ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਉਡਦੀ ਖ਼ਬਰ

Posted On December - 18 - 2016

ਗੰਨਮੈਨ ਨੇ ਪੁਆੜੇ ਪਾਏ

ਪੰਜਾਬ ਕਾਂਗਰਸ ਦੀ ਇਕ ਮਹਿਲਾ ਆਗੂ ਨੂੰ ਇਨ੍ਹੀਂ ਦਿਨੀਂ ਉਸ ਦੇ ਪੁਰਾਣੇ ਗੰਨਮੈਨ ਨੇ ਵਖਤ ਪਾਇਆ ਹੋਇਆ ਹੈ। ਇਸ ਸਾਬਕਾ ਗੰਨਮੈਨ ਨੇ ਪੰਜਾਬ ਪੁਲੀਸ ਤੋਂ ਅਗਾਊਂ ਸੇਵਾਮੁਕਤੀ ਲੈ ਕੇ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਹੈ। ਇਸ ਵਿਅਕਤੀ ਨੇ ਮਹਿਲਾ ਕਾਂਗਰਸ ਨੇਤਾ ਦੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਪਿੰਡਾਂ ਵਿੱਚ ਆਪਣੇ ਪੋਸਟਰ ਵੀ ਲਗਾ ਦਿੱਤੇ ਹਨ ਤੇ ਪਿੰਡਾਂ ਵਿੱਚ ਪ੍ਰਚਾਰ ਵੀ ਕਰਨ ਲੱਗਾ ਹੈ। ਮਹਿਲਾ ਨੇਤਾ ਨੇ ਆਪਣੇ ਸਮਰਥਕਾਂ ਕੋਲ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਪੁਰਾਣਾ ਗੰਨਮੈਨ ਕਿਉਂਕਿ ਕਾਂਗਰਸ ਵਰਕਰਾਂ ਵਿੱਚ ਹੀ ਵਿਚਰਿਆ ਹੈ, ਇਸ ਲਈ ਆਉਣ ਵਾਲੀਆਂ ਚੋਣਾਂ ਦੌਰਾਨ ਨੁਕਸਾਨ ਕਰ ਸਕਦਾ ਹੈ। ਫਿਰ ਉਸ ਨੇ ਕਈ ਬੰਦੇ ਭੇਜ ਕੇ ਆਪਣੇ ਇਸ ਪੁਰਾਣੇ ਅੰਗ ਰੱਖਿਅਕ ਨੂੰ ਪੁਚਕਾਰਨ ਦੇ ਬਹੁਤ ਯਤਨ ਕੀਤੇ, ਪਰ ਉਹ ਅਜਿਹੀ ਖੁੰਧਕ ਮਨ ਵਿੱਚ ਪਾਲੀ ਬੈਠਾ ਹੈ ਕਿ ਟੱਸ ਤੋਂ ਮੱਸ ਨਹੀਂ ਹੋ ਰਿਹਾ।

ਚਾਚੇ-ਭਤੀਜੇ ਦਾ ਮੁਕਾਬਲਾ

ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀ ਚੋਣ ਚਾਚੇ-ਭਤੀਜੇ ’ਚ ਸਿੰਗ ਫਸਣ ਕਰਕੇ ਸ਼ੁਰੂ ਵਿੱਚ ਹੀ ਚਰਚਾ ’ਚ ਆ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਉਮੀਦਵਾਰ ਹਨ। ਕਾਂਗਰਸ ਨੇ ਉਥੋਂ ਦੀ ਵਿਧਾਇਕਾ ਗੁਰਇਕਬਾਲ ਕੌਰ ਬਬਲੀ ਦੇ ਬੇਟੇ ਅੰਗਦ ਸੈਣੀ ਨੂੰ ਉਮੀਦਵਾਰ ਬਣਾ ਦਿੱਤਾ ਹੈ। ਚੰਨੀ ਹਲਕਾ ਨਵਾਂਸ਼ਹਿਰ ਦੇ ਲੰਬਾ ਸਮੇਂ ਵਿਧਾਇਕ ਰਹੇ ਸਾਬਕਾ ਮੰਤਰੀ ਮਰਹੂਮ ਦਿਲਬਾਗ ਸਿੰਘ ਦਾ ਪੁੱਤਰ ਹੈ। ਮਰਹੂਮ ਦਿਲਬਾਗ ਸਿੰਘ, ਅੰਗਦ ਸੈਣੀ ਦੇ ਕਰੀਬੀ ਰਿਸ਼ਤੇਦਾਰੀ ਵਿੱਚੋਂ ਚਾਚਾ ਲਗਦੇ ਸਨ। ਚੰਨੀ ਨੇ ਸ੍ਰੀ ਦਿਲਬਾਗ ਸਿੰਘ ਦੇ 1996 ’ਚ ਚਲਾਣੇ ਤੋਂ ਬਾਅਦ 1997 ’ਚ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਅਤੇ ਆਪਣੀ ਮਾਂ ਨੂੰ ਹਰਾ ਦਿੱਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਕਾਂਗਰਸ ਉਮੀਦਵਾਰ ਵਜੋਂ ਜਿੱਤੀ। ਸਾਲ 2002 ਦੀ ਚੋਣ ’ਚ ਉਹ ਬਸਪਾ ਦੀ ਟਿਕਟ ਤੋਂ ਹੁਸ਼ਿਆਰਪੁਰ ਤੋਂ ਚੋਣ ਲੜੇ ਪਰ ਉਨ੍ਹਾਂ ਦੇ ਪੈਰ ਨਾ ਲੱਗ ਸਕੇ।
ਅੰਗਦ ਸੈਣੀ ਦੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਦੀ ਆਪਣੇ ਤਾਏ ਦਿਲਬਾਗ ਸਿੰਘ ਨਾਲ ਬਹੁਤ ਨੇੜਤਾ ਰਹੀ। ਪ੍ਰਕਾਸ਼ ਸਿੰਘ ਨਵਾਂਸ਼ਹਿਰ ਤੋਂ ਵਿਧਾਇਕ ਵੀ ਬਣੇ, ਪਰ 2010 ’ਚ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ।  2012 ਵਿੱਚ ਉਨ੍ਹਾਂ ਦੀ ਪਤਨੀ ਗੁਰਇਕਬਾਲ ਕੌਰ ਬਬਲੀ ਇਸ ਹਲਕੇ ਤੋਂ ਜੇਤੂ ਰਹੀ। ਹੁਣ ਚੰਨੀ ਅਤੇ ਅੰਗਦ ਦੋਵੇਂ ਹੀ ਸ੍ਰੀ ਦਿਲਬਾਗ ਸਿੰਘ ਦੇ ਸਿਆਸੀ ਵਾਰਸ ਹੋਣ ਦਾ ਦਾਅਵਾ ਕਰਦੇ ਹਨ।

amarinderਜੱਟਾਂ ਦੀ ਕਪਤਾਨੀ ?

ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟਾਂ ਦੀ ਵੰਡ ਦੌਰਾਨ ਪ੍ਰਦੇਸ਼ ਕਾਂਗਰਸ ਦੀ ਅਗਵਾਈ ਤੋਂ ਇਲਾਵਾ ‘ਆਲ ਇੰਡੀਆ ਜੱਟ ਮਹਾਂ ਸਭਾ’ ਦੀ ਪ੍ਰਧਾਨਗੀ ਦੀ ਵੀ ਲਾਜ ਰੱਖਣੀ ਪੈ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਕੈਪਟਨ ਨੂੰ ਇਸ ਮੁੱਦੇ ’ਤੇ ਜ਼ਿਆਦਾ ਜ਼ੋਰ ਆਪਣੇ ਜ਼ਿਲ੍ਹੇ ਅੰਦਰ ਹੀ ਲਾਉਣਾ ਪੈ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਅੱਠ ਹਲਕਿਆਂ ’ਚੋਂ ਦੋ ਰਿਜ਼ਰਵ ਹਨ, ਇਕ ’ਤੇ ਹਿੰਦੂ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਦੋ ਸੀਟਾਂ ਕੰਬੋਜ ਭਾਈਚਾਰੇ ਦੇ ਨਾਂ ਐਲਾਨਣ ਮਗਰੋਂ ਕੰਬੋਜ ਭਾਈਚਾਰੇ ਨਾਲ ਸਬੰਧਤ ਕਾਂਗਰਸ ਦਾ ਇਕ ਦਿੱਗਜ ਆਗੂ ਦੋ ਹੋਰ ਸੀਟਾਂ ਵੀ ਕੰਬੋਜ ਬਰਾਦਰੀ ਦੇ ਉਮੀਦਵਾਰਾਂ ਨੂੰ ਦਿਵਾਉਣ ਲਈ ਬਜ਼ਿੱਦ ਦੱਸਿਆ ਜਾ ਰਿਹਾ ਹੈ। ਉੱਡਦੀ ਖ਼ਬਰ ਹੈ ਕਿ ਕੈਪਟਨ ਇਸ ਬਰਾਦਰੀ ਨੂੰ ਏਨੀਆਂ ਸੀਟਾਂ ਦੇਣ ਦੇ ਖਿਲਾਫ ਹਨ ਅਤੇ ਇਸ ਵਿਰੋਧ ਲਈ ਜੱਟ ਮਹਾਂ ਸਭਾ ਦੀ ਪ੍ਰਧਾਨਗੀ ਦਾ ਸਹਾਰਾ ਲੈ ਰਹੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਜੱਟਾਂ ਦੀ ਲਾਜ ਰੱਖੇ ਜਾਣ ਦਾ ਮੁੱਦਾ ਉਠਾ ਕੇ ਇਸ ਭਾਈਚਾਰੇ ਨੂੰ ਜ਼ਿਲ੍ਹੇ ਵਿੱਚ ਘੱਟੋ-ਘੱਟ ਦੋ ਸੀਟਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਯੋਗਦਾਨ: ਦਵਿੰਦਰਪਾਲ, ਕਮਲਜੀਤ ਸਿੰਘ ਬਨਵੈਤ ਤੇ ਰਵੇਲ ਭਿੰਡਰ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.