ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

…ਚਾਦਰਾ ਧਰਤੀ ਸੁੰਭਰਦਾ ਜਾਵੇ

Posted On December - 24 - 2016

ਸ਼ਮਸ਼ੇਰ ਸਿੰਘ ਸੋਹੀ

11312cd _tedi pagriਕਿਸੇ ਸਮੇਂ ਚਾਦਰੇ ਦੀ ਪੰਜਾਬੀਆਂ ਦੇ ਪਹਿਰਾਵੇ ਵਿੱਚ ਸਰਦਾਰੀ ਹੁੰਦੀ ਸੀ ਤੇ ਇਹ ਲੋਕਾਂ ਦਾ ਮਨਪਸੰਦ ਪਹਿਰਾਵਾ ਹੁੰਦਾ ਸੀ। ਪਰ ਸਮੇਂ ਦੇ ਬਦਲਣ ਨਾਲ ਪੰਜਾਬ ਵਿੱਚ ਹੁਣ ਧਰਤੀ ਸੁੰਭਰਦੇ ਲਮਕਵੇਂ ਚਾਦਰੇ ਕਿਧਰੇ ਨਜ਼ਰ ਨਹੀਂ ਪੈਂਦੇ।
ਚਾਦਰੇ ਰੰਗਦਾਰ, ਡੱਬੀਦਾਰ ਤੇ ਚਿੱਟੇ ਹੁੰਦੇ ਸਨ। ਪਾਪਲੀਨ ਤੇ ਚਿੱਟੇ ਲੱਠੇ ਦਾ ਕੱਪੜਾ ਚਾਦਰਿਆਂ ਲਈ ਬੜਾ ਮਸ਼ਹੂਰ ਸੀ। ਖਾਂਦੇ ਪੀਂਦੇ ਘਰਾਂ ਦੇ ਮਰਦ ਪੰਜ
ਮੀਟਰ ਲੰਬੇ ਚਾਦਰੇ ਖਰੀਦ ਲੈਂਦੇ ਅਤੇ ਫਿਰ ਚਾਦਰੇ ਵਿੱਚ ਢਿੰਗਰੇ ਵਾਲੀ ਸਿਉਣ ਮਾਰਕੇ ਬੰਨ੍ਹਣ ਲਈ ਤਿਆਰ ਕਰਦੇ ਸਨ। ਪਾਪਲੀਨ ਦੇ ਚਾਦਰੇ ਦੇ ਵਲ ਪਟਿਆਲਾਸ਼ਾਹੀ ਸਲਵਾਰ ਵਾਂਗ ਬਣ ਜਾਂਦੇ ਸਨ।ਜਦੋਂ ਮਰਦ ਲੱਠੇ ਦਾ ਚਾਦਰਾ ਬੰਨ੍ਹ ਕੇ ਤੁਰਦਾ ਸੀ ਤਾਂ ਕਰੜ ਕਰੜ ਦੀ ਆਵਾਜ਼ ਇੱਕ ਵੱਖਰਾ ਮਾਹੌਲ ਸਿਰਜ ਦਿੰਦੀ ਸੀ। ਪਿੰਡਾਂ ਦੇ ਸ਼ੌਕੀਨ ਗੱਭਰੂ ਇੱਕ ਖਾਸ ਤਰੀਕੇ ਨਾਲ ਚਾਦਰਾ ਬੰਨ੍ਹਦੇ ਸਨ ਤਾਂ ਜੋ ਸੱਜਾ ਪੱਟ ਨੰਗਾ ਰਹੇ ਅਤੇ ਤੁਰਨ ਸਮੇਂ ਪੱਟ ਉੱਪਰ ਖੁਣੀ ਮੋਰਨੀ ਵਿਖਾਈ ਦੇਵੇ। ਚਾਦਰਾ ਬੰਨ੍ਹਣਾ ਵੀ ਇੱਕ ਕਲਾ ਸੀ।
ਚਾਦਰਾ ਬੰਨ੍ਹਣ ਸਮੇਂ ਚਾਦਰੇ ਦੇ ਦੋਵੇਂ ਲੜ ਲੰਬਾ ਹੱਥ ਕਰਕੇ ਬਰਾਬਰ ਕਰ ਲਏ ਜਾਂਦੇ ਸਨ ਅਤੇ ਫਿਰ ਸੱਜੇ ਹੱਥ ਨਾਲ ਲੜਾਂ ਨੂੰ ਸੂਤ ਕੇ ਲੱਕ ਦੁਆਲੇ ਘੁਮਾ ਕੇ ਢਾਕਾਂ ਉੱਪਰ ਚਾਦਰੇ ਦੀ ਕੰਨੀ ਹੇਠ ਨੱਪ ਦਿੱਤੇ ਜਾਂਦੇ ਹਨ। ਜਿਸ ਬੰਦੇ ਨੂੰ ਚਾਦਰੇ ਨਾਲ ਸੋਹਣੀ ਪੱਗ ਬੰਨ੍ਹਣੀ ਨਾ ਆਵੇ ਉਸ ਨੂੰ ਪੰਜਾਬਣ ਮੁਟਿਆਰ ਤਾਹਨੇ ਵੀ ਮਾਰਦੀ ਸੀ। ਜਿਹੜਾ ਮਰਦ ਸਿਟਵਾਂ ਚਾਦਰਾ ਪਾ ਲੈਂਦਾ ਸੀ, ਉਸ ਨੂੰ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਸੀ। ਚਾਦਰਾ ਰਾਤ ਨੂੰ ਸੌਣ ਸਮੇਂ ਸਰੀਰ ਉਪਰ ਲੈਣ, ਗਰਮੀਆਂ ਸਮੇਂ ਧੁੱਪ ਤੋਂ ਬਚਾਅ, ਨਹਾਉਣ ਤੋਂ ਬਾਅਦ ਤੌਲੀਏ ਦਾ ਕੰਮ ਅਤੇ ਥੱਲੇ ਸੌਣ ਸਮੇਂ ਚਟਾਈ ਦਾ ਵੀ ਕੰਮ ਦਿੰਦਾ ਸੀ। ਤੇਜ਼ ਤੁਰਨ ਸਮੇਂ ਜਾਂ ਲੜਾਈ ਝਗੜੇ ਵੇਲੇ ਚਾਦਰੇ ਨੁੰ ਖਾਸ ਅੰਦਾਜ਼ ਵਿੱਚ ਵਲੇਟ ਲਿਆ ਜਾਂਦਾ ਸੀ।
ਪੰਜਾਬ ਦੇ ਕਈ ਨਾਮਵਰ ਕਲਾਕਾਰਾਂ ਅਮਰ ਸਿੰਘ ਚਮਕੀਲਾ, ਕੁਲਦੀਪ ਮਾਣਕ, ਯਮਲਾ ਜੱਟ ਅਤੇ ਸੁਰਿੰਦਰ ਛਿੰਦਾ ਨੇ ਚਾਦਰੇ ਤੇ ਤੁਰਲੇ ਵਾਲੀ ਪੱਗ ਜਿਹੇ ਅਮੀਰ ਪਹਿਰਾਵੇ ਨੂੰ ਆਪਣੀਆਂ ਸਟੇਜਾਂ ਦਾ ਸ਼ਿੰਗਾਰ ਬਣਾਇਆ। ਅੱਜ ਦੇ ਸਮੇਂ ਵਿੱਚ ਮੁਹੰਮਦ ਸਦੀਕ, ਕਰਤਾਰ ਰਮਲਾ ਤੇ ਕਈ ਹੋਰ ਨਵੇਂ ਕਲਾਕਾਰਾਂ ਨੇ ਚਾਦਰਾ ਤੇ ਤੁਰਲੇ ਵਾਲੀ ਪੱਗ ਨੂੰ ਅਖਾੜਿਆਂ ਵਿੱਚ ਜਿਉਂਦਾ ਰੱਖਿਆ ਹੋਇਆ ਹੈ। ਅੱਜ ਦੇ ਬਦਲਦੇ ਸਮੇਂ ਵਿੱਚ ਪਜ਼ਾਮਿਆਂ, ਪੈਂਟਾਂ ਤੇ ਜੀਨਜ਼ ਦੇ ਰਿਵਾਜ ਕਰਕੇ ਚਾਦਰੇ ਦੀ ਲੋਕਪ੍ਰਿਯਤਾ ਕਾਫੀ ਘੱਟ ਗਈ ਹੈ। ਪੰਜਾਬ ਦੇ ਕੁਝ ਇਲਾਕੇ, ਭੰਗੜਾ ਪਾਉਣ ਵਾਲੇ ਮੁੰਡਿਆਂ ਤੇ ਪੁਰਾਣੇ ਕਲਾਕਾਰਾਂ ਨੂੰ ਛੱਡ ਕੇ ਲੋਕਾਂ ਵਿੱਚ ਚਾਦਰਾ ਬੰਨ੍ਹਣ ਦਾ ਸ਼ੌਕ ਖਤਮ ਹੋਣ ਕੰਢੇ ਪੁੱਜ ਚੁੱਕਾ ਹੈ।

ਸੰਪਰਕ: 98764-74671


Comments Off on …ਚਾਦਰਾ ਧਰਤੀ ਸੁੰਭਰਦਾ ਜਾਵੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.