ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਆਰਕੀਟੈਕਚਰ: ਵਿਗਿਆਨ ਤੇ ਕਲਾ ਦਾ ਅਨੋਖਾ ਸੰਗਮ

Posted On December - 8 - 2016

10812CD _ARCHITECTUREਮਨਿੰਦਰ ਕੌਰ ਫ਼ਰੀਦਕੋਟ

ਆਰਕੀਟੈਕਚਰ ਇਮਾਰਤਾਂ ਨੂੰ ਡਿਜ਼ਾਈਨ ਕਰਨ ਦੀ ਵਿਲੱਖਣ ਕਲਾ ਹੈ। ਇਸ ਵਿੱਚ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਆਰਕੀਟੈਕਚਰ ਵਿੱਚ ਕਲਾ ਅਤੇ ਵਿਗਿਆਨ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ। ਕਲਾ ਵਿੱਚ ਰਚਨਾਤਮਿਕਤਾ, ਕਲਪਨਾ, ਰੰਗਾਂ ਅਤੇ ਲੈਅ ਦਾ ਖ਼ੂਬਸੂਰਤ ਜੋੜ ਹੁੰਦਾ ਹੈ ਜਦੋਂਕਿ ਵਿਗਿਆਨ ਨਾਲ ਯੰਤਰਾਂ ਅਤੇ ਤਕਨਾਲੋਜੀ ਦੀ ਚੋਣ ਕੀਤੀ ਜਾਂਦੀ ਹੈ। ਇਮਾਰਤਾਂ ਛੋਟੀਆਂ ਹੋਣ ਭਾਵੇਂ ਵੱਡੀਆਂ ਇਨ੍ਹਾਂ ਨੂੰ ਆਕਰਸ਼ਕ ਅਤੇ ਸੁਵਿਧਾਜਨਕ ਬਣਾਉਣਾ ਅੱਜ-ਕੱਲ੍ਹ ਲੋਕਾਂ ਦੀ ਪਹਿਲੀ ਤਰਜੀਹ ਬਣ ਗਈ ਹੈ। ਇਸ ਲਈ ਸਿੱਖਿਅਤ ਆਰਕੀਟੈਕਟ ਹੀ ਇਨ੍ਹਾਂ ਸਾਰਿਆਂ ਮਾਮਲਿਆਂ ਵਿੱਚ ਸਹਾਈ ਹੁੰਦੇ ਹਨ। ਅੱਜ ਮਹਾਂਨਗਰਾਂ ਤੋਂ ਇਲਾਵਾ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੀ ਆਰਕੀਟੈਕਟਸ ਦੀ ਮੰਗ ਵਧ ਰਹੀ ਹੈ।
ਆਰਕੀਟੈਕਚਰ ਦਾ ਸਰੂਪ: ਆਰਕੀਟੈਕਚਰ ਦਾ ਸਬੰਧ ਵਾਸਤੂ, ਡਿਜ਼ਾਈਨ, ਪੇਂਟਿੰਗ, ਮਾਡਲ ਨਿਰਮਾਣ, ਸੰਰਚਨਾ, ਨਿਰਮਾਣ ਲਾਗਤ, ਨਿਰਮਾਣ ਸਮੱਗਰੀ, ਵਾਤਾਵਰਣ ਤੇ ਸਰਵੇਖਣ ਆਦਿ ਨਾਲ ਹੁੰਦਾ ਹੈ। ਇਸ ਦੇ ਅੰਤਰਗਤ ਘੱਟ ਲਾਗਤ ਵਾਲੀ ਸਮੱਗਰੀ ਦੇ ਇਸਤੇਮਾਲ ਅਤੇ ਵਾਤਾਵਰਣ ਤੋਂ ਸੁਰੱਖਿਆ ਵਰਗੇ ਅਹਿਮ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਆਰਕੀਟੈਕਚਰ ਨਾਲ ਸਬੰਧਿਤ ਕੋਰਸਾਂ ਵਿੱਚ ਇਨ੍ਹਾਂ ਗੱਲਾਂ ਬਾਰੇ ਵਿਸਥਾਰ ਨਾਲ ਗਿਆਨ ਦਿੱਤਾ ਜਾਂਦਾ ਹੈ। ਆਰਕੀਟੈਕਟ ਦੂਜੇ ਖੇਤਰ ਜਿਵੇਂ ਲੈਂਡਸਕੇਪ ਆਰਕੀਟੈਕਟ, ਇੰਟੀਰੀਅਰ ਡਿਜ਼ਾਈਨਰ ਅਤੇ ਅਰਬਨ ਡਿਜ਼ਾਈਨਰ ਆਦਿ ਦੇ ਰੂਪ ਵਿੱਚ ਭਵਿੱਖ ਬਣਾ ਸਕਦੇ ਹਨ।
ਵਿੱਦਿਅਕ ਯੋਗਤਾ: ਆਰਕੀਟੈਕਚਰ ਵਿੱਚ ਡਿਗਰੀ ਅਤੇ ਡਿਪਲੋਮਾ ਦੇ ਰੂਪ ਵਿੱਚ ਦੋ ਰਾਹ ਖੁੱਲ੍ਹਦੇ ਹਨ। ਦਸਵੀਂ ਤੋਂ ਬਾਅਦ ਪੌਲੀਟੈਕਨਿਕ ਤੋਂ 3 ਸਾਲ ਦਾ ਡਿਪਲੋਮਾ ਕੋਰਸ ਕਰਕੇ ਡਰਾਫਟਸਮੈਨ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਜਾ ਸਕਦੀ ਹੈ ਜਦੋਂਕਿ 12ਵੀਂ ਤੋਂ ਬਾਅਦ 5 ਸਾਲ ਦੇ ਡਿਗਰੀ ਕੋਰਸ ਵਿੱਚ ਦਾਖ਼ਲਾ ਲਿਆ ਜਾ ਸਕਦਾ ਹੈ। 12ਵੀਂ ਕਮਰਸ ਤੋਂ ਬਾਅਦ ਵੀ ਜੇਕਰ ਵਿਦਿਆਰਥੀ ਚਾਹੇ ਤਾਂ ਬੀਟੈੱਕ ਆਰਕੀਟੈਕਚਰ ਵਿੱਚ ਦਾਖ਼ਲਾ ਲੈ ਸਕਦਾ ਹੈ। ਆਰਕੀਟੈਕਟ ਦੇ ਰੂਪ ਵਿੱਚ ਬਿਹਤਰ ਭਵਿੱਖ ਲਈ ਕਾਊਂਸਿਲ ਆਫ ਆਰਕੀਟੈਕਚਰ ਦੁਆਰਾ ਸੰਚਾਲਿਤ ‘ਨੈਸ਼ਨਲ ਐਪਟੀਚਿਊਡ ਟੈਸਟ ਇੰਨ ਆਰਕੀਟੈਕਚਰ’ ਟੈਸਟ ਪਾਸ ਕਰਨਾ ਲਾਹੇਵੰਦ ਹੁੰਦਾ ਹੈ ਜਿਸ ਵਿੱਚੋਂ ਘੱਟੋ ਘਟ 40 ਫ਼ੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੁੰਦਾ ਹੈ।
ਨਿੱਜੀ  ਵਿਸ਼ੇਸ਼ਤਾਵਾਂ: ਇਸ ਖੇਤਰ ਵਿੱਚ ਤਕਨੀਕੀ ਗਿਆਨ ਨਾਲ ਭਰਪੂਰ ਖ਼ਾਸ ਡਿਜ਼ਾਈਨਿੰਗ ਕਰਨ ਦੀ ਲਗਨ ਦਾ ਹੋਣਾ ਬੇਹੱਦ ਜ਼ਰੂਰੀ ਹੈ। ਡਿਜ਼ਾਈਨ ਸਟੂਡਿਓ ਵਿੱਚ ਖੜ੍ਹੇ ਹੋ ਕੇ ਡਰਾਇੰਗ ਬੋਰਡ ਉੱਤੇ ਕੰਮ ਕਰਨ ਅਤੇ ਉਸ ਤੋਂ ਬਾਅਦ ਕਈ ਘੰਟਿਆਂ ਤਕ ਕੰਪਿਊਟਰ ਉੱਤੇ ਲਗਾਤਾਰ ਬੈਠ ਕੇ ਆਟੋਕੈਡ ਵਿੱਚ ਕਾਰਜ ਕਰਨ ਦੀ ਕੁਸ਼ਲਤਾ ਹੋਣੀ ਚਾਹੀਦੀ ਹੈ। ਟੀਮ ਦੇ ਨਾਲ ਵੀ ਕੰਮ ਕਰਨ ਵਿੱਚ ਦਿਲਚਸਪੀ ਜ਼ਰੂਰੀ ਹੈ। ਇੱਕ ਆਰਕੀਟੈਕਟ ਲਈ ਆਪਣੇ ਗਾਹਕ ਦੁਆਰਾ ਦਿੱਤੇ ਗਏ ਬਜਟ ਅਤੇ ਸਮੇਂ ਸੀਮਾ ਦੇ ਅੰਦਰ ਰਹਿ ਕੇ ਕੰਮ ਪੂਰਾ ਕਰਨਾ ਜ਼ਰੂਰੀ ਹੈ।
ਰੁਜ਼ਗਾਰ ਦੇ ਮੌਕੇ: ਗ੍ਰੈਜੂਏਸ਼ਨ ਡਿਗਰੀ ਬੀਟੈੱਕ ਆਰਕੀਟੈਕਚਰ ਤੋਂ ਬਾਅਦ ਇਸ ਖੇਤਰ ਵਿੱਚ ਸਪੈਸ਼ਲਾਈਜ਼ੇਸ਼ਨ ਐਮ. ਆਰਕੀਟੈਕਚਰ ਜਾਂ ਪੀਐਚ.ਡੀ. ਕਰਨ ਦੇ ਨਾਲ ਇਸ ਖੇਤਰ ਵਿੱਚ ਬਿਹਤਰੀਨ ਕਰੀਅਰ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਜਾਂਦੀਆਂ ਹਨ। ਅੱਜ  ਆਰਕੀਟੈਕਟ ਲਈ ਬਿਲਡਿੰਗ, ਡਿਜ਼ਾਈਨਿੰਗ, ਇੰਟੀਰੀਅਰ ਡਿਜ਼ਾਈਨਿੰਗ, ਅਰਬਨ ਡਿਜ਼ਾਈਨਿੰਗ, ਲੈਂਡਸਕੇਪਿੰਗ, ਆਰਕੀਟੈਕਚਰ ਤੇ ਆਰਟ ਆਦਿ ਖੇਤਰਾਂ ਵਿੱਚ ਵੀ ਮੌਕਿਆਂ ਦੀ ਭਰਮਾਰ ਹੈ। ਸ਼ਹਿਰਾਂ ਦੇ ਵਿਕਾਸ ਵਿਭਾਗ ਆਰਕੀਟੈਕਟਸ ਨੂੰ ਇੱਥੇ ਨਿਯੁਕਤ ਕਰਦੇ ਹਨ। ਇਸ ਤੋਂ ਇਲਾਵਾ ਬਿਲਡਰਾਂ ਅਤੇ ਕੰਸਟ੍ਰਕਸ਼ਨ ਨਾਲ ਜੁੜੀਆਂ ਕੰਪਨੀਆਂ ਵਿੱਚ ਵੀ ਮੰਗ ਬਣੀ ਰਹਿੰਦੀ ਹੈ। ਕਿਸੇ ਫਰਮ ਵਿੱਚ ਕੰਮ ਕਰਨ ਦਾ ਤਜ਼ਰਬਾ ਹਾਸਲ ਕਰਕੇ ਸਵੈ-ਰੁਜ਼ਗਾਰ ਬਾਰੇ ਵੀ ਸੋਚਿਆ ਜਾ ਸਕਦਾ ਹੈ। ਇਸ ਖੇਤਰ ਵਿੱਚ ਅਧਿਆਪਨ ਕਿੱਤੇ ਵਿੱਚ ਵੀ ਕਈ ਰਾਹ ਖੁੱਲ੍ਹਦੇ ਹਨ।
ਪ੍ਰਮੁੱਖ ਸੰਸਥਾਵਾਂ:
*     ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ, ਚੰਡੀਗੜ੍ਹ,
*     ਆਈ.ਆਈ.ਟੀ., ਖੜਗਪੁਰ,
*     ਆਈ.ਆਈ.ਟੀ., ਰੁੜਕੀ,
*     ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਚਰ, ਨਵੀਂ ਦਿੱਲੀ


Comments Off on ਆਰਕੀਟੈਕਚਰ: ਵਿਗਿਆਨ ਤੇ ਕਲਾ ਦਾ ਅਨੋਖਾ ਸੰਗਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.