ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਕੰਨ ਵਧਾਉਣ ਵਾਲਾ ਕੰਨੜ ਉੱਲੂ

Posted On December - 17 - 2016

ਗੁਰਮੀਤ ਸਿੰਘ
10612cd _owlਬੱਚਿਓ! ਇੱਕ ਦਿਨ ਮੇਰੇ ਪੰਛੀ ਪ੍ਰੇਮੀ ਦੋਸਤ ਨੇ ਪਹਿਲੀ ਵਾਰ ਮੈਨੂੰ ਹਰੀਕੇ ਤੋਂ ਲਹਿੰਦੇ ਪਾਸੇ ਵੱਲ ਕੰਨੜ ਉੱਲੂ ਵਿਖਾਇਆ। ਉਸ ਨੇ ਦੱਸਿਆ ਕਿ ਇੱਥੇ ਇਹ ਦਸ ਦੇ ਕਰੀਬ ਸੰਖਿਆ ਵਿੱਚ ਪੁੱਜੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਜਿਸ ਥਾਂ ’ਤੇ ਕੰਨੜ ਉੱਲੂ ਵੇਖਿਆ ਇਹ ਖੇਤਰ ਨਾ ਤਾਂ ਹਰੀਕੇ ਸੈਂਚੁਰੀ ਵਿੱਚ ਅਤੇ ਨਾ ਹੀ ਹਰੀਕੇ ਜਲਗਾਹ ਵਿੱਚ ਪੈਂਦਾ ਹੈ। ਹਾਲਾਂਕਿ ਹਰੀਕੇ ਸੈਂਚੁਰੀ ਅੰਤਰ ਰਾਸ਼ਟਰੀ ਪੱਧਰ ਦੀ ਜਲਗਾਹ ਹੈ। ਪੰਛੀਆਂ ਨੂੰ ਪੂਰੀ ਆਜ਼ਾਦੀ ਹੈ ਕਿ ਉਹ ਜਿੱਥੇ ਵੀ ਚਾਹੁਣ ਜਾ ਸਕਦੇ ਹਨ, ਪਰ ਇੱਥੇ ਇਹ ਪਹਿਲੀ ਵਾਰ ਦੇਖਿਆ ਗਿਆ।
ਇਹ ਉੱਲੂ ਬਾਕੀ ਉੱਲੂਆਂ ਦੀ ਕਿਸਮ ਵਾਂਗ ਹੀ ਰਾਤ ਨੂੰ ਚੂਹੇ ਖਾਣ ਦਾ ਕੰਮ ਕਰਦੇ ਹਨ ਤੇ ਅਸੀਂ ਇਸ ਨੂੰ ਰਾਤਕਾਲੀਨ ਉੱਲੂ ਕਹਿੰਦੇ ਹਾਂ। ਇਹ ਵੇਖ ਕੇ ਹੈਰਾਨੀ ਹੋਈ ਕਿ ਇਨ੍ਹਾਂ 10 ਦੇ ਕਰੀਬ ਕੰਨੜ ਉੱਲੂਆਂ ਦੀ ਕਿਸਮ ਕਈ ਹਜ਼ਾਰ ਮੀਲਾਂ ਦਾ ਸਫ਼ਰ ਤੈਅ ਕਰਕੇ ਕਿਸ ਤਰ੍ਹਾਂ ਹਰੀਕੇ ਦੇ ਛੋਟੇ ਜਿਹੇ ਜੰਗਲ ਵਿਖੇ ਪੁੱਜ ਗਈ। ਜਦੋਂ ਕਿ ਇਹ ਖੇਤਰ ਹਰੀਕੇ ਤੋਂ 1.5 ਕਿਲੋਮੀਟਰ ਦੀ ਦੂਰੀ ’ਤੇ ਹੈ। ਵੈਸੇ ਕੰਨੜ ਉੱਲੂ ਯੂਰੋਪ, ਏਸ਼ੀਆ, ਉੱਤਰੀ ਅਮਰੀਕਾ ਵਿੱਚ ਹੁੰਦੇ ਹਨ।
ਕੰਨੜ ਉੱਲੂ ਜਦੋਂ ਕਿਸੇ ਰੁੱਖ ’ਤੇ ਬੈਠਾ ਹੁੰਦਾ ਹੈ ਤਾਂ ਆਪਣੇ ਆਪ ਨੂੰ ਲੰਬਾ, ਉੱਚਾ ਤੇ ਆਪਣੇ ਸ਼ਿਕਾਰ ਨੂੰ ਡਰਾਉਣ ਲਈ ਆਪਣੇ ਵਾਲਾਂ ਨਾਲ ਕੰਨਾਂ ਨੂੰ ਉੱਚਾ ਵਿਖਾਉਂਦਾ ਹੈ। ਇਸੇ ਲਈ ਇਸ ਨੂੰ ਕੰਨੜ ਉੱਲੂ ਕਹਿੰਦੇ ਹਨ। ਆਪਣੇ ਸ਼ਿਕਾਰ ਨੂੰ ਮਾਰਨ ਲਈ ਇਨ੍ਹਾਂ ਦੇ ਪੈਰਾਂ ਦੇ ਨਹੁੰ ਬਹੁਤ ਤਿੱਖੇ ਹੁੰਦੇ ਹਨ ਤੇ ਚੁੰਜ ਦਾ ਉਪਰਲਾ ਹਿੱਸਾ ਸ਼ਿਕਾਰ ਨੂੰ ਮਾਰਨ ਲਈ ਹੁੱਕ ਵਾਂਗ ਮੁੜਿਆ ਹੁੰਦਾ ਹੈ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦੀਆਂ ਅੱਖ ਦੇ ਆਲੇ-ਦੁਆਲੇ ਲਾਲ ਭੂਰੇ ਰੰਗ ਦਾ ਨਿਸ਼ਾਨ ਹੁੰਦਾ ਹੈ ਜੋ ਕਿ ਇਨ੍ਹਾਂ ਦੀ ਪਛਾਣ ਲਈ ਵੱਡੀ ਨਿਸ਼ਾਨੀ ਹੁੰਦੀ ਹੈ। ਕੰਨੜ ਉੱਲੂ ਦੀਆਂ ਅੱਖਾਂ ਸੰਤਰੀ ਰੰਗ ਦੀਆਂ ਹੁੰਦੀਆਂ ਹਨ। ਇਹ ਜ਼ੋਰ ਨਾਲ ਹੂ-ਹੂ ਕਰਕੇ ਡਰਾਉਣੀ ਆਵਾਜ਼ ਕੱਢ ਕੇ ਆਪਣੇ ਸ਼ਿਕਾਰ ਚੂਹੇ, ਚੁਕੰਦਰਾਂ ਤੇ ਛੋਟੇ ਸਹੇ ਦੇ ਬੱਚਿਆਂ ਨੂੰ ਰਾਤ ਦੇ ਹਨੇਰੇ ਵਿੱਚ ਡਰਾਉਂਦਾ ਹੈ ਅਤੇ ਫੜ੍ਹ ਕੇ ਆਮ ਤੌਰ ’ਤੇ ਸਾਬਤ ਹੀ ਨਿਗਲ ਜਾਂਦਾ ਹੈ। ਅਕਸਰ ਰਾਤ ਨੂੰ ਚੁਸਤ ਰਹਿਣ ਵਾਲਾ ਤੇ ਦਿਨ ਵੇਲੇ ਖਾਮੋਸ਼ ਬੈਠਣ ਵਾਲਾ ਇਹ ਉੱਲੂ ਪਤੰਗ ਵਾਂਗ ਉੜਾਨ ਭਰਨ ਵਿੱਚ ਮਾਹਿਰ ਹੁੰਦਾ ਹੈ। ਇਨ੍ਹਾਂ ਦੀਆਂ ਛੇ ਦੇ ਲਗਭਗ ਉਪਜਾਤੀਆਂ ਹਨ, ਪਰ ਇਨ੍ਹਾਂ ਦੀ ਸੰਖਿਆ ਲਗਾਤਾਰ ਘੱਟ ਰਹੀ ਹੈ ਕਿਉਂਕਿ ਵਿਕਾਸ ਹੋਣ ਨਾਲ ਜੰਗਲਾਂ ਦਾ ਰਕਬਾ ਘਟਦਾ ਜਾ ਰਿਹਾ ਹੈ। ਬੇਸ਼ੱਕ ਇਹ ਸਾਡਾ ਨੁਕਸਾਨ ਨਹੀਂ ਕਰਦੇ, ਬਲਕਿ ਚੂਹੇ, ਚੁਕੰਦਰਾਂ ਨੂੰ ਖਾ ਕੇ ਕਿਸਾਨਾਂ ਦੀ ਮਦਦ ਕਰਦੇ ਹਨ। ਆਮ ਲੋਕਾਂ ਨੂੰ ਇਨ੍ਹਾਂ ਤੋਂ ਕੋਈ ਖਤਰਾ ਨਹੀਂ ਹੈ, ਪਰ ਅਸੀਂ ਫਿਰ ਵੀ ਜੰਗਲਾਂ ਦਾ ਨੁਕਸਾਨ ਕਰਕੇ ਇਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਰਹੇ ਹਾਂ।
ਸੰਪਰਕ: 98884-56910


Comments Off on ਕੰਨ ਵਧਾਉਣ ਵਾਲਾ ਕੰਨੜ ਉੱਲੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.