ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਤਾਪਸੀ ਪੰਨੂੰ ਦੀ ਮਿਹਨਤ ਰੰਗ ਲਿਆਈ

Posted On December - 31 - 2016

12012cd _taapsee pannu 2ਤਾਪਸੀ ਪੰਨੂ ਅੱਜਕੱਲ੍ਹ ਬੇਹੱਦ ਖੁਸ਼ ਹੈ। ਇਸ ਦਾ ਕਾਰਨ ਹੈ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਪਿੰਕ’ ਵਿੱਚ ਉਸ ਦੇ ਅਭਿਨੈ ਕਾਰਨ ਉਸ ਦੀ ਹਰ ਥਾਂ ’ਤੇ ਪ੍ਰਸ਼ੰਸਾ ਹੋਈ ਹੈ। ਉਹ ਅਗਲੇ ਸਾਲ ਆਉਣ ਵਾਲੀਆਂ ਆਪਣੀਆਂ ਛੇ ਫ਼ਿਲਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਹ ਇਸ ਗੱਲ ਤੋਂ ਸੰਤੁਸ਼ਟ ਅਤੇ ਖੁਸ਼ ਹੈ ਕਿ ਉਸ ਦੀ ਸਖ਼ਤ ਮਿਹਨਤ ਰੰਗ ਲਿਆ ਰਹੀ ਹੈ। ਬਹੁਮੁਖੀ ਪ੍ਰਤਿਭਾ ਦੀ ਮਾਲਕ ਇਹ ਅਭਿਨੇਤਰੀ ਅੱਜਕੱਲ੍ਹ ਆਪਣੀ ਫ਼ਿਲਮ ‘ ਨਾਮ ਸ਼ਬਾਨਾ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ ਅਤੇ ਸੁਣਿਆ ਹੈ ਕਿ ਉਸ ਨੇ ਬਿਨਾਂ ਬਰੇਕ ਕੀਤੇ 180 ਦਿਨਾਂ ਤੱਕ ਲਗਾਤਾਰ ਕੰਮ ਕੀਤਾ। ਇਸ ਨੂੰ ਸਖ਼ਤ ਮਿਹਨਤ ਅਤੇ ਕੰਮ ਪ੍ਰਤੀ ਸਮਰਪਣ ਕਿਹਾ ਜਾਂਦਾ ਹੈ। ਇਸ ਸਬੰਧੀ ਦੱਸਦਿਆਂ ਤਾਪਸੀ ਨੇ ਕਿਹਾ ਕਿ ਉਸ ਨੂੰ ਕੰਮ ਵਿੱਚ ਰੁੱਝੇ ਰਹਿਣ ਨਾਲ ਬਹੁਤ ਖੁਸ਼ੀ ਮਿਲਦੀ ਹੈ ਅਤੇ ਇਹ ਹੀ ਕਾਰਨ ਹੈ ਕਿ 180 ਦਿਨਾਂ ਦਾ ਸਮਾਂ ਉਸ ਨੂੰ ਲੰਬਾ ਨਹੀਂ ਲੱਗਿਆ। ਵਿਭਿੰਨ ਸ਼ੈਲੀ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਉਸ ਨੂੰ ਕਾਫ਼ੀ ਸਫ਼ਰ ਵੀ ਕਰਨਾ ਪਿਆ, ਪਰ ਇਹ ਬੇਹੱਦ ਰੁਮਾਂਚਕ ਸੀ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਤਾਪਸੀ ਕੁਝ ਸਮੇਂ ਦੀਆਂ ਛੁੱਟੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤੋਂ ਬਾਅਦ ਉਹ ਸਾਕਿਬ ਸਲੀਮ ਨਾਲ ਆਉਣ ਵਾਲੀ ਫ਼ਿਲਮ ‘ਮਖਨਾ’ ਦੀ ਸ਼ੂਟਿੰਗ ਸ਼ੁਰੂ ਕਰੇਗੀ।

-ਪੰਜਾਬੀ ਟ੍ਰਿਬਿਊਨ ਫੀਚਰ


Comments Off on ਤਾਪਸੀ ਪੰਨੂੰ ਦੀ ਮਿਹਨਤ ਰੰਗ ਲਿਆਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.