ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਸੰਬਰ ਮਹੀਨੇ ਦਾ ਇਤਿਹਾਸਕ ਸੱਚ

Posted On December - 25 - 2016

ਲਕਸ਼ਮੀ ਕਾਂਤਾ ਚਾਵਲਾ*

ਲਕਸ਼ਮੀ ਕਾਂਤਾ ਚਾਵਲਾ*

ਲਕਸ਼ਮੀ ਕਾਂਤਾ ਚਾਵਲਾ*

ਲਗਪਗ ਹਰ ਵਰ੍ਹੇ ਇੰਜ ਹੀ ਹੁੰਦਾ ਹੈ ਕਿ ਇਸ ਦੇ ਆਖ਼ਰੀ ਤਿੰਨ ਮਹੀਨਿਆਂ ਦੌਰਾਨ ਵੱਡੀ ਗਿਣਤੀ ਭਾਰਤੀ ਸਭ ਕੁਝ ਭੁੱਲ ਕੇ ਨਵੇਂ ਵਰ੍ਹੇ ਦੀ ਪੂਰਵ ਸੰਧਿਆ ਅਤੇ ਪਹਿਲੀ ਸਵੇਰ ਦੇ ਸਵਾਗਤ ਵਿਚ ਲਗ ਜਾਂਦੇ ਹਨ। ਜਿਹੜਾ ਜਿੰਨਾ ਸਮਰੱਥਾਵਾਨ ਹੁੰਦਾ ਹੈ, ਉਹ ਓਨੀ ਹੀ ਛਾਲ ਮਾਰਨ ਦੀ ਤਿਆਰੀ ਵਿੱਚ ਹੈ। ਆਮ ਵਿਅਕਤੀ ਵੀ ਮਹਿੰਗਾਈ ਦੇ ਇਸ ਯੁੱਗ ਵਿਚ ਛੜੱਪੇ ਮਾਰਦੇ ਦਿਖਾਈ ਦਿੰਦੇ ਹਨ। ਭਾਰਤੀ ਦੂਰਦਰਸ਼ਨ ਦੇ ਰਾਸ਼ਟਰੀ ਪ੍ਰਸਾਰਣ ਅਤੇ ਖੇਤਰੀ ਪ੍ਰਸਾਰਣ ਵੀ ਅਸੀਂ ਕਿਸੇ ਤੋਂ ਘੱਟ ਨਹੀਂ ਦੀ ਨੀਤੀ ’ਤੇ ਚਲ ਰਹੇ ਹਨ। ਇਸ ਭੱਜ ਨੱਸ ਵਿਚ ਕਿਸੇ ਨੂੰ ਇਹ ਚੇਤੇ ਨਹੀਂ ਕਿ ਦਸੰਬਰ ਮਹੀਨੇ ਵਿਚ ਉਨ੍ਹਾਂ ਨੂੰ ਵੀ ਚੇਤੇ ਕਰਨਾ ਹੈ ਤੇ ਉਨ੍ਹਾਂ ਲਈ ਮੇਲੇ ਵੀ ਲਾਉਣੇ ਹਨ, ਜਿਨ੍ਹਾਂ ਨੂੰ ਯਾਦ ਕਰਕੇ ਸਵਾਮੀ ਰਾਮਤੀਰਥ ਨੇ ਕਿਹਾ ਸੀ-‘ਦੇਸ਼ ਕੀ ਖ਼ਾਤਰ ਮੇਰੀ ਦੁਨੀਆਂ ਮੇਂ, ਇਹ ਤੌਕੀਰ ਹੋ। ਹਾਥ ਮੇਂ ਹਥਕੜੀ, ਪਾਂਵ ਮੇਂ ਜ਼ੰਜੀਰ ਹੋ। ਸੂਲੀ ਮਿਲੇ, ਫਾਂਸੀ ਮਿਲੇ ਅਤੇ ਮੌਤ ਦਾਮਨਗੀਰ ਹੋ।’
ਅੱਜ ਦੇ ਇੰਡੀਅਨ ਬਣੇ ਕੁਝ ਦੇਸ਼ਵਾਸੀਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਸੱਚੇ ਹਿੰਦੁਸਤਾਨੀ ਉਹ ਸਨ ਜਿਨ੍ਹਾਂ ਨੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਲਈ ਬਲੀਦਾਨ ਦਿੱਤਾ ਅਤੇ ਸੁਤੰਤਰ ਭਾਰਤ ਦੀ ਰੱਖਿਆ ਲਈ ਕਦੇ ਪਾਕਿਸਤਾਨ, ਕਦੇ ਚੀਨ ਅਤੇ ਕਦੇ ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ ’ਤੇ ਜਾਨ ਤਲੀ ’ਤੇ ਰੱਖ ਕੇ ਦੁਸ਼ਮਣਾਂ ਦਾ ਟਾਕਰਾ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਸ਼ਹੀਦ ਹੋਏ। ਕੀ ਦੇਸ਼ਵਾਸੀਆਂ ਨੂੰ ਇਹ ਜਾਣਕਾਰੀ ਹੈ ਕਿ ਕਾਕੋਰੀ ਕਾਂਡ ਦੇ ਸ਼ਹੀਦ ਅਸ਼ਫਾਕ ਉੱਲਾ ਖਾਂ ਨੇ ਫਾਂਸੀ ਦਾ ਫੰਦਾ ਗਲ ਵਿਚ ਪੈਣ ਤੋਂ ਪਹਿਲਾਂ ਇਹ ਕਿਹਾ ਸੀ -ਹਿੰਦੁਸਤਾਨ ਕੀ ਧਰਤੀ ਮੇਂ ਜਨਮ ਲੀਆ ਹੈ, ਹਿੰਦੁਸਤਾਨ ਹੀ ਮੇਰਾ ਘਰ, ਧਰਮ ਅਤੇ ਈਮਾਨ ਹੈ। ਮੈਂ ਹਿੰਦੁਸਤਾਨ ਲਈ ਮਰ ਮਿਟਾਂਗਾ ਅਤੇ ਇਸੇ ਮਿੱਟੀ ਵਿਚ ਮਿਲ ਕੇ ਫਖ਼ਰ ਮਹਿਸੂਸ ਕਰਾਂਗਾ। ਸ਼ਹੀਦ ਮਦਨ ਲਾਲ ਢੀਂਗਰਾ ਨੇ ਵੀ ਲੰਡਨ ਦੀ ਪੈਟਰਨ ਵਿਲੇ ਜੇਲ੍ਹ ਵਿਚ ਫਾਂਸੀ ਤੋਂ ਪਹਿਲਾਂ ਇਹੀ ਕਿਹਾ ਸੀ-ਭਾਰਤ ਮਾਤਾ ਦੀ ਸੇਵਾ ਮੇਰੇ ਲਈ ਭਗਵਾਨ ਸ੍ਰੀਰਾਮ ਅਤੇ ਕ੍ਰਿਸ਼ਨ ਦੀ ਪੂਜਾ ਹੈ।
ਆਜ਼ਾਦੀ ਦੇ ਦੀਵਾਨਿਆਂ ਲਈ ਭਾਰਤ ਮਾਂ ਸੀ ਅਤੇ ਅੱਜ ਵੀ ਹੈ , ਪਰ ਆਜ਼ਾਦ ਭਾਰਤ ਵਿਚ ਕੁਝ ਕਥਿਤ ਪੜ੍ਹੇ ਲਿਖਿਆਂ ਅਤੇ ਸੱਤਾਧਾਰੀਆਂ ਨੇ ਭਾਰਤ ਨੂੰ ਇੰਡੀਆ ਬਣਾ ਦਿੱਤਾ ਹੈ ਅਤੇ ਆਪ ਇੰਡੀਅਨ ਬਣ ਗਏ ਹਨ। ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਉਹ ਰਾਜਸੱਤਾ ਵਿਚ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਸੱਤਾ ’ਤੇ ਕਬਜ਼ਾ ਕਰ ਲਿਆ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅਸੀਂ ਭਾਰਤ ਵਾਸੀ ਇਹ ਭੁੱਲ ਗਏ ਕਿ 23 ਦਸੰਬਰ, 1912 ਦੀ ਦੁਪਹਿਰ ਦਿੱਲੀ ਦੇ ਦਿਲ ਚਾਂਦਨੀ ਚੌਕ ਵਿਚ ਇਕ ਬੰਬ ਧਮਾਕਾ ਹੋਇਆ ਸੀ। ਇਸ ਦੀ ਆਵਾਜ਼ ਸੁਣ ਕੇ ਅੰਗਰੇਜ਼ ਸਰਕਾਰ ਬੁਖਲਾ ਗਈ ਸੀ। ਇਸ ਧਮਾਕੇ ਵਿਚ ਵਾਇਸਰਾਏ ਲਾਰਡ ਹਾਰਡਿੰਗ ਜ਼ਖਮੀ ਹੋਇਆ ਸੀ ਤੇ ਉਸ ਦਾ ਬਾਡੀ ਗਾਰਡ ਮਾਰਿਆ ਗਿਆ ਸੀ। ਕਲਕੱਤਾ ਦੀ ਥਾਂ ਦਿੱਲੀ ਨੂੰ ਰਾਜਧਾਨੀ ਬਣਾ ਕੇ ਅੰਗਰੇਜ਼ ਸ਼ਾਸਕ ਸੱਤਾ ’ਤੇ ਆਪਣੀ ਧਾਂਕ ਜਮਾਉਣਾ ਚਾਹੁੰਦੇ ਸੀ। ਮਹਾਨ ਕਰਾਂਤੀਕਾਰੀ ਰਾਸ ਬਿਹਾਰੀ ਬੋਸ ਦੀ ਅਗਵਾਈ ਹੋਰ ਭਾਰਤ ਦੇ ਨੌਜਵਾਨਾਂ ਨੇ ਦ੍ਰਿੜ੍ਹ ਸੰਕਲਪ ਹੋ ਕੇ ਵਿਦੇਸ਼ੀ ਸ਼ਾਸਕਾਂ ਦਾ ਇਕ ਧਮਾਕੇ ਨਾਲ ‘ਸਵਾਗਤ’ ਕੀਤਾ। ਇਸ ਬੰਬ ਧਮਾਕੇ ਤੋਂ ਬਾਅਦ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਵਿਚ ਭਾਈ ਬਾਲ ਮੁਕੰਦ, ਅਵਧ ਬਿਹਾਰੀ,ਅਮੀਰ ਚੰਦ, ਵਸੰਤ ਕੁਮਾਰ ਆਦਿ ਕਰਾਂਤੀਕਾਰੀ ਸ਼ਾਮਲ ਸੀ। ਅਦਾਲਤਾਂ ਵਿਚ ਨਿਆਂ ਦਾ ਨਾਟਕ ਹੋਇਆ ਅਤੇ ਸਭਨਾਂ ਕਰਾਂਤੀਕਾਰੀਆਂ ਨੂੰ ਫਾਂਸੀ ਦੇ ਦਿੱਤੀ ਗਈ। ਉਹ ਤਾਂ ਸ਼ਹੀਦ ਹੋ ਗਏ ਪਰ ‘ਸ਼ਹੀਦੋਂ ਕੀ ਚਿਤਾਓਂ ਪਰ ਹਰ ਬਰਸ ਮੇਲੇ’ ਲਾਉਣ ਦਾ ਸੰਕਲਪ ਲੈਣ ਵਾਲੇ ਉਨ੍ਹਾਂ ਸ਼ਹੀਦਾਂ ਨੂੰ ਭੁੱਲ ਗਏ। ਮੇਲੇ ਲਾਉਣੇ ਤਾਂ ਦੂਰ, ਦਿੱਲੀ ਵਾਲਿਆਂ ਨੂੰ ਵੀ ਇਹ ਸਭ ਭੁੱਲ ਚੁੱਕਾ ਹੈ  ਕਿ ਚਾਂਦਨੀ ਚੌਕ ਵਿਚ ਇਸੇ ਦਸੰਬਰ ਮਹੀਨੇ ਵਿਚ ਕਿਸੇ ਨੇ ਆਪਣੀ ਜਾਨ ਦੇ ਕੇ ਅੰਗਰੇਜ਼ਾਂ ਦਾ ਦਿਲ ਦਹਿਲਾਇਆ ਸੀ।
ਕਾਕੋਰੀ ਕਾਂਡ 9 ਅਗਸਤ, 1925 ਵਿਚ ਹੋਇਆ ਸੀ। ਹਥਿਆਰਬੰਦ ਸੰਘਰਸ਼ ਲਈ ਕਰਾਂਤੀਕਾਰੀਆਂ ਨੇ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ਵਿਚ ਸਰਕਾਰੀ ਖਜ਼ਾਨਾ ਲੁੱਟਣ ਲਈ ਲਖਨਊ ਜਾ ਰਹੀ ਰੇਲਗੱਡੀ ਰਾਤ 8 ਵਜੇ ਕਾਕੋਰੀ ਨੇੜੇ ਰੋਕ ਕੇ ਖਜ਼ਾਨਾ ਲੁੱਟ ਲਿਆ ਸੀ। ਸਰਕਾਰੀ ਖਜ਼ਾਨਾ ਲੁੱਟਣ ਦੀ ਯੋਜਨਾ ਸੂਝਬੂਝ ਨਾਲ ਬਣਾਈ ਗਈ ਸੀ, ਫਿਰ ਵੀ ਉਹ ਫੜੇ ਗਏ। ਨਾ ਕਿਸੇ ਨੂੰ ਫਾਂਸੀ ਦੀ ਚਿੰਤਾ ਸੀ, ਨਾ ਤਸ਼ੱਦਦ ਦਾ ਫਿਕਰ। ਬਿਸਮਿਲ ਵੱਲੋਂ ਰਚਿਤ ਗੀਤ ਸਭ ਮਿਲ ਕੇ ਗਾਉਂਦੇ ਸੀ-
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ।
ਬਿਸਮਿਲ ਦੇ ਨਾਲ ਰਾਜੇਂਦਰ ਲਾਹਿੜੀ, ਅਸ਼ਫਾਕ ਉੱਲਾ ਖਾਨ ਅਤੇ ਰੋਸ਼ਨ ਆਦਿ ਕਰਾਂਤੀਕਾਰੀ ਨੌਜਵਾਨ ਵੀ ਫੜੇ ਗਏ ਸੀ। ਜਦੋਂ ਇਨ੍ਹਾਂ ਨੂੰ ਪੁਲੀਸ ਜੇਲ੍ਹ ਤੋਂ ਅਦਾਲਤ ਵਿਚ ਲਿਜਾਂਦੀ ਸੀ ਤਾਂ ਇਨ੍ਹਾਂ ਨੂੰ ਦੇਖਣ ਲਈ ਵੱਡਾ ਜਨਸਮੂਹ ਸੜਕ ਦੇ ਦੋਵਾਂ ਪਾਸੇ ਖੜਾ ਹੋ ਜਾਂਦਾ ਸੀ। ਬਿਸਮਿਲ ਦੇ ਸਾਥੀ ਪੂਰੀ ਮਸਤੀ ਵਿਚ ਇਹ ਗੀਤ ਗਾਉਂਦੇ ਚੱਲਦੇ ਸੀ
ਭਾਰਤ ਨਾ ਅਬ ਰਹੇਗਾ ਹਰਗਿਜ਼ ਗੁਲਾਮਖਾਨਾ,
ਆਜ਼ਾਦ ਹੋਗਾ, ਹੋਗਾ , ਆਇਆ ਹੈ ਇਹ ਜ਼ਮਾਨਾ।
ਵਾਅਦੇ ਦੇ ਪੱਕੇ ਬਿਸਮਿਲ ਨੇ ਜੋ ਕਿਹਾ ਸੀ ਉਹ ਕਰ ਵਿਖਾਇਆ। 19 ਦਸੰਬਰ, 1927 ਨੂੰ ਭਾਰਤ ਦਾ ਉਹ ਵੀਰ ਪੁੱਤਰ ਗੋਰਖਪੁਰ ਦੀ ਜੇਲ੍ਹ ਵਿਚ ਹੱਸਦਿਆਂ ਹੱਸਦਿਆਂ ਫਾਂਸੀ ’ਤੇ ਲਟਕ ਗਿਆ ਸੀ। ਕਾਕੋਰੀ ਕਾਂਡ ਦਾ ਦੂਜਾ ਕਰਾਂਤੀਕਾਰੀ ਵੀਰ ਅਸ਼ਫਾਕ ਉੱਲਾ ਖਾਨ ਵੀ 27 ਵਰ੍ਹਿਆਂ ਦੀ ਉਮਰ ਵਿਚ ਇਸੇ ਦਿਨ ਫੈਜ਼ਾਬਾਦ ਦੀ ਜੇਲ੍ਹ ਵਿਚ ਫਾਂਸੀ ’ਤੇ ਲਟਕ ਗਿਆ ਸੀ। ਅਸ਼ਫਾਕ ਨੇ ਫਾਂਸੀ ਤੋਂ ਪਹਿਲਾਂ ਕਿਹਾ ਸੀ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਵਤਨ ਦਾ ਸਭ ਤੋਂ ਬਿਹਤਰੀਨ ਇਨਾਮ ਮਿਲਿਆ ਹੈ।ਬੰਗਾਲ ਦੇ ਰਾਜੇਂਦਰ ਲਾਹਿੜੀ ਨੂੰ ਵੀ ਕਾਕੋਰੀ ਕਾਂਡ ਵਿਚ ਬਿਸਮਿਲ ਦੇ ਸਾਥੀ ਹੋਣ ਕਾਰਨ 17 ਦਸੰਬਰ 1927 ਨੂੰ ਮੌਤ ਦੀ ਸਜ਼ਾ ਮਿਲੀ ਸੀ। ਤਿੰਨ ਦਿਨਾਂ ਵਿਚ ਭਾਰਤ ਮਾਤਾ ਦੇ ਤਿੰਨ ਸਪੂਤ ਫਾਂਸੀ ’ਤੇ ਲਟਕਾਏ ਗਏ ਫਿਰ ਵੀ ਕਰੋੜਾਂ ਦੇਸ਼ਵਾਸੀਆਂ ਅਤੇ ਉਨ੍ਹਾਂ ਦੇ ਨੇਤਾ ਦਸੰਬਰ ਦੇ ਸ਼ਹੀਦਾਂ ਨੂੰ ਭੁੱਲ ਗਏ। ਸਿਰਫ ਨਵਾਂ ਵਰ੍ਹਾ ਹੀ ਉਨ੍ਹਾਂ ਨੂੰ ਮੌਜ ਮਸਤੀ ਕਰਨ ਲਈ ਯਾਦ ਹੈ। ਕੀ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਲਾਹਿੜੀ ਨੇ ਫਾਂਸੀ ’ਤੇ ਲਟਕਣ ਤੋਂ ਪਹਿਲਾਂ ਕਿਹੋ ਜਿਹੀ ਤਿਆਰੀ ਕੀਤੀ ਸੀ? ਪਹਿਲਾਂ ਉਸ ਨੇ ਇਸ਼ਨਾਨ ਕੀਤਾ, ਫਿਰ ਗੀਤਾ ਪਾਠ ਕਰਨ ਤੋਂ ਬਾਅਦ ਕਸਰਤ ਕੀਤੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਉਸ ਤੋਂ ਪੁੱਛਿਆ ਕਿ ਨਹਾਉਣਾ ਤੇ ਪਾਠ ਕਰਨਾ ਤਾਂ ਠੀਕ, ਪਰ ਤੁਸਾਂ ਕਸਰਤ ਕਿਉਂ ਕੀਤੀ? ਤਾਂ ਉਸ ਨੇ ਮੁਸਕਰਾਉਂਦਿਆਂ ਕਿਹਾ ਸੀ ਕਿ ਮੈਂ ਹਿੰਦੂ ਹਾਂ, ਮੇਰਾ ਵਿਸ਼ਵਾਸ ਹੈ ਕਿ ਮੈਂ ਆਪਣੇ ਦੇਸ਼ ਦੀ ਆਜ਼ਾਦੀ ਲਈ ਮੁੜ ਦੂਜਾ ਸਰੀਰ ਹਾਸਲ ਕਰਨ ਜਾ ਰਿਹਾ ਹਾਂ। ਮੈਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮੁੜ ਜਨਮ ਲਵਾਂਗਾ। ਅਜਿਹੇ ਲੋਕ ਕਿੱਥੇ ਗਏ? ਕਿਉਂ ਦੇਸ਼ਵਾਸੀ ਉਨ੍ਹਾਂ ਨੂੰ   ਭੁੱਲ ਗਏ,ਜਿਨ੍ਹਾਂ ਨੇ ਆਪਣੇ ਲਹੂ ਨਾਲ ਇਤਿਹਾਸ ਲਿਖਿਆ ਸੀ।
ਇਹ ਇਕ ਕੌੜੀ ਸੱਚਾਈ ਹੈ ਕਿ ਨਵੀਆਂ ਪੀੜ੍ਹੀਆਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਨਹੀਂ ਹੋ ਸਕੀਆਂ। ਇਸ ਲਈ ਸਾਡੇ ਆਗੂ, ਧਰਮ ਗੁਰੂ, ਸਿੱਖਿਆ ਵਿਵਸਥਾ ਅਤੇ ਦੂਰਦਰਸ਼ਨ ਦੇ ਨੀਤੀਕਾਰ ਜਿਹੜੇ ਨਵੇਂ ਵਰ੍ਹੇ ਦੇ ਸਵਾਗਤੀ ਪ੍ਰੋਗਰਾਮਾਂ ਦਾ ਆਨੰਦ ਲੈਣ ਦੀ ਚਿੰਤਾ ਵਿਚ ਪਰੇਸ਼ਾਨ ਹਨ, ਜ਼ਿੰਮੇਵਾਰ ਹਨ।

*ਸਾਬਕਾ ਮੰਤਰੀ, ਪੰਜਾਬ


Comments Off on ਦਸੰਬਰ ਮਹੀਨੇ ਦਾ ਇਤਿਹਾਸਕ ਸੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.