ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਟੈਂਕੀ ’ਤੇ ਚੜ੍ਹੇ ਅਧਿਆਪਕ ਨੇ ਖ਼ੂਨ ਨਾਲ ਲਿਖ ਕੇ ਸਰਕਾਰ ਨੂੰ ਸੁਨੇਹਾ ਭੇਜਿਆ

Posted On December - 23 - 2016
ਅਧਿਆਪਕ ਯੂਨੀਅਨ ਦੀ ਆਗੂ ਵਰਕਰ ਟੈਂਕੀ ’ਤੇ ਚੜ੍ਹੇ ਨਿਸ਼ਾਂਤ ਵੱਲੋਂ ਖੂਨ ਨਾਲ ਲਿਖਿਆ ‘ਨੋਟੀਫਿਕੇਸ਼ਨ ਜਾਰੀ ਕਰੋ’ ਦਿਖਾਉਂਦੇ ਹੋਏ।-ਫੋਟੋ: ਵਿਜੇ ਕੁਮਾਰ

ਅਧਿਆਪਕ ਯੂਨੀਅਨ ਦੀ ਆਗੂ ਵਰਕਰ ਟੈਂਕੀ ’ਤੇ ਚੜ੍ਹੇ ਨਿਸ਼ਾਂਤ ਵੱਲੋਂ ਖੂਨ ਨਾਲ ਲਿਖਿਆ ‘ਨੋਟੀਫਿਕੇਸ਼ਨ ਜਾਰੀ ਕਰੋ’ ਦਿਖਾਉਂਦੇ ਹੋਏ।-ਫੋਟੋ: ਵਿਜੇ ਕੁਮਾਰ

ਚਰਨਜੀਤ ਭੁੱਲਰ
ਬਠਿੰਡਾ, 23 ਦਸੰਬਰ
ਬਠਿੰਡਾ ਵਿੱਚ ਅੱਜ ਟੈਂਕੀ ’ਤੇ ਚੜ੍ਹੇ ਇੱਕ ਈ.ਜੀ.ਐਸ. ਅਧਿਆਪਕ ਨੇ ਆਪਣੇ ਖੂਨ ਨਾਲ ਪੱਤਰ ਲਿਖਕੇ ਪੰਜਾਬ ਸਰਕਾਰ ਨੂੰ ਸੁਨੇਹਾ ਭੇਜਿਆ ਹੈ। ਕਪੂਰਥਲਾ ਦੇ ਨਿਸ਼ਾਂਤ ਕੁਮਾਰ ਨੇ ਟੈਂਕੀ ’ਤੇ ਬਲੇਡ ਨਾਲ ਅੱਜ ਆਪਣੇ ਹੱਥ ’ਤੇ ਕੱਟ ਲਾ ਲਏ ਅਤੇ ਯੂਨੀਅਨ ਦੇ ਲੈਟਰ ਪੈਡ ’ਤੇ ਖੂਨ ਨਾਲ ‘ਨੋਟੀਫਿਕੇਸ਼ਨ ਜਾਰੀ ਕਰੋ’ ਲਿਖ ਕੇ ਪਰਚਾ ਟੈਂਕੀ ਤੋਂ ਹੇਠਾਂ ਸੁੱਟਿਆ। ਨਿਸ਼ਾਂਤ ਕੁਮਾਰ ਨੇ ਹੱਥ ’ਤੇ ਕੱਟ ਮਾਰ ਕੇ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਹੈ ਕਿ ਜੇਕਰ 24 ਘੰਟਿਆਂ ਵਿੱਚ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ ਉਹ ਬਲੇਡ ਨਾਲ ਆਪਣੀ ਨਸ ਕੱਟ ਕੇ ਖੁਦਕੁਸ਼ੀ ਕਰ ਲਵੇਗਾ। ਇਸ ਚੇਤਾਵਨੀ ਮਗਰੋਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।   ਸੰਘਰਸ਼ੀ ਅਧਿਆਪਕਾਂ ਵਿੱਚੋਂ ਅਧਿਆਪਕਾ ਸੁਮਨ ਰਾਣੀ ਫ਼ਾਜ਼ਿਲਕਾ ਖੂਨ ਨਾਲ ਲਿਖੇ ਪੱਤਰ ਨੂੰ ਦੇਖ ਕੇ ਬੇਹੋਸ਼ ਹੋ ਗਈ, ਜਿਸ ਨੂੰ ਫੌਰੀ ਸਿਵਲ ਹਸਪਤਾਲ ਲਿਜਾਇਆ ਗਿਆ।
ਈ.ਜੀ.ਐਸ. ਅਧਿਆਪਕਾਂ ਦੇ ਵਫ਼ਦ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਨੇ ਮੀਟਿੰਗ ਕੀਤੀ, ਜੋ ਬੇਸਿੱਟਾ ਰਹੀ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਦੱਸਿਆ ਕਿ ਰੈੱਡ ਕਰਾਸ ਨੂੰ ਹਦਾਇਤ ਕੀਤੀ ਹੈ ਕਿ ਜ਼ੇਰੇ ਇਲਾਜ ਅਧਿਆਪਕ ਦਾ ਸਰਕਾਰੀ ਖਰਚੇ ’ਤੇ ਇਲਾਜ ਕਰਾਇਆ ਜਾਵੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।      ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਅਧਿਆਪਕ ਸਮਰਜੀਤ ਨੇ ਆਪਣੇ-ਆਪ ਨੂੰ ਅੱਗ ਲਾ ਲਈ ਸੀ ਅਤੇ ਬੀਤੇ ਕੱਲ੍ਹ ਇੱਕ ਹੋਰ ਅਧਿਆਪਕ ਨੇ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਤੋਂ ਪਹਿਲਾਂ ਸੰਘਰਸ਼ੀ ਅਧਿਆਪਕ ਅੱਜ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦਾਖਲ ਹੋ ਗਏ ਅਤੇ ਸਕੱਤਰੇਤ ਵਿੱਚ ਨਾਅਰੇਬਾਜ਼ੀ ਕੀਤੀ। ਫੌਰੀ ਐਸ.ਐਸ.ਪੀ ਸਵੱਪਨ ਸ਼ਰਮਾ ਨੇ ਇਨ੍ਹਾਂ ਅਧਿਆਪਕਾਂ ਦੇ ਵਫ਼ਦ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਾ ਦਿੱਤੀ।    ਜਦੋਂ ਮੀਟਿੰਗ ਬੇਸਿੱਟਾ ਰਹੀ ਤਾਂ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਾ ਦਿੱਤਾ, ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।
ਇਸੇ ਦੌਰਾਨ ਅੱਜ ਸਵੇਰੇ ਜਦੋਂ ਦੋ ਦਰਜਨ ਅਧਿਆਪਕ ਬੱਸ ਅੱਡਾ ਚੌਕ ਵਿੱਚ ਧਰਨੇ ’ਤੇ ਬੈਠੇ ਸਨ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਤੇ ‘ਐਸੋਸੀਏਸ਼ਨ ਆਫ ਐਕਟਿਵ ਐਨ.ਜੀ.ਓਜ਼’ (ਆਨ) ਦੇ ਸੁਖਪਾਲ ਸਿੰਘ ਸਰਾਂ ਇਨ੍ਹਾਂ ਕੋਲ ਗਏ। ਸੰਘਰਸ਼ੀ ਅਧਿਆਪਕਾਂ ਨੇ ਦੋਸ਼ ਲਾਇਆ ਕਿ ਸਰਾਂ ਵੱਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ। ਸੁਖਪਾਲ ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਧਮਕੀ ਨਹੀਂ ਦਿੱਤੀ ਬਲਕਿ ਉਹ ਸਮਾਜਿਕ ਤੌਰ ’ਤੇ ਅਧਿਆਪਕਾਂ ਕੋਲ ਗਏ ਸਨ।


Comments Off on ਟੈਂਕੀ ’ਤੇ ਚੜ੍ਹੇ ਅਧਿਆਪਕ ਨੇ ਖ਼ੂਨ ਨਾਲ ਲਿਖ ਕੇ ਸਰਕਾਰ ਨੂੰ ਸੁਨੇਹਾ ਭੇਜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.