ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਕਣਕ ਤੋਂ ਐਲਰਜੀ ਦਾ ਇਲੈਕਟਰੋ ਹੋਮਿਓਪੈਥਿਕ ਇਲਾਜ

Posted On December - 1 - 2016

ਡਾ. ਪਰਵੇਜ਼ ਅਜੀਤਵਾਲ

10112CD _WHEATਕਣਕ ਤੋਂ ਐਲਰਜੀ ਲਈ ਇਸ ਵਿੱਚ ਪਾਏ ਜਾਣ ਵਾਲੇ ਚਾਰ ਤਰ੍ਹਾਂ ਦੇ ਪ੍ਰੋਟੀਨ ਐਲਬਿਉਮਿਨ, ਗਲੋਬੂਲਿਨ, ਗਲਾਇਡਿਨ ਅਤੇ ਗਲੂਟਿਨ ਜ਼ਿੰਮੇਵਾਰ ਹਨ। ਇਨ੍ਹਾਂ ਚਾਰਾਂ ’ਚੋਂ ਜੇ ਕੋਈ ਵਿਅਕਤੀ ਕਿਸੇ ਇੱਕ ਤੋਂ ਵੀ ਐਲਰਜਿਕ ਹੁੰਦਾ ਹੈ ਤਾਂ ਉਸ ਨੂੰ ‘ਵੀਟ ਐਲਰਜੀ’ ਦਾ ਨਾਮ ਦਿੱਤਾ ਜਾਂਦਾ ਹੈ। ਐਲਰਜੀ ਦਾ ਕਾਰਨ ਵਿਅਕਤੀ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋ ਜਾਣਾ ਹੁੰਦਾ ਹੈ। ਇਹ ਐਲਰਜੀ ਦੋ ਤਰ੍ਹਾਂ ਦੀ ਹੁੰਦੀ ਹੈ ਪਹਿਲੀ ‘ਵੀਟ ਐਲਰਜੀ’ ਅਤੇ ਦੂਜੀ ‘ਸੀਲੀਅਕ ਡਿਸੀਜ’। ਵੀਟ ਐਲਰਜੀ ਵਿੱਚ ਵਿਅਕਤੀ ਕਿਸੇ ਇੱਕ ਪ੍ਰੋਟੀਨ ਤੋਂ ਪ੍ਰਭਾਵਿਤ ਹੋ ਸਕਦਾ ਹੈ ਪਰ ਸੀਲੀਅਕ ਡਸੀਜ ਵਿੱਚ ਇੱਕ ਵਿਸ਼ੇਸ਼ ਪ੍ਰੋਟੀਨ ਜਿਸ ਨੂੰ ਗਲੂਟਿਨ ਕਹਿੰਦੇ ਹਨ, ਤੋਂ ਪ੍ਰਭਾਵਿਤ ਹੁੰਦਾ ਹੈ। ਗਲੂਟਿਨ ਦੋ ਪ੍ਰੋਟੀਨਾਂ (ਟਿਸ਼ੂਆਂ) ਦਾ ਮਿਸ਼ਰਣ ਹੁੰਦਾ ਹੈ ਜਿਸ ਨੂੰ ‘ਰਈ’ ਅਤੇ ‘ਵੈਰੇਲੇਅ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦੋਵੇਂ ਟਿਸ਼ੂ ਅਨਾਜ ਦੇ ਪੁੰਗਰਨ ਸਮੇਂ ਹੀ ਬਣਨੇ ਸ਼ੁਰੂ ਹੋ ਜਾਂਦੇ ਹਨ। ਸੀਲੀਅਕ ਡਸੀਜ ਐਲਰਜੀ ਦੀ ਇੱਕ ਗੰਭੀਰ ਸਥਿਤੀ ਹੈ ਜਿਸ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘਟ ਜਾਂਦੀ ਹੈ, ਜੋ ਕਿ ਆਮ ਤੌਰ ’ਤੇ ਮਾਪਿਆਂ ਤੋਂ ਹੋਣ ਵਾਲੀ ਬਿਮਾਰੀ ਹੈ। ਇਸ ਦਾ ਪ੍ਰਭਾਵ ਇਕਦਮ ਵੇਖਣ ਨੂੰ ਨਹੀਂ ਮਿਲਦਾ। ਵੀਟ ਐਲਰਜੀ ਅਤੇ ਸੀਲੀਅਕ ਡਿਸੀਜ ਦੇ ਲੱਛਣ  ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਸਾਧਾਰਨ ਅਤੇ ਦੂਜੇ ਅਸਾਧਾਰਨ।
ਵੀਟ ਐਲਰਜੀ ਦੇ ਸਾਧਾਰਨ ਲੱਛਣ: ਚਮੜੀ ’ਤੇ ਖਾਰਸ, ਧੱਫੜ, ਛਿੱਕਾਂ, ਨੱਕ ’ਚੋਂ ਪਾਣੀ, ਨੱਕ ਬੰਦ, ਅੱਖਾਂ ’ਚੋਂ ਪਾਣੀ, ਦਿਲ ਕੱਚਾ, ਉਲਟੀ, ਪੇਟ ਗੈਸ, ਪੇਟ ਭਾਰੀ, ਪੇਟ ਸਖ਼ਤ, ਭੁੱਖ ਘਟਣਾ, ਭੋਜਨ ਦਾ ਠੀਕ ਨਾ ਪਚਣਾ, ਪਖਾਨੇ ਦਾ ਰੰਗ ਪੀਲਾ, ਪੇਟ ’ਚੋਂ ਆਵਾਜ਼ ਆਉਣਾ, ਪਖਾਨੇ ਦਾ ਅਚਾਨਕ ਨਿਕਲ ਜਾਣਾ, ਬਦਬੂਦਾਰ ਪਖਾਨਾ, ਗੁਦਾਂ ’ਚ ਜਲਣ, ਛਾਤੀ ’ਚ ਜਲਣ, ਮੂੰਹ ਬੇਸੁਆਦਾ ਅਤੇ ਜੀਭ ’ਤੇ ਜਮਾਅ ਆਦਿ।
ਵੀਟ ਐਲਰਜੀ ਦੇ ਅਸਾਧਾਰਨ ਲੱਛਣ: ਗਲਾ ਅਤੇ ਮੂੰਹ ਸੁੱਜ ਜਾਣਾ, ਅੰਦਰ ਚੀਜ਼ ਲੰਘਾਉਣ ਵਿੱਚ ਦਿੱਕਤ, ਗਲੇ ਅਤੇ ਛਾਤੀ ਦਾ ਘੁੱਟਿਆ ਜਾਣਾ, ਸਾਹ ਲੈਣ ’ਚ ਦਿੱਕਤ, ਦਮਾ, ਬੇਚੈਨੀ ਰਹਿਣਾ, ਚਮੜੀ ’ਤੇ ਲਾਲ ਰੰਗ ਦੇ ਵੱਡੇ-ਵੱਡੇ ਧੱਫੜ ਹੋਣਾ, ਐਗਜ਼ੀਮਾ, ਜੋੜ ਦਰਦ, ਮਾਸਪੇਸ਼ੀਆਂ ’ਚ ਖਿਚਾਅ, ਕਦੇ ਦਸਤ ਕਦੇ ਕਬਜ਼, ਪਖਾਨੇ ਰਾਹੀਂ ਖ਼ੂਨ ਜਾਂ ਚਰਬੀ ਜਾਂ ਦੋਵਾਂ ਦਾ ਆਉਣਾ, ਔਰਤਾਂ ਵਿੱਚ ਮਾਂਹਵਾਰੀ ਦਾ ਪਹਿਲਾਂ ਜਾਂ ਦੇਰ ਨਾਲ ਆਉਣਾ, ਗਰਭ ’ਚ ਬੱਚੇ ਦਾ ਗਿਰ ਜਾਣਾ ਅਤੇ ਬਾਂਝਪਣ ਵਰਗੇ ਖ਼ਤਰਨਾਕ ਲੱਛਣ ਉਭਰ ਸਕਦੇ ਹਨ। ਛੋਟੇ ਬੱਚਿਆਂ ’ਚ ਵਿਕਾਸ ਦਾ ਰੁੱਕਣਾ, ਹੱਡੀਆਂ ਅਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਬੱਚਿਆਂ ਦਾ ਕੱਦ ਛੋਟਾ ਰਹਿਣਾ, ਜਵਾਨੀ ਦੇਰ ਨਾਲ ਆਉਣਾ, ਚਿੜਚਿੜਾਪਣ, ਉਦਾਸੀ, ਕਾਹਲਾਪਣ ਤੇ ਡੌਰ-ਭੌਰ ਰਹਿਣਾ ਆਦਿ ਹਨ।
ਸਿਲੀਅਕ ਡਿਸੀਜ਼ ਦੇ ਸਾਧਾਰਨ ਲੱਛਣ: ਪੇਟ ਦਰਦ, ਪੇਟ ’ਚ ਵੱਟ, ਕਦੇ ਪਾਣੀ ਵਰਗੇ ਪਤਲੇ ਦਸਤ ਕਦੇ ਕਬਜ਼, ਧੁੰਨੀ ਦੇ ਆਸ-ਪਾਸ ਖਿਚਾਅ, ਖ਼ੁਰਾਕ ਨ ਲੱਗਣਾ, ਖ਼ੂਨ ਦੀ ਕਮੀ, ਪੇਟ ਦਾ ਵਧਣਾ, ਲੱਤਾਂ ਦਾ ਸੁੱਕਣਾ, ਮਿਨਰਲ ਅਤੇ ਵਿਟਾਮਿਨ ਦੀ ਕਮੀ, ਹੱਡੀਆਂ ਕਮਜ਼ੋਰ, ਟੁੱਟਣਾ ਅਤੇ ਵਿੰਗੇ ਹੋਣਾ, ਜੋੜਾਂ ’ਚ ਸੂਈਆਂ ਚੁੱਭਣ ਵਰਗਾ ਦਰਦ ਤੇ ਸਿਰ ਦੇ ਤਾਲੂਏ ’ਚ ਦਰਦ ਆਦਿ।
ਅਸਧਾਰਨ ਲੱਛਣ: ਗੰਭੀਰ ਚਮੜੀ ਰੋਗ, ਚਮੜੀ ਨੀਲੀ ਜਾਂ ਪੀਲੀ ਪੈ ਜਾਣਾ, ਦੰਦ ਅਤੇ ਨਹੁੰ ਭੁਰਨੇ, ਜੋੜਾਂ ਦਾ ਨਿਕਲ ਜਾਣਾ, ਯਕਲਖਤ ਛਾਤੀ ਦਾ ਘੁੱਟਿਆ ਜਾਣਾ, ਪਲਸ ਕਮਜ਼ੋਰ, ਖ਼ੂਨ ਦਾ ਦਬਾਅ ਘਟਣਾ, ਦਿਲ ਦੀ ਧੜਕਣ ਦਾ ਤੇਜ਼ ਜਾਂ ਹੌਲੀ, ਨਾੜਾਂ ਦਾ ਕਮਜ਼ੋਰ, ਨਾੜਾਂ ਦਾ ਫੁੱਲਣਾ ਤੇ ਨੀਲੀਆ ਹੋਣਾ, ਪੈਨਕਰੀਅਜ਼ ਅਤੇ ਪਿੱਤੇ ਦਾ ਸਹੀ ਕੰਮ ਨਾ ਕਰਨਾ, ਦਿਮਾਗੀ ਕਮਜ਼ੋਰੀ, ਡਿਪਰੈਸ਼ਨ, ਨੀਂਦ ਨਾ ਆਉਣਾ, ਚਿੜਚਿੜਾਪਣ, ਯਾਦ ਸ਼ਕਤੀ ਕਮਜ਼ੋਰ ਹੋਣਾ ਤੇ ਵੱਧ ਗੁੱਸਾ ਆਉਣਾ ਆਦਿ ਹਨ।
ਬਿਮਾਰੀ ਤੋਂ ਪੀੜਤਾਂ ਨੂੰ ਕਣਕ ਦੀ ਥਾਂ ਚਲਾਈ, ਜੌਂ, ਮੱਕੀ, ਚਾਵਲ, ਬਾਜਰਾ, ਜਵਾਰ, ਅਰਾਰੋਟ, ਰਾਈ, ਸਾਬੂਦਾਣਾ, ਅਲਸੀ ਬੀਜ ਤੇ ਸੋਇਆਬੀਨ ਆਦਿ ਸਾਬਤ ਜਾਂ ਆਟੇ ਦੇ ਰੂਪ ਵਿੱਚ ਅਤੇ ਕੁਦਰਤੀ ਪਦਾਰਥ ਜਿਵੇਂ ਫਲੀਆਂ, ਸਖ਼ਤ ਛਿਲਕੇ ਵਾਲੀਆਂ ਚੀਜ਼ਾਂ, ਅਖਰੋਟ, ਤਾਜ਼ਾ ਆਂਡੇ, ਤਾਜ਼ਾ ਮੀਟ, ਮੱਛੀ, ਫਲ, ਸਬਜ਼ੀਆਂ ਤੇ ਪੱਤੇਦਾਰ ਰੇਸ਼ੇ ਵਾਲੇ ਪਦਾਰਥ ਆਦਿ ਦਿੱਤੇ ਜਾ ਸਕਦੇ ਹਨ।
ਪੀੜਤਾਂ ਨੂੰ ਪ੍ਰੋਟੀਨ ਦੇ ਅੰਸ਼ ਵਾਲੀਆਂ ਚੀਜ਼ਾਂ ਜਿਵੇਂ ਬਰੈੱਡ, ਕੇਕ, ਪੇਸਟਰੀ, ਬਿਸਕੁਟ, ਚਾਕਲੇਟ, ਕੈਂਡੀਜ਼, ਵੀਟ ਤੇਲ ਅਤੇ ਪਾਊਡਰ, ਦਲੀਆ, ਆਈਸ ਕਰੀਮ, ਸੌਸ, ਸੂਪ, ਪੋਟੈਟੋ ਚਿਪਸ, ਪੈਟੀਜ਼, ਹੌਟ ਡੌਗ, ਨੂਡਲਜ਼, ਕਰੈਕਸ, ਮੈਕਰੋਨੀ, ਚਟਨੀ, ਬੀਅਰ, ਬੀਅਰ ਸੂਪਸ ਜਾਂ ਬੀਅਰ ਨਾਲ ਮਿਲਦੇ ਜੁਲਦੇ ਡਰਿੰਕਸ, ਕਈ ਤਰ੍ਹਾਂ ਦੇ ਨਮਕ, ਤੇਲ, ਆਚਾਰ (ਵੀਟ ਆਇਲ ਸਵਾਦ ਵਾਲੇ) ਅਤੇ ਕਣਕ ਦਾ ਆਟਾ ਲੱਗੇ ਮੀਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਲਾਜ: ਇਲੈਕਟਰੋ ਹੋਮਿਓਪੈਥਿਕ  ਇਲਾਜ ਪ੍ਰਣਾਲੀ ਰਾਹੀਂ ਮਨੁੱਖੀ ਸਰੀਰ ਵਿੱਚ ਰੋਗਾਂ ਨਾਲ ਲੜਨ ਸ਼ਕਤੀ ਨੂੰ ਪੂਰਾ ਕਰਕੇ ਪ੍ਰਭਾਵਿਤ ਹੋਏ ਜਿਗਰ, ਪਿੱਤਾ, ਤਿੱਲੀ, ਅੰਤੜੀਆਂ, ਪੇਟ, ਪਾਚਨ ਕਿਰਿਆ ਅਤੇ ਹੋਰ ਸਬੰਧਿਤ ਅੰਗਾਂ ਨੂੰ ਮੁੜ ਸਹੀ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ। ਪੀੜਤ ਵਿਅਕਤੀ ਦੇ ਰਸ ਅਤੇ ਖ਼ੂਨ ਵਿੱਚ ਆਈ ਘਾਟ ਨੂੰ ਪੂਰਾ ਕਰਕੇ ਸਮਾਨਤਾ ਵਿੱਚ ਲਿਆਇਆ ਜਾਂਦਾ ਹੈ ਜਿਸ ਨਾਲ ਥੋੜ੍ਹੇ ਸਮੇਂ ਵਿੱਚ ਹੀ ਵਿਅਕਤੀ ਬਿਮਾਰੀ ਮੁਕਤ ਹੋ ਜਾਂਦਾ ਹੈ।

ਸੰਪਰਕ: 99146-21042


Comments Off on ਕਣਕ ਤੋਂ ਐਲਰਜੀ ਦਾ ਇਲੈਕਟਰੋ ਹੋਮਿਓਪੈਥਿਕ ਇਲਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.