ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਦੱਖਣੀ ਕੋਰੀਆ ਨੇ ਚੰਡੀਗੜ੍ਹ ’ਚ ਖੋਲ੍ਹਿਆ ਕੌਂਸਲਖ਼ਾਨਾ

Posted On December - 23 - 2016
ਕੌਂਸਲਖ਼ਾਨੇ ਦਾ ਉਦਘਾਟਨ ਕਰਨ ਮਗਰੋਂ ਤਸਵੀਰ ਖਿਚਵਾਉਂਦੇ ਹੋਏ ਭਾਰਤ ’ਚ ਦੱਖਣੀ ਕੋਰੀਆ ਦੇ ਰਾਜਦੂਤ ਚੋਅ ਹਯੂਨ ਤੇ ਆਨਰੇਰੀ ਕੌਂਸਲ ਜਨਰਲ ਜਗਦੀਪ ਸਿੰਘ।

ਕੌਂਸਲਖ਼ਾਨੇ ਦਾ ਉਦਘਾਟਨ ਕਰਨ ਮਗਰੋਂ ਤਸਵੀਰ ਖਿਚਵਾਉਂਦੇ ਹੋਏ ਭਾਰਤ ’ਚ ਦੱਖਣੀ ਕੋਰੀਆ ਦੇ ਰਾਜਦੂਤ ਚੋਅ ਹਯੂਨ ਤੇ ਆਨਰੇਰੀ ਕੌਂਸਲ ਜਨਰਲ ਜਗਦੀਪ ਸਿੰਘ।

ਹਰਮਨਦੀਪ ਸਿੰਘ
ਚੰਡੀਗੜ੍ਹ, 23 ਦਸੰਬਰ
ਦੱਖਣੀ ਕੋਰੀਆ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤੀ ਦੇਣ ਵਾਸਤੇ ਅੱਜ ਚੰਡੀਗੜ੍ਹ ਵਿੱਚ ਆਪਣਾ ਕੌਂਸਲਖ਼ਾਨਾ ਸਥਾਪਤ ਕਰ ਲਿਆ ਹੈ। ਹੁਣ ਚੰਡੀਗੜ੍ਹ ਦੇ ਸੈਕਟਰ 9 ਸਥਿਤ ਹਾਊਸ ਨੰਬਰ 13 ਦੱਖਣੀ ਕੋਰੀਆ ਦੀ ਜਾਇਦਾਦ ਬਣ ਗਿਆ ਹੈ। ਇੱਥੇ ਭਾਰਤ ’ਚ ਦੱਖਣੀ ਕੋਰੀਆ ਦੇ ਰਾਜਦੂਤ ਚੋਅ ਹਯੂਨ ਨੇ ਅੱਜ ਕੌਂਸਲਖ਼ਾਨੇ ਦਾ ਉਦਘਾਟਨ ਕੀਤਾ। ਸਨਅਤਕਾਰ ਜਗਦੀਪ ਸਿੰਘ ਨੂੰ ਪਹਿਲਾ ਆਨਰੇਰੀ ਕੌਂਸਲ ਜਨਰਲ ਥਾਪਿਆ ਗਿਆ ਹੈ। ਕੌਂਸਲਖ਼ਾਨੇ ਦੀ ਸਥਾਪਨਾ ਨਾਲ ਸਭਿਆਚਾਰ, ਸਨਅਤੀ, ਪੂੰਜੀ ਨਿਵੇਸ਼ ਤੇ ਵਿਦਿਅਕ ਖੇਤਰ ’ਚ ਦੋਹਾਂ ਦੇਸ਼ਾਂ ਦੇ ਸਬੰਧ ਹੋਰ ਸੁਖ਼ਾਵੇਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰ ਅਨੁਸਾਰ ਇਸ ਵੇਲੇ ਕੋਰੀਆ ਦੀਆਂ ਲਗਭਗ 450 ਕੰਪਨੀਆਂ ਭਾਰਤ ’ਚ ਆਪਣਾ ਕਾਰੋਬਾਰ ਕਰ ਰਹੀਆਂ ਹਨ। ਆਰਥਿਕ ਭਾਈਵਾਲੀ ਦੇ ਖੇਤਰ ’ਚ ਬਰਾਮਦਗੀ ਦੇ ਮਾਮਲੇ ’ਚ ਦੱਖਣੀ ਕੋਰੀਆ ਦਾ ਨਾਮ ਸਿਖ਼ਰਲੇ 20 ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੈ।
ਰਾਜਦੂਤ ਚੋਅ ਹਯੂਨ ਨੇ ਕਿਹਾ ਕਿ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਹੋਣ ਤੋਂ ਬਾਅਦ ਭਾਰਤ ’ਚ ਦੱਖਣੀ ਕੋਰੀਆ ਦਾ ਪੂੰਜੀ ਨਿਵੇਸ਼ ਲਗਾਤਾਰ ਵੱਧ ਰਿਹਾ ਹੈ।
ਕੌਂਸਲ ਜਨਰਲ ਜਗਦੀਪ ਸਿੰਘ ਨੇ ਕਿਹਾ ਕਿ ਚੰਡੀਗੜ੍ਹ ’ਚ ਸ਼ੁਰੂ ਹੋਣ ਵਾਲੇ ਦਫਤਰ ਰਾਹੀਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੋਰੀਆ ਨਾਲ ਆਪਣੇ ਕਾਰੋਬਾਰ ਅੱਗੇ ਵਧਾਉਣ ਵਿੱਚ ਲਾਭ ਮਿਲੇਗਾ। ਕੌਂਸਲਖ਼ਾਨੇ ਦੇ ਉਦਘਾਟਨ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਰਾਜਦੂਤ ਚੋਅ ਹਯੂਨ ਨੇ ਪੰਜਾਬ ਦੇ ਰਾਜਪਾਲਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਨਅਤਕਾਰ ਜਗਦੀਪ ਸਿੰਘ ਨੂੰ ਕੌਂਸਲ ਜਨਰਲ ਥਾਪਣ ਦਾ ਐਲਾਨ ਕੀਤਾ ਗਿਆ।


Comments Off on ਦੱਖਣੀ ਕੋਰੀਆ ਨੇ ਚੰਡੀਗੜ੍ਹ ’ਚ ਖੋਲ੍ਹਿਆ ਕੌਂਸਲਖ਼ਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.