ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਕਿੰਨੂ ਦੀ ਤੁੜਾਈ, ਭੰਡਾਰਣ ਅਤੇ ਮੰਡੀਕਰਨ

Posted On December - 30 - 2016

ਨਵਤੇਜ ਸਿੰਘ*

12312cd _harvesting_kinnowਕਿੰਨੂ, ਪੰਜਾਬ ਦਾ ਪ੍ਰਮੁੱਖ ਫ਼ਲ ਹੈ। ਫ਼ਲਾਂ ਹੇਠਲੇ ਕੁੱਲ ਰਕਬੇ ਦੇ ਤਕਰੀਬਨ 62 ਫ਼ੀਸਦੀ ਹਿੱਸੇ ’ਤੇ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਹੇਠ ਤਕਰੀਬਨ ਅਠਤਾਲੀ ਹਜ਼ਾਰ ਹੈਕਟੇਅਰ ਰਕਬਾ ਹੈ ਜਿਸ ਵਿੱਚੋਂ ਗਿਆਰਾਂ ਲੱਖ ਮੀਟਰਿਕ ਟਨ ਉਤਪਾਦਨ ਹੁੰਦਾ ਹੈ। ਫ਼ਸਲੀ ਵਿਭਿੰਨਤਾ ਵਿੱਚ ਕਿੰਨੂ ਦੀ ਕਾਫ਼ੀ ਮਹੱਤਤਾ ਹੈ ਕਿਉਂਕਿ ਇਸ ਦਾ ਦਿਲਖਿੱਚਵਾਂ ਰੰਗ ਅਤੇ ਜੂਸ ਦੀ ਚੰਗੀ ਮਾਤਰਾ ਹੋਣ ਕਰਕੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ। ਪੰਜਾਬ ਤੋਂ ਇਲਾਵਾ ਇਸ ਦੀ ਦਿੱਲੀ, ਬੰਗਲੌਰ, ਚੇਨੱਈ, ਹੈਦਰਾਬਾਦ, ਬਰਮਾ, ਭੂਟਾਨ, ਸ੍ਰੀਲੰਕਾ, ਥਾਈਲੈਂਡ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਵਿੱਚ ਵੀ ਕਾਫ਼ੀ ਮੰਗ ਹੈ।
ਕਿੰਨੂ ਦੇ ਫ਼ਲਾਂ ਨੂੰ ਉਸ ਸਮੇਂ ਤੋੜਿਆ ਜਾਂਦਾ ਹੈ ਜਦੋਂ ਇਸ ਦਾ ਪੂਰਾ ਆਕਾਰ, ਛਿਲਕੇ ਦਾ ਰੰਗ ਅਤੇ ਅੰਦਰੂਨੀ ਭਾਗ ਦੀ ਗੁਣਵੱਤਾ ਬਣ ਜਾਵੇ। ਫ਼ਲਾਂ ਨੂੰ ਤੋੜਨ ਸਮੇਂ ਮਿਠਾਸ ਅਤੇ ਖਟਾਸ ਦਾ ਮਾਦਾ 12:1 ਤੋਂ ਲੈ ਕੇ 14:1 ਤਕ ਹੋਵੇ। ਇਹ ਸਥਿਤੀ ਸਿਰਫ਼ ਅੱਧ ਜਨਵਰੀ ਤੋਂ ਅੱਧ ਫਰਵਰੀ ਦੇ ਸਮੇਂ ਦੌਰਾਨ ਹੀ ਆਉਂਦੀ ਹੈ। ਇਸ ਦੀ ਤੁੜਾਈ ਅਤੇ ਇਸ ਤੋਂ ਬਾਅਦ ਦੀ ਸਾਂਭ-ਸੰਭਾਲ ਸਮੇਂ ਪੂਰਾ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਸ ਨੂੰ ਪੂਰਾ ਪੱਕਣ ਤੋਂ ਬਾਅਦ ਹੀ ਤੋੜਿਆ ਜਾਂਦਾ ਹੈ। ਇਸ ਦਾ ਮਿਆਰ ਬਣਾਈ ਰੱਖਣ ਲਈ ਫ਼ਲ ਦੀ ਤੁੜਾਈ ਹਰਾ ਬਟਨ ਰੱਖ ਕੇ ਕਲਿੱਪਰ ਨਾਲ ਕਰਨੀ ਚਾਹੀਦੀ ਹੈ। ਫ਼ਲਾਂ ਨੂੰ ਕਦੇ ਵੀ ਹੱਥ ਨਾਲ ਖਿੱਚ ਕੇ ਨਹੀਂ ਤੋੜਨਾ ਚਾਹੀਦਾ। ਅਜਿਹਾ ਕਰਨ ਨਾਲ ਫ਼ਲ ਦਾ ਡੰਡੀ ਵਾਲੇ ਸਿਰੇ ਤੋਂ ਛਿਲਕਾ ਫਟ ਜਾਂਦਾ ਹੈ। ਤੁੜਾਈ ਸਵੇਰ ਵੇਲੇ ਹੀ ਕਰਨੀ ਚਾਹੀਦੀ ਹੈ, ਪਰ ਧਿਆਨ ਰੱਖੋ ਕਿ ਫ਼ਲਾਂ ਉੱਤੇ ਤਰੇਲ ਨਾ ਪਈ ਹੋਵੇ ਅਤੇ ਮੌਸਮ ਵਿੱਚ ਸਿੱਲ੍ਹਾਪਣ ਨਾ ਹੋਵੇ। ਤੁੜਾਈ ਉਪਰੰਤ ਫ਼ਲਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਕਰੋ ਅਤੇ ਛਾਵੇਂ ਰੱਖੋ।
ਕਿੰਨੂ ਦੀ ਦਰਜਾਬੰਦੀ ਆਕਾਰ ਮੁਤਾਬਿਕ ਕਰਨੀ ਚਾਹੀਦੀ ਹੈ ਤਾਂ ਜੋ ਮੰਡੀ ਵਿੱਚ ਚੰਗਾ ਮੁੱਲ ਮਿਲ ਸਕੇ। ਕਿਨੂੰ ਦੀ ਦਰਜਾਬੰਦੀ ਇਉਂ ਕੀਤੀ ਜਾਂਦੀ ਹੈ:
ਤੁੜਾਈ ਉਪਰੰਤ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਕਿੰਨੂ ਦੇ ਫ਼ਲਾਂ ਨੂੰ ਬੈਨਲੇਟ ਦੇ 125 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ ਇੱਕ ਮਿੰਟ ਲਈ ਡੋਬਣ ਤੋਂ ਬਾਅਦ ਸੁਕਾ ਲੈਣਾ ਚਾਹੀਦਾ ਹੈ। ਇਸ ਉਪਰੰਤ ਪੋਲੀਥੀਨ ਦੇ 100 ਗੇਜ ਦੇ ਲਿਫ਼ਾਫ਼ਿਆਂ ਵਿੱਚ ਫ਼ਲ ਨੂੰ ਪਾਉਣਾ ਚਾਹੀਦਾ ਹੈ। ਅੱਜਕੱਲ੍ਹ ਕਿੰਨੂ ਦੇ ਫ਼ਲਾਂ ਉਪਰ ਮੋਮ ਚੜ੍ਹਾਈ ਜਾਂਦੀ ਹੈ ਤਾਂ ਜੋ  ਵਧੀਆ ਦਿੱਖ ਅਤੇ ਤੁੜਾਈ ਉਪਰੰਤ ਜ਼ਿਆਦਾ ਸਮੇਂ ਲਈ ਫ਼ਲ ਨੂੰ ਰੱਖਿਆ ਜਾ ਸਕੇ। ਤੁੜਾਈ ਉਪਰੰਤ ਫ਼ਲਾਂ ਦੀ ਛਾਂਟੀ ਅਤੇ ਦਰਜਾਬੰਦੀ ਸਮੇਂ ਫ਼ਲਾਂ ਉਪਰ ਲੱਗੀ ਹੋਈ ਮੋਮ ਦੀ ਕੁਦਰਤੀ ਤਹਿ ਉਤਰ ਜਾਂਦੀ ਹੈ ਜਿਸ ਨਾਲ ਫ਼ਲ ਦਾ ਭਾਰ ਤੇਜ਼ੀ ਨਾਲ ਘਟ ਜਾਂਦਾ ਹੈ। ਮੋਮ ਫ਼ਲਾਂ ਵਿੱਚ ਪਾਣੀ ਦੀ ਮਾਤਰਾ ਨੂੰ ਬਣਾਈ ਰੱਖਦੀ ਹੈ ਜੋ ਢੋਅ-ਢੁਆਈ ਅਤੇ ਮੰਡੀਕਰਨ ਦੌਰਾਨ ਫ਼ਲ ਦੀ ਗੁਣਵੱਤਾ ਬਣਾਈ ਰੱਖਦੀ ਹੈ।
0111 copyਪੂਰੇ ਪੱਕੇ ਫ਼ਲਾਂ ਨੂੰ 0.01 ਫ਼ੀਸਦੀ ਕਲੋਰੀਨ ਵਾਲੇ ਪਾਣੀ (ਸੋਡੀਅਮ ਹਾਈਪੋਕਲੋਰਾਈਟ 4 ਪ੍ਰਤੀਸ਼ਤ, 1.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ) ਵਿੱਚ ਡੁਬੋ ਕੇ ਛਾਂ ਹੇਠ ਸੁਕਾ ਲਿਆ ਜਾਵੇ। ਇਨ੍ਹਾਂ ਫ਼ਲਾਂ ਨੂੰ ਜਾਂ ਤਾਂ ਸਿਟਰਾਸ਼ਾਈਨ ਮੋਮ ਲਗਾਈ ਜਾਂਦੀ ਹੈ ਜਾਂ ਕਾਗਜ਼ ਦੀਆਂ ਟਰੇਆਂ ਵਿੱਚ ਪਾ ਕੇ ਸ਼ਰਿੰਕ ਫ਼ਿਲਮ (15 ਮਾਈਕਰੋਨ) ਵਿੱਚ ਲਪੇਟਿਆ ਜਾਂਦਾ ਹੈ। ਇਨ੍ਹਾਂ ਤਕਨੀਕਾਂ ਨਾਲ ਦੋ ਹਫ਼ਤਿਆਂ ਤਕ ਭੰਡਾਰਨ, ਢੋਆ-ਢੁਆਈ ਅਤੇ ਮੰਡੀਕਰਨ ਦੌਰਾਨ ਫ਼ਲਾਂ ਦੀ ਦਿੱਖ ਅਤੇ ਗੁਣਵੱਤਾ ਬਰਕਰਾਰ ਰਹਿੰਦੀ ਹੈ।
ਫ਼ਲਾਂ ਨੂੰ ਦੂਰ ਦਰਾਡੇ ਮੰਡੀਆਂ ਵਿੱਚ ਭੇਜਣ ਲਈ ਦਰਜਾਬੰਦੀ ਕਰਨ ਉਪਰੰਤ ਦਸ ਕਿਲੋਗ੍ਰਾਮ ਦੇ 45 ਸੈਂਟੀਮੀਟਰ X 24 ਸੈਂਟੀਮੀਟਰ X 18 ਸੈਂਟੀਮੀਟਰ ਆਕਾਰ ਦੇ ਫਾਈਬਰ ਬੋਰਡ ਜਾਂ ਗੱਤਿਆਂ ਦੇ ਡੱਬਿਆਂ ਵਿੱਚ ਪੈਕ ਕਰਨਾ ਚਾਹੀਦਾ ਹੈ। ਫ਼ਲਾਂ ਨੂੰ ਇਸ ਤਰ੍ਹਾਂ ਪੈਕ ਕਰੋ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਕਿੰਨੂ ਦੀਆਂ ਦੋ ਪਰਤਾਂ ਵਿਚਕਾਰ ਮੋਰੀਆਂ ਵਾਲਾ ਕਾਗਜ਼ ਭਰੋ। ਡੱਬੇ ਵਿੱਚ ਪੰਜ ਫ਼ੀਸਦੀ ਖੇਤਰ ਵਿੱਚ ਹਵਾ ਦੇ ਆਉਣ ਜਾਣ ਲਈ ਮੋਰੀਆਂ ਹੋਣੀਆਂ ਚਾਹੀਦੀਆਂ ਹਨ। ਤੰਦਰੁਸਤ ਅਤੇ ਸਾਫ਼-ਸੁਥਰੇ ਫ਼ਲ, ਜਿਹੜੇ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਤੋੜੇ ਗਏ ਹੋਣ ਨੂੰ 10 ਮਾਈਕਰੋਨ ਐੱਚਡੀਪੀਈ ਦੇ ਲਿਫ਼ਾਫ਼ਿਆਂ ਵਿੱਚ ਬਿਜਲਾਈ ਸੀਲਰ ਜਾਂ ਰਬੜਬੈਂਡ ਨਾਲ ਬੰਦ ਕਰਕੇ ਆਮ ਕਮਰੇ ਦੇ ਤਾਪਮਾਨ ’ਤੇ ਅੱਠ ਹਫ਼ਤਿਆਂ ਤਕ ਰੱਖਿਆ ਜਾ ਸਕਦਾ ਹੈ। ਕਿੰਨੂ ਦੇ ਫ਼ਲਾਂ ਨੂੰ ਤੋੜਨ ਉਪਰੰਤ ਹਵਾਦਾਰ ਕੋਰੂਗੇਟਡ ਫਾਈਬਰ ਬੋਰਡ ਦੇ ਡੱਬਿਆਂ ਵਿੱਚ ਪਾ ਕੇ ਕੋਲਡ ਸਟੋਰ ਵਿੱਚ 5-6 ਡਿਗਰੀ ਸੈਂਟੀਗਰੇਡ ਅਤੇ 90-95 ਫ਼ੀਸਦੀ ਸਿੱਲ੍ਹ ਵਿੱਚ 45 ਦਿਨਾਂ ਲਈ ਚੰਗੀ ਹਾਲਤ ਵਿੱਚ ਰੱਖਿਆ ਜਾ ਸਕਦਾ ਹੈ। ਕੋਲਡ ਸਟੋਰ ਦਾ ਤਾਪਮਾਨ ਪੰਜ ਡਿਗਰੀ ਸੈਂਟੀਗਰੇਡ ਤੋਂ ਘਟਣਾ ਨਹੀਂ ਚਾਹੀਦਾ ਕਿਉਂਕਿ ਠੰਢ ਨਾਲ ਫ਼ਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਕਿੰਨੂ ਦਾ ਫ਼ਲ ਸਰਦੀ ਦੇ ਮਹੀਨਿਆਂ ਦੌਰਾਨ ਪੱਕਦਾ ਹੈ, ਪਰ ਇਸ ਸਮੇਂ ਠੰਢ ਹੋਣ ਕਾਰਨ ਇਸ ਦੀ ਮੰਗ ਘਟ ਜਾਂਦੀ ਹੈ। ਆਕਰਸ਼ਕ ਦਿੱਖ ਅਤੇ ਜੂਸ ਦਾ ਮਿਆਰ ਚੰਗਾ ਹੋਣ ਕਾਰਨ ਕਿੰਨੂ ਦੇ ਫ਼ਲ ਦੀ ਦੱਖਣੀ ਭਾਰਤ ਦੇ ਸ਼ਹਿਰਾਂ ਵਿੱਚ ਨਾਗਪੁਰੀ ਸੰਗਤਰੇ ਦੇ ਮੁਕਾਬਲੇ ਮੰਗ ਵਧ ਰਹੀ ਹੈ। ਬਾਗਬਾਨੀ ਵਿਭਾਗ ਅਤੇ ਪੰਜਾਬ ਐਗਰੋ ਜਿਹੀਆਂ ਸੰਸਥਾਵਾਂ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਕਿੰਨੂ ਦੇ ਮੰਡੀਕਰਨ ਨੂੰ ਪ੍ਰਫੁੱਲਿਤ ਕਰ ਰਹੀਆਂ ਹਨ। ਅਗਾਂਹਵਧੂ ਅਤੇ ਛੋਟੇ ਕਿਸਾਨਾਂ ਨੂੰ ਸਰਕਾਰ ਦੁਆਰਾ ਉਪਲੱਬਧ ਵੈਕਸਿੰਗ, ਦਰਜਾਬੰਦੀ ਦੀਆਂ ਸਹੂਲਤਾਂ ਦਾ ਪੂਰਾ ਲਾਭ ਉਠਾ ਕੇ ਜਾਂ ਆਪਣੇ ਪੱਧਰ ’ਤੇ ਮੰਡੀਕਰਨ ਕਰ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

* ਫਾਰਮ ਸਲਾਹਕਾਰ ਸੇਵਾ ਕੇਂਦਰ, ਚੰਡੀਗੜ੍ਹ।


Comments Off on ਕਿੰਨੂ ਦੀ ਤੁੜਾਈ, ਭੰਡਾਰਣ ਅਤੇ ਮੰਡੀਕਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.