ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਨੌਜਵਾਨ ਸੋਚ: ਨੋਟਬੰਦੀ – ਕਿੰਨੀ ਕੁ ਜ਼ਰੂਰੀ ?

Posted On December - 28 - 2016

12812CD _MANDEEP GILLਕੈਸ਼ਲੈੱਸ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
ਨੋਟਬੰਦੀ ਨੂੰ ਕਾਲੇ ਧਨ ਵਿਰੁੱਧ ਜਾਇਜ਼ ਕਿਹਾ ਜਾ ਸਕਦਾ ਹੈ ਪਰ ਇਸ ਸੰਬਧੀ ਕੀਤੀ ਤਿਆਰੀ ਬਿਲਕੁਲ ਵੀ ਜਾਇਜ਼ ਨਹੀਂ ਕਹੀ ਜਾ ਸਕਦੀ। ਘੱਟ ਪੜ੍ਹੇ ਲੋਕ ਏਟੀਐਮ ਕਾਰਡ ਅਤੇ ਈ-ਪ੍ਰਣਾਲੀ ਨਹੀਂ ਵਰਤਦੇ। ਕਈ ਪੜ੍ਹੇ-ਲਿਖੇ ਲੋਕਾਂ ਦੇ ਮਨਾਂ ਵਿੱਚ ਨੈੱਟ ਬੈਂਕਿੰਗ ਸਬੰਧੀ ਬਹੁਤ ਗਲਤਫਹਿਮੀਆਂ ਹਨ। ਇਸ ਕਾਰਨ ਉਹ ਇਸ ਦੀ ਵਰਤੋਂ ਤੋਂ ਪਰਹੇਜ਼ ਕਰਦੇ ਹਨ। ਜੇਕਰ ਨੋਟਬੰਦੀ ਤੋਂ ਪਹਿਲਾਂ ਕਾਰਡ ਰਾਹੀਂ (ਕੈਸ਼ਲੈੱਸ) ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਤਾਂ ਨੋਟਬੰਦੀ ਨੂੰ ਜਾਇਜ਼ ਕਿਹਾ ਜਾਂਦਾ। ਅਸਲ ਵਿੱਚ ਸਾਡੇ ਵਿਕਾਸਸ਼ੀਲ ਦੇਸ਼ ਦੀ ਬੈਂਕਿੰਗ ਪ੍ਰਣਾਲੀ ਵੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਹੈ। ਪਿੰਡਾਂ ਦੇ ਲੋਕ ਬੈਂਕਿੰਗ ਪ੍ਰਣਾਲੀ ਤੋਂ ਦੂਰ ਹਨ। ਇਸ ਲਈ ਨਵੀਂ ਤੇ ਪੁਰਾਣੀ ਕਰੰਸੀ ਦੀ ਘਾਟ, ਬੈਂਕਾਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ, ਛੋਟੇ ਕਾਰੋਬਾਰੀਆਂ ਦੀ ਪ੍ਰੇਸ਼ਾਨੀ ਤੇ ਆਮ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਦੇਖਦਿਆਂ ਨੋਟਬੰਦੀ ਨੂੰ ਜਾਇਜ਼ ਕਹਿਣਾ ਠੀਕ ਨਹੀਂ ਹੋਵੇਗਾ।
ਮਨਦੀਪ ਗਿੱਲ, ਪਿੰਡ ਧੜਾਕ ਕਲਾਂ, (ਮੁਹਾਲੀ)
12812CD _NEERAJ MITTALਕੇਂਦਰ ਸਰਕਾਰ ਦਾ ਫ਼ੈਸਲਾ ਜਾਇਜ਼
ਸਰਕਾਰ ਦੁਆਰਾ ਮੁਸ਼ਕਿਲ ਹਾਲਾਤ ਵਿੱਚ ਲਏ ਜ਼ੋਖਿਮ ਭਰੇ ਨੋਟਬੰਦੀ ਦੇ ਫ਼ੈਸਲੇ ਨੂੰ ਸਾਹਸੀ ਅਤੇ ਕ੍ਰਾਂਤੀਕਾਰੀ ਕਦਮ ਕਿਹਾ ਜਾ ਸਕਦਾ ਹੈ। ਭ੍ਰਿਸ਼ਟਾਚਾਰ, ਰਿਸ਼ਵਤ, ਅਪਰਾਧ ਤੇ ਹੋਰ ਗ਼ੈਰ ਸਮਾਜਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਇਹ ਫ਼ੈਸਲਾ ਕਾਰਗਰ ਹੋ ਸਕਦਾ ਹੈ। ਕਾਲੇ ਧਨ ਅਤੇ ਕਾਲਾਬਾਜ਼ਾਰੀ ਨੇ ਦੇਸ਼ ਦੀ ਅਰਥ-ਵਿਵਸਥਾ ਨੂੰ ਕੱਟੀ ਹੋਈ ਪਤੰਗ ਵਾਂਗ ਕਰ ਦਿੱਤਾ ਸੀ। ਨੋਟਬੰਦੀ ਦੇ ਫ਼ੈਸਲੇ ਨਾਲ ਸਰਕਾਰ ਨੇ ਇਸ ਦੀ ਡੋਰ ਆਪਣੇ ਹੱਥਾਂ ਵਿੱਚ ਲੈ ਲਈ ਹੈ। ਪੇਪਰ ਕਰੰਸੀ ਨੂੰ ਘਟਾਉਣ ਅਤੇ ਜਨਤਾ ਵਿੱਚ ਕੈਸ਼ਲੈੱਸ ਲੈਣ-ਦੇਣ ਦੀ ਆਦਤ ਪਾਉਣ ਲਈ ਨੋਟਬੰਦੀ ਦਾ ਫ਼ੈਸਲਾ ਜਾਇਜ਼ ਹੈ।
ਨੀਰਜ ਕੁਮਾਰ, ਸਰਦੂਲਗੜ੍ਹ (ਮਾਨਸਾ)
ਨੋਟਬੰਦੀ ਦੇ ਨਤੀਜੇ ਹੋਣਗੇ ਸਾਕਾਰਾਤਮਕ
ਮੋਦੀ ਸਰਕਾਰ ਦੁਆਰਾ ਕੀਤੀ  ਨੋਟਬੰਦੀ ਇੱਕ ਸ਼ਲਾਘਾਯੋਗ ਕਦਮ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ  ਨੇ ਨੋਟਬੰਦੀ ਕਰਨੀ ਚਾਹੀ ਸੀ ਪਰ ਉਹ ਸਫ਼ਲ ਨਹੀਂ ਹੋ ਸਕੇ ਸਨ। ਨੋਟਬੰਦੀ ਦਾ ਮੁੱਖ ਮਕਸਦ ਕਾਲੇ ਧਨ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ। ਨੋਟਬੰਦੀ ਨਾਲ ਜਿੱਥੇ ਦੇਸ਼ ਵਿੱਚ ਨਵੀ ਕਰੰਸੀ ਆਈ ਹੈ, ਉਥੇ ਹੀ ਇਸ ਦੇ ਵਿਸ਼ੇਸ਼ ਪਛਾਣ ਚਿੰਨ੍ਹਾਂ ਕਰਕੇ ਨਕਲੀ ਨੋਟਾਂ ਦੀ ਪਛਾਣ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਨੋਟਬੰਦੀ ਨਾਲ ਕਾਲਾ ਧਨ ਬਾਹਰ ਆਵੇਗਾ ਅਤੇ ਅੱਧੀ ਰਕਮ ਟੈਕਸ ਦੇ ਰੂਪ ਵਿੱਚ ਕੱਟੀ ਜਾਵੇਗੀ, ਜਿਸ ਨਾਲ ਦੇਸ਼ ਦਾ ਵਿਕਾਸ ਹੋਵੇਗਾ।
ਮਨਦੀਪ ਕੌਰ, ਦੱਧਾਹੂਰ, (ਲੁਧਿਆਣਾ)
12812CD _ROOHANI SINGHਗ਼ਰੀਬ ਤੇ ਮੱਧਵਰਗੀ ਲੋਕ ਔਖੇ
ਨੋਟਬੰਦੀ ਕਾਰਨ ਗ਼ਰੀਬਾਂ ਤੇ ਮੱਧਵਰਗੀ ਲੋਕਾਂ ਦੀ ਹਾਲਤ ਮਾੜੀ ਹੋ ਗਈ ਹੈ। ਇਸ ਲਈ ਇਨ੍ਹਾਂ ਵਰਗਾਂ ਨੂੰ ਨੋਟਬੰਦੀ ਦਾ ਨੁਕਸਾਨ ਹੋਇਆ ਹੈ, ਜਦੋਂਕਿ ਅਮੀਰ ਲੋਕਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਹੈ। ਨੋਟਬੰਦੀ ਦਾ ਫ਼ੈਸਲਾ ਦੇਸ਼ ਦੀ ਆਰਥਿਕਤਾ ਲਈ ਚੰਗਾ ਹੋਵੇਗਾ ਜਾਂ ਮਾੜਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਲੋਕ ਕਰੰਸੀ ਦੀ ਤੋਟ ਕਾਰਨ ਔਖੇ ਹੋ ਗਏ ਹਨ। ਬੈਂਕਾਂ ਅੱਗੇ ਲਾਈਨਾਂ ਅੱਗੇ ਖੜ੍ਹੇ ਹੋ ਕੇ ਕਈਆਂ ਦੀ ਮੌਤ ਹੋ ਗਈ ਹੈ। ਵਿਆਹ-ਸ਼ਾਦੀਆਂ ਦੇ ਪ੍ਰਬੰਧਾਂ ਵਿੱਚ ਦਿੱਕਤ ਆ ਰਹੀ ਹੈ। ਕਈ ਪੈਸੇ ਨਾ ਮਿਲਣ ਕਾਰਨ ਖ਼ੁਦਕੁਸ਼ੀਆਂ ਕਰ ਗਏ ਹਨ। ਇਸ ਤੋਂ ਬੁਰਾ ਹੋਰ ਕੀ ਹੋ ਸਕਦਾ ਹੈ?
ਰੂਹਾਨੀ ਸਿੰਘ ਚਤਾਮਲਾ, ਸਰਕਾਰੀ ਕੰਨਿਆ ਸਕੂਲ ਕੁਰਾਲੀ (ਮੁਹਾਲੀ)
ਨੋਟਬੰਦੀ ਨੇ ਖੜ੍ਹੇ ਕੀਤੇ ਕਈ ਸਵਾਲ
ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਦਾ ਇਕ ਵਾਰ ਜਨਤਾ ਨੇ ਜ਼ੋਰਦਾਰ ਸਮਰਥਨ ਕੀਤਾ ਪਰ ਸਰਕਾਰ ਦੀ ਬਦ-ਇੰਤਜ਼ਾਮੀ ਕਾਰਨ ਆਈਆਂ ਮੁਸ਼ਕਿਲਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਨੋਟਬੰਦੀ ਨਾਲ ਆਮ ਲੋਕਾਂ ਨੂੰ ਕੋਈ ਫਾਇਦਾ ਹੋਵੇਗਾ ਜਾ ਨਹੀਂ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨੋਟਬੰਦੀ ਕਾਰਨ ਆਮ ਆਦਮੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਸ ਕਾਰਨ ਸਰਕਾਰ ਦਾ ਇਹ ਫ਼ੈਸਲਾ ਲੋਕਾਂ ਦੇ ਗਲੇ ਦੀ ਹੱਡੀ ਬਣ ਗਿਆ ਹੈ। ਨੋਟਬੰਦੀ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜੇਬਾਂ ’ਤੇ ਸਿੱਧਾ ਵਾਰ ਕੀਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਲਈ ਇਕ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਛੋਟੇ ਵਪਾਰੀਆਂ ਦਾ ਵਪਾਰ ਬਿਲਕੁਲ ਠੱਪ ਹੈ। ਬੈਂਕ ਅੱਗੇ ਲੰਬੀਆਂ-ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ ਪਰ ਇਨ੍ਹਾਂ ਕਤਾਰਾਂ ਵਿੱਚ ਅਮੀਰ ਦਿਖਾਈ ਨਹੀਂ ਦਿੰਦੇ। ਨੋਟਬੰਦੀ ਦੇ ਫ਼ੈਸਲੇ ਤੋਂ ਇੰਜ ਲੱਗਦਾ ਹੈ ਜਿਵੇਂ ਸਰਕਾਰ ਵਿਦੇਸ਼ਾਂ ਵਿੱਚ ਪਏ ਕਾਲੇ ਧਨ ਕੁਬੇਰ ਤੋਂ ਧਿਆਨ ਹਟਾਉਣ ਚਾਹੁੰਦੀ ਹੋਵੇ।
ਮੱਖਣ ਸਿੰਘ, ਪਿੰਡ ਰਾਮ ਨਗਰ ਭੱਠਲ, ਬੁਢਲਾਡਾ (ਮਾਨਸਾ(
ਨੋਟਬੰਦੀ ਬਣੀ ਆਫ਼ਤ
ਪ੍ਰਧਾਨ ਮੰਤਰੀ ਦੁਆਰਾ ਕੀਤੇ ਨੋਟਬੰਦੀ ਦੇ ਫ਼ੈਸਲੇ ਤੋਂ ਬਾਅਦ ਦੇਸ਼ ’ਚ ਹਾਹਾਕਾਰ ਮੱਚ ਗਈ ਹੈ। ਇਹ ਫ਼ੈਸਲਾ ਭਾਵੇਂ ਸਹੀ ਹੋ ਸਕਦਾ ਹੈ ਪਰ ਇੱਕ ਵਾਰ ਤਾਂ ਲੋਕਾਂ ਲਈ ਨੋਟਬੰਦੀ ਆਫ਼ਤ ਬਣ ਗਈ ਹੈ, ਕਿਉਂਕਿ ਨੋਟਬੰਦੀ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਪ੍ਰਬੰਧ ਨਹੀਂ ਕੀਤੇ ਗਏ। ਸਰਕਾਰ ਨੂੰ ਪਹਿਲਾਂ ਨਕਦੀ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਕੁੱਝ ਅਜਿਹੀਆਂ ਆਟੋਮੈਟਿਕ ਮਸ਼ੀਨਾਂ ਲਗਾਈਆਂ ਜਾਣੀਆਂ ਚਾਹੀਦੀਆਂ ਸਨ, ਜਿੱਥੇ ਲੋਕ ਆਪਣੇ ਆਪ ਪੁਰਾਣੇ ਨੋਟ ਉਸ ’ਚ ਪਾ ਕੇ ਨਵੇਂ ਨੋਟ ਲੈ ਸਕਦੇ। ਏਟੀਐਮਜ਼ ਦੇ ਦਰੁਸਤ ਪ੍ਰਬੰਧਾਂ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਸੀ। ਬੈਂਕਾਂ ਵਿੱਚ ਨਕਦੀ ਦੇ ਪ੍ਰਬੰਧ ਮੁਕੰਮਲ ਕੀਤੇ ਜਾਣੇ ਵੀ ਜ਼ਰੂਰੀ ਹਨ।
ਸੁਖਰਾਜ ਸਿੰਘ ਚਹਿਲ, ਧਨੌਲਾ (ਬਰਨਾਲਾ)
  (ਇਹ ਬਹਿਸ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ: ਨੋਟਬੰਦੀ – ਕਿੰਨੀ ਕੁ ਜ਼ਰੂਰੀ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.