ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਆਲੂ ਨੂੰ ਪਕਾਇਆ ਕਿਉਂ ਜਾਂਦਾ ਹੈ

Posted On December - 24 - 2016

11312cd _potatoesਬੱਚਿਓ, ਆਲੂੂ ਵਿੱਚ ਸਟਾਰਚ ਹੁੰਦਾ ਹੈ। ਸਟਾਰਚ ਗੁਲੂਕੋਜ਼ ਦੇ ਦੋ ਬਹੁਲਕ ਅਮਾਈਲੇਜ ਅਤੇ ਅਮਾਈਲੋਪੇਕਟੀਨ ਦਾ ਮਿਸ਼ਰਣ ਹੁੰਦਾ ਹੈ। ਆਲੂ ਵਿੱਚ ਸਟਾਰਚ ਦੇ ਕਣਾਂ ਦਾ ਅਕਾਰ ਸਭ ਤੋਂ ਵੱਡਾ ਹੁੰਦਾ ਹੈ। ਇਸ ਦੇ ਸਟਾਰਚ ਦੇ ਕਣਾਂ ਦਾ ਅਕਾਰ 0.1 ਮਿਲੀਮੀਟਰ ਹੁੰਦਾ ਹੈ ਜੋ ਅੰਡਕਾਰ ਹੁੰਦਾ ਹੈ। ਸਟਾਰਚ ਦੇ ਕਣ ਸਖਤ ਸੈਲੂਲੋਜ਼ ਦੀ ਸੈੱਲ ਕੰਧ ਨਾਲ ਢਕੇ ਹੋਏ ਹੁੰਦੇ ਹਨ, ਜਿਸ ਕਾਰਨ ਕੱਚਾ ਆਲੂ ਕੁਝ ਸਖ਼ਤ ਹੁੰਦਾ ਹੈ। ਕੱਚੇ ਆਲੂ ਵਿੱਚ 20 ਫ਼ੀਸਦੀ ਸਟਾਰਚ ਅਜਿਹਾ ਹੁੰਦਾ ਹੈ, ਜਿਸ ਨੂੰ ਸਾਡਾ ਸਰੀਰ ਪਚਾ ਨਹੀਂ ਸਕਦਾ। ਕੱਚਾ ਆਲੂ ਖਾਣ ਨੂੰ ਵੀ ਬੇਸੁਆਦਲਾ ਹੁੰਦਾ ਹੈ।
ਆਲੂ ਨੂੰ ਪਾਚਣਯੋਗ, ਨਰਮ ਅਤੇ ਸੁਆਦਲਾ ਬਣਾਉਣ ਲਈ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਜਾਂ ਹੋਰ ਵਿਧੀ ਨਾਲ ਗਰਮ ਕਰਕੇ ਪਕਾਇਆ ਜਾਂਦਾ ਹੈ। ਇਸ ਵਿੱਚ ਸਟਾਰਚ ਦੇ ਕਣਾਂ ਦੀ ਸੈੱਲ ਕੰਧ 50 ਡਿਗਰੀ ਸੈਂਟੀਗ੍ਰੇਡ ’ਤੇ ਟੁੱਟ ਜਾਂਦੀ ਹੈ। ਅਮਾਈਲੇਜ ਅਤੇ ਅਮਾਈਲੋਪੇਕਟਨੀ ਵੱਖ-ਵੱਖ ਹੋ ਜਾਂਦੇ ਹਨ। ਅਮਾਈਲੇਜ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ ਅਤੇ ਅਮਾਈਲੋਪੇਕਟੀਨ ਜੈਲ ਵਿੱਚ ਬਦਲ ਜਾਂਦਾ ਹੈ। ਸਟਾਰਚ ਪਾਚਣਯੋਗ ਅਤੇ ਨਰਮ ਹੋ ਜਾਂਦਾ ਹੈ।
ਆਲੂ ਵਿੱਚ ਐਨਜ਼ਾਈਮ 51 ਡਿਗਰੀ ਸੈਂਟੀਗ੍ਰੇਡ ਤੇ ਸਟਾਰਚ ਨੂੰ ਮਾਲਟੋਜ ਵਿੱਚ ਬਦਲਣਾ ਸ਼ੁਰੂ ਕਰ ਦਿੰਦੇ ਹਨ। ਹੋਰ ਤਾਪਮਾਨ ਵਧਣ ’ਤੇ ਐਨਜ਼ਾਇਮ ਦੀ ਕਿਰਿਆ ਬੰਦ ਹੋ ਜਾਂਦੀ ਹੈ। ਕੁਝ ਸਟਾਰਚ ਮਾਲਟੋਜ ਵਿੱਚ ਬਦਲ ਜਾਂਦਾ ਹੈ। ਮਾਲਟੋਜ ਦਾ ਸੁਆਦ ਮਿੱਠਾ ਹੁੰਦਾ ਹੈ। ਇਸੇ ਕਾਰਨ ਆਲੂ ਪਕਾਉਣ ਤੋਂ ਬਾਅਦ ਖਾਣ ਨੂੰ ਕੁਝ ਮਿੱਠਾ ਜਿਹਾ ਲੱਗਦਾ ਹੈ।
– ਕਰਨੈਲ ਸਿੰਘ ਰਾਮਗੜ੍ਹ
ਸੰਪਰਕ: 81948-43195


Comments Off on ਆਲੂ ਨੂੰ ਪਕਾਇਆ ਕਿਉਂ ਜਾਂਦਾ ਹੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.