ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਆਓ ਆਤਮ-ਵਿਸ਼ਵਾਸੀ ਬਣੀਏ

Posted On December - 24 - 2016

ਕੈਲਾਸ਼ ਚੰਦਰ ਸ਼ਰਮਾ

11312cd _babaਹਰ ਇਨਸਾਨ ਦੀ ਜ਼ਿੰਦਗੀ ਉਚਾਣਾਂ ਅਤੇ ਨਿਵਾਣਾਂ ਨਾਲ ਭਰਪੂਰ ਹੁੰਦੀ ਹੈ। ਇਹ ਕਦੇ ਵੀ ਸਮਤਲ ਨਹੀਂ ਹੁੰਦੀ। ਜ਼ਿੰਦਗੀ ਦੀਆਂ ਇਨ੍ਹਾਂ ਉਚਾਣਾਂ-ਨਿਵਾਣਾਂ ਨੂੰ ਸਮਤਲ ਕਰਨ ਅਤੇ ਜ਼ਿੰਦਗੀ ਨੂੰ ਖੁਸ਼ਨੁਮਾ ਬਣਾਉਣ ਲਈ ਕੁਦਰਤ ਵਲੋਂ ਮਨੁੱਖ ਨੂੰ ਜਿੰਨੀਆਂ ਵੀ ਸ਼ਕਤੀਆਂ ਮਿਲੀਆਂ ਹਨ, ਉਨ੍ਹਾਂ ਵਿੱਚੋਂ ਸਭ ਤੋਂ ਪ੍ਰਬਲ ਸ਼ਕਤੀ ਜਿਸ ਦਾ ਮਿਹਨਤ ਨਾਲ ਨਾਤਾ ਹੋਣਾ ਬਹੁਤ ਜ਼ਰੂਰੀ ਹੈ। ਉਸ ਨੂੰ ਆਤਮ-ਵਿਸ਼ਵਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਤਮ-ਵਿਸ਼ਵਾਸ ਅਜਿਹੀ ਮਾਨਸਿਕ ਖੁਰਾਕ ਹੈ ਜਿਸ ਨਾਲ ਵਿਅਕਤੀ  ਜ਼ਿੰਦਗੀ ਦੀਆਂ ਮੁਸ਼ਕਲਾਂ ’ਤੇ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਂਦਾ ਹੈ। ਆਤਮ-ਵਿਸ਼ਵਾਸ ਮਾਰਗ ਨੂੰ ਸੇਧ ਦੇਣ ਵਾਲੀ ਸ਼ਕਤੀ ਹੈ। ਇਹ ਅਜਿਹਾ ਕ੍ਰਿਸ਼ਮਾ ਹੈ ਜੋ ਵਿਅਕਤੀ ਨੂੰ ਜਲਦੀ-ਜਲਦੀ ਤਰੱਕੀ ਦੀਆਂ ਪੌੜੀਆਂ ਚੜ੍ਹਾ ਦਿੰਦਾ ਹੈ। ਜਿਨ੍ਹਾਂ ਨਾਇਕਾਂ ਦੇ ਨਾਂ ਇਤਿਹਾਸ ਦੇ ਪੰਨਿਆਂ ’ਤੇ ਚਮਕਦੇ ਹਨ, ਜ਼ਿੰਦਗੀ ਵਿੱਚ ਮੰਜ਼ਿਲਾਂ ਸਰ ਕੀਤੀਆਂ ਹਨ, ਉਹ ਸਭ ਆਤਮ-ਵਿਸ਼ਵਾਸ ਨਾਲ ਹੀ ਤਾਂ ਭਰੇ ਹੋਏ ਸਨ।
ਆਤਮ-ਵਿਸ਼ਵਾਸ ਜ਼ਿੰਦਗੀ ’ਚ ਹਰ ਪਲ ਲੋੜੀਂਦਾ ਹੈ। ਆਪਣੇ ਕਰੀਅਰ ਵਿੱਚ ਸਫ਼ਲ ਹੋਣ  ਲਈ ਜੀਵਨ ਵਿੱਚ ਆਏ ਤੂਫ਼ਾਨਾਂ ਦਾ ਮੁਕਾਬਲਾ ਕਰਨ ਲਈ, ਅਸੰਭਵ ਨੂੰ ਸੰਭਵ ਬਣਾਉਣ ਲਈ   ਸੁਖੀ ਅਤੇ ਸੰਤੁਸ਼ਟ ਹੋ ਕੇ ਸਮਾਜ ਵਿੱਚ ਆਪਣਾ ਮੁਕਾਮ ਹਾਸਲ ਕਰਨ ਲਈ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਵਿਅਕਤੀ ਦਾ ਆਤਮ-ਵਿਸ਼ਵਾਸੀ ਹੋਣਾ ਜ਼ਰੂਰੀ ਹੈ। ਆਤਮ-ਵਿਸ਼ਵਾਸ ਦਾ ਹਥਿਆਰ ਰਸਤਿਆਂ ਵਿੱਚ ਆਈਆਂ ਰੁਕਾਵਟਾਂ ਨੂੰ ਚਕਨਾਚੂਰ ਕਰ ਦਿੰਦਾ ਹੈ। ਆਤਮ-ਵਿਸ਼ਵਾਸੀ ਲੋਕ  ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ  ਵਿਲੱਖਣ ਪੈੜਾਂ ਪਾ ਜਾਂਦੇ ਹਨ। ਉਨ੍ਹਾਂ ਦਾ ਚਿਹਰਾ ਸਦਾ ਖੁਸ਼ੀਆਂ ਨਾਲ ਖਿੜਿਆ ਰਹਿੰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਖ਼ੂਬਸੂਰਤ ਹੋ ਜਾਂਦੀ ਹੈ। ਹਿੰਮਤ ਵੀ ਤਾਂ ਆਤਮ-ਵਿਸ਼ਵਾਸ ਵਿੱਚੋਂ ਹੀ ਜਨਮ ਲੈਂਦੀ ਹੈ ਅਤੇ ਸਫਲਤਾਵਾਂ ਨਾਲ ਸਿੰਜਦੀ ਹੋਈ ਜਵਾਨ ਹੁੰਦੀ ਹੈ। ਮਿਹਨਤ ਅਤੇ ਆਤਮ-ਵਿਸ਼ਵਾਸ ਜਦੋਂ ਆਪਸ ਵਿੱਚ ਗਲਵੱਕੜੀ ਪਾ ਲੈਂਦੇ ਹਨ ਤਾਂ ਸਫਲਤਾਵਾਂ ਤੁਹਾਡੇ ਦਰ ’ਤੇ ਆਪਣੇ ਆਪ ਹੀ ਦਸਤਕ ਦੇ ਦਿੰਦੀਆਂ ਹਨ। ਇਸ ਲਈ ਜ਼ਿੰਦਗੀ ਵਿੱਚ ਉਤਸ਼ਾਹ ਅਤੇ ਜੋਸ਼ ਨਾਲ, ਮਨ ਵਿਚਲੇ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਦਾ ਰਸਤਾ ਵਿਖਾਉਂਦੇ ਹੋਏ ਸਕਾਰਾਤਮਕਤਾ ਵਾਲੀ ਸੋਚ ਨਾਲ ਅੱਗੇ ਵਧੋ। ਆਤਮ-ਵਿਸ਼ਵਾਸ ਵਿਅਕਤੀ ਦੇ ਵਿਚਾਰਾਂ ਨੂੰ ਨਵੀਂ ਸਕਾਰਤਮਕ ਰੂਪ-ਰੇਖਾ ਪ੍ਰਦਾਨ ਕਰਦਾ ਹੈ ਜਿਸ ਨਾਲ ਵਿਅਕਤੀ ਦੀ ਸ਼ਖ਼ਸੀਅਤ ਨਿੱਖਰਦੀ ਹੈ ਜੋ ਉਸ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਚਿਹਰੇ ’ਤੇ ਆਤਮ-ਵਿਸ਼ਵਾਸ ਦੀ ਕਮੀ ਦਾ ਪ੍ਰਗਟਾਵਾ ਨਾ ਹੋਣ ਦਿਓ, ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ।
ਜਿਸ ਤਰ੍ਹਾਂ ਛੋਟੇ ਬੱਚਿਆਂ ਕੋਲ ਨੁਕੀਲੀਆਂ ਚੀਜ਼ਾਂ ਦੀ ਮੌਜੂਦਗੀ ਖ਼ਤਰਨਾਕ ਹੁੰਦੀ ਹੈ, ਉਸੇ ਤਰ੍ਹਾਂ ਕਿਸੇ ਵਿਅਕਤੀ ਵਿੱਚ  ਆਤਮ-ਵਿਸ਼ਵਾਸ ਦੀ ਅਣਹੋਂਦ, ਟੀਚੇ ਦੀ ਪ੍ਰਾਪਤੀ ਵੱਲ ਅੱਗੇ ਵਧਣ ਵਿੱਚ ਅੜਚਣ ਬਣ ਜਾਂਦੀ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੇਵਲ ਦ੍ਰਿੜ੍ਹ ਇਰਾਦੇ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਨਾਲ ਹੀ ਸਾਰੀਆਂ ਮੁਸ਼ਕਲਾਂ ਆਪਣੇ ਆਪ ਰਸਤੇ ਖਾਲੀ ਕਰੀ ਜਾਂਦੀਆਂ ਹਨ ਅਤੇ ਅਸੀਂ ਆਪਣੀ  ਮੰਜ਼ਿਲ ਵੱਲ ਕਦਮ ਵਧਾਈ ਜਾਂਦੇ ਹਾਂ। ਆਤਮ-ਵਿਸ਼ਵਾਸ ਦੀ ਕਮੀ ਦ੍ਰਿੜ੍ਹਤਾ ਦੀ ਗ਼ੈਰਮੌਜੂਦਗੀ ਲਈ ਜ਼ਿੰਮੇਵਾਰ ਹੁੰਦੀ ਹੈ। ਲੋਕ ਉਨ੍ਹਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਲੈਂਦੇ ਹਨ ਅਤੇ ਅੱਗੇ ਨਿਕਲ ਜਾਂਦੇ ਹਨ। ਜ਼ਿੰਦਗੀ ਦੇ ਬੈਂਕ ਵਿੱਚ ਜਦੋਂ ਆਤਮ-ਵਿਸ਼ਵਾਸ ਦਾ ਬੈਲੈਂਸ ਘੱਟ ਹੋਵੇ ਤਾਂ ਸੁਖ-ਸ਼ਾਂਤੀ ਅਤੇ ਦ੍ਰਿੜ੍ਹਤਾ ਦੇ ਚੈੱਕ ਬਾਊਂਸ ਹੋਣ ਲੱਗਦੇ ਹਨ ਤਾਂ ਨਿਰਾਸ਼ਾ ਦੇ ਬੱਦਲ ਵਿਅਕਤੀ ਦੁਆਲੇ ਆਪਣੀਆਂ ਲਿਸ਼ਕਾਰਾਂ ਮਾਰਨ ਲੱਗ਼ਦੇ ਹਨ ਅਤੇ ਅਜੋਕੇ ਰਿਸ਼ਤਿਆਂ ਦੇ ਬਾਜ਼ਾਰ ਵਿੱਚ ਅਸੀਂ ਇਕੱਲੇ ਰਹਿ ਜਾਂਦੇ ਹਾਂ। ਜਿਸ ਤਰ੍ਹਾਂ ਕੀਮਤੀ ਪੱਥਰਾਂ ਨਾਲ ਬਣੀ ਇਮਾਰਤ ਜਿਸ ਵਿੱਚ ਭਗਵਾਨ ਦੀ ਪੂਜਾ ਨਾ ਹੁੰਦੀ ਹੋਵੇ, ਪਰਿਵਾਰ  ਦੇ ਸਾਰੇ ਮੈਂਬਰਾਂ ਵਿੱਚ ਪ੍ਰੇਮ-ਭਾਵ ਨਾ ਹੋਵੇ, ਉਸ ਨੂੰ ਘਰ ਨਹੀਂ ਕਿਹਾ ਜਾ ਸਕਦਾ। ਉਹ ਕੇਵਲ ਇੱਕ ਮਕਾਨ ਹੀ ਅਖਵਾਉਂਦਾ ਹੈ, ਉਸੇ ਤਰ੍ਹਾਂ ਆਤਮ-ਵਿਸ਼ਵਾਸ ਵਿਹੂਣੇ ਵਿਅਕਤੀ ਨੂੰ ਸੰਪੂਰਨ ਇਨਸਾਨ ਨਹੀਂ ਕਿਹਾ ਜਾ ਸਕਦਾ। ਕੇਵਲ ਉਹੀ ਵਿਅਕਤੀ ਮੁਰਦਾ ਨਹੀਂ ਅਖਵਾਉਂਦੇ ਜਿਨ੍ਹਾਂ ਵਿੱਚ ਸਾਹ ਨਹੀਂ ਹੁੰਦਾ। ਹਰ ਇਨਸਾਨ ਦੇ ਦਿਲ ਵਿੱਚ ਬਹੁਤ ਸਾਰੀਆਂ ਸੁਚਾਰੂ ਗੱਲਾਂ ਜਾਂ ਕੁਝ ਨਾ ਕੁਝ ਨਵਾਂ ਕਰਨ ਦੀ ਭਾਵਨਾ ਹੁੰਦੀ ਹੈ, ਪਰ ਆਤਮ-ਵਿਸ਼ਵਾਸ ਦੀ ਕਮੀ ਉਸ ਦੀ ਇਸ ਭਾਵਨਾ ਨੂੰ ਦਬਾਅ ਦਿੰਦੀ ਹੈ। ਇਸੇ ਲਈ ਆਪਣੇ ਆਪ ’ਤੇ ਭਰੋਸਾ ਰੱਖਦੇ ਹੋਏ ਅੱਗੇ ਵਧਦੇ ਜਾਓ। ਇਹ ਧਾਰਨਾ ਕਦੇ ਵੀ ਮਨ ਵਿੱਚ ਨਾ ਲਿਆਓ ਕਿ ਅਸਫਲ ਹੋਣ ’ਤੇ ਲੋਕ ਕੀ ਕਹਿਣਗੇ। ਯਾਦ ਰੱਖੋ, ਕੋਸ਼ਿਸ਼ ਕਰਦੇ ਰਹਿਣ ਨਾਲ ਹੀ ਸਫਲਤਾ ਮਿਲਦੀ ਹੈ ਜੋ ਬਾਅਦ ਵਿੱਚ ਆਤਮ-ਵਿਸ਼ਵਾਸ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ। ਜ਼ਿੰਦਗੀ ਦੇ ਉੱਚੇਂ-ਨੀਵੇਂ ਧਰਾਤਲ ਨੂੰ ਸਮਤਲ ਕਰਨ ਅਤੇ ਖੁਸ਼ਨੁਮਾ ਜ਼ਿੰਦਗੀ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਆਤਮ-ਵਿਸ਼ਵਾਸੀ ਬਣਾਈਏ। ਇਸ ਲਈ ਸਭ  ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਜਗਾਉਣਾ ਪਵੇਗਾ। ਜਿੱਥੋਂ ਵੀ ਕੋਈ ਚੰਗੀ ਗੱਲ ਲੱਭ ਜਾਵੇ, ਉਹ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਦੇ ਰਹਿਣ ਨਾਲ ਜਿਵੇਂ-ਜਿਵੇਂ ਸਾਡੇ ਅੰਦਰ ਗਿਆਨ  ਆਪਣਾ ਪਸਾਰਾ ਕਰੀ ਜਾਵੇਗਾ, ਉਵੇਂ-ਉਵੇਂ ਸਾਡਾ ਆਤਮ-ਵਿਸ਼ਵਾਸ ਵਧੇਗਾ ਅਤੇ ਸਾਡੀ ਊਰਜਾ ਦਾ ਪੱਧਰ ਵੀ ਵਧਦਾ ਜਾਵੇਗਾ। ਇਸ ਨਾਲ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਯਤਨਸ਼ੀਲ ਹੋਣ ਲੱਗ ਪਵਾਂਗੇ ਅਤੇ ਆਪਣੀਆਂ ਅਸਫਲਤਾਵਾਂ ’ਤੇ ਫਤਹਿ ਹਾਸਲ ਕਰ ਲਵਾਂਗੇ। ਜਦੋਂ ਤਕ ਅਸੀਂ ਆਪਣੇ ਆਪ ਨੂੰ ਸ਼ਕਤੀਸ਼ਾਲੀ ਤਰੀਕੇ ਨਾਲ ਪੇਸ਼ ਨਹੀਂ ਕਰਦੇ, ਉਦੋਂ ਤਕ ਸਾਡਾ ਸਮਾਜ ਵਿੱਚ ਸਨਮਾਨ ਨਹੀਂ ਵਧ ਸਕਦਾ। ਆਪਣੀ ਕਾਰਜਸ਼ੈਲੀ ਅਤੇ ਕਾਰਜ ਸਮਰੱਥਾ ’ਤੇ ਵਿਸ਼ਵਾਸ ਰੱਖੋ ਅਤੇ ਆਪਣੀ ਪ੍ਰਤਿਭਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰੋ ਤਾਂ ਹੀ ਲੋਕਾਂ ਵਿੱਚ ਤੁਸੀਂ ਆਪਣਾ ਸਥਾਨ ਬਣਾ ਸਕਦੇ ਹੋ। ਕਦੇ ਵੀ ਆਪਣੀ ਪ੍ਰਤਿਭਾ ਅਤੇ ਕਾਰਜ ਸਮਰੱਥਾ ਦੀ ਤੁਲਨਾ ਦੂਜਿਆਂ ਨਾਲ ਨਾ ਕਰੋ।
ਆਪਣੇ ਆਪ ’ਤੇ ਵਿਸ਼ਵਾਸ ਪ੍ਰਫੁੱਲਤ ਕਰਨ ਲਈ ਛੋਟੇ-ਛੋਟੇ ਟੀਚੇ ਨਿਰਧਾਰਤ ਕਰਦੇ ਹੋਏ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਕੋਸ਼ਿਸ਼ ਕਰੋ। ਇੱਕ ਕਾਪੀ ਲਗਾਓ ਅਤੇ ਆਪਣੀ ਹਰ ਸਫਲਤਾ ਨੂੰ ਇਸ ਵਿੱਚ ਨੋਟ ਕਰਦੇ ਜਾਓ। ਜਿਉਂ-ਜਿਉਂ ਛੋਟੀਆਂ-ਛੋਟੀਆਂ ਸਫਲਤਾਵਾਂ ਦੀ ਲੜੀ ਵਿੱਚ ਵਾਧਾ ਹੁੰਦਾ ਜਾਵੇਗਾ ਤਾਂ ਚਿਹਰੇ ’ਤੇ  ਹਲਕੀ ਮੁਸਕਰਾਹਟ ਅਤੇ ਅੰਦਰੂਨੀ ਖੁਸ਼ੀ ਆਪਣੇ ਆਪ ਹੀ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਦੇਵੇਗੀ। ਹੌਲੀ-ਹੌਲੀ ਜਦੋਂ ਇਹ ਛੋਟੀਆਂ ਪ੍ਰਾਪਤੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਬਦਲਣ ਲੱਗਣਗੀਆਂ ਤਾਂ ਸਾਡਾ ਆਤਮ-ਵਿਸ਼ਵਾਸ ਆਪਣੇ ਆਪ ਹੀ ਵਧਦਾ ਜਾਵੇਗਾ। ਕਦੇ-ਕਦੇ ਇਸ ਨੋਟਬੁੱਕ ਦੇ ਪੜ੍ਹਦੇ ਰਹਿਣ ਨਾਲ ਮਨ ਮੁਸ਼ਕਲਾਂ  ਵਿੱਚ ਵੀ ਨਿਢਾਲ ਨਹੀਂ ਹੁੰਦਾ।  ਇਸ ਲਈ ਜ਼ਿੰਦਗੀ ਵਿੱਚ ਰਸ ਪੈਦਾ ਕਰਨ ਲਈ ਆਓ ਆਤਮ-ਵਿਸ਼ਵਾਸੀ ਬਣੀਏ।

ਸੰਪਰਕ: 80540-16816


Comments Off on ਆਓ ਆਤਮ-ਵਿਸ਼ਵਾਸੀ ਬਣੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.