ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਖ਼ੂਬਸੂਰਤੀ ਨਾਲ ਸਬੰਧਿਤ ਕਿੱਤੇ ਵੀ ਬਣ ਸਕਦੇ ਹਨ ਰੁਜ਼ਗਾਰ ਦੇ ਸਾਧਨ

Posted On December - 29 - 2016
ਖ਼ੂਬਸੂਰਤੀ ਨਾਲ ਸਬੰਧਿਤ ਕਿੱਤੇ ਵੀ ਬਣ ਸਕਦੇ ਹਨ ਰੁਜ਼ਗਾਰ ਦੇ ਸਾਧਨ

ਖ਼ੂਬਸੂਰਤੀ ਨਾਲ ਸਬੰਧਿਤ ਕਿੱਤੇ ਵੀ ਬਣ ਸਕਦੇ ਹਨ ਰੁਜ਼ਗਾਰ ਦੇ ਸਾਧਨ

ਮਨਿੰਦਰ ਕੌਰ
ਨੈਸ਼ਨਲ ਕੈਰੀਕੁਲਮ ਫਰੇਮਵਰਕ 2005 ਵਿੱਚ ਸ਼ਿਫ਼ਾਰਸ਼ ਕੀਤੀ ਗਈ ਹੈ ਕਿ ਬੱਚਿਆਂ ਦੀ ਸਕੂਲ ਦੀ ਜ਼ਿੰਦਗੀ ਨੂੰ ਸਕੂਲ ਤੋਂ ਬਾਹਰ ਦੀ ਜ਼ਿੰਦਗੀ ਨਾਲ ਜੋੜਿਆ ਜਾਵੇ। ਇਸ ਦਾ ਅਰਥ ਹੈ ਕਿ ਕੇਵਲ ਕਿਤਾਬੀ ਗਿਆਨ ਦੀ ਰਵਾਇਤ ਨੂੰ ਅਲਵਿਦਾ ਕਹਿ ਦਿੱਤਾ ਜਾਵੇ। ਨਿਰਾ ਕਿਤਾਬੀ ਗਿਆਨ ਸਿੱਖਿਆ ਦੇ ਸਮੁੱਚੇ ਪ੍ਰਬੰਧ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ ਅਤੇ ਸਕੂਲ, ਘਰ, ਸਮਾਜ ਤੇ ਕੰਮਕਾਰ ਵਾਲੀ ਥਾਂ ਵਿਚਕਾਰ ਪਾੜਾ ਪਾਉਂਦਾ ਰਿਹਾ ਹੈ। ਖ਼ੂਬਸੂਰਤੀ ਅਤੇ ਤੰਦਰੁਸਤੀ ਖੇਤਰ ਨੂੰ ਰਾਸ਼ਟਰੀ ਕਿੱਤਾਮੁਖੀ ਸਿੱਖਿਆ ਯੋਜਨਾ ਨੂੰ ਲਾਗੂ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਪਹਿਲ ਕਦਮੀ ਹੈ। ਰਾਸ਼ਟਰੀ ਕਿੱਤਾਮੁਖੀ ਸਿੱਖਿਆ ਯੋਗਤਾ ਯੋਜਨਾ ਨਾ ਕੇਵਲ ਵਿਦਿਆਰਥੀ ਕੇਂਦਰਿਤ ਅਧਿਐਨ ਨੂੰ ਹੁਲਾਰਾ ਦੇਵੇਗੀ ਬਲਕਿ ਵੱਖ ਵੱਖ ਯੋਗਤਾਵਾਂ ਦਰਮਿਆਨ ਸਿੱਖਿਆਰਥੀਆਂ ਦੀ ਸਿੱਖਣ ਸ਼ਕਤੀ ਨੂੰ ਹੋਰ ਪ੍ਰਬਲ ਕਰਕੇ ਜੀਵਨ ਭਰ ਸਿੱਖਣ ਦੀ ਰੁਚੀ ਪੈਦਾ ਕਰੇਗੀ। ਅੰਕੜਿਆਂ ਅਨੁਸਾਰ 2020 ਤਕ ਤੰਦਰੁਸਤੀ ਖੇਤਰ ਵਿੱਚ 30 ਲੱਖ ਤੋਂ ਵੱਧ ਨੌਕਰੀਆਂ ਆਉਣਗੀਆਂ। ਜੇ ਵਿਦਿਆਰਥੀ ਇਸ ਖੇਤਰ ਦਾ ਹਿੱਸਾ ਬਣਨਾ ਚਾਹੁੰਦੇ ਹਨ ਤਾਂ 9ਵੀਂ/10ਵੀਂ ਜਮਾਤ ਵਿੱਚ ਹੀ ਇਸ ਵਿਸ਼ੇ ਦੀ ਵਾਧੂ ਵਿਸ਼ੇ ਦੇ ਤੌਰ ’ਤੇ ਚੋਣ ਕੀਤੀ ਜਾ   ਸਕਦੀ ਹੈ।
ਵਿਸ਼ੇ ਦੀ ਮਹੱਤਤਾ: ਔਰਤਾਂ ਹੋਣ ਜਾਂ ਪੁਰਸ਼ ਅੱਜਕੱਲ੍ਹ ਹਰ ਕੋਈ ਖ਼ੂਬਸੂਰਤ ਦਿਸਣਾ ਚਾਹੁੰਦਾ ਹੈ। ਇਸ ਪ੍ਰਤੀ ਹਰ ਸਮੇਂ ਚੌਕੰਨੇ ਰਹਿਣ ਅਤੇ ਪੈਸਾ ਖ਼ਰਚ ਕਰਨ ਵਿੱਚ ਲੋਕ ਬਹੁਤ ਅੱਗੇ ਵਧੇ ਹਨ। ਪਿਛਲੇ ਕੁਝ ਸਾਲਾਂ ਵਿੱਚ ਖ਼ੂਬਸੂਰਤੀ ਨਾਲ ਜੁੜਿਆ ਇਹ ਖੇਤਰ 90 ਹਜ਼ਾਰ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇੱਥੇ ਕਰੀਅਰ ਬਣਾਉਣ ਦੇ ਬੇਸ਼ੁਮਾਰ ਮੌਕੇ ਉਪਲੱਬਧ ਹਨ ਜਿਵੇਂ ਸਕਿਨ ਕੇਅਰ ਸਪੈਸ਼ਲਿਸਟ, ਬਿਊਟੀਸ਼ਅਨ, ਫਿਟਨਸ ਅਤੇ ਵੈਲਨਸ ਟ੍ਰੇਨਰ, ਫਿਟਨਸ ਐਂਡ ਯੋਗਾ ਟ੍ਰੇਨਰ, ਲਾਈਫ ਕੋਚ, ਪਰਸਨਲ ਬ੍ਰੈਡਿੰਗ, ਇਮੇਜ਼ ਐਕਸਪਰਟ, ਕਾਊਂਸਲਰਸ ਤੇ ਥੈਰੇਪਿਸਟ ਆਦਿ। ਸਭ ਤੋਂ ਵੱਧ ਮੰਗ ਬਿਮਾਰੀਆਂ ਦੇ ਉਪਚਾਰ ਲਈ ਕਾਊਂਸਲਰ ਅਤੇ ਥੈਰੇਪਿਸਟਾਂ ਦੀ ਹੈ ਅਤੇ ਇਹ ਮੰਗ ਦਿਨ ਪ੍ਰਤੀ ਦਿਨ ਵਧ ਰਹੀ ਹੈ। ਵੈੱਲਨਸ ਜਾਂ ਤੰਦਰੁਸਤੀ ਖੇਤਰ ਦੇ ਅੰਤਰਗਤ ਫੂਡ ਐਂਡ ਬੈਵਰੇਜ਼ਸ, ਹੇਅਰ ਐਂਡ ਸਕਿਨ ਕੇਅਰ ਅਤੇ ਹਰ ਤਰ੍ਹਾਂ ਦੀਆਂ ਥੈਰੇਪੀਜ਼ ਆਉਂਦੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਸਪਾ ਸੈਲੂਨਜ਼ ਵਿੱਚ 35 ਫ਼ੀਸਦੀ ਵਾਧਾ ਹੋਇਆ ਹੈ। ਕਾਸਮੈਟਿਕ ਟ੍ਰੀਟਮੈਂਟ ਅਤੇ ਪਰਮਾਨੈਂਟ ਮੇਕਅਪ ਟ੍ਰੀਟਮੈਂਟ ਕਰਵਾਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇੱਕ ਰਿਪੋਰਟ ਅਨੁਸਾਰ 2020 ਤਕ ਇੰਡੀਅਨ ਵੈੱਲਨਸ ਇੰਡਸਟਰੀ ਵਿੱਚ 30 ਲੱਖ ਤੋਂ ਵੀ ਜ਼ਿਆਦਾ ਨੌਕਰੀਆਂ ਆਉਣਗੀਆ। ਤੁਸੀਂ ਬਤੌਰ ਐਸਪੇਟੀਸ਼ੀਅਨ ਇਸ ਖੇਤਰ ਵਿੱਚ ਕਦਮ ਰੱਖ ਸਕਦੇ ਹੋ। ਜੋ ਕਸਟਮਰ ਦੀ ਮੰਗ ਅਨੁਸਾਰ ਸਕਿਨ ਟ੍ਰੀਟਮੈਂਟ ਕਰਦੇ ਹਨ, ਉਨ੍ਹਾਂ ਨੂੰ ਐਸਪੇਟੀਸ਼ੀਅਨ ਕਹਿੰਦੇ ਹਨ। ਇਹ ਡਰਮਾਟੋਲੋਜਿਸਟ ਦੇ ਸਹਿਯੋਗ ਨਾਲ ਜਾਂ ਨਿੱਜੀ ਰੂਪ ਵਿੱਚ ਨਹੁੰ ਤੋਂ ਲੈ ਕੇ ਵਾਲਾਂ ਤਕ ਦਾ ਇਲਾਜ ਕਰਨ ਵਿੱਚ ਮਾਹਿਰ ਹੁੰਦੇ ਹਨ। ਸਰਜੀਕਲ ਅਪ੍ਰੇਸ਼ਨ ਜਾਂ ਰੇਡੀਏਸ਼ਨ ਤੋਂ ਬਾਅਦ ਮਰੀਜ਼ਾਂ ਦੀ ਚਮੜੀ ਦੇ ਇਲਾਜ ਲਈ ਬਿਊਟੀ ਪ੍ਰੋਡਕਟਸ ਬਾਰੇ ਵੀ ਸੁਝਾਅ ਐਸਥੈਟੇਸ਼ੀਅਨ ਹੀ ਦਿੰਦੇ ਹਨ।
ਇਸ ਖੇਤਰ ਵਿੱਚ ਜਾਣ ਦੇ ਚਾਹਵਾਨ ਅਤੇ ਸਮਰੱਥ ਵਿਦਿਆਰਥੀਆਂ ਕੋਲ ਕੌਸਮੈਟੋਲੋਜੀ, ਫੈਸ਼ਨ ਸਟਾਈਲਿੰਗ ਅਤੇ ਬਿਊਟੀ ਕੇਅਰ ਦੀ ਗ੍ਰੈਜੂਏਸ਼ਨ ਡਿਗਰੀ ਹੋਣਾ ਜ਼ਰੂਰੀ ਹੈ। ਵੈਲਨਸ ਇੰਡਸਟਰੀ ਨਾਲ ਜੁੜਨ ਲਈ 3-6 ਮਹੀਨੇ ਦੇ ਸ਼ਾਰਟ ਟਰਮ  ਕੋਰਸ ਵੀ ਉਪਲੱਬਧ ਹਨ। ਪ੍ਰਮੁੱਖ ਕੋਰਸ ਦੇ ਅੰਤਰਗਤ ਐਡਵਾਂਸ ਡਿਪਲੋਮਾ ਇਨ ਕੌਸਮੈਟੋਲੋਜੀ, ਡਿਪਲੋਮਾ ਇਨ ਬਿਊਟੀ ਕਲਚਰ ਅਤੇ ਸਰਟੀਫਿਕੇਟ ਕੋਰਸ ਇਨ ਸਕਿਨ ਕੇਅਰ ਸ਼ਾਮਿਲ ਹਨ। ਕੋਰਸ ਕਰਨ ਤੋਂ ਬਾਅਦ ਕਿਸੇ ਵੀ ਪ੍ਰਾਈਵੇਟ ਫਰਮ ਵਿੱਚ ਬਤੌਰ ਐਸਥੈਟੀਸ਼ੀਅਨ ਕੰਮ ਕਰ ਸਕਦੇ ਹੋ। ਫ੍ਰੀਲਾਂਸਰ ਵਜੋਂ ਕੰਮ ਕਰ ਸਕਦੇ ਹੋ ਜਾਂ ਆਪਣਾ ਕਲੀਨਕ  ਖੋਲ੍ਹ ਸਕਦੇ ਹੋ। ਐਸਥੈਟੀਸ਼ੀਅਨ ਲਈ ਸਿਹਤ ਦੇ ਨਾਲ ਨਾਲ ਬਿਊਟੀ ਇੰਡਸਟਰੀ ਵਿੱਚ ਵੀ ਅਪਾਰ ਸੰਭਾਵਨਾਵਾਂ ਹਨ।
ਯੋਗਤਾ: ਇਸ ਖੇਤਰ ਵਿੱਚ ਉਹੀ ਵਿਦਿਆਰਥੀ ਉਚਾਈਆਂ ਛੂੰਹਦੇ ਹਨ ਜਿਨ੍ਹਾਂ ਨੂੰ ਗੱਲਬਾਤ ਦਾ ਸੁਚੱਜਾ ਢੰਗ ਆਉਂਦਾ ਹੋਵੇ ਆਤਮ ਵਿਸ਼ਵਾਸੀ ਹੋਣ ਅਤੇ ਆਪਣੀ ਗੱਲਬਾਤ ਨੂੰ ਮਜ਼ਬੂਤੀ ਨਾਲ ਕਹਿਣ ਦਾ ਹੁਨਰ ਜਾਣਦੇ ਹੋਣ। ਬਿਊਟੀ ਟ੍ਰੈਂਡ, ਫੈਸ਼ਨ ਸੈਂਸ, ਫੈਸ਼ਨ ਅਤੇ ਬਿਊਟੀ ਤਕਨਾਲੋਜੀ ਦਾ ਗਿਆਨ ਵੱਡੇ ਪਲੇਟਫਾਰਮ ਪ੍ਰਦਾਨ ਕਰਦੇ ਹਨ। ਕਾਰਪੋਰੇਟ ਜਾਂ ਸਰਵਿਸ ਸੈਂਟਰ ਵਿੱਚ ਜਿਸ ਤਰ੍ਹਾਂ ਨਾਲ ਮੇਕਓਵਰ ਜਾਂ ਪਰਸਨਲ ਗਰੂਮਿੰਗ ਦਾ ਰੁਝਾਨ ਵਧ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਸ ਖੇਤਰ ਵਿੱਚ ਬਿਹਤਰੀਨ ਕਰੀਅਰ ਸੰਭਾਵਨਾਵਾਂ  ਹਨ। ਸ਼ੁਰੂਆਤ ਵਿੱਚ ਸੈਲੂਨ, ਫਿਟਨਸ ਕਲੱਬ ਅਤੇ ਸਪਾ ਰਿਜ਼ੋਰਟ ਆਦਿ ਵਿੱਚ      ਕੰਮ ਦਾ ਤਜ਼ਰਬਾ ਹਾਸਲ ਕੀਤਾ ਜਾ ਸਕਦਾ ਹੈ।ਂ


Comments Off on ਖ਼ੂਬਸੂਰਤੀ ਨਾਲ ਸਬੰਧਿਤ ਕਿੱਤੇ ਵੀ ਬਣ ਸਕਦੇ ਹਨ ਰੁਜ਼ਗਾਰ ਦੇ ਸਾਧਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.