ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆਓ ਹੱਸੀਏ

Posted On December - 17 - 2016

1. ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਇੱਕ ਆਦਮੀ ਨੂੰ ਬੈਂਕ ਕਰਮਚਾਰੀ ਨੇ ਕਿਹਾ, ਪੈਸੇ ਕਢਵਾਉਣ ਤੋਂ ਪਹਿਲਾਂ ਸਿਆਹੀ ਲਗਾਉਣੀ ਪੈਣੀ ਹੈ।
ਆਦਮੀ, ਸਰ ਤੁਸੀਂ ਭਾਵੇਂ ਤੱਤਾ ਚਿਮਟਾ ਲਗਾ ਦਿਓ,ਪਰ ਮੈਨੂੰ ਪੈਸੇ ਦੇ ਦਿਓ।
2. ਰਾਤ ਨੂੰ ਬੈਂਕ ਵਿੱਚੋਂ ਲੇਟ ਆਏ ਇੱਕ ਕਰਮਚਾਰੀ ਦੀ ਪਤਨੀ ਸਵੇਰ ਸਮੇਂ ਆਪਣੇ ਪਤੀ ਨੂੰ ਜਗਾ ਕੇ ਆਖਣ ਲੱਗੀ ਕਿ ਉੱਠੋ ਮੇਰੇ ਮੰਮੀ ਡੈਡੀ ਆਏ ਹਨ।
ਬੈਂਕ ਕਰਮਚਾਰੀ ਨੀਂਦ ਵਿੱਚ ਹੀ ਬੋਲਿਆ ਕਿ ਉਨ੍ਹਾਂ ਨੂੰ ਕਹੋ ਲਾਈਨ ਵਿੱਚ ਆਉਣ।
3. ਪੈਸੇ ਦੀ ਕਮੀ ਹੋਣ ਕਰਕੇ ਇੱਕ ਆਦਮੀ ਆਪਣੇ ਵਿਆਹ ਦਾ ਪੁਰਾਣਾ ਕਾਰਡ ਲੈ ਕੇ ਬੈਂਕ ਵਿੱਚੋਂ ਢਾਈ ਲੱਖ ਲੈਣ ਗਿਆ। ਬੈਂਕ ਮੈਨੇਜਰ ਨੇ ਕਿਹਾ ਪੁਰਾਣੇ ਕਾਰਡ ’ਤੇ ਪੈਸੇ ਨਹੀਂ ਮਿਲਦੇ। ਆਦਮੀ ਬੋਲਿਆ, ਸਰ, ਲੱਗਦਾ ਪੈਸੇ ਲੈਣ ਲਈ ਮੈਨੂੰ 30 ਸਾਲ ਬਾਅਦ ਹੁਣ ਫਿਰ ਨਵਾਂ ਵਿਆਹ ਕਰਵਾਉਣਾ ਪੈਣਾ।
4. ਬੈਂਕ ਵਿੱਚ ਸਾਰਾ ਦਿਨ ਲਾਈਨ ਵਿੱਚ ਲੱਗੇ ਇੱਕ ਆਦਮੀ ਨੇ ਬੜੀ ਜੱਦੋ ਜਹਿਦ ਕਰਕੇ 2000 ਰੁਪਏ ਕਢਵਾਏ। ਉਸ ਨੇ ਖੁਸ਼ੀ-ਖੁਸ਼ੀ ਬੈਂਕ ਵਿੱਚੋਂ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ 3000 ਦਾ ਸਾਈਕਲ ਗਾਇਬ ਸੀ।
– ਸ਼ਮਸ਼ੇਰ ਸਿੰਘ ਸੋਹੀ
ਸੰਪਰਕ: 98764-74671


Comments Off on ਆਓ ਹੱਸੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.