ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਨਵਜੋਤ ਸਿੱਧੂ ਦੀ ਆਮਦ ਤੋਂ ਪਹਿਲਾਂ ਮਿਟੀਆਂ ਦੁਸ਼ਮਣੀਆਂ

Posted On December - 23 - 2016

ਜਗਤਾਰ ਸਿੰਘ ਲਾਂਬਾ

ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ

ਅੰਮ੍ਰਿਤਸਰ, 23 ਦਸੰਬਰ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਫਿਲਹਾਲ ਰਸਮੀ ਤੌਰ ‘ਤੇ ਕਾਂਗਰਸ ਵਿੱਚ ਸ਼ਮੂਲੀਅਤ ਨਹੀਂ ਕੀਤੀ ਹੈ ਪਰ ਉਸ ਦੀ ਸ਼ਮੂਲੀਅਤ ਤੋਂ ਪਹਿਲਾਂ ਹੀ ਕਾਂਗਰਸ ਵਿੱਚ ਰਿਸ਼ਤਿਆਂ ਸਬੰਧੀ ਸਮੀਕਰਨ ਬਦਲਣ ਲੱਗ ਪਏ ਹਨ। ਜੋ ਕਦੇ ਸ੍ਰੀ ਸਿੱਧੂ ਦੇ ਦੁਸ਼ਮਣ ਸਨ, ਉਹ ਕਾਂਗਰਸੀ ਹੁਣ ਮਿੱਤਰ ਬਣ       ਰਹੇ ਹਨ।
ਕਾਂਗਰਸੀ ਵਿਧਾਇਕ ਸ੍ਰੀ ਓ.ਪੀ. ਸੋਨੀ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਦਾਲਤ ਵਿੱਚ ਦੋ ਵੱਖ ਵੱਖ ਕੇਸ ਦਾਇਰ ਕੀਤੇ ਹੋਏ ਸਨ, ਨੇ ਬਦਲਦੇ ਸਮੀਕਰਨਾਂ ਤਹਿਤ ਸਿਆਸੀ ਦਬਾਅ ਹੇਠ ਇਹ ਦੋਵੇਂ ਕੇਸ ਵਾਪਸ ਲੈ ਲਏ ਹਨ। ਸ੍ਰੀ ਸੋਨੀ ਨੇ ਛੇ ਮਈ 2009 ਨੂੰ ਅੰਮ੍ਰਿਤਸਰ ਦੇ ਸਿਵਲ ਜੱਜ ਦੀ ਅਦਾਲਤ ਵਿੱਚ ਉਸ ਵੇਲੇ ਦੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਹ ਕੇਸ 2009 ਵਿੱਚ ਹੋਈਆਂ ਲੋਕ ਸਭਾ ਚੋਣਾਂ ਸਮੇਂ ਸ੍ਰੀ ਸੋਨੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਦਾਇਰ ਕੀਤਾ ਗਿਆ ਸੀ। ਮਾਣਹਾਨੀ ਦੇ ਮਾਮਲੇ ਵਿੱਚ ਸ੍ਰੀ ਸੋਨੀ ਨੇ ਸ੍ਰੀ ਸਿੱਧੂ ਖ਼ਿਲਾਫ਼ ਚਾਰ ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਕੀਤਾ ਸੀ। ਦੂਜੇ ਪਾਸੇ ਸ੍ਰੀ ਸਿੱਧੂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ ਪਰ ਇਹ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਸੀ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਧਿਰ ਵੱਲੋਂ ਸ੍ਰੀ ਸਿੱਧੂ ਨੂੰ ਤਿੰਨ ਵਾਰ ਲੀਗਲ ਨੋਟਿਸ ਵੀ ਭੇਜਿਆ ਗਿਆ ਸੀ ਪਰ ਉਸ ਨੇ ਲੀਗਲ ਨੋਟਿਸ ਨੂੰ ਅਣਗੌਲਿਆ ਕਰ ਦਿੱਤਾ ਸੀ ਅਤੇ ਕੋਈ ਜਵਾਬ ਨਹੀਂ ਦਿੱਤਾ ਸੀ।

 ਓ.ਪੀ. ਸੋਨੀ

ਓ.ਪੀ. ਸੋਨੀ

ਦੂਜੇ ਕੇਸ ਰਾਹੀਂ ਸ੍ਰੀ ਸੋਨੀ ਨੇ ਸ੍ਰੀ ਸਿੱਧੂ ਦੀ ਲੋਕ ਸਭਾ ਚੋਣਾਂ ਵਿੱਚ ਜਿੱਤ ਨੂੰ ਚੁਣੌਤੀ ਦਿੱਤੀ ਸੀ। ਇਸ ਸਬੰਧੀ ਚੋਣ 13 ਮਈ 2009 ਨੂੰ ਹੋਈ ਸੀ ਅਤੇ ਇਸ ਦਾ ਨਤੀਜਾ 16 ਮਈ ਨੂੰ ਐਲਾਨਿਆ ਗਿਆ ਸੀ, ਜਿਸ ਵਿੱਚ ਸ੍ਰੀ ਸਿੱਧੂ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ। ਸ੍ਰੀ ਸੋਨੀ ਇਹ ਚੋਣ ਸਿਰਫ 6,858 ਵੋਟਾਂ ਦੇ ਫਰਕ ਨਾਲ ਹਾਰੇ ਸਨ। ਉਨ੍ਹਾਂ ਜੂਨ 2009 ਵਿੱਚ ਇਸ ਜਿੱਤ ਨੂੰ ਚੁਣੌਤੀ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਚੋਣਾਂ ਦੌਰਾਨ ਲਾਹਾ ਲੈਣ ਲਈ ਸ੍ਰੀ ਸਿੱਧੂ ਦੇ ਕਈ ਚਹੇਤੇ  ਸਰਕਾਰੀ ਅਧਿਕਾਰੀ ਇੱਥੇ ਲਾਏ ਗਏ ਸਨ। ਇਸ ਕੇਸ ਨੂੰ ਸ੍ਰੀ ਸਿੱਧੂ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਇਹ ਮਾਮਲਾ ਵੀ ਵਿਚਾਰ ਅਧੀਨ ਸੀ। ਇਸ ਤੋਂ ਇਲਾਵਾ ਵੀ ਕੁਝ ਹੋਰ ਗੰਭੀਰ ਦੋਸ਼ ਲਾਏ ਗਏ ਸਨ।
ਹੁਣ ਸ੍ਰੀ ਸਿੱਧੂ ਦੀ ਕਾਂਗਰਸ ਵਿੱਚ ਪ੍ਰਸਤਾਵਿਤ ਆਮਦ ਨੂੰ ਦੇਖਦਿਆਂ ਹੀ ਰਿਸ਼ਤਿਆਂ ਦੇ ਸਮੀਕਰਨ ਬਦਲਣ ਲੱਗ ਪਏ ਹਨ, ਜੋ ਕਦੇ ਸਿਆਸੀ ਦੁਸ਼ਮਣ ਸਨ ਹੁਣ ਮਿੱਤਰ ਬਣ ਰਹੇ ਹਨ। ਮਿਲੇ ਵੇਰਵਿਆਂ ਅਨੁਸਾਰ ਕਾਂਗਰਸ ਹਾਈਕਮਾਂਡ ਵੱਲੋਂ ਪਾਏ ਗਏ ਦਬਾਅ ਕਾਰਨ ਸ੍ਰੀ ਸੋਨੀ ਨੇ ਇਹ ਦੋਵੇਂ ਅਦਾਲਤੀ ਮਾਮਲੇ ਵਾਪਸ ਲੈ ਲਏ ਹਨ। ਇਸ ਮਾਮਲੇ ’ਤੇ ਦੋਵਾਂ ਵਿਚਾਲੇ ਸੁਲ੍ਹਾ-ਸਫਾਈ ਵੀ ਹੋ ਗਈ ਹੈ। ਅਜਿਹਾ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਤਾਂ ਜੋ ਭਵਿੱਖ ਵਿਚ ਇਹ ਮਾਮਲਾ ਨਾ ਉਭਰੇ।
ਇਸ ਦੀ ਪੁਸ਼ਟੀ ਕਰਦਿਆਂ ਕਾਂਗਰਸੀ ਆਗੂ ਸ੍ਰੀ ਓ.ਪੀ. ਸੋਨੀ ਨੇ ਆਖਿਆ ਕਿ ਹੁਣ ਉਹ ਇਸ ਅਦਾਲਤੀ ਮਾਮਲੇ ਨੂੰ ਹੋਰ ਅਗਾਂਹ ਨਹੀਂ ਵਧਾ ਰਹੇ ਹਨ। ਦੋਵਾਂ ਵਿਚਾਲੇ ਰਜ਼ਾਮੰਦੀ ਹੋ ਗਈ ਹੈ ਅਤੇ ਸ੍ਰੀ ਸਿੱਧੂ ਨੇ ਅਦਾਲਤ ਵਿੱਚ ਲਿਖਤੀ ਤੌਰ ‘ਤੇ ਆਖਿਆ ਕਿ ਉਸ ਨੇ ਕੋਈ ਇਤਰਾਜ਼ਯੋਗ ਸ਼ਬਦ ਨਹੀਂ ਕਹੇ ਸਨ ਅਤੇ ਨਾ ਹੀ ਉਸ ਦੀ ਸ਼ਾਨ ਖ਼ਿਲਾਫ਼ ਕੁਝ ਆਖਿਆ ਹੈ। ਸ੍ਰੀ ਸਿੱਧੂ ਵੱਲੋਂ ਆਪਣਾ ਪੱਖ ਬਦਲਣ ਮਗਰੋਂ ਉਸ ਨੇ ਵੀ ਆਪਣਾ ਮਨ ਬਦਲ ਲਿਆ ਅਤੇ ਕੇਸ ਵਾਪਸ ਲੈ ਲਏ ਹਨ।
ਇਸ ਤੋਂ ਇਲਾਵਾ ਵੀ ਸ੍ਰੀ ਸਿੱਧੂ ਦੇ ਘਰ ਵਿੱਚ ਕਾਂਗਰਸੀ ਆਗੂਆਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ। ਜਦੋਂਕਿ ਪਹਿਲਾਂ ਇਹੀ ਕਾਂਗਰਸੀ ਆਗੂ ਸ੍ਰੀ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਕਰਦੇ ਸਨ।


Comments Off on ਨਵਜੋਤ ਸਿੱਧੂ ਦੀ ਆਮਦ ਤੋਂ ਪਹਿਲਾਂ ਮਿਟੀਆਂ ਦੁਸ਼ਮਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.