ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਗ਼ਲਤੀ ਦਾ ਅਹਿਸਾਸ

Posted On December - 31 - 2016

ਬਾਲ ਕਹਾਣੀ
ਬਲਦੇਵ ਸਿੰਘ
12012cd _storyਹੀਰਾ ਵਣ ’ਚ ਨੇਕੀ ਨਾਂ ਦਾ ਇੱਕ ਲੂੰਬੜ ਰਹਿੰਦਾ ਸੀ। ਉਸ ਦਾ ਆਪਣੇ ਨਾਂ ਦੇ ਉਲਟ ਸੁਭਾਅ ਸੀ। ਉਹ ਹੱਦ ਦਰਜੇ ਦਾ ਚਲਾਕ, ਫਰੇਬੀ ਤੇ ਚਾਲਬਾਜ਼ ਸੀ। ਉਸ ਕੋਲ ਭੇਡਾਂ ਦਾ ਇੱਕ ਚੰਗਾ ਇੱਜੜ ਸੀ। ਉਹ ਰੋਜ਼ਾਨਾ ਆਪਣੇ ਇੱਜੜ ਨੂੰ ਜੰਗਲ ’ਚ ਚਰਾਉਣ ਲਈ ਜਾਂਦਾ ਅਤੇ ਹਰੇਕ ਸਾਲ ਭੇਡਾਂ ਤੋਂ ਉੱਨ ਲਾਹੁੰਦਾ ਤੇ ਉਸ ਨੂੰ ਵੇਚ ਕੇ ਕਾਫ਼ੀ ਪੈਸੇ ਕਮਾਉਂਦਾ ਸੀ। ਚੰਗਾ ਖਰਚ ਕਰਨ ਤੋਂ ਬਾਅਦ ਵੀ ਉਸ ਕੋਲ ਪੈਸੇ ਬਚ ਜਾਂਦੇ ਸਨ। ਜਿਨ੍ਹਾਂ ਨਾਲ ਉਹ ਹੋਰ ਭੇਡਾਂ ਖਰੀਦ ਕੇ ਆਪਣਾ ਇੱਜੜ ਵੱਡਾ ਕਰ ਸਕਦਾ ਸੀ, ਪਰ ਇਸ ਦੇ ਉਲਟ ਉਹ ਕੰਜੂਸ ਅਤੇ ਚੋਰੀ ਕਰਨ ਦੀ ਆਦਤ ਤੋਂ ਮਜਬੂਰ ਸੀ। ਉਸ ਨੂੰ ਹਮੇਸ਼ਾਂ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਕਿਸ ਤਰ੍ਹਾਂ ਦੂਜੇ ਚਰਵਾਹਿਆਂ ਦੀਆਂ ਭੇਡਾਂ ਚੋਰੀ ਕਰਕੇ ਆਪਣੇ ਇੱਜੜ ’ਚ ਮਿਲਾਈਆਂ ਜਾਣ।
ਇੱਕ ਦਿਨ ਜੰਗਲ ’ਚ ਘੁੰਮਦੇ ਹੋਏ ਉਸ ਨੂੰ ਭੇੜੀਏ ਦਾ ਇੱਕ ਬੱਚਾ ਮਿਲ ਗਿਆ। ਉਹ ਭੁੱਖ ਤੇ ਠੰਢ ਨਾਲ ਕੰਬ ਰਿਹਾ ਸੀ। ਇਹ ਵੇਖ ਕੇ ਚਰਵਾਹੇ ਨੂੰ ਦਿਆ ਆ ਗਈ। ਉਸ ਨੇ ਬੱਚੇ ਨੂੰ ਆਪਣੀ ਗੋਦ ’ਚ ਚੁੱਕ ਲਿਆ ਅਤੇ ਭੇਡ ਦਾ ਦੁੱਧ ਕੱਢ ਕੇ ਪਿਆ ਦਿੱਤਾ ਅਤੇ ਸ਼ਾਮ ਨੂੰ ਘਰ ਆਉਂਦਿਆਂ ਨੇਕੀ ਨੇ ਬੱਚੇ ਨੂੰ ਆਪਣੇ ਨਾਲ ਲਿਆਂਦਾ ਅਤੇ ਉਸ ਨੂੰ ਪਾਲਣ ਲੱਗਾ।
ਕੁਝ ਹੀ ਦਿਨਾਂ ਵਿੱਚ ਭੇੜੀਏ ਦਾ ਬੱਚਾ ਚਰਵਾਹੇ ਨਾਲ ਕਾਫ਼ੀ ਘੁਲ-ਮਿਲ ਗਿਆ। ਉਹ ਜਦੋਂ ਆਪਣੇ ਇੱਜੜ ਨੂੰ ਲੈ ਕੇ ਜੰਗਲ ਵੱਲ ਜਾਂਦਾ ਤਾਂ ਭੇਡਾਂ ਦੀ ਰਖਵਾਲੀ ਕਰਦੇ ਸਮੇਂ ਬੱਚਾ ਉਸ ਦੀ ਸਹਾਇਤਾ ਕਰਦਾ। ਕੁਝ ਹੀ ਸਮੇਂ ਬਾਅਦ ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਚਰਵਾਹੇ ਨੇ ਉਸ ਨੂੰ ਭੇਡਾਂ ਚੋਰੀ ਕਰਨ ਦਾ ਤਰੀਕਾ ਸਿਖਾ ਦਿੱਤਾ। ਇਹ ਢੰਗ ਅਜਿਹਾ ਰਾਸ ਆਇਆ ਕਿ ਹਰੇਕ ਦੂਜੇ ਤਾਂ ਤੀਜੇ ਦਿਨ ਕਿਸੇ ਇੱਜੜ ’ਚੋਂ ਇੱਕ-ਅੱਧੀ ਭੇਡ ਚੋਰੀ ਕਰਕੇ ਲਿਆਉਣ ਲੱਗਾ ਤੇ ਦਿਨ-ਬ-ਦਿਨ ਉਸ ਦਾ ਇੱਜੜ ਵੱਡਾ ਹੋਣ ਲੱਗਾ। ਭੇਡਾਂ ਚੋਰੀ ਕਰਦੇ ਭੇੜੀਏ ਨੂੰ ਭੇਡਾਂ ਖਾਣ ਦੀ ਵੀ ਆਦਤ ਪੈ ਗਈ। ਭੇਡਾਂ ਦੀ ਲਗਾਤਾਰ ਚੋਰੀ ਹੋਣ ਕਾਰਨ ਹੋਰ ਸਾਰੇ ਚਰਵਾਹੇ ਪ੍ਰੇਸ਼ਾਨ ਰਹਿਣ ਲੱਗੇ। ਉਨ੍ਹਾਂ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਾ ਮਿਲੀ। ਉਨ੍ਹਾਂ ਨੇ ਰਖਵਾਲੀ ਲਈ ਚੰਗੇ ਕੁੱਤੇ ਵੀ ਰੱਖੇ। ਫਿਰ ਵੀ ਚੋਰ ਫੜਿਆ ਨਾ ਗਿਆ। ਇਸ ਤਰ੍ਹਾਂ ਜਦੋਂ ਕੋਈ ਹੀਲਾ ਨਜ਼ਰ ਨਾ ਆਇਆ ਤਾਂ ਇੱਕ ਦਿਨ ਸਾਰੇ ਚਰਵਾਹੇ ਦੂਜੇ ਜੰਗਲ ’ਚ ਚਲੇ ਗਏ।
ਹੁਣ ਉਸ ਚਰਵਾਹੇ ਤੇ ਭੇੜੀਏ ਲਈ ਚੋਰੀ ਕਰਨ ਵਾਸਤੇ ਆਸ-ਪਾਸ ਕੋਈ ਇੱਜੜ ਨਾ ਰਿਹਾ। ਦੂਜੇ ਪਾਸੇ ਭੇੜੀਏ ਨੂੰ ਭੇਡਾਂ ਚੋਰੀ ਕਰਕੇ ਖਾਣ ਦੀ ਆਦਤ ਪੈ ਗਈ ਸੀ। ਉਸ ਨੂੰ ਜਦੋਂ ਹੋਰ ਕੁਝ ਨਾ ਮਿਲਿਆ ਤਾਂ ਆਪਣੇ ਹੀ ਮਾਲਕ ‘ਨੇਕੀ’ ਲੂੰਬੜ ਦੀਆਂ ਭੇਡਾਂ ਨੂੰ ਇੱਕ-ਇੱਕ ਕਰਕੇ ਖਾਣ ਲੱਗਾ ਅਤੇ ਚਰਵਾਹੇ ਦਾ ਇੱਜੜ ਵੀ ਛੋਟਾ ਹੋਣ ਲੱਗਾ। ਜਦੋਂ ਉਸ ਨੇ ਨਿਗਰਾਨੀ ਕਰਨੀ ਸ਼ੁਰੂ ਕੀਤੀ ਤਾਂ ਚੋਰ ਦਾ ਪਤਾ ਲੱਗ ਗਿਆ। ਆਪਣੇ ਪਾਲਤੂ ਭੇੜੀਏ ਨੂੰ ਭੇਡ ਚੋਰੀ ਕਰਦੇ ਵੇਖ ਕੇ ਚਰਵਾਹੇ ਨੇ ਕਿਹਾ, ‘‘ਤੈਨੂੰ ਆਪਣੇ ਹੀ ਮਾਲਕ ਦੀ ਭੇਡ ਚੋਰੀ ਕਰਦੇ ਹੋਏ ਸ਼ਰਮ ਨਾ ਆਈ? ਤੂੰ ਕਿਸ ਕਿਸਮ ਦਾ ਜੀਵ ਹੈ?’’ ਭੇੜੀਏ ਨੇ ਸ਼ਾਂਤੀ ਨਾਲ ਜਵਾਬ ਦਿੱਤਾ, ‘‘ਮਾਲਕ, ਸ਼ਰਮ ਤਾਂ ਤੁਹਾਨੂੰ ਆਉਣੀ ਚਾਹੀਦੀ ਸੀ ਕਿ ਬੁਰੀ ਸਿੱਖਿਆ ਦੇ ਕੇ ਤੁਸੀਂ ਮੈਨੂੰ ਚੋਰੀ ਕਰਨ ਦੀ ਆਦਤ ਸਿਖਾਈ ਸੀ ਅਤੇ ਜਦੋਂ ਮੈਂ ਚੋਰ ਬਣ ਹੀ ਗਿਆ ਤਾਂ ਮੈਨੂੰ ਸ਼ਰਮ ਕਾਹਦੀ?’’
ਭੇੜੀਏ ਦੀ ਦਲੀਲ ਸੁਣ ਕੇ ਨੇਕੀ ਲੂੰਬੜ ਬਹੁਤ ਸ਼ਰਮਿੰਦਾ ਹੋਇਆ ਅਤੇ ਆਪਣੇ ਹੀ ਵਿਛਾਏ ਹੋਏ ਜਾਲ ਵਿੱਚ ਫਸ ਗਿਆ। ਉਸ ਨੂੰ ਆਪਣੀ ਗ਼ਲਤੀ ਦਾ ਵੀ ਅਹਿਸਾਸ ਹੋਇਆ ਤੇ ਭੇੜੀਏ ਤੋਂ ਮੁਆਫ਼ੀ ਮੰਗਦੇ ਹੋਏ ਉਸ ਨੂੰ ਵਾਪਸ ਭੇਜ ਦਿੱਤਾ ਅਤੇ ਖੁਦ ਜੰਗਲ ਛੱਡ ਕੇ ਦੂਜੇ ਜੰਗਲ ’ਚ ਚਲਾ ਗਿਆ ਅਤੇ ਚੋਰੀ ਜਿਹੀ ਬੁਰੀ ਆਦਤ ਨੂੰ ਸਦਾ ਲਈ ਛੱਡਣ ਤੇ ਕਿਸੇ ਨੂੰ ਵੀ ਬੁਰੀ ਸਿੱਖਿਆ ਨਾ ਦੇਣ ਦਾ ਪ੍ਰਣ ਕੀਤਾ।
ਸੰਪਰਕ: 94642-60288


Comments Off on ਗ਼ਲਤੀ ਦਾ ਅਹਿਸਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.