ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

‘ਗਲੈਮਰਸ ਡੌਲ’ ਨਹੀਂ ਬਣਨਾ ਚਾਹੁੰਦੀ ਐਰਿਕਾ ਕਾਰ

Posted On December - 31 - 2016

12312cd _erika_kaarਬੌਲੀਵੁੱਡ ਦੀ ਦੁਨੀਆਂ ਵਿੱਚ ਇੱਕ ਹੋਰ ਵਿਦੇਸ਼ੀ ਬਾਲਾ ਨੇ ਕਦਮ ਰੱਖਿਆ ਹੈ। ਇਹ ਹੈ ‘ਸ਼ਿਵਾਏ’ ਫ਼ਿਲਮ ਦੀ ਅਦਾਕਾਰਾ ਐਰਿਕਾ ਕਾਰ। ਉਹ ਦੇਖਣ ਵਿੱਚ ਭਾਵੇਂ ਕਾਫ਼ੀ ਗਲੈਮਰਸ ਹੈ, ਪਰ ਸਿਲਵਰ ਸਕਰੀਨ ’ਤੇ ਉਹ ਕੇਵਲ ‘ਗਲੈਮਰਸ ਡੌਲ’ ਬਣਕੇ ਨਹੀਂ ਰਹਿਣਾ ਚਾਹੁੰਦੀ। ‘ਸ਼ਿਵਾਏ’ ਦੀ ਹੀ ਤਰ੍ਹਾਂ ਅੱਗੇ ਵੀ ਚੁਣੌਤੀਪੂਰਨ ਭੂਮਿਕਾਵਾਂ ਕਰਨਾ ਚਾਹੁੰਦੀ ਹੈ। ਪੇਸ਼ ਹਨ ਐਰਿਕਾ ਨਾਲ ਹੋਈ ਗੱਲਬਾਤ ਦੇ ਅੰਸ਼:
* ‘ਸ਼ਿਵਾਏ’ ਫ਼ਿਲਮ ਤੋਂ ਬਾਅਦ ਤੁਹਾਨੂੰ ਲੋਕਾਂ ਤੋਂ ਕੀ ਪ੍ਰਤੀਕਿਰਿਆ ਮਿਲੀ ?
-ਅਜੇ ਤਕ ਤਾਂ ਲੋਕਾਂ ਨੇ ਸਕਾਰਤਮਕ ਪ੍ਰਕਿਰਿਆ ਹੀ ਦਿੱਤੀ ਹੈ। ਮੈਨੂੰ ਬਹੁਤ ਸਮਰਥਨ ਮਿਲ ਰਿਹਾ ਹੈ। ਭਾਰਤ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਇਸ ਸਮਰਥਨ ਨਾਲ ਮੈਂ ਖੁਦ ਨੂੰ ਇੱਥੇ ਸੁਰੱਖਿਅਤ ਮਹਿਸੂਸ ਕਰਦੀ ਹਾਂ।
* ਖੁਦ ਨੂੰ ਪਹਿਲੀ ਵਾਰ ਕਿਸੇ ਹਿੰਦੀ ਫ਼ਿਲਮ ਵਿੱਚ ਦੇਖਣਾ ਕਿਵੇਂ ਲੱਗਿਆ?
– ਮੈਨੂੰ ਬਹੁਤ ਚੰਗਾ ਲੱਗਿਆ, ਪਰ ਸਕਰੀਨ ’ਤੇ ਖੁਦ ਦਾ ਚਿਹਰਾ ਬਹੁਤ ਵੱਡਾ ਲੱਗਦਾ ਹੈ। ਖੁਦ ਨੂੰ ਅਜਿਹਾ ਦੇਖਣਾ ਵੀ ਅਜੀਬ ਲੱਗਦਾ ਹੈ। ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੋ ਸਫਲ ਹੋਈ ਹੈ। ‘ਦਰਖਾਸਤ’ ਗੀਤ ਵਿੱਚ ਖੁਦ ਨੂੰ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ।
* ਅਜੇ ਦੇਵਗਨ ਨਾਲ ਕੰਮ ਦਾ ਅਨੁਭਵ ਕਿਵੇਂ ਰਿਹਾ?
– ਉਹ ਕਾਫ਼ੀ ਅਨੁਭਵੀ ਅਦਾਕਾਰ ਹੈ। ਬਹੁਤ ਹੀ ਪੇਸ਼ੇਵਰ ਹਨ। ਉਨ੍ਹਾਂ ਆਫ ਸਕੀਰਨ ਮੇਰਾ ਇੱਕ ਵੱਡੇ ਭਰਾ ਦੀ ਤਰ੍ਹਾਂ ਧਿਆਨ ਰੱਖਿਆ।
* ਤੁਸੀਂ ਅੱਜਕੱਲ੍ਹ ਕੀ ਕਰ ਰਹੇ ਹੋ?
– ਮੈਂ ਬੌਲੀਵੁੱਡ ਤੋਂ ਇਲਾਵਾ ਇੱਕ ਨਾਟਕ ਦੀ ਵੀ ਤਿਆਰੀ ਕਰ ਰਹੀ ਹਾਂ। ਇਸ ਸਾਲ ਮੈਂ ਮਾਸਟਰਜ਼ ਦੀ ਪੜ੍ਹਾਈ ਵੀ ਪੂਰੀ ਕਰ ਲਵਾਂਗੀ। ਮੇਰਾ ਨਾਟਕ ਕਾਫ਼ੀ ਮੁਸ਼ਕਲ ਹੋਣ ਵਾਲਾ ਹੈ, ਮੈਨੂੰ ਉਸ ਵਿੱਚ ਕਿਸੇ ਨੂੰ ਹਥੌੜੇ ਨਾਲ ਮਾਰਨਾ ਹੈ। ਮੈਨੂੰ ਲੱਗਦਾ ਹੈ ਕਿ ਥਿਏਟਰ ਦਾ ਮੇਰੇ ਕਰੀਅਰ ਵਿੱਚ ਖ਼ਾਸ ਯੋਗਦਾਨ ਹੈ।
* ਤੁਸੀਂ ਹਿੰਦੀ ਵੀ ਸਿੱਖ ਰਹੇ ਹੋ?
-ਹਾਂ, ਫ਼ਿਲਮ ਦੇ ਦੌਰਾਨ ਕਾਫ਼ੀ ਸਿੱਖੀ ਹੈ, ਪਰ ਅਜੇ ਅੱਗੇ ਲਈ ਵੀ ਸਿੱਖਾਂਗੀ। ਮੈਂ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਜੋ ਗਲੈਮਰ ਤੋਂ ਕਾਫ਼ੀ ਦੂਰ ਹੋਣ।
* ਤੁਹਾਨੂੰ ਬੌਲੀਵੁੱਡ ਵਿੱਚ ਕੌਣ ਪਸੰਦ ਹੈ?
-ਮੈਂ ਬੌਲੀਵੁੱਡ ਦੀਆਂ ਜ਼ਿਆਦਾ ਫ਼ਿਲਮਾਂ ਨਹੀਂ ਵੇਖੀਆਂ, ਪਰ ਇਨ੍ਹਾਂ ਦਿਨਾਂ ਵਿੱਚ ਕਾਫ਼ੀ ਦੇਖ ਰਹੀ ਹਾਂ। ਅਜੇ ‘3 ਇਡੀਅਟਸ’ ਦੇਖੀ ਸੀ, ਮੈਨੂੰ ਫ਼ਿਲਮ ਚੰਗੀ ਲੱਗੀ। ਸੰਜੇ ਲੀਲਾ ਭੰਸਾਲੀ ਦੀਆਂ ਫ਼ਿਲਮਾਂ ਵੀ ਮੈਨੂੰ ਪਸੰਦ ਹਨ। ਇੱਕ ਦਿਨ ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਗੀ। ਐਸ਼ਵਰਿਆ ਰਾਏ ਬਹੁਤ ਸੋਹਣੀ ਹੈ।
* ‘ਸ਼ਿਵਾਏ’ ਦੀ ਸ਼ੂਟਿੰਗ ਵਿੱਚ ਕੀ ਸਿੱਖਿਆ?
-ਇਹ ਮੇਰੀ ਪਹਿਲੀ ਹਿੰਦੀ ਫ਼ਿਲਮ ਸੀ ਅਤੇ ਬਹੁਤ ਵੀ ਵੱਡੀ ਫ਼ਿਲਮ ਸੀ। ਮੁਸ਼ਕਿਲ ਹਾਲਾਤ ਵਿੱਚ ਅਸੀਂ ਫ਼ਿਲਮ ਪੂਰੀ ਕੀਤੀ ਹੈ। ਅਜੇ ਦੇਵਗਨ ਨੇ ਵੀ ਕਾਫ਼ੀ ਮਦਦ ਕੀਤੀ ਹੈ। ਸਕ੍ਰਿਪਟ ਪੜ੍ਹਨੀ, ਕਦੇ ਲਾਈਨਾਂ ਬਦਲ ਜਾਣੀਆਂ ਤਾਂ ਵੀ ਅਗਲੇ ਦ੍ਰਿਸ਼ ਨੂੰ ਤਿਆਰ ਕਰਨਾ। ਇਹ ਸਭ ਕੁਝ ਮੈਂ ਇਸ ਫ਼ਿਲਮ ਦੌਰਾਨ ਹੀ ਸਿੱਖਿਆ।

– ਡੀ.ਪੀ. ਸ਼ਰਮਾ


Comments Off on ‘ਗਲੈਮਰਸ ਡੌਲ’ ਨਹੀਂ ਬਣਨਾ ਚਾਹੁੰਦੀ ਐਰਿਕਾ ਕਾਰ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.