ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਅਕਾਲੀ ਦਲ (ਅ) ਦੀ ਕੌਮੀ ਪਾਰਟੀਆਂ ਨਾਲ ਚੋਣ ਸਮਝੌਤੇ ਦੀ ਗੱਲ ਤੁਰੀ

Posted On December - 23 - 2016

ਕਮਲਜੀਤ ਸਿੰਘ ਬਨਵੈਤ
ਚੰਡੀਗੜ੍ਹ, 23 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਧਾਨ ਸਭਾ ਚੋਣਾਂ ਵਿੱਚ ਆਪਣੀਂ ਮੁੜ ਤੋਂ ਹੋਂਦ ਕਾਇਮ ਕਰਨ ਲਈ ਹੰਭਲਾ ਮਾਰਨ ਲੱਗਿਆ ਹੈ। ਜਨਤਾ ਦਲ (ਯੂ) ਨਾਲ ਚੋਣ ਗਠਜੋੜ ਦੀ ਗੱਲ ਕਾਫੀ ਨੇੜੇ ਪੁੱਜਣ ਤੋਂ ਬਾਅਦ ਮੋਦੀ ਵਿਰੋਧੀ ਪਾਰਟੀਆਂ ਨਾਲ ਵੀ ਰਲ ਕੇ ਚੋਣਾਂ ਲੜਨ ਦੀ ਗੱਲ ਤੁਰੀ ਹੈ। ਸਮਾਜਵਾਦੀ ਪਾਰਟੀ ਸਮੇਤ ਹੋਰ ਕੌਮੀ ਪਾਰਟੀਆਂ ਨਾਲ ਦਸੰਬਰ ਦੇ ਅਖ਼ਰੀਲੇ ਹਫ਼ਤੇ ‘ਸਾਂਝਭਿਆਲੀ’ ਦਾ ਰਸਮੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਸੁਪਰੀਮੋ ਨਿਤੀਸ਼ ਕੁਮਾਰ ਦਾ 28 ਦਸੰਬਰ ਦਾ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਹੈ। ਉਸ ਦਿਨ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਨਿਤੀਸ਼ ਕੁਮਾਰ ਵੱਲੋਂ ਸਾਂਝੇ ਤੌਰ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤ ਜਾਵੇਗਾ। ਇਸ ਮੌਕੇ ਹੋਰ ਕੌਮੀ ਨੇਤਾਵਾਂ ਨੂੰ ਸੱਦਣ ਦਾ ਪ੍ਰੋਗਰਾਮ ਵੀ ਹੈ।
ਪੰਜਾਬ ਵਿਧਾਨ ਸਭਾ ਚੋਣਾ ਵਿੱਚ ਮਾਨ ਦਲ ਵੱਲੋਂ ਜਨਤਾ ਦਲ ਯੂ ਨੂੰ ਇੱਕ ਦਰਜਨ ਸੀਟਾਂ ਛੱਡੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਲੁਧਿਆਣਾ, ਮੋਗਾ, ਫ਼ਰੀਦਕੋਟ ਅਤੇ ਅਮਰਗੜ੍ਹ ਦੀਆਂ ਸੀਟਾਂ ਲਈ ਸਹਿਮਤੀ ਬਣ ਚੁੱਕੀ ਹੈ। ਸਮਾਜਵਾਦੀ ਪਾਰਟੀ ਸਮੇਤ ਕੌਮੀ ਤੀਜੇ ਫਰੰਟ ਵਿੱਚ ਸ਼ਾਮਲ ਪਾਰਟੀਆਂ ਨੂੰ ਵੀ ਇੱਕਾ-ਦੁੱਕਾ ਸੀਟਾਂ ਛੱਡਣ ਵਿੱਚ ਕੋਈ ਅੜਿੱਕਾ ਨਹੀਂ ਆ ਰਿਹਾ ਹੈ।
ਨਿਤੀਸ਼ ਕੁਮਾਰ ਨਾਲ ਮਾਨ ਦਲ ਦੀ ਮੁਹਾਲੀ ਵਿੱਚ ਪਲੇਠੀ ਮੀਟਿੰਗ ਕਈ ਦਿਨ ਪਹਿਲਾਂ ਹੋ ਗਈ ਸੀ ਪਰ ਇਸ ਦਾ ਰਸਮੀ ਐਲਾਨ 28 ਨੂੰ ਕੀਤੇ ਜਾਣ ਦੇ ਆਸਾਰ ਹਨ। ਅਕਾਲੀ ਦਲ (ਅੰਮ੍ਰਿਤਸਰ) ਦੂਜੀਆਂ ਪਾਰਟੀਆਂ ਨਾਲ ਰਲ ਕੇ 117 ਸੀਟਾਂ ’ਤੇ ਚੋਣ ਲੜਣ ਦੀ ਤਿਆਰੀ ਵਿੱਚ ਹੈ। ਪਤਾ ਲੱਗਾ ਹੈ ਕਿ ਜਨਤਾ ਦਲ ਆਪਣੇ ਚੋਣ ਨਿਸ਼ਾਨ ’ਤੇ ਵਿਧਾਨ ਸਭਾ ਚੋਣਾਂ ਲੜੇਗਾ।
ਲੋਕ ਸ਼ਕਤੀ ਮੋਰਚਾ ਨਾਂ ਦੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਸੈਕਟਰ 36 ਵਿੱਚ ਹੋਏ ਇੱਕ ਸਮਾਗਮ ਵਿੱਚ ਮੋਰਚੇ ਦੇ ਪ੍ਰਧਾਨ ਚਰਨਜੀਤ ਸਿੰਘ ਆਜ਼ਾਦ ਆਪਣੇ ਸਾਥੀਆਂ ਸਮੇਤ ਬਿਨਾਂ ਸ਼ਰਤ ਮਾਨ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਮੋਰਚੇ ਨੂੰ ਰਸਮੀ ਤੌਰ ’ਤੇ ਭੰਗ ਕਰਨ ਦਾ ਐਲਾਨ ਕੀਤਾ    ਗਿਆ ਹੈ।
ਮਾਨ ਦਲ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਨੇ ਕਿਹਾ ਹੈ ਕਿ ਕੁਝ ਕੌਮੀ ਪਾਰਟੀਆਂ ਨਾਲ ਚੋਣ ਸਮਝੌਤੇ ਦੀ ਗੱਲ ਤੁਰਨ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਅਗਲੇ ਹਫ਼ਤੇ ਦੌਰਾਨ ਸਾਰੀ ਤਸਵੀਰ ਸਪੱਸ਼ਟ ਹੋ ਜਾਣ ਦੀ ਸੰਭਾਵਨਾ ਬਣ ਰਹੀ ਹੈ।


Comments Off on ਅਕਾਲੀ ਦਲ (ਅ) ਦੀ ਕੌਮੀ ਪਾਰਟੀਆਂ ਨਾਲ ਚੋਣ ਸਮਝੌਤੇ ਦੀ ਗੱਲ ਤੁਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.