ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਇਕ ਚੰਗਾ ਅਨੁਭਵ ਵੀ ਹੈ ਖ਼ਰੀਦਦਾਰੀ

Posted On December - 24 - 2016

ਸੁਖਮੰਦਰ ਸਿੰਘ ਤੂਰ

11312cd _shoppingਖ਼ਰੀਦਦਾਰੀ ਸਿਰਫ਼ ਸ਼ੌਕ ਹੀ ਨਹੀਂ, ਸਾਡੀ ਸਾਰਿਆਂ ਦੀ ਲੋੜ ਵੀ ਹੈ। ਇਹ ਸਾਡੇ ਲਈ ਇੱਕ ਚੰਗਾ ਅਨੁਭਵ ਵੀ ਹੋ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਇਸ ਲਈ ਕੁਝ ਗੱਲਾਂ ਵੱਲ ਧਿਆਨ ਦਿੱਤਾ ਜਾਵੇ:
ਅਕਸਰ ਔਰਤਾਂ ਬਾਜ਼ਾਰ ਵਿੱਚ ਪਹੁੰਚਦੇ ਹੀ ਸਾਮਾਨ ਖ਼ਰੀਦਣ ਲਈ ਉਤਾਵਲੀਆਂ ਜਿਹੀਆਂ ਹੋ ਜਾਂਦੀਆਂ ਹਨ। ਕੋਈ ਨਵਾਂ ਉਪਕਰਨ, ਕੱਪੜਾ, ਕਾਸਮੈਟਿਕ ਆਦਿ ਥੋੜ੍ਹਾ ਜਿਹਾ ਪਸੰਦ ਆਉਂਦੇ ਸਾਰ ਹੀ ਉਹ ਖ਼ਰੀਦ ਲੈਂਦੀਆਂ ਹਨ, ਭਾਵੇਂ ਘਰ ਵਿੱਚ ਆਉਣ ਤੋਂ ਬਾਅਦ ਉਸ ਦਾ ਉਪਯੋਗ ਵੀ ਸਮਝ ਵਿੱਚ ਨਾ ਆਵੇ। ਖ਼ਰੀਦਦਾਰੀ ਲਈ ਨਿਕਲਣ ਤੋਂ ਪਹਿਲਾਂ ਸੋਚ ਲਓ ਕਿ ਤੁਹਾਡੇ ਪਰਿਵਾਰ ਦੇ ਕਿਸ ਮੈਂਬਰ ਜਾਂ ਕਿਸ ਉਪਯੋਗ ਲਈ ਸਾਮਾਨ ਖ਼ਰੀਦਣਾ ਹੈ। ਉਸ ਲਈ ਤੁਹਾਡਾ ਬਜਟ ਕਿੰਨਾ ਹੈ, ਫਾਲਤੂ ਖ਼ਰੀਦਦਾਰੀ ਕਰਕੇ ਆਪਣਾ ਬਜਟ ਨਾ ਵਿਗਾੜੋ।
ਕਦੀ-ਕਦੀ ਔਰਤਾਂ ਇਸ ਦਬਾਅ ਵਿੱਚ ਖ਼ਰੀਦ ਲੈਂਦੀਆਂ ਹਨ ਕਿ ਇੰਨੀਆਂ ਚੀਜ਼ਾਂ ਦੇਖਣ ਤੋਂ ਬਾਅਦ ਕੁਝ ਨਾ ਖ਼ਰੀਦਣ ’ਤੇ ਦੁਕਾਨਦਾਰ ਉਨ੍ਹਾਂ ਨੂੰ ਮਾੜਾ-ਚੰਗਾ ਕਹੇਗਾ। ਤੁਹਾਨੂੰ ਸਾਮਾਨ ਦਿਖਾਉਣਾ ਦੁਕਾਨਦਾਰ ਦਾ ਕੰਮ ਹੈ ਅਤੇ ਅਜਿਹਾ ਕਰਕੇ ਉਹ ਤੁਹਾਡੇ ਉਪਰ ਅਹਿਸਾਨ ਨਹੀਂ ਕਰ ਰਿਹਾ ਹੁੰਦਾ।
ਆਮ ਤੌਰ ’ਤੇ ਔਰਤਾਂ ਸਸਤੇ ਦੇ ਚੱਕਰ ਵਿੱਚ ਜ਼ਿਆਦਾਤਰ ਡੀਲਰ ਜਾਂ ਸਹੀ ਦੁਕਾਨਾਂ ਤੋਂ ਸਾਮਾਨ ਨਾ ਖ਼ਰੀਦ ਕੇ ਚੋਰ ਬਾਜ਼ਾਰ, ਸੇਲ, ਫੇਰੀ ਵਾਲਿਆਂ ਜਾਂ ਛੋਟੇ ਦੁਕਾਨਦਾਰਾਂ ਤੋਂ ਸਾਮਾਨ ਖ਼ਰੀਦ ਲੈਂਦੀਆਂ ਹਨ। ਕਈ ਵਾਰੀ ਇਹ ਸਾਮਾਨ ਖ਼ਰਾਬ ਅਤੇ ਨਕਲੀ ਨਿਕਲ ਜਾਂਦਾ ਹੈ। ਵਾਰ-ਵਾਰ ਮੁਰੰਮਤ ਦੇ ਚੱਕਰ ਵਿੱਚ ਉਨ੍ਹਾਂ ਦਾ ਬਹੁਤ ਸਮਾਂ ਅਤੇ ਪੈਸਾ ਖ਼ਰਾਬ ਹੁੰਦਾ ਹੈ। ਇਸ ਲਈ ਕੋਈ ਵੀ ਸਾਮਾਨ ਖ਼ਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇਖ-ਪਰਖ ਲਓ, ਸਸਤੇ ਦੇ ਚੱਕਰ ਵਿੱਚ ਧੋਖਾ ਨਾ ਖਾਓ। ਬਿਜਲੀ ਦੇ ਮਹਿੰਗੇ ਉਪਕਰਨ ਹਮੇਸ਼ਾ ਮੌਜੂਦਾ ਡੀਲਰ ਤੋਂ ਹੀ ਖ਼ਰੀਦੋ, ਤਾਂ ਜੋ ਤੁਹਾਨੂੰ ਉਹ ਨਿਯਮਤ ਸਰਵਿਸ ਦੇ ਸਕਣ।
ਕੋਈ ਵੀ ਚੀਜ਼ ਖ਼ਰੀਦਣ ਤੋਂ ਪਹਿਲਾਂ ਦੋ-ਚਾਰ ਦੁਕਾਨਾਂ ’ਤੇ ਜਾ ਕੇ ਉਸ ਦੀ ਕੀਮਤ ਬਾਰੇ ਜਾਣਕਾਰੀ ਲਓ। ਹੋ ਸਕਦਾ ਹੈ ਕਿ ਤੋਲ-ਮੋਲ ਕਰਨ ’ਤੇ ਕਿਸੇ ਦੁਕਾਨ ’ਤੇ ਉਹੀ ਚੀਜ਼ ਤੁਹਾਨੂੰ ਘੱਟ ਕੀਮਤ ਵਿੱਚ ਮਿਲ ਜਾਵੇ। ਕੀਮਤਾਂ ਵਿੱਚ ਭਾਰੀ ਫ਼ਰਕ ਹੋਣ ’ਤੇ ਵਸਤੂ ਦੀ ਕੁਆਲਿਟੀ ਦੀ ਵੀ ਜਾਂਚ ਕਰ ਲਓ।
ਖ਼ਰੀਦਦਾਰੀ ਕਰਕੇ ਬਿੱਲ ਜਾਂ ਕੈਸ਼ ਮੀਮੋ ਲੈਣ ’ਤੇ ਸੇਲ ਟੈਕਸ ਵਾਧੂ ਲੱਗਦਾ ਹੈ। ਅਕਸਰ ਲੋਕ ਸੇਲ ਟੈਕਸ ਬਚਾਉਣ ਲਈ ਬਿੱਲ ਨਹੀਂ ਲੈਂਦੇ, ਪਰ ਇਸ ਵਿੱਚ ਤੁਹਾਡਾ ਹੀ ਨੁਕਸਾਨ ਹੈ। ਬਿੱਲ ਨਾ ਹੋਣ ਦੀ ਹਾਲਤ ਵਿੱਚ ਸਾਮਾਨ ਦੇ ਖ਼ਰਾਬ ਨਿਕਲਣ ਜਾਂ ਉਸ ਵਿੱਚ ਕੋਈ ਨੁਕਸ ਆ ਜਾਣ ’ਤੇ ਦੁਕਾਨਦਾਰ ਉਸ ਨੂੰ ਬਦਲਣ ਜਾਂ ਠੀਕ ਕਰਨ ਤੋਂ ਜਵਾਬ ਦੇ ਦਿੰਦੇ ਹਨ। ਬਿੱਲ ਨਾ ਹੋਣ ਦੀ ਸੂਰਤ ਵਿੱਚ ਤੁਸੀਂ ਉਪਭੋਗਤਾ ਅਦਾਲਤ ਵਿੱਚ ਵੀ ਆਪਣਾ ਦਾਅਵਾ ਪੇਸ਼ ਨਹੀਂ ਕਰ ਸਕਦੇ। ਇਸ ਲਈ ਬਿੱਲ ਜ਼ਰੂਰ ਲਓ ਅਤੇ ਘੱਟੋ-ਘੱਟ ਗਾਰੰਟੀ ਪੀਰੀਅਡ ਦੇ ਖ਼ਤਮ ਹੋਣ ਤਕ ਉਸ ਨੂੰ ਸੰਭਾਲ ਕੇ ਰੱਖੋ।


Comments Off on ਇਕ ਚੰਗਾ ਅਨੁਭਵ ਵੀ ਹੈ ਖ਼ਰੀਦਦਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.