ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਅਮਿਤਾਭ ਬੱਚਨ ਨੇ ਵੀ ਝੱਲੇ ਸਨ ਨਮੋਸ਼ੀ ਦੇ ਦਿਨ

Posted On December - 3 - 2016

12411cd _amitabh bachanਫਲੈਸ਼ਬੈਕ
ਪਰਮਜੀਤ ਸਿੰਘ ਨਿੱਕੇ ਘੁੰਮਣ
ਬੌਲੀਵੁੱਡ ਵਿੱਚ ਅਮਿਤਾਭ ਬੱਚਨ ਦਾ ਨਾਂ ਅੱਜ ਵੀ ਸਭ ਤੋਂ ਕਾਮਯਾਬ ਅਦਾਕਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਆਉਂਦਾ ਹੈ, ਪਰ ਸੱਚ ਇਹ ਵੀ ਹੈ ਕਿ ਅਮਿਤਾਭ ਵੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਭਾਰੀ ਨਮੋਸ਼ੀ ਤੇ ਨਾਕਾਮੀ ਭਰਿਆ ਸਮਾਂ ਵੇਖਿਆ ਸੀ।
ਬੱਚਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੰਨ 1969 ਵਿੱਚ ਬਣੀ ਫ਼ਿਲਮ ‘ਸਾਤ ਹਿੰਦੁਸਤਾਨੀ’  ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਦੀਆਂ ਕਈ ਫ਼ਿਲਮਾਂ ਕੀਤੀਆਂ,ਪਰ ਸਭ ਫਲਾਪ ਰਹਿਣ ਕਰਕੇ ਉਸ ਦੇ ਪੱਲੇ ਨਮੋਸ਼ੀ ਹੀ ਪਈ। ਕਾਫ਼ੀ ਨਾਕਾਮਯਾਬੀ ਝੱਲਣ ਤੋਂ ਬਾਅਦ ਆਈ ਉਸ ਦੀ ਫ਼ਿਲਮ ‘ਅਨੰਦ’  ਹਿੱਟ ਤਾਂ ਰਹੀ, ਪਰ  ਕਾਮਯਾਬੀ ਦਾ ਸਿਹਰਾ ਰਾਜੇਸ਼ ਖੰਨਾ ਦੇ ਸਿਰ ਹੀ ਬੰਨ੍ਹ ਦਿੱਤਾ ਗਿਆ। 1973 ਵਿੱਚ ਉੱਘੇ ਨਿਰਮਾਤਾ-ਨਿਰਦੇਸ਼ਕ ਪ੍ਰਕਾਸ਼ ਮਹਿਰਾ ਨੇ ਐਕਸ਼ਨ ਫ਼ਿਲਮ ‘ਜ਼ੰਜੀਰ’ ਰਾਹੀਂ ਅਮਿਤਾਭ ਨੂੰ ਪਹਿਲੀ ਵਾਰ ‘ਐਂਗਰੀ ਯੰਗਮੈਨ’ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਰੂਪ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਤੇ ਬਾਕਸ ਆਫਿਸ ’ਤੇ ਇਸ ਫ਼ਿਲਮ ਨੇ ਚੰਗੀ ਧੂਮ ਪਾਈ। ਜ਼ੰਜੀਰ ਤੋਂ ਬਾਅਦ ਸਲੀਮ- ਜਾਵੇਦ ਦੀਆਂ ਲਿਖੀਆਂ ਦੋ ਫ਼ਿਲਮਾਂ ‘ਸ਼ੋਅਲੇ’ ਅਤੇ ‘ਸ਼ਾਨ’ ਦੀ ਅਪਾਰ ਸਫ਼ਲਤਾ ਨੇ ਅਮਿਤਾਭ ਨੂੰ ਕਾਮਯਾਬੀ ਦੇ ਸਿਖਰ ’ਤੇ ਪਹੁੰਚਾ ਦਿੱਤਾ ਤੇ ਉਸ ਨੇ ਉਹ ਸਤਿਕਾਰ ਤੇ ਸਥਾਨ ਹਾਸਲ ਕਰ ਹੀ ਲਿਆ ਜਿਸ ਦਾ ਉਹ ਹੱਕਦਾਰ ਸੀ।
ਸੰਪਰਕ: 97816-46008


Comments Off on ਅਮਿਤਾਭ ਬੱਚਨ ਨੇ ਵੀ ਝੱਲੇ ਸਨ ਨਮੋਸ਼ੀ ਦੇ ਦਿਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.