ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਅਣਜਾਣੇ ਰੁੱਖਾਂ ਵਾਲਾ ਪਿੰਡ

Posted On December - 16 - 2016
ਪਿੰਡ ਦਾ ਇਤਿਹਾਸਕ ਗੁਰਦੁਆਰਾ।

ਪਿੰਡ ਦਾ ਇਤਿਹਾਸਕ ਗੁਰਦੁਆਰਾ।

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ

ਬਹਾਦਰ ਸਿੰਘ ਗੋਸਲ

ਪੰਜਾਬ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਵਿਧਾਨ ਸਭਾ ਹਲਕੇ ਵਿੱਚ ਉੱਚਾ ਪਿੰਡ ਸੰਘੋਲ ਤੋਂ 2 ਕਿਲੋਮੀਟਰ ਲਹਿੰਦੇ ਪਾਸੇ ਵੱਲ ਲਿੰਕ ਸੜਕ ’ਤੇ ਵਸਿਆ ਹੈ ਵਿਲੱਖਣ ਪਿੰਡ ਭਾਮੀਆਂ। ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਪਿੰਡ ਵਸਣ ਤੋਂ  ਪਹਿਲਾਂ  ਪਿੰਡ ਤੋਂ ਬਾਹਰ ਵੱਲ ਇੱਕ ਬਹੁਤ ਸੰਘਣੀ ਝਿੜੀ (ਜੰਗਲ) ਹੁੰਦੀ ਸੀ। ਸਦੀਆਂ ਪੁਰਾਣੀ ਇਸ ਝਿੜੀ ਵਿੱਚ  ਅਜੀਬ ਕਿਸਮ ਦੇ ਰੁੱਖ ਸਨ। ਮੌਕੇ ਦੀਆਂ ਸਰਕਾਰਾਂ, ਰਾਜੇ ਮਹਾਰਾਜਿਆਂ ਨੇ ਉਨ੍ਹਾਂ ਰੁੱਖਾਂ ਦੀ ਗਿਣਤੀ ਆਪਣੇ-ਆਪਣੇ ਹਿਸਾਬ ਨਾਲ ਕਰਵਾ ਦੇਖੀ ਪਰ ਕਦੇ ਵੀ ਰੁੱਖਾਂ ਦੀ ਅਸਲੀ ਗਿਣਤੀ ਦਾ ਪਤਾ ਨਹੀਂ ਲੱਗਿਆ। ਇਸ ਸਥਾਨ ਉਪਰਲੇ ਜੰਗਲਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਾਏ ਅਤੇ ਸ਼ਿਕਾਰ ਕੀਤੇ ਸਨ। ਅੱਜ-ਕੱਲ੍ਹ ਇਸ ਸਥਾਨ ’ਤੇ ਗੁਰਦੁਆਰਾ ਅਣਜਾਣੇ ਰੁੱਖ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਭਾਮੀਆਂ ਸਾਹਿਬ ਸੁਸ਼ੋਭਿਤ ਹੈ।
ਇਸ ਪਿੰਡ ਵਿਚਲੇ ਰੁੱਖਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਅਜੇ ਤਕ ਇਨ੍ਹਾਂ ਰੁੱਖਾਂ ਦੀ ਪਛਾਣ ਨਹੀਂ ਹੋ ਸਕੀ। ਹਰ ਸਾਲ ਚੇਤ ਦੇ ਮਹੀਨੇ ਇਨ੍ਹਾਂ ਨੂੰ ਫੁੱਲ ਲਗਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਸਥਿਤ ਰੁੱਖਾਂ ਨੂੰ ਫੁੱਲ ਤਾਂ ਲਗਦੇ ਹਨ ਪਰ ਕਿਸੇ ਨੂੰ ਵੀ ਕੋਈ ਫਲ ਨਹੀਂ ਲਗਦਾ। ਇਸ ਕਰਕੇ ਇਨ੍ਹਾਂ ਨੂੰ ਅਣਜਾਣੇ ਰੁੱਖਾਂ ਦਾ ਨਾਂ ਵੀ ਦਿੱਤਾ ਗਿਆ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਪਿੰਡ ਦੀ ਮੋੜ੍ਹੀ ਇੱਕ ਭਾਮੀ ਨਾਮ ਦੇ ਬਜ਼ੁਰਗ ਮਹਾਤਮਾ ਨੇ ਰੱਖੀ ਸੀ ਜਿਸ ਦੇ ਨਾਂ ’ਤੇ ਪਿੰਡ ਦਾ ਨਾਮ ਭਾਮੀਆਂ ਪੈ ਗਿਆ।
ਪਿੰਡ ਭਾਮੀਆਂ ਦੀ ਅਬਾਦੀ 2350 ਹੈ। ਪਿੰਡ ਵਿੱਚ ਕੁੱਲ ਘਰ 225 ਅਤੇ ਕੁੱਲ ਵੋਟਾਂ 750 ਹਨ। ਪਿੰਡ ਦਾ ਰਕਬਾ ਕਰੀਬ 1200 ਏਕੜ ਹੈ। ਪਿੰਡ ਵਿੱਚ ਦੋ ਗੁਰਦੁਆਰੇ ਇੱਕ ਗੁੱਗਾ ਮਾੜੀ ਅਤੇ ਇੱਕ ਕੁਟੀਆ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ  ਅਤੇ ਗੁਰੂ ਅਮਰਦਾਸ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਹਨ। ਸੈਕੰਡਰੀ ਸਕੂਲ 1996 ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ।  ਪਿੰਡ ਵਿੱਚ ਕਲੇਰ, ਸੰਧੂ, ਘਟਰਾਓ, ਭੱਟੀ ਅਤੇ ਚੌਪੜਾ ਗੋਤਾਂ ਦੇ ਵਸਨੀਕ ਹਨ।
ਪਿੰਡ ਦੀਆਂ ਗਲੀਆਂ ਅਤੇ ਫਿਰਨੀ ਪੱਕੀ ਹੈ। ਪਿੰਡ ਵਿੱਚ ਤਿੰਨ ਟੋਭੇ ਹਨ। ਟੋਭਿਆਂ ਦੀ ਸਫ਼ਾਈ ਦਾ ਪੰਚਾਇਤ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸਿੱਖਿਆ ਪੱਖੋਂ ਇਹ ਪਿੰਡ ਪਛੜਿਆ ਰਿਹਾ ਹੈ। ਇਸ ਪਿੰਡ ਦੇ ਸੀਤਲ ਸਿੰਘ ਸੂਬੇਦਾਰ, ਵਾਹਗਲਾ ਸਿੰਘ, ਪ੍ਰਮਾਨ ਸਿੰਘ ਅਤੇ ਬਲਦੇਵ ਸਿੰਘ ਕਾਨੂੰਨਗੋ ਨੇ ਇਲਾਕੇ ਵਿੱਚ ਪਿੰਡ ਦਾ ਨਾਂ ਉੱਚਾ ਕੀਤਾ ਹੈ। ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਦੀ ਅਣਹੋਂਦ ਸਦਕਾ ਨੰਬਰਦਾਰ ਅਵਤਾਰ ਸਿੰਘ ਦੁਆਰਾ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਡਿਸਪੈਂਸਰੀ ਦੀ ਸੇਵਾ ਕਰਵਾਈ ਜਾ ਰਹੀ ਹੈ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ, ਖੇਤੀ, ਡੇਅਰੀ ਫਾਰਮ ਅਤੇ ਮਜ਼ਦੂਰੀ ਹੈ। ਬਿਜਲੀ  ਅਤੇ ਪਾਣੀ ਦਾ ਪਿੰਡ ਵਿੱਚ ਉੱਚਿਤ ਪ੍ਰਬੰਧ ਹੈ।
ਸੰਪਰਕ: 98764-52223


Comments Off on ਅਣਜਾਣੇ ਰੁੱਖਾਂ ਵਾਲਾ ਪਿੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.