ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

‘ਦੰਗਲ’ ਵਿੱਚ ਦਿਖਾਈ ਹਰ ਗੱਲ ਸੱਚ: ਮਹਾਵੀਰ ਫੋਗਟ

Posted On December - 24 - 2016

ਅਮਰਪ੍ਰੀਤ ਸਿੰਘ ਧੁੰਨਾ

ਮਹਾਵੀਰ ਫੋਗਟ ਆਪਣੀਆਂ ਬੇਟੀਆਂ ਅਤੇ ਪਤਨੀ ਨਾਲ।

ਮਹਾਵੀਰ ਫੋਗਟ ਆਪਣੀਆਂ ਬੇਟੀਆਂ ਅਤੇ ਪਤਨੀ ਨਾਲ।

ਬੌਲੀਵੁੱਡ ਫ਼ਿਲਮਾਂ ਵਿੱਚ ਹੋਰ ਖੇਡਾਂ ਦੀ ਤਰ੍ਹਾਂ ਕੁਸ਼ਤੀ ਨੇ ਵੀ ਆਪਣੀ ਅਲੱਗ ਛਾਪ ਛੱਡੀ ਹੈ। ਫ਼ਿਲਮਸਾਜ਼ ਅਲੀ ਅੱਬਾਸ ਜ਼ਫ਼ਰ ਵੱਲੋਂ ਨਿਰਦੇਸ਼ਤ ਫ਼ਿਲਮ ‘ਸੁਲਤਾਨ’ ਵਿੱਚ ਸਲਮਾਨ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਨੇ ਪਹਿਲਵਾਨਾਂ ਦੀ ਭੂਮਿਕਾ ਨਿਭਾਉਂਦਿਆਂ ਇਸ ਖੇਡ ਦੀ ਹਰਮਨਪਿਆਰਤਾ ਨੂੰ ਨਵੀਆਂ ਬੁਲੰਦੀਆਂ ਦਿੱਤੀਆਂ ਹਨ। ਹੁਣ ਕੁਸ਼ਤੀ ਮੁੜ ਚਰਚਾ ਵਿੱਚ ਹੈ। ਹਰਿਆਣਾ ਨਾਲ ਸਬੰਧਿਤ ਦਰੋਣਾਚਾਰਿਆ ਐਵਾਰਡ ਜੇਤੂ ਪਹਿਲਵਾਨ ਮਹਾਵੀਰ ਫੋਗਟ ਵੱਲੋਂ ਆਪਣੀਆਂ ਧੀਆਂ ਗੀਤਾ ਫੋਗਟ ਤੇ ਬਬੀਤਾ ਕੁਮਾਰੀ ਨੂੰ ਪਹਿਲਵਾਨ ਬਣਾਉਣ ਲਈ ਅਖਾੜੇ ਵਿੱਚ ਕੀਤੀ ਮਿਹਨਤ ਤੇ ਸੰਘਰਸ਼ ਦੀ ਕਹਾਣੀ ਨੂੰ ਬਿਆਨਦੀ ਫ਼ਿਲਮ ‘ਦੰਗਲ’ ਬਣਾਈ ਗਈ ਹੈ। ਜਿਸ ਵਿੱਚ ਅਦਾਕਾਰ ਆਮਿਰ ਖ਼ਾਨ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਹੈ। ਪਹਿਲਵਾਨ ਮਹਾਵੀਰ ਨੇ ਹਰਿਆਣਾ ਦੀਆਂ ਸਮਾਜਿਕ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਆਪਣੀਆਂ ਧੀਆਂ ਨੂੰ ਪਹਿਲਵਾਨ ਬਣਾਇਆ ਹੈ। ਪੇਸ਼ ਹਨ ਉਨ੍ਹਾਂ ਨਾਲ ਹੋਈ ਮੁਲਾਕਾਤ ਦੇ ਅੰਸ਼:
* ਤੁਸੀਂ ਫ਼ਿਲਮ ‘ਦੰਗਲ’ ਬਾਰੇ ਕੀ ਕਹੋਗੇ?
-ਕੁਸ਼ਤੀ ਦੇ ਅਖਾੜੇ ਵਿੱਚ ਮੇਰੇ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਦਾ ਹੀ ਫਲ ਹੈ ਕਿ ਆਮਿਰ ਖ਼ਾਨ ਵਰਗਾ ਸੁਪਰਸਟਾਰ ਫ਼ਿਲਮ ‘ਦੰਗਲ’ ਵਿੱਚ ਮੇਰੀ ਜ਼ਿੰਦਗੀ ਜੀ ਰਿਹਾ ਹੈ। ਉਂਜ ਫ਼ਿਲਮ ਬਣਾਉਣ ਦੀ ਪੇਸ਼ਕਸ ਆਮਿਰ ਨੇ ਕੀਤੀ ਸੀ, ਜਿਸ ਨੂੰ ਮੈਂ ਤੁਰੰਤ ਸਵੀਕਾਰ ਕਰ ਲਿਆ ਸੀ।
* ਫ਼ਿਲਮ ਦੀ ਸ਼ੂਟਿੰਗ ਹਰਿਆਣਾ ਦੀ ਥਾਂ ਪੰਜਾਬ ਵਿੱਚ ਕਰਨ ਦਾ ਕੋਈ ਖ਼ਾਸ ਕਾਰਨ?
-ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਕਰਨ ਦਾ ਫ਼ੈਸਲਾ ਆਮਿਰ ਦਾ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਦਰਸ਼ਕਾਂ ਦੀ ਭੀੜ ਇੱਥੇ ਸ਼ੂਟਿੰਗ ਵਿੱਚ ਅੜਿਕਾ ਬਣ ਸਕਦੀ ਹੈ। ਹਾਲਾਂਕਿ ਮੈਨੂੰ ਆਮਿਰ ਦੇ ਇਸ ਫ਼ੈਸਲੇ ’ਤੇ ਪਹਿਲਾਂ ਇਤਰਾਜ਼ ਸੀ, ਪਰ ਜਦੋਂ ਆਪਣੀ ਧੀ ਦੇ ਵਿਆਹ ਮੌਕੇ ਆਮਿਰ ਦੀ ਇੱਕ ਝਲਕ ਪਾਉਣ ਲਈ ਲੋਕਾਂ ਨੂੰ ਧੱਕਾਮੁੱਕੀ ਹੁੰਦਾ ਦੇਖਿਆ ਤਾਂ ਮੈਨੂੰ ਉਸ ਵੱਲੋਂ ਪ੍ਰਗਟਾਇਆ ਖਦਸ਼ਾ ਸੱਚ ਜਾਪਿਆ।
* ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਜੀਵਨ ਬਾਰੇ ਬਣੀ ਫ਼ਿਲਮ ਲਈ ਕਰੋੜਾਂ ਰੁਪਏ ਲਏ ਸਨ, ਕੀ ਤੁਹਾਡੇ ਮਨ ਵਿੱਚ ਅਜਿਹਾ ਖ਼ਿਆਲ ਨਹੀਂ ਆਇਆ?
-(ਮਜਾਹੀਆ ਲਹਿਜ਼ੇ ਵਿੱਚ) ਮੈਂ ਧੋਨੀ ਜਿੰਨਾ ਸਮਝਦਾਰ ਨਹੀਂ ਹਾਂ। ਆਮਿਰ ਨੇ ਮੈਨੂੰ ਮੇਰੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ਬਣਾਉਣ ਦੀ ਪੇਸ਼ਕਸ਼ ਕੀਤੀ ਤੇ ਪੁੱਛਿਆ ਕਿ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈੈ? ਪੈਸਿਆਂ ਬਾਰੇ ਕੋਈ ਗੱਲ ਨਹੀਂ ਹੋਈ ਕਿਉਂਕਿ ਮੈਨੂੰ ਕੁਝ ਨਹੀਂ ਚਾਹੀਦਾ।
* ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਕੋਈ ਘਬਰਾਹਟ?
-ਨਹੀਂ, ਘਬਰਾਉਣ ਵਾਲੀ ਅਜਿਹੀ ਕੋਈ ਗੱਲ ਨਹੀਂ। ਮੇਰੀ ਜ਼ਿੰਦਗੀ ਵਿੱਚ ਲੁਕਾਉਣ ਜੋਗਾ ਕੁਝ ਵੀ ਨਹੀਂ ਹੈ। ਮੈਂ ਫ਼ਿਲਮ ਦੇਖੀ ਹੈ ਅਤੇ ਇਸ ਵਿੱਚ ਇੱਕ ਵੀ ਦ੍ਰਿਸ਼ ਅਜਿਹਾ ਨਹੀਂ ਜਿਸ ’ਤੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਇਤਰਾਜ਼ ਹੋਵੇ। ਆਮਿਰ ਤੇ ਨਿਰਮਾਤਾ ਨੇ ਪਰਦੇ ’ਤੇ ਜੋ ਕੁਝ ਵਿਖਾਇਆ ਹੈ, ਉਸ ਦੀ ਇੱਕ-ਇੱਕ ਗੱਲ ਸੱਚ ਹੈ।
* ਤੁਸੀਂ ਫ਼ਿਲਮ ਦੀ ਸ਼ੂਟਿੰਗ ਖ਼ੁਦ ਦੇਖੀ ਸੀ?
-ਇੱਕ ਵਾਰ ਨਹੀਂ, ਸਗੋਂ ਕਈ ਵਾਰ। ਸ਼ੂਟਿੰਗ ਦੌਰਾਨ ਆਮਿਰ ਨਾਲ ਘੰਟਿਆਂ ਬੱਧੀ ਗੱਲਬਾਤ ਹੁੰਦੀ ਰਹੀ ਹੈ। ਉਹ ਮੈਨੂੰ ਟੀਵੀ (ਕੈਮਰਾ ਮੌਨੀਟਰ) ਵਿਖਾ ਕੇ ਪੁੱਛਦਾ ਸੀ ਕਿ ਜੋ ਕੁਝ ਫ਼ਿਲਮਾਇਆ ਹੈ, ਕੀ ਉਹ ਠੀਕ ਹੈ? ਸੈੱਟ ਤੇ ਆਮਿਰ ਤੇ ਉਸ ਦੀ ਪਤਨੀ ਕਿਰਨ ਮੇਰਾ ਬਹੁਤ ਧਿਆਨ ਰੱਖਦੇ ਸਨ।
* ਤੁਸੀਂ ਆਮਿਰ ਬਾਰੇ ਕਿੰਨਾ ਕੁ ਜਾਣਦੇ ਹੋ?
– ਸੱਚ ਕਹਾਂ ਤਾਂ ਜਦੋਂ ਮੈਂ ਪਹਿਲੀ ਵਾਰ ਉਸ ਨੂੰ ਮਿਲਿਆ ਤਾਂ ਮੈਨੂੰ ਉਸ ਦੀ ਮਕਬੂਲੀਅਤ ਦਾ ਭੋਰਾ ਵੀ ਅਹਿਸਾਸ ਨਹੀਂ ਸੀ। ਦੂਜੀ ਮੁਲਾਕਾਤ ਦੌਰਾਨ ਇਸ ਅਦਾਕਾਰ ਦੇ ਫ਼ਿਲਮ ਸਨਅਤ ਵਿੱਚ ਕੱਦਕਾਠ ਦਾ ਪਤਾ ਲੱਗਾ।


Comments Off on ‘ਦੰਗਲ’ ਵਿੱਚ ਦਿਖਾਈ ਹਰ ਗੱਲ ਸੱਚ: ਮਹਾਵੀਰ ਫੋਗਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.