ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਗ਼ਰੀਬਾਂ ਲਈ ਵੀ ਡਰੀਮ ਪ੍ਰਾਜੈਕਟਾਂ ਦੀ ਲੋੜ

Posted On December - 18 - 2016

ਲਕਸ਼ਮੀ ਕਾਂਤਾ ਚਾਵਲਾ*

ਪੰਜਾਬ ਵਿੱਚ ਬੱਚੇ ਕੂੜੇ ਵਿਚੋਂ ਕੰਮ ਦੀਆਂ ਚੀਜ਼ਾਂ ਲੱਭਦੇ ਹੋਏ।

ਪੰਜਾਬ ਵਿੱਚ ਬੱਚੇ ਕੂੜੇ ਵਿਚੋਂ ਕੰਮ ਦੀਆਂ ਚੀਜ਼ਾਂ ਲੱਭਦੇ ਹੋਏ।

ਸਾਲ 2016 ਅਤੇ ਖਾਸਕਰ ਇਸ ਵਰ੍ਹੇ ਦਾ ਦੂਜਾ ਅੱਧ ਉਦਘਾਟਨੀ ਸਮਾਰੋਹਾਂ ਨਾਲ ਭਰਪੂਰ ਸਾਬਤ ਹੋਇਆ ਹੈ। ਚੋਣਾਂ ਨੇੜੇ ਹੋਣ ਕਾਰਨ ਪਾਰਟੀਆਂ ਬਦਲਣ ਵਾਲਿਆਂ ਦੀਆਂ ਵੀ ਮੌਜਾਂ ਹਨ। ਜਨਤਾ ਨੂੰ ਸਬਜ਼ਬਾਗ ਦਿਖਾਉਣ ਵਿਚ ਕੋਈ ਵੀ ਰਾਜਸੀ ਪਾਰਟੀ ਪਿੱਛੇ ਨਹੀਂ ਹੈ। ਸਰਕਾਰੀ ਗੱਡੀ, ਲਾਲ ਬੱਤੀ, ਕੋਠੀ ਅਤੇ ਵੱਡੀਆਂ ਤਨਖਾਹਾਂ ਦੇ ਕੇ ਸਮਰਥਕਾਂ ਦੀ ਵੱਡੀ ਫੌਜ ਤਿਆਰ ਕਰਨ ਲਈ ਪੰਜਾਬ ਵਿਚ ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ਦੇ ਅਹੁਦੇ ਰਿਉੜੀਆਂ ਵਾਂਗ ਵੰਡੇ ਜਾ ਰਹੇ ਹਨ। ਇਹ ਤਾਂ ਸਭ ਜਾਣਦੇ ਹਨ ਕਿ ‘ਅੰਨ੍ਹੇ ਦੀਆਂ ਰਿਉੜੀਆਂ’ ਆਪਣਿਆਂ ਨੂੰ ਹੀ ਮਿਲਦੀਆਂ ਹਨ ਪਰ ਇਥੇ ਤਾਂ ਵੰਡਣ ਵਾਲਿਆਂ ਦੇ ਨੇਤਰਾਂ ਦੀ ਰੌਸ਼ਨੀ ਠੀਕ ਹੈ ਪਰ ਉਨ੍ਹਾਂ ਦੀ ਅੱਖ ਸਿਰਫ ਨੇੜਲਿਆਂ ਨੂੰ ਹੀ ਦੇਖਦੀ ਹੈ। ਉਨ੍ਹਾਂ ਦੀ ਸਿਰਫ ਦੂਰਦ੍ਰਿਸ਼ਟੀ ਕੁਝ ਖ਼ਰਾਬ ਹੈ। ਮੈਨੂੰ ਜਾਪਦਾ ਹੈ ਕਿ ਜਿੰਨੇ ਉਦਘਾਟਨ ਇਸ ਵਰ੍ਹੇ, ਖਾਸਕਰ ਕੇ ਸਾਲ 2016 ਦੇ ਦੂਜੇ ਅੱਧ ਵਿਚ ਹੋਏ ਓਨੇ ਤਾਂ ਪੰਜਾਬ ਸਰਕਾਰ ਦੇ ਬੀਤੇ ਸਾਢੇ ਚਾਰ ਦੇ ਕਾਰਜਕਾਲ ਵਿਚ ਨਹੀਂ ਹੋਏ। ਹੁਣ ਤਾਂ ਉਦਘਾਟਨਾਂ ਦਾ ਫੋਬੀਆ ਇੰਨਾ ਹਾਵੀ ਹੋ ਚੁੱਕਾ ਹੈ ਕਿ ਅੱਧੀਆਂ- ਅਧੂਰੀਆਂ ਇਮਾਰਤਾਂ ਅਤੇ ਸੜਕਾਂ ’ਤੇ ਵੀ ਪੱਥਰ ਲਾ ਕੇ ਫੁੱਲ ਮਾਲਾਵਾਂ ਨਾਲ ਨੇਤਾਵਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਵਾਰੀ ਇਕ ਗੱਲ ਵਧੇਰੇ ਸੁਣਨ ਨੂੰ ਮਿਲ ਰਹੀ ਹੈ ਕਿ ਜਿਹੜੀ ਸੁੰਦਰ ਦਿਖਣ ਵਾਲੀ ਨਵੀਂ ਇਮਾਰਤ, ਬੱਸ ਜਾਂ ਸੜਕ ਬਣਦੀ ਹੈ, ਉਸ ਨੂੰ ਤੁਰੰਤ ‘ਕਾਕਾ ਜੀ ਦਾ ਡਰੀਮ ਪ੍ਰਾਜੈਕਟ’ ਦੱਸ ਦਿੱਤਾ ਜਾਂਦਾ ਹੈ।

ਲਕਸ਼ਮੀ ਕਾਂਤਾ ਚਾਵਲਾ*

ਲਕਸ਼ਮੀ ਕਾਂਤਾ ਚਾਵਲਾ*

ਇਹ ਸਭ ਜਾਣਦੇ ਹਨ ਕਿ ਜਦੋਂ ਕੋਈ ਗ਼ਰੀਬ ਬੱਚਾ ਸੁਪਨਾ ਵੇਖਦਾ ਹੈ ਤਾਂ ਉਹ ਚੰਗੀ ਸਾਈਕਲ, ਥੋੜ੍ਹੀ ਮਠਿਆਈ ਜਾਂ ਵਧੀਆ ਕੱਪੜੇ ਹੀ ਦੇਖਦਾ ਹੈ ਕਿਉਂਕਿ ਉਸ ਦੀ ਇਹ ਸਭ ਪਾਉਣ ਦੀ ਇੱਛਾ ਪੂਰੀ ਨਹੀਂ ਹੁੰਦੀ, ਪਰ ਅਮੀਰ ਦਾ ਬੱਚਾ ਘੱਟ ਤੋਂ ਘਟ ਹਵਾਈ ਯਾਤਰਾ, ਵੱਡੀ ਕਾਰ ਅਤੇ ਵਧੇਰੇ ਸਮਰੱਥ ਮੰਗਲ ਗ੍ਰਹਿ ’ਤੇ ਨਵਾਂ ਮਕਾਨ ਬਣਾਉਣ ਦਾ ਸੁਪਨਾ ਦੇਖ ਕੇ ਉਠਦੇ ਹੀ ਮਾਤਾ ਪਿਤਾ ਤੋਂ ਉਹੀ ਮੰਗ ਕਰਦਾ ਹੈ। ਪਿਛਲੇ ਕਈ ਦਿਨਾਂ ਤੋਂ ਇਹੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਜਨਤਾ ਦੇ ਕਰੋੜਾਂ ਰੁਪਏ ਖਰਚ ਕੇ ਜਿਹੜੀਆਂ ਜਲ ਬੱਸਾਂ, ਸੜਕਾਂ ਅਤੇ ਇਮਾਰਤਾ ਬਣੀਆਂ ਉਹ ਸਾਰੀਆਂ ਸਰਕਾਰ ਦੇ ਇਕ ਵੱਡੇ ਮੰਤਰੀ ਇੰਜ ਕਿਹਾ ਜਾਵੇ ਕਿ ਵੱਡੇ ਘਰ ਦੇ ਕਾਕੇ ਦਾ ਸੁਪਨਾ ਹਨ। ਕਾਸ਼ ! ਸੁਪਨੇ ਵਿਚ ਇਹ ਵੀ ਦੇਖਿਆ ਜਾਂਦਾ ਕਿ ਪੰਜਾਬ ਦਾ ਕੋਈ ਵੀ ਬੱਚਾ ਸਿੱਖਿਆ ਤਾਂ ਵਾਂਝਾ ਨਹੀਂ ਰਹੇਗਾ। ਸਾਰੇ ਸਕੂਲਾਂ ਲਈ ਪੱਕੀਆਂ ਇਮਾਰਤਾਂ ਬਣਨਗੀਆਂ। ਬੱਚਿਆਂ ਨੂੰ ਅਧਿਆਪਕ ਮਿਲਣਗੇ ਅਤੇ ਪੰਜਾਬ ਦਾ ਕੋਈ ਵੀ ਬੱਚਾ ਗ਼ਰੀਬੀ ਕਾਰਨ ਸਿੱਖਿਆ ਤੋਂ ਮਹਿਰੂਮ ਨਹੀਂ ਰਹੇਗਾ। ਕੀ ਸਰਕਾਰ ਨੂੰ ਇਹ ਨਜ਼ਰੀਂ ਨਹੀਂ ਪੈਂਦਾ ਕਿ ਕੜਾਕੇ ਦੀ ਠੰਢ ਵਿਚ ਗ਼ਰੀਬਾਂ ਦੇ ਮਾਸੂਮ ਬੱਚੇ ਸਰਕਾਰੀ ਸਕੂਲਾਂ ਵਿਚ ਭੁੰਜੇ ਪਾਟੇ ਟਾਅ ’ਤੇ ਬੈਠ ਕੇ ਪੜ੍ਹਨ ਨੂੰ ਮਜਬੂਰ ਹਨ? ਸੱਚ ਤਾਂ ਇਹ ਹੈ ਕਿ ਪੰਜਾਬ ਵਿਚ ਹਜ਼ਾਰਾਂ ਬੱਚੇ ਰਾਤ ਨੂੰ ਫੁਟਪਾਥਾਂ ’ਤੇ ਸੌਂਦੇ ਹਨ। ਸਵੇਰੇ ਹੋਣ ਤੋਂ ਪਹਿਲਾਂ ਢਿੱਡ ਭਰਨ ਲਈ ਕੂੜੇ ਦੇ ਭਾਰੀ ਥੈਲੇ ਚੁੱਕਦੇ ਹਨ। ਕੂੜੇ ਦੇ ਢੇਰਾਂ ਤੋਂ ਬੱਚੇ ਰੋਟੀ ਲੱਭਦੇ ਹਨ। ਇਹ ਬਾਲ ਮਜ਼ਦੂਰੀ ਦਾ ਸ਼ਿਕਾਰ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਕਈ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਬੱਚਿਆਂ ਦੀਆਂ ਘਾਟਾਂ ਨੂੰ ਦੂਰ ਅਤੇ ਸ਼ੋਸ਼ਣ ਮੁਕਤ ਕਰਨ ਦਾ ਸੁਪਨਾ ਵੇਖ ਕੇ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਿਆ ਜਾਂਦਾ ਤਾਂ ਹਕੀਕਤ ਵਿਚ ਪੰਜਾਬ ਸਵਰਗ ਬਣ ਜਾਂਦਾ। ਇਥੇ ਤਾਂ ਕੁਝ ਭਵਨ ਬਣਾ ਕੇ ਅਤੇ ਉਦਘਾਟਨ ਦੇ ਨਾਂ ’ਤੇ ਸਰਕਾਰੀ ਖਜ਼ਾਨੇ ਵਿਚੋਂ ਮੋਟੀਆਂ ਰਕਮਾਂ ਖਰਚ ਕੇ ਜਸ਼ਨਾ ਮਨਾ ਕੇ ਸੁਪਨਿਆਂ ਨੂੰ ਹਕੀਕਤੀ ਰੂਪ ਦਿੱਤਾ ਜਾ ਰਿਹਾ ਹੈ। ਕਿੰਨਾ ਚੰਗਾ ਹੁੰਦਾ ਜੇ ਸਾਡੀ ਸਰਕਾਰ ਦੇ ਮੰਤਰੀਆਂ ਨੂੰ ਸੁਪਨਿਆਂ ਵਿਚ ਰਿਕਸ਼ਾ ਖਿੱਚਦੇ ਬਜ਼ੁਰਗ, ਪੈਨਸ਼ਨ ਨਾ ਮਿਲਣ ਤੋਂ ਚਾਹ ਦੇ ਘੁੱਟ ਨੂੰ ਮੁਹਤਾਜ ਪੈਨਸ਼ਨਰ ਅਤੇ ਬੇਰੁਜ਼ਗਾਰ ਨੌਜਵਾਨ ਤੇ ਚੌਕ ਚੁਰਾਹਿਆਂ ’ਤੇ ਲੱਗੀਆਂ ਲੰਮੀਆਂ ਲੰਮੀਆਂ ਕਤਾਰਾਂ ਤੇ ਬੇਬਸ ਤੇ ਬੇਹਾਲ ਜਨਤਾ ਨਜ਼ਰ ਆਉਂਦੀ।
ਮੈਨੂੰ ਚੇਤੇ ਹੈ ਕਿ ਸਾਬਕਾ ਰਾਸ਼ਟਰਪਤੀ ਏ.ਜੇ. ਅਬਦੁਲ ਕਲਾਮ ਨੇ ਕਿਹਾ ਸੀ ਕਿ ਸੌਂਦੇ ਹੋਏ ਨਹੀਂ, ਜਾਗਦੇ ਹੋਏ ਸੁਪਨਾ ਦੇਖੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਨਹੀ ਪੂਰੀ ਸ਼ਿੱਦਤ ਨਾਲ ਯਤਨ ਕਰੋ। ਕਿੰਨਾ ਚੰਗਾ ਹੁੰਦਾ ਜੇ ਸਾਡੇ ਦੇਸ਼ ਦੇ ਸ਼ਾਸਕਾਂ ਨੇ ਇਹ ਸੁਪਨਾ ਵੀ ਦੇਖਿਆ ਹੁੰਦਾ ਕਿ ਕੋਈ ਗ਼ਰੀਬ, ਪਤਨੀ ਦੀ ਮੌਤ ’ਤੇ ਉਸਦੀ ਲਾਸ਼ ਘੜੀਸ ਕੇ ਲਿਜਾਣ ਨੂੰ ਮਜਬੂਰ ਨਹੀਂ ਹੋਵੇਗਾ। ਕੋਈ ਮਾਂ ਦਵਾਈ ਦੀ ਘਾਟ ਕਾਰਨ ਆਪਣੇ ਬੱਚਿਆਂ ਨੂੰ ਮਰਦਾ ਨਹੀਂ ਦੇਖੇਗੀ। ਹਰੇਕ ਪਰਿਵਾਰ ਨੂੰ ਹਸਪਤਾਲ ਵਿਚ ਲੋੜੀਂਦਾ ਸਰਕਾਰੀ ਸਹਿਯੋਗ ਮਿਲੇਗਾ।
ਕਿਸੇ ਵੀ ਰਾਜ ਅਤੇ ਮੁਲਕ ਦੀ ਸ਼ੋਭਾ ਸੁੰਦਰ ਇਤਿਹਾਸਕ ਮਹੱਤਵ ਵਾਲੀਆਂ ਇਮਾਰਤਾਂ ਤੋਂ ਹੈ। ਸੁੰਦਰ ਸੜਕਾਂ ਅਤੇ ਸੁੰਦਰ ਸ਼ਹਿਰ ਨਾਲ ਹੈ ਪਰ ਇਹ ਸਭ ਉਦੋਂ ਬਹੁਤ ਖ਼ਰਾਬ ਤੇ ਕੁਰੂਪ ਨਜ਼ਰ ਆਉਂਦਾ ਹੈ ਜਦੋਂ ਬਚਪਨ ਰੋਟੀ ਲਈ ਤਰਸਦਾ ਹੈ। ਬੁਢਾਪਾ ਰੋਟੀ ਦੇ ਬੋਝ ਹੇਠ ਰਿਕਸ਼ਾ ਜਾਂ ਰੇਹੜੀ ਖਿੱਚਦਾ ਹੈ। ਗ਼ਰੀਬ ਬੱਚਾ ਬਿਨਾਂ ਇਲਾਜ ਦੇ ਹਸਪਤਾਲ ਦੇ ਬਾਹਰ ਤੜਫਦਾ ਹੈ ਅਤੇ ਕੁਝ ਵੀਆਈਪੀ ਖੇਤਰਾਂ ਨੂੰ ਸੁੰਦਰ ਬਣਾ ਕੇ ਬਾਕੀ ਸਾਰਾ ਸ਼ਹਿਰ ਗੰਦਗੀ, ਮੱਖੀਆਂ ਅਤੇ ਮੱਛਰਾਂ ਦੀ ਮਾਰ ਝੱਲਦਾ ਹੈ।

*ਸਾਬਕਾ ਮੰਤਰੀ, ਪੰਜਾਬ।


Comments Off on ਗ਼ਰੀਬਾਂ ਲਈ ਵੀ ਡਰੀਮ ਪ੍ਰਾਜੈਕਟਾਂ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.