ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆਓ, ਕੇਸਰ ਬਾਰੇ ਜਾਣੀਏ

Posted On December - 31 - 2016

12012cd _imageਬੱਚਿਓ, ਤੁਸੀਂ ਕੇਸਰ ਦਾ ਨਾਮ ਸੁਣਿਆ ਹੀ ਹੋਵੇਗਾ। ਇਹ ਇੱਕ ਪੌਦੇ ਤੋਂ ਪ੍ਰਾਪਤ ਹੁੰਦਾ ਹੈ। ਕੇਸਰ ਦੇ ਪੌਦੇ ਨੂੰ ਲੱਗੇ ਫੁੱਲ ਦੇ ਸਟਿਗਮਾਂ ਨੂੰ ਕੇਸਰ ਕਿਹਾ ਜਾਂਦਾ ਹੈ। ਇਸ ਦਾ ਪੌਦਾ 8 ਤੋਂ 12 ਇੰਚ ਤੱਕ ਲੰਬਾ ਹੁੰਦਾ ਹੈ। ਇਸ ਨੂੰ ਬੈਂਗਣੀ ਰੰਗ ਦੇ 1 ਤੋਂ 4 ਤਕ ਫੁੱਲ ਲੱਗਦੇ ਹਨ। ਹਰ ਇੱਕ ਫੁੱਲ ਵਿੱਚ ਤਿੰਨ ਗੂੜ੍ਹੇ ਲਾਲ ਰੰਗ ਦੇ ਸਟਿਗਮਾਂ ਹੁੰਦੇ ਹਨ, ਇਹੀ ਕੇਸਰ ਹੁੰਦਾ ਹੈ। ਸਟਿਗਮਾਂ 25 ਤੋਂ 30 ਮਿਲੀਮੀਟਰ ਲੰਬਾ ਹੁੰਦਾ ਹੈ।
ਇਸ ਫ਼ਸਲ ਦਾ ਮੂਲ ਸਥਾਨ ਦੱਖਣੀ ਯੂਰੋਪ ਹੈ। ਇਸ ਤੋਂ ਇਲਾਵਾ ਇਹ ਫ਼ਸਲ ਸਪੇਨ, ਚੀਨ, ਇਟਲੀ, ਫਰਾਂਸ, ਜਪਾਨ, ਆਸਟਰੀਆ,ਜਰਮਨੀ, ਤੁਰਕਿਸਤਾਨ, ਇਰਾਨ, ਮਿਸਰ ਅਤੇ ਭਾਰਤ ਵਿੱਚ ਵੀ ਹੁੰਦੀ ਹੈ। ਭਾਰਤ ਵਿੱਚ ਇਹ ਜੰਮੂ ਕਸ਼ਮੀਰ ਵਿੱਚ ਸ਼੍ਰੀਨਗਰ ਤੋਂ 15 ਕਿਲੋਮੀਟਰ ਦੂਰ ਪਾਮਪੁਰ ਤੇ ਇਸ ਦੇ ਨੇੜੇ-ਤੇੜੇ ਦੇ ਇਲਾਕੇ ਵਿੱਚ ਹੁੰਦਾ ਹੈ। ਪਿਆਜ਼ ਵਰਗੀਆਂ ਇਸ ਦੀਆਂ ਗੰਡੀਆਂ ਨੂੰ ਜੂਨ ਤੋਂ ਸਤੰਬਰ ਤਕ ਬੀਜਿਆ ਜਾਂਦਾ ਹੈ ਅਤੇ ਅਕਤੂਬਰ, ਦਸੰਬਰ ਵਿੱਚ ਇਸ ਦੇ ਫੁੱਲ ਪੱਤੇ ਇਕੱਠੇ ਹੀ ਨਿਕਲਦੇ ਹਨ। ਜਦੋਂ ਫੁੱਲ ਪੂਰੀ ਤਰ੍ਹਾਂ ਖਿੜ ਜਾਂਦੇ ਹਨ ਤਾਂ ਇਨ੍ਹਾਂ ਨੂੰ ਸਵੇਰੇ-ਸਵੇਰੇ ਤੋੜਿਆਂ ਜਾਂਦਾ ਹੈ। ਫਿਰ ਫੁੱਲਾਂ ਨਾਲੋਂ ਸਟਿਗਮਾਂ ਅੱਡ ਕਰ ਲਏ ਜਾਂਦੇ ਹਨ। ਇੱਕ ਗ੍ਰਾਮ ਕੇਸਰ ਲਈ 150 ਫੁੱਲਾਂ ਦੀ ਲੋੜ ਪੈਂਦੀ ਹੈ ਤੇ ਇੱਕ ਕਿੱਲੋ ਕੇਸਰ ਕਰੀਬ ਡੇਢ ਲੱਖ ਫੁੱਲਾਂ ਤੋਂ ਪ੍ਰਾਪਤ ਹੁੰਦਾ ਹੈ। ਇੱਕ ਕਿੱਲੋ ਕੇਸਰ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਦੇ ਕਰੀਬ ਹੁੰਦੀ ਹੈ। ਕੇਸਰ ਨੂੰ ਖਾਣੇ, ਧਾਰਮਿਕ ਰਸਮਾਂ, ਇਤਰ (ਪਰਫਿਊਮ) ਬਣਾਉਣ, ਸੁੰਦਰਤਾ ਉਤਪਾਦ ਅਤੇ ਦਵਾਈਆਂ ਬਣਾਉਣ ਲਈ ਵਰਤਿਆਂ ਜਾਂਦਾ ਹੈ। ਅਸਲੀ ਕੇਸਰ ਦੀ ਪਰਖ ਕਰਨ ਲਈ ਕੇਸਰ ਦਾ ਇੱਕ ਧਾਗਾ ਲੈ ਕੇ ਜੀਭ ਉੱਤੇ ਰੱਖੋ, ਜੇਕਰ ਇਹ ਮਿੱਠਾ ਲੱਗੇ ਤਾਂ ਕੇਸਰ ਨਕਲੀ ਹੈ। ਕੇਸਰ ਜੇਕਰ ਪਾਣੀ ਵਿੱਚ ਪਾਉਣ ’ਤੇ ਰੰਗ ਛੱਡ ਦੇਵੇ ਅਤੇ ਕੇਸਰ ਦਾ ਧਾਗਾ ਓਸੇ ਰੰਗ ਦਾ ਹੀ ਰਹੇ ਤਾਂ ਉਹ ਅਸਲੀ ਹੈ, ਜੇਕਰ ਧਾਗੇ ਦਾ ਰੰਗ ਉੱਡ ਜਾਵੇ ਤਾਂ ਉਹ ਨਕਲੀ ਹੈ।    – ਸ਼ਮਿੰਦਰ ਕੌਰ


Comments Off on ਆਓ, ਕੇਸਰ ਬਾਰੇ ਜਾਣੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.