ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਉਮੀਦਵਾਰਾਂ ਦੇ ਐਲਾਨ ’ਚ ਦੇਰੀ ਤੋਂ ਕਾਂਗਰਸੀ ਆਗੂਆਂ ਦੀ ਘਬਰਾਹਟ ਵਧੀ

Posted On December - 23 - 2016

ਸਤਿਬੀਰ ਸਿੰਘ
ਲੁਧਿਆਣਾ, 23 ਦਸੰਬਰ
ਲੁਧਿਆਣਾ ਦੇ 7 ਵਿਧਾਨ ਸਭਾ ਹਲਕਿਆਂ ਲਈ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਰੋ ਕੇ ਜਾਣ ਕਰ ਕੇ  ਇਨ੍ਹਾਂ ਹਲਕਿਆਂ ਤੋਂ ਟਿਕਟਾਂ ਦੇ ਚਾਹਵਾਨ, ਕਾਂਗਰਸ  ਵਿੱਚ ਚੱਲ ਰਹੀ ਛਾਂਟੀ ਦੀ ਤਲਵਾਰ ਕਾਰਨ ਪ੍ਰੇਸ਼ਾਨ ਹਨ।
ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਨੂੰ ਗਿਲ ਹਲਕੇ ਤੋਂ ਟਿਕਟ ਦੀ ਆਸ ਸੀ, ਪਰ ਕਾਂਗਰਸ ਨੇ ਪਹਿਲੀ ਲਿਸਟ ਵਿੱਚ ਹੀ ਉਨ੍ਹਾਂ ਦੀ ਦਾਅਵੇਦਾਰੀ ਖ਼ਤਮ ਕਰ ਕੇ ਕੁਲਦੀਪ ਸਿੰਘ ਵੈਦ ਨੂੰ ਟਿਕਟ ਦੇ ਦਿੱਤੀ।  ਉਨ੍ਹਾਂ ਨੇ ਹਾਲੇ ਵੀ ਆਸ ਨਹੀਂ ਛੱਡੀ ਤੇ ਹੁਣ ਉਨ੍ਹਾਂ ਨੂੰ ਹਲਕਾ ਜਗਰਾਉਂ ਤੋਂ ਟਿਕਟ ਮਿਲਣ ਦੀ ਆਸ ਹੈ। ਸਾਬਕਾ ਮੰਤਰੀ ਮਨੀਸ਼ ਤਿਵਾੜੀ ਲੁਧਿਆਣਾ ਪੂਰਬੀ ਹਲਕੇ ਤੋਂ ਪਹਿਲੇ ਦਿਨ ਤੋਂ ਦਾਅਵੇਦਾਰ ਬਣੇ ਹੋਏ ਹਨ। ਪਰ ਜਾਰੀ ਹੋਈਆਂ ਦੋ ਲਿਸਟਾਂ ਵਿੱਚ ਉਨ੍ਹਾਂ ਦਾ ਨਾਮ ਨਹੀਂ ਬੋਲਿਆ। ਸੂਤਰਾਂ ਮੁਤਾਬਕ ਉਹ ਇਸ ਮਾਮਲੇ ਨੂੰ ਲੈ ਕੇ ਬੇਚੈਨ ਹਨ। ਹਲਕਾ ਲੁਧਿਆਣਾ ਉੱਤਰੀ ਤੋਂ ਚਾਰ ਵਾਰ ਵਿਧਾਇਕ, ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਰਾਕੇਸ਼ ਪਾਂਡੇ ਦੀ ਟਿਕਟ ਰੁਕੇ ਹੋਣ ’ਤੇ ਸਿਆਸੀ ਹਲਕੇ ਹੈਰਾਨ ਹਨ ਤੇ ਸ੍ਰੀ ਤਿਵਾੜੀ ਪ੍ਰੇਸ਼ਾਨ ਦੱਸੇ ਜਾ ਰਹੇ ਹਨ।
ਹਲਕਾ ਆਤਮ ਨਗਰ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਕ੍ਰਿਸ਼ਨ ਕੁਮਾਰ ਬਾਵਾ ਇਸ ਸੀਟ ਤੋਂ ਅਕਾਲੀ ਆਗੂ ਕੰਵਲਜੀਤ ਕੜਵਲ ਜਿਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਚਰਚੇ ਜ਼ੋਰਾਂ ’ਤੇ ਹਨ,  ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਕਾਰਨ ਪ੍ਰੇਸ਼ਾਨ ਹਨ।  ਇਸ ਹਲਕੇ ਤੋਂ ਕੁਲਵੰਤ ਸਿੰਘ ਸਿੱਧੂ ਵੀ ਟਿਕਟ ਲਈ ਭੱਜ ਦੌੜ ਕਰ ਰਹੇ ਹਨ। ਲੁਧਿਆਣਾ ਪੂਰਬੀ  ਦੇ ਟਿਕਟ  ਦੇ ਦਾਅਵੇਦਾਰਾਂ ਵਿੱਚ ਘਬਰਾਹਟ ਸਿਖਰ ’ਤੇ ਹੈ। ਇਸ ਹਲਕੇ ਤੋਂ ਟਿਕਟ ਲਈ ਕੌਂਸਲਰ ਸੰਜੈ ਤਲਵਾੜ, ਅਸ਼ਵਨੀ ਸ਼ਰਮਾ, ਕਾਂਗਰਸ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਲੀਨਾ ਟਪਾਰੀਆ ਜ਼ੋਰ ਅਜ਼ਮਾਈ ਕਰ ਰਹੇ ਹਨ। ਸਾਹਨੇਵਾਲ ਤੋਂ ਗਾਇਕਾ ਸਤਵਿੰਦਰ ਬਿੱਟੀ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ। ਇਸ ਕਾਰਨ ਸਥਾਨਕ ਆਗੂ ਘਬਰਾਏ ਹੋਏ ਹਨ।


Comments Off on ਉਮੀਦਵਾਰਾਂ ਦੇ ਐਲਾਨ ’ਚ ਦੇਰੀ ਤੋਂ ਕਾਂਗਰਸੀ ਆਗੂਆਂ ਦੀ ਘਬਰਾਹਟ ਵਧੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.