ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਅਜੋਕੇ ਸਮੇਂ ਦੀ ਲੋੜ ਹੈ ਸਾਂਝੀ ਸਿੱਖਿਆ

Posted On December - 29 - 2016

12212CD _COEDUCATIONਵੀਰਪਾਲ ਕੌਰ ਕਮਲ
ਸਾਂਝੀ ਸਿੱਖਿਆ ਦਾ ਅਰਥ ਹੈ ਮੁੰਡੇ ਅਤੇ ਕੁੜੀਆਂ ਦਾ ਇੱਕੋ ਥਾਂ ’ਤੇ ਇੱਕ ਹੀ ਅਧਿਆਪਕ ਤੋਂ ਸਿੱਖਿਆ ਗ੍ਰਹਿਣ ਕਰਨਾ। ਇਸ ਨੂੰ ਸਹਿ ਸਿੱਖਿਆ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਸਹਿ-ਸਿੱਖਿਆ ਦੀ ਪ੍ਰਥਾ ਵੈਦਿਕ ਕਾਲ ਤੋਂ ਹੀ ਰਹੀ ਹੈ। ਵੈਦਿਕ ਕਾਲ ਵਿੱਚ ਸਿੱਖਿਆ ਗੁਰੂਕੁਲ ਵਿੱਚ ਦਿੱਤੀ ਜਾਂਦੀ ਸੀ। ਕੁੜੀਆਂ ਵੀ ਮੁੰਡਿਆਂ ਦੇ ਨਾਲ ਗੁਰੂਕੁਲ ਵਿੱਚ ਰਹਿ ਕੇ ਸਿੱਖਿਆ ਪ੍ਰਾਪਤ ਕਰਦੀਆਂ ਸਨ। ਯੋਗ ਵਿੱਚ ਮਰਦਾਂ ਦੇ ਬਰਾਬਰ ਭਾਗ ਲੈਂਦੀਆਂ ਸਨ। ਸੁਲਭ, ਵੱਡਣਾ, ਪ੍ਰਥੇਈ, ਮੈਤ੍ਰੇਈ, ਗਾਰਗੀ ਆਦਿ ਔਰਤਾਂ ਦੇ ਨਾਂ ਜ਼ਿਕਰਯੋਗ ਹਨ ਜਿਨ੍ਹਾਂ ਨੇ ਮਰਦਾਂ ਦੇ ਬਰਾਬਰ ਗੁਰੂਕੁਲ ਵਿੱਚ ਸਿੱਖਿਆ ਪ੍ਰਾਪਤ ਕੀਤੀ।
ਮੁਸਲਮਾਨਾਂ ਦੇ ਭਾਰਤ ਵਿੱਚ ਆਗਮਨ ਸਮੇਂ ਭਾਵੇਂ ਸਹਿ-ਸਿੱਖਿਆ ਦਾ ਰੁਝਾਨ ਘਟ ਗਿਆ ਸੀ, ਪਰ ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਨਾਲ ਪੱਛਮੀ ਪ੍ਰਭਾਵਾਂ ਅਧੀਨ ਸਹਿ-ਸਿੱਖਿਆ ਦਾ ਰੁਝਾਨ ਫਿਰ ਤੋਂ ਵਧਣ ਲੱਗਿਆ। ਪੜ੍ਹੇ ਲਿਖੇ ਅਤੇ ਵੱਡੇ ਘਰਾਣਿਆਂ ਦੇ ਲੋਕ ਲੜਕੀਆਂ ਨੂੰ ਸਕੂਲਾਂ, ਕਾਲਜਾਂ ਵਿੱਚ ਪੜ੍ਹਨ ਲਈ ਭੇਜਣ ਲੱਗੇ, ਪਰ ਆਮ ਵਰਗ ਵਿੱਚ ਭਾਵੇਂ ਅਜੇ ਵੀ ਇਸ ਦੀ ਮਨਜ਼ੂਰੀ ਨਹੀਂ ਸੀ। ਆਜ਼ਾਦੀ ਤੋਂ ਬਾਅਦ ਸੰਵਿਧਾਨ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਹੱਕ ਦਿੱਤਾ ਗਿਆ। ਆਜ਼ਾਦੀ ਤੋਂ ਸਾਂਝੀ ਸਿੱਖਿਆ ਦਾ ਪ੍ਰਚਾਰ ਤੇ ਪਸਾਰ ਕੀਤਾ ਗਿਆ। ਸਹਿ-ਸਿੱਖਿਆ ਲਈ ਸਕੂਲ-ਕਾਲਜ ਖੋਲ੍ਹੇ ਗਏ। ਬੇਸ਼ੱਕ ਇਸ ਨੂੰ ਸਮਾਜ ਦੇ ਬਹੁਗਿਣਤੀ ਵਰਗ ਨੇ ਅਸਵੀਕਾਰ ਕੀਤਾ।
ਅੱਜ ਵੀ ਰੂੜੀਵਾਦੀ ਖ਼ਿਆਲ ਦੇ ਲੋਕ ਸਹਿ-ਸਿੱਖਿਆ ਦਾ ਵਿਰੋਧ ਕਰਦੇ ਹਨ। ਉਹ ਲੜਕੀਆਂ ਨੂੰ ਮੁੰਡਿਆਂ ਤੋਂ ਅਲੱਗ ਸਿੱਖਿਆ ਦੇਣ ਦੇ ਪੱਖ ਵਿੱਚ ਹਨ। ਅਜਿਹਾ ਵਿਰੋਧ ਕਰਨ ਵਾਲੇ ਲੋਕਾਂ ਦਾ ਖ਼ਿਆਲ ਹੈ ਕਿ ਕੁੜੀਆਂ ਤੇ ਮੁੰਡੇ ਸਕੂਲਾਂ-ਕਾਲਜਾਂ ਵਿੱਚ ਇਕੱਠੇ ਪੜ੍ਹ ਕੇ ਵਿਗੜ ਜਾਂਦੇ ਹਨ। ਉਹ ਪੜ੍ਹਨ ਦੀ ਬਜਾਏ ਇੱਕ ਦੂਜੇ ਵੱਲ ਆਕਰਸ਼ਿਤ ਹੁੰਦੇ ਹਨ, ਪਰ ਅਜਿਹਾ ਕੁਝ ਨਹੀਂ ਹੁੰਦਾ। ਮੁੰਡੇ-ਕੁੜੀਆਂ ਇਕੱਠੇ ਪੜ੍ਹਨ ਕਾਰਨ ਵਿਗੜਦੇ ਨਹੀਂ ਸਗੋਂ ਇਕੱਠੇ ਪੜ੍ਹਦੇ ਹੋਏ ਉਹ ਜ਼ਿਆਦਾ ਸੱਭਿਅਕ ਬਣਦੇ ਹਨ। ਇੱਕ ਦੂਜੇ ਪ੍ਰਤੀ ਸ਼ਰਮ ਦੀ ਭਾਵਨਾ ਹੁੰਦੀ ਹੈ। ਮੁੰਡੇ-ਕੁੜੀਆਂ ਦੇ ਇਕੱਠੇ ਪੜ੍ਹਦੇ ਸਮੇਂ ਉਹ ਜ਼ਿਆਦਾ ਸੁਚੇਤ ਰਹਿੰਦੇ ਹਨ। ਕੋਈ ਅਜਿਹੀ ਹਰਕਤ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਨੂੰ ਇੱਕ ਦੂਜੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਹੋਵੇ।
ਹੋਰ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅੱਜਕੱਲ੍ਹ ਕੋਈ ਵੀ ਅਜਿਹਾ ਖੇਤਰ ਨਹੀਂ ਹੈ ਜਿਸ ਵਿੱਚ ਕੁੜੀਆਂ ਨੇ ਸਫ਼ਲਤਾ ਹਾਸਲ ਨਾ ਕੀਤੀ ਹੋਵੇ। ਅਜਿਹੇ ਹਾਲਾਤ ਵਿੱਚ ਅਸੀਂ ਸਹਿ-ਸਿੱਖਿਆ ਦਾ ਵਿਰੋਧ ਨਹੀਂ ਕਰ ਸਕਦੇ। ਸਹਿ-ਸਿੱਖਿਆ ਵਿੱਚ ਸਿੱਖਿਆ ਪ੍ਰਾਪਤ ਮੁੰਡੇ ਕੁੜੀਆਂ ਜ਼ਿਆਦਾ ਸਲੀਕੇ ਵਾਲੇ ਹੁੰਦੇ ਹਨ। ਮੁੰਡੇ ਕੁੜੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਦੋਵੇਂ ਜ਼ਿਆਦਾ ਦਿਲ ਲਗਾ ਕੇ ਪੜ੍ਹਾਈ ਕਰਦੇ ਹਨ, ਚੰਗੇ ਨੰਬਰ ਲੈਂਦੇ ਹਨ। ਮੁੰਡੇ ਅਤੇ ਕੁੜੀਆਂ ਦਾ ਮਾਨਸਿਕ ਵਿਕਾਸ ਵਧੇਰੇ ਹੁੰਦਾ ਹੈ।
ਸਾਡੇ ਕੋਲ ਅਜਿਹੀ ਠੋਸ ਵਜ੍ਹਾ ਨਹੀਂ ਕਿ ਜਿਸ ਕਰਕੇ ਅਸੀਂ ਕਹਿ ਸਕੀਏ ਕਿ ਸਹਿ-ਸਿੱਖਿਆ ਦੀ ਵਿਵਸਥਾ ਨਹੀਂ ਹੋਣੀ ਚਾਹੀਦੀ। ਸਹਿ-ਸਿੱਖਿਆ ਮੁੰਡੇ ਤੇ ਕੁੜੀਆਂ ਦੋਵਾਂ ਦੇ ਹਿੱਤ ਵਿੱਚ ਹੈ। ਜਦੋਂ ਮਰਦ ਔਰਤ ਦਾ ਰਿਸ਼ਤਾ ਹੀ ਕੁਦਰਤੀ ਹੈ, ਅਸੀਂ ਕਿਵੇਂ ਕੁਦਰਤੀ ਨਿਯਮਾਂ ਦੇ ਖਿਲਾਫ਼ ਜਾ ਸਕਦੇ ਹਾਂ। ਸਹਿ-ਸਿੱਖਿਆ ਲਾਗੂ ਕਰਨੀ ਤੇ ਇਸ ਨੂੰ ਅਪਣਾਉਣਾ ਹੀ ਪੈਣਾ ਹੈ। ਜੇ ਕਿਸੇ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਸਹਿ-ਸਿੱਖਿਆ ਹੀ ਦੇਸ਼ ਦੇ ਵਿਕਾਸ ਦੀ ਮੁੱਢਲੀ ਪੌੜੀ ਹੈ। ਇਹ ਸਮਾਜ ਦੇ ਵਿਕਾਸ ਵਿੱਚ ਸਹੀ ਅਤੇ ਭਰਪੂਰ ਯੋਗਦਾਨ ਪਾ ਸਕਦੀ ਹੈ। ਇਸ ਤਰ੍ਹਾਂ ਇਸ ਦਾ ਪ੍ਰਬੰਧ ਸ਼ੁਰੂ ਤੋਂ ਲੈ ਕੇ ਅਖੀਰ ਤਕ ਕਰਨਾ ਚਾਹੀਦਾ ਹੈ। ਇਹ 21ਵੀਂ ਸਦੀ ਅਤੇ ਆਧੁਨਿਕ ਸਮੇਂ ਦੀ ਪ੍ਰਮੁੱਖ ਲੋੜ ਹੈ।
ਸੰਪਰਕ: 85690-01590


Comments Off on ਅਜੋਕੇ ਸਮੇਂ ਦੀ ਲੋੜ ਹੈ ਸਾਂਝੀ ਸਿੱਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.