਾਗਾਂ ਵਾਲੀ ਸਮਝ ਰਹੀ ਹੈ ਕਿ ਖ਼ਾਨ ਤਿੱਕੜੀ ਦੇ ਇੱਕ ਖ਼ਾਨ ਨਾਲ ਉਸ ਨੂੰ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ।

ਆਮਿਰ ਖ਼ਾਨ ਦੇ ਨਾਲ ਫ਼ਾਿਤਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ

ਆਮਿਰ ਖ਼ਾਨ ਦੇ ਨਾਲ ਫ਼ਾਿਤਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ

ਮਾਹਿਰਾ ਖ਼ਾਨ: ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖ਼ਾਨ ਨੂੰ ਪਹਿਲੀ ਹੀ ਬੌਲੀਵੁੱਡ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਰਾਹੁਲ ਢੋਲਕੀਆ ਵੱਲੋਂ ਨਿਰਦੇਸ਼ਿਤ ‘ਰਈਸ’ ਵਿੱਚ ਮਾਹਿਰਾ ਪਹਿਲੀ ਵਾਰ ਹਿੰਦੀ ਫ਼ਿਲਮਾਂ ਦੇ ਦਰਸ਼ਕਾਂ ਨਾਲ ਰੁ-ਬ-ਰੂ ਹੋਏਗੀ। ਇਸ ਫ਼ਿਲਮ ਦੇ ਨਿਰਮਾਤਾ ਫ਼ਰਹਾਨ ਅਖ਼ਤਰ ਹਨ। ਮਹਿਰਾ ਇਸ ਤੋਂ ਪਹਿਲਾਂ ਕਈ ਪਾਕਿਸਤਾਨੀ ਲੜੀਵਾਰਾਂ ਅਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਪਹਿਲੀ ਹੀ ਫ਼ਿਲਮ ਵਿੱਚ ਵੱਡੇ ਕਲਾਕਾਰ ਨਾਲ ਕੰਮ ਕਰਨ ਮੌਕੇ ਉਹ ਇੰਨੀ ਉਤਸ਼ਾਹਿਤ ਸੀ ਕਿ ਘਬਰਾ ਕਿ ਆਪਣੇ ਸਾਰੇ ਡਾਇਲਾਗ ਹੀ ਭੁੱਲ ਗਈ। ਜਦੋਂਕਿ ਇਸ ਤੋਂ ਪਹਿਲਾਂ ਉਸ ਨੂੰ ਲੱਗ ਰਿਹਾ ਸੀ ਕਿ ਉਹ ਵੱਡੇ ਕਲਾਕਾਰ ਦਾ ਸਾਹਮਣਾ ਕਰ ਸਕੇਗੀ। ਸ਼ਾਹਰੁਖ ਵੱਲੋਂ ਮਿਲੇ ਸਹਿਯੋਗ ਅਤੇ ਹੱਲਾਸ਼ੇਰੀ ਤੋਂ ਉਹ ਬਹੁਤ ਖੁਸ਼ ਹੈ।

ਫ਼ਾਤਿਮਾ ਸਨਾ ਸ਼ੇਖ: ਪਹਿਲਵਾਨ ਮਹਾਂਵੀਰ ਫੋਗਟ ਦੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ‘ਦੰਗਲ’ ਵਿੱਚ ਆਮਿਰ ਖ਼ਾਨ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਵਿੱਚ ਆਮਿਰ ਖ਼ਾਨ ਨਾਲ ਫ਼ਿਲਮੀ ਸਫ਼ਰ ਸ਼ੁਰੂ ਕਰ ਰਹੀਆਂ ਹਨ ਫ਼ਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ। ਇਹ ਦੋਨੋਂ ਫ਼ਿਲਮ ਵਿੱਚ ਆਮਿਰ ਖ਼ਾਨ ਦੀਆਂ ਬੇਟੀਆਂ ਗੀਤਾ ਅਤੇ ਬਬੀਤਾ ਫੋਗਟ ਦੀ ਭੂਮਿਕਾ ਨਿਭਾ ਰਹੀਆਂ ਹਨ। ਇੰਨਾ ਜ਼ਰੂਰ ਹੈ ਕਿ ਫ਼ਾਤਿਮਾ ਸਨਾ ਬਾਲ ਕਲਾਕਾਰ ਵਜੋਂ ਕਮਲ ਹਸਨ ਦੀ ਫ਼ਿਲਮ ‘ਚਾਚੀ 420’ ਵਿੱਚ ਕੰਮ ਕਰ ਚੁੱਕੀ ਹੈ, ਪਰ ‘ਦੰਗਲ’ ਵਿੱਚ ਫ਼ਾਤਿਮਾ ਨੂੰ ਗੀਤਾ ਫੋਗਟ ਦੀ ਮਹੱਤਵਪੂਰਣ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਵਿੱਚ ਉਸ ਨੂੰ ਗੀਤਾ ਦੇ ਕਿਰਦਾਰ ਵਿੱਚ ਖ਼ੁਦ ਨੂੰ ਢਾਲਣ ਲਈ ਸਖ਼ਤ ਮਿਹਨਤ ਕਰਨੀ ਪਈ। ਉਸ ਲਈ ਸਭ ਤੋਂ ਵੱਡੀ ਚੁਣੌਤੀ ਖ਼ੁਦ ਨੂੰ ਸਰੀਰਕ ਰੂਪ ਤੋਂ ਫਿੱਟ ਅਤੇ ਮਜ਼ਬੂਤ ਬਣਾਉਣਾ ਸੀ। 21 ਹਜ਼ਾਰ ਲੜਕੀਆਂ ਨੇ ਆਡੀਸ਼ਨ ਦਿੱਤੇ ਸਨ ਜਿਸ ਵਿੱਚੋਂ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਫ਼ਾਤਿਮਾ ਸਨਾ ਸ਼ੇਖ ਨੂੰ ਗੀਤਾ ਫੋਗਟ ਦੀ ਅਹਿਮ ਭੂਮਿਕਾ ਲਈ ਚੁਣਿਆ।

ਇਹ ਅਭਿਨੇਤਰੀਆਂ ਵੀ ਬਣੀਆਂ ਖੁਸ਼ਨਸੀਬ
ਜੇਕਰ ਅਸੀਂ ਅਤੀਤ ਵੱਲ ਨਜ਼ਰ ਮਾਰੀਏ ਤਾਂ ਸੁਪਰ ਸਟਾਰਜ਼ ਨਾਲ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀਆਂ ਖੁਸ਼ਨਸੀਬ ਅਭਿਨੇਤਰੀਆਂ ਵਿੱਚ ਸ਼ਾਮਲ ਹਨ ਸੋਨਾਕਸ਼ੀ ਸਿਨਹਾ, ਡੇਜ਼ੀ ਸ਼ਾਹ, ਜ਼ਰੀਨ ਖ਼ਾਨ, ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ, ਪ੍ਰੀਤੀ ਜ਼ਿੰਟਾ, ਮਹਿਮਾ ਚੌਧਰੀ, ਪ੍ਰਿਅੰਕਾ ਚੋਪੜਾ, ਲਾਰਾ ਦੱਤਾ, ਬਿਪਾਸ਼ਾ ਬਸੁ, ਵਿੱਦਿਆ ਬਾਲਨ, ਅਸਿਨ, ਗ੍ਰੇਸੀ ਸਿੰਘ, ਤਮੰਨਾ ਭਾਟੀਆ, ਕਾਜਲ ਅਗਰਵਾਲ ਅਤੇ ਸਾਇਸ਼ਾ ਸਹਿਗਲ। ਇਨ੍ਹਾਂ ਸਾਰੀਆਂ ਅਭਿਨੇਤਰੀਆਂ ਨੇ ਖ਼ਾਨ ਤਿੱਕੜੀ ਅਤੇ ਦੂਜੇ ਸਥਾਪਤ ਕਲਾਕਾਰਾਂ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ, ਜਿਸ ਦਾ ਫਾਇਦਾ ਹੋਇਆ ਕਿ ਇਨ੍ਹਾਂ ਨੇ ਸ਼ੁਰੂਆਤ ਵਿੱਚ ਹੀ ਫ਼ਿਲਮ ਸਨਅਤ ਵਿੱਚ ਆਪਣੇ ਪੈਰ ਜੰਮਾ ਲਏ।


Comments Off on ਨਵੀਆਂ ਅਭਿਨੇਤਰੀਆਂ ਦੇ ਵਾਰੇ ਨਿਆਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.