ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

‘ਜ਼ਿੰਦਗੀ ਕੀ ਮਹਿਕ’ ਵਿੱਚ ਆਇਆ ਆਸ਼ੂ ਕੋਹਲੀ

Posted On December - 31 - 2016

ਛੋਟਾ ਪਰਦਾ
ਧਰਮਪਾਲ

ਆਸ਼ੂ ਕੋਹਲੀ

ਆਸ਼ੂ ਕੋਹਲੀ

ਜ਼ੀ ਟੀਵੀ ’ਤੇ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਰਾਤ 8 ਵਜੇ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਜ਼ਿੰਦਗੀ ਕੀ ਮਹਿਕ’ ਵਿੱਚ ਆਸ਼ੂ ਕੋਹਲੀ ਦੇ ਆਉਣ ਨਾਲ ਵੱਡਾ ਰੁਮਾਂਚਕ ਮੋੜ ਆਉਣ ਵਾਲਾ ਹੈ। ਬਾਕਮਾਲ ਅਦਾਕਾਰੀ ਕਰਨ ਵਾਲੇ ਇਸ ਕਲਾਕਾਰ ਨੂੰ ਇਸ ਸ਼ੋਅ ਵਿੱਚ ਸ਼ਕਤੀਸ਼ਾਲੀ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਹੈ। ਉਸ ਨੂੰ ਥਿਏਟਰ ਦਾ ਵੀ ਤਜਰਬਾ ਹੈ ਅਤੇ ਉਹ 1000 ਤੋਂ ਵੱਧ ਪ੍ਰਿੰਟ ਵਿਗਿਆਪਨਾਂ ਵਿੱਚ ਵੀ ਕੰਮ ਕਰ ਚੁੱਕਿਆ ਹੈ। ਆਸ਼ੂ ਇਸ ਲੜੀਵਾਰ ਵਿੱਚ ਕੇਵਲਧੀਰ ਸ਼ੌਰੀ ਉਰਫ਼ ਕੇਡੀ ਦੇ ਕਿਰਦਾਰ ਵਿੱਚ ਨਜ਼ਰ ਆਏਗਾ ਜੋ ਹੋਟਲ ਦੇ ਵੱਡੇ ਕਾਰੋਬਾਰੀ ਹਨ।
ਇਸ ਸ਼ੋਅ ਵਿੱਚ ਐਂਟਰੀ ਨੂੰ ਲੈ ਕੇ ਆਸ਼ੂ ਨੇ ਕਿਹਾ ਕਿ ਜ਼ੀ ਟੀਵੀ ਦੇ ‘ਜ਼ਿੰਦਗੀ ਕੀ ਮਹਿਕ’ ਨਾਲ ਜੁੜ ਕੇ ਉਸ ਨੂੰ ਬਹੁਤ ਚੰਗਾ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਉਹ ਜ਼ੀ ਟੀਵੀ ਦੇ ਕਈ ਲੋਕਪ੍ਰਿਯ ਸ਼ੋਅ ਕਰ ਚੁੱਕਾ ਹੈ, ਜਿਸ ਵਿੱਚ ‘ਅਫ਼ਸਰ ਬਿਟੀਆ’ ਵਿੱਚ ਕੇਕੇ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ‘ਸਪਨੇ ਸੁਹਾਨੇ ਲੜਕਪਨ ਕੇ’ ਵਿੱਚ ਵੀ ਨਕਾਰਾਤਮਕ ਭੂਮਿਕਾ ਨਿਭਾਈ ਹੈ। ਇਸ ਤਰ੍ਹਾਂ ਜ਼ੀ ਟੀਵੀ ਨਾਲ ਉਸ ਦਾ ਵਧੀਆ ਤਾਲਮੇਲ ਹੈ।

ਮਾਨਿਨੀ

ਮਾਨਿਨੀ

ਮੇਰਾ ਸਫ਼ਰ ਖ਼ੂਬਸੂਰਤ ਰਹੇਗਾ: ਸਲੀਮ ਮਰਚੈਂਟ

ਐਂਡ ਟੀਵੀ ਦੇ ਗਾਇਕੀ ਦੇ ਪ੍ਰਸਿੱਧ ਰਿਐਲਿਟੀ ਸ਼ੋਅ ‘ਦ ਵਾਇਸ ਇੰਡੀਆ’ ਆਪਣੇ ਸੀਜ਼ਨ 2 ਨਾਲ ਦਰਸ਼ਕਾਂ ਅੱਗੇ ਆਇਆ ਹੈ। ਸੰਗੀਤਕਾਰ ਸਲੀਮ ਮਰਚੈਂਟ ਨੇ ਇਸ ਸ਼ੋਅ ਤੋਂ ਕੋਚ ਅਤੇ ਜੱਜ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਹੈ। ਇਸ ਸ਼ੋਅ ਵਿੱਚ ਕੰਮ ਕਰਨ ਲਈ ਸਹਿਮਤ ਹੋਣ ਸਬੰਧੀ ਸਲੀਮ ਦਾ ਕਹਿਣਾ ਹੈ ਕਿ ਉਸ ਨੂੰ ਇਸ ਸ਼ੋਅ ਦਾ ਸਵਰੂਪ ਬਹੁਤ ਪਸੰਦ ਆਇਆ ਹੈ। ਉਸ ਨੇ ‘ਦ ਵਾਇਸ ਇੰਡੀਆ’ ਦਾ ਪਹਿਲਾ ਸੀਜ਼ਨ ਅਤੇ ਇਸ ਦਾ ਅੰਤਰਰਾਸ਼ਟਰੀ ਰੂਪ ਵੀ ਦੇਖਿਆ ਹੈ। ਉਸ ਨੂੰ ਇਸ ਦੇ ਦਰਸ਼ਕਾਂ ਤੋਂ ਲੈ ਕੇ ਲਾਈਵ ਸ਼ੋਅ ਤਕ ਹਰ ਚੀਜ਼ ਪਸੰਦ ਹੈ। ਉਸ ਨੂੰ ਪੂਰਾ ਭਰੋਸਾ ਹੈ ਕਿ ਉਸ ਦਾ ਇਹ ਸਫ਼ਰ ਯਾਦਗਾਰ ਅਤੇ ਸਫ਼ਲ ਰਹੇਗਾ। ਇਹ ਪੁੱਛਣ ਕਿ ਉਹ ਪ੍ਰਤੀਭਾਗੀਆਂ ਦੀ ਚੋਣ ਕਿਸ ਆਧਾਰ ’ਤੇ ਕਰਦੇ ਹਨ, ਦੇ ਜੁਆਬ ਵਿੱਚ ਸਲੀਮ ਨੇ ਕਿਹਾ ਕਿ ਜਦੋਂ ਕੋਈ ਆਵਾਜ਼ ਉਨ੍ਹਾਂ ਦੇ ਦਿਲ ਨੂੰ ਛੂੰਹਦੀ ਹੈ ਤਾਂ ਉਸ ਨੂੰ ਪਤਾ ਹੁੰਦਾ ਹੈ ਕਿ ਇਹ

ਸਲੀਮ ਮਰਚੈਂਟ

ਸਲੀਮ ਮਰਚੈਂਟ

ਉਹ ਹੀ ਪ੍ਰਤੀਭਾਗੀ ਹੈ ਜੋ ਉਸ ਨੂੰ ਚਾਹੀਦਾ ਹੈ। ਸਲੀਮ ਦਾ ਕਹਿਣਾ ਹੈ ਕਿ ਉਹ ਇਸ ਸ਼ੋਅ ਵਿੱਚ ਜੱਜ ਅਤੇ ਕੋਚ ਦੀ ਭੂਮਿਕਾ ਵਿੱਚ ਹਨ ਅਤੇ ਕੋਚ ਨੂੰ ਹਮੇਸ਼ਾਂ ਖੁਦ ਨੂੰ ਸਾਬਤ ਕਰਨਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਜਿਸ ਸਮੇਂ ਬਜਰ ਵਜਾਉਂਦੇ ਹੋ, ਉਸ ਸਮੇਂ ਤੋਂ ਹੀ ਪ੍ਰਤੀਭਾਗੀ ਤੁਹਾਡੀ ਜ਼ਿੰਮੇਵਾਰੀ ਬਣ ਜਾਂਦਾ ਹੈ। ਫਾਈਨਲ ਪ੍ਰਸਤੂਤੀ ਦੇਣ ਵਿੱਚ ਉਸ ਦੀ ਮਦਦ ਕਰਨਾ ਅਤੇ ਉਸ ਨੂੰ ਕੋਚ ਕਰਨਾ ਅਜਿਹਾ ਹੈ ਜੋ ਕੋਚ ਦੇ ਰੂਪ ਵਿੱਚ ਤੁਹਾਡੀ ਝਲਕ ਦਿਖਾਉਂਦਾ ਹੈ।

ਅਲਕਾ ਅਮੀਨ ਅਤੇ ਮਾਨਿਨੀ ਦੀ ਇੱਛਾ ਹੋਈ ਪੂਰੀ

ਇੱਕ ਦਹਾਕੇ ਤਕ ਇਕੱਠੇ ਕੰਮ ਕਰਨ ਦੀ ਇੱਛਾ ਰੱਖਣ ਵਾਲੀਆਂ ਟੀਵੀ ਅਦਾਕਾਰਾ ਅਲਕਾ ਅਮੀਨ ਅਤੇ ਮਾਨਿਨੀ ਮਿਸ਼ਰਾ ਦੀ ਆਖ਼ਿਰ ਇੱਛਾ ਪੂਰੀ ਹੋ ਹੀ ਗਈ। ਦੋਨੋਂ ਏਕਤਾ ਕਪੂਰ ਦੇ ਸ਼ੋਅ ‘ਪਰਦੇਸ ਮੇਂ ਹੈ ਮੇਰਾ ਦਿਲ’ ਵਿੱਚ ਇਕੱਠੇ ਕੰਮ ਕਰ ਰਹੀਆਂ ਹਨ। ਸ਼ੋਅ ਵਿੱਚ ਫਿਲਹਾਲ ਨੈਨਾ ਅਤੇ ਰਾਘਵ ਦੇ ਹੋ ਰਹੇ ਵਿਆਹ ਦਾ ਮਾਹੌਲ ਹੈ। ਦ੍ਰਿਸ਼ਟੀ ਅਤੇ ਅਰਜੁਨ ਬਿਜਲਾਨੀ ਦਾ ਵਧੀਆ ਤਾਲਮੇਲ ਅਤੇ ਪਰਿਵਾਰਕ ਡਰਾਮਾ ਹੋਣ ਕਾਰਨ ਇਹ ਸ਼ੋਅ ਟੀਆਰਪੀ ਚਾਰਟ ਵਿੱਚ ਅੱਗੇ ਹੈ।
ਅਲਕਾ ਅਤੇ ਮਾਨਿਨੀ ਸ਼ੋਅ ਵਿੱਚ ਅਹਿਮ ਕਿਰਦਾਰ ਨਿਭਾਉਣਗੀਆਂ। ਦ੍ਰਿਸ਼ਟੀ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਲਕਾ ਨੇ ਕਿਹਾ, ‘ਮੈਂ ਅਤੇ ਮਾਨਿਨੀ ਕਾਫ਼ੀ ਸਮੇਂ ਤੋਂ ਸਹੇਲੀਆਂ ਹਾਂ।

ਅਲਕਾ ਅਮੀਨ

ਅਲਕਾ ਅਮੀਨ

ਅਸੀਂ ਹਮੇਸ਼ਾਂ ਇੱਕ ਦੂਜੇ ਨਾਲ ਕੰਮ ਕਰਨਾ ਚਾਹੁੰਦੀਆਂ ਸਾਂ।’ ਇਸ ’ਤੇ ਮਾਨਿਨੀ ਮਿਸ਼ਰਾ ਨੇ ਕਿਹਾ, ‘ਅਲਕਾ ਕਮਾਲ ਦੀ ਅਦਾਕਾਰਾ ਹੈ। ਅਨੁਭਵੀ ਕਲਾਕਾਰਾਂ ਦੇ ਆਸ-ਪਾਸ ਹੋਣ ਦਾ ਫਾਇਦਾ ਹੁੰਦਾ ਹੈ ਕਿ ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਮੈਂ ਖੁਸ਼ ਹਾਂ ਕਿ ਆਖ਼ਿਰਕਾਰ ਸਾਨੂੰ ਦੋਨਾਂ ਨੂੰ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਹੈ।’’


Comments Off on ‘ਜ਼ਿੰਦਗੀ ਕੀ ਮਹਿਕ’ ਵਿੱਚ ਆਇਆ ਆਸ਼ੂ ਕੋਹਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.