ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੁੜੀਆਂ ਲਈ ਸਿੱਖਿਆ ਪ੍ਰਾਪਤੀ ਦੇ ਰਾਹ ਵਿੱਚ ਹੱਦਬੰਦੀਆਂ ਕਿਉਂ ?

Posted On December - 1 - 2016

ਜਸਪ੍ਰੀਤ ਕੌਰ ਜੱਸ

11711CD _GIRLSਇੰਗਲੈਂਡ ਦੇ ਗਰਲਜ਼ ਸਕੂਲ ਐਸੋਸੀਏਸ਼ਨ ਨੇ ਉੱਥੋਂ ਦੇ ਸਕੂਲਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਕੁੜੀਆਂ ਨੂੰ  ‘ਕੁੜੀਆਂ’ ਆਖਣ ਦੀ ਬਜਾਏ ‘ਸਿਖਿਆਰਥੀ’ ਜਾਂ ‘ਵਿਦਿਆਰਥੀ’ ਆਖਣਾ ਚਾਹੀਦਾ ਹੈ। ਭਾਵ ਅਧਿਆਪਕਾਂ ਨੂੰ ਲਿੰਗ ਨਿਰਪੱਖ ਸ਼ਬਦ ਵਰਤਣੇ ਚਾਹੀਦੇ ਹਨ। ਸਾਡੇ ਸਮਾਜ ਵਿੱਚ ਔਰਤ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਉਹ ਔਰਤ ਹੈ ਤੇ ਪੁਰਸ਼ ਤੋਂ ਹੀਣੀ ਹੈ। ਘਰ ਤੇ ਆਲੇ-ਦੁਆਲੇ ਦਾ ਮਾਹੌਲ, ਬਚਪਨ ਦੀਆਂ ਖੇਡਾਂ ਅਤੇ ਸਿੱਖਿਆ ਪ੍ਰਾਪਤੀ ਦੀਆਂ ਹੱਦਬੰਦੀਆਂ ਹਰ ਥਾਂ ਉਸ ਨੂੰ ਅਚੇਤ ਸੁਚੇਤ ਪੱਧਰ ’ਤੇ ਮਰਦ ਨਾਲੋਂ ਨਿਮਨ ਦਰਜੇ ਦਾ ਅਹਿਸਾਸ ਕਰਵਾਉਂਦੀਆਂ ਹਨ। ਭਾਵੇਂ ਹੁਣ ਸਥਿਤੀ ਬਦਲ ਰਹੀ ਹੈ। ਬਹੁਤ ਸਾਰੇ ਖੇਤਰਾਂ ਵਿੱਚ ਔਰਤਾਂ ਮਰਦਾਂ ਨਾਲੋਂ ਅੱਗੇ ਜਾ ਰਹੀਆਂ ਹਨ, ਪਰ ਅਜਿਹੀਆਂ ਔਰਤਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਔਰਤ ਵਰਗ ਦੀ ਵੱਡੀ ਗਿਣਤੀ ਹਾਲੇ ਵੀ ਮਰਦ ਪ੍ਰਧਾਨ ਸਮਾਜ, ਧਰਮ ਅਤੇ ਸਾਡੀ ਸਮਾਜਿਕ ਵਿਵਸਥਾ ਵੱਲੋਂ ਵਾਹੀ ਲਛਮਣ ਰੇਖਾ ਦੇ ਅੰਦਰ ਹੀ ਘੁਟਣ ਭਰੀ ਜ਼ਿੰਦਗੀ ਜੀਅ ਰਹੀ ਹੈ।
ਅੱਜ ਦੇ ਸਮੇਂ ਵਿੱਚ ਕੁੜੀਆਂ ਦੀ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਸਮੱਸਿਆ ਮਾਪਿਆਂ ਵੱਲੋਂ ਧੀਆਂ ਲਈ ਗਰਲਜ਼ ਕਾਲਜਾਂ ਦੀ ਚੋਣ ਹੈ। ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਮਾਪੇ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਆਮ ਤੌਰ ’ਤੇ  ਗਰਲਜ਼ ਕਾਲਜਾਂ ਵਿੱਚ ਭੇਜਦੇ ਹਨ। ਅਜਿਹੇ ਕਾਲਜਾਂ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਭਾਵੇਂ ਕਿੰਨੀ ਵੀ ਉੱਚੀ ਸਿੱਖਿਆ ਪ੍ਰਾਪਤ ਕਿਉਂ ਨਾ ਕਰ ਲੈਣ, ਪਰ ਘਰ, ਕਾਲਜ ਤੇ ਸਮਾਜ ਵਿੱਚ ਉਹ ਉਸ ਆਤਮਬਲ ਨਾਲ ਨਹੀਂ ਵਿਚਰ ਸਕਦੀਆਂ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਅਜਿਹੇ ਵਿੱਦਿਅਕ ਮਾਹੌਲ ਵਿੱਚ ਪੜ੍ਹੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਵੱਡੀਆਂ ਡਿਗਰੀਆਂ ਬੇਸ਼ੱਕ ਹਾਸਲ ਕਰ ਲੈਂਦੇ ਹਨ, ਪਰ ਉਨ੍ਹਾਂ ਵਿੱਚ ਚਾਰ ਲੋਕਾਂ ਅੱਗੇ ਬੋਲਣ ਦਾ ਹੌਸਲਾ ਨਹੀਂ ਹੁੰਦਾ। ਭਾਵੇਂ ਸਾਰੇ ਵਿਦਿਆਰਥੀ ਇਸ ਤਰ੍ਹਾਂ ਦੇ ਨਹੀਂ ਹੁੰਦੇ, ਪਰ ਇਹ ਪ੍ਰਣਾਲੀ ਜ਼ਿਆਦਾਤਰ ਕੁੜੀਆਂ ਦੇ ਘੱਟ ਆਤਮਬਲ ਤੇ ਮਾਨਸਿਕ ਤਣਾਅ ਦਾ ਵੱਡਾ ਕਾਰਨ ਹੈ। ਬੰਦਿਸ਼ਾਂ ਭਰਪੂਰ ਮਾਹੌਲ ਵਿੱਚ ਸਿੱਖਿਆ ਤਾਂ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਅਜਿਹੇ ਮਾਹੌਲ ਵਿੱਚ ਜ਼ਿੰਦਗੀ ਜਿਊਣ ਤੇ ਸਮਾਜ ਵਿੱਚ ਵਿਚਰਨ ਲਈ ਅਹਿਮ ਗਿਆਨ ਵੀ ਹਾਸਲ ਹੋ ਜਾਵੇ, ਇਹ ਲਾਜ਼ਮੀ ਨਹੀਂ। ਕੁੜੀਆਂ ਨੂੰ ਉਨ੍ਹਾਂ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣਾ ਚਾਹੀਦਾ ਹੈ ਜਿੱਥੇ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਹੋਣ। ਅਜਿਹੇ ਮਾਹੌਲ ਵਿੱਚ ਉਨ੍ਹਾਂ ਦਾ ਮਾਨਸਿਕ ਵਿਕਾਸ ਸਹੀ ਢੰਗ ਨਾਲ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ।
ਅਸਲ ਵਿੱਚ ਕਿਸੇ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਕ ਤੇ ਧਾਰਮਿਕ ਢਾਂਚੇ ਅਨੁਸਾਰ ਹੀ ਵਿਭਿੰਨ ਸੰਸਥਾਵਾਂ ਦੀ ਸਥਾਪਨਾ ਤੇ ਵਿਕਾਸ ਹੁੰਦਾ ਹੈ। ਸਮੇਂ ਦੀ ਪਰਿਵਰਤਨਸ਼ੀਲਤਾ ਅਨੁਸਾਰ ਹੀ ਇਨ੍ਹਾਂ ਵਿੱਚ ਤਬਦੀਲੀ ਦੀ ਲੋੜ ਹੁੰਦੀ ਹੈ। ਬਦਲ ਰਿਹਾ ਸਮਾਂ ਜੇ ਸਾਡੇ ਦੇਸ਼ ਲਈ ਵੰਗਾਰ ਬਣਦਾ ਜਾ ਰਿਹਾ ਹੈ ਤਾਂ ਲੋੜ ਹੈ ਇਸ ਬਦਲਾਅ ਨੂੰ ਸਮਝਣ ਦੀ। ਹਰ ਦੇਸ਼ ਦੇ ਵਰਤਮਾਨ ਤੇ ਭਵਿੱਖ ਦੀ ਬੁਨਿਆਦ ‘ਸਿੱਖਿਆ’ ਹੈ। ਅੱਜ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਦਲਣ, ਸਮਾਜਿਕ ਸੋਚ ਨੂੰ ਮੁੜ ਨਿਰਧਾਰਿਤ ਕਰਨ ਅਤੇ ਕੁੜੀਆਂ ਨੂੰ ਵਿਕਾਸ ਕਰਨ ਲਈ ਮੁੰਡਿਆਂ ਦੇ ਬਰਾਬਰ ਸਿੱਖਿਆ ਦੇਣ ਦੀ ਹੀ ਲੋੜ ਨਹੀਂ ਸਗੋਂ ਅਜਿਹਾ ਆਲਾ ਦੁਆਲਾ ਦੇਣ ਦੀ ਜ਼ਰੂਰਤ ਹੈ ਜਿਸ ਵਿਚ ਉਨ੍ਹਾਂ ਦਾ ਸਰਬ-ਪੱਖੀ ਵਿਕਾਸ ਹੋ ਸਕੇ।

ਸੰਪਰਕ: 95921-15628


Comments Off on ਕੁੜੀਆਂ ਲਈ ਸਿੱਖਿਆ ਪ੍ਰਾਪਤੀ ਦੇ ਰਾਹ ਵਿੱਚ ਹੱਦਬੰਦੀਆਂ ਕਿਉਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.