ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪੀ.ਏ.ਯੂ. ਵੱਲੋਂ ਬਾਇਓਗੈਸ ਪ੍ਰਦਾਨ ਕਰਨ ਦਾ ਉਪਰਾਲਾ

Posted On December - 9 - 2016

ਸਰਬਜੀਤ ਸਿੰਘ ਸੂਚ*
10912CD _PROM_FAMILY_CLIP_IMAGE002ਪੰਜਾਬ ਵਿੱਚ ਪਿਛਲੇ ਤਕਰੀਬਨ 10 ਤੋਂ 15 ਸਾਲ ਦੇ ਸਮੇਂ ਵਿੱਚ ਡੇਅਰੀ ਫਾਰਮ ਦੇ ਧੰਦੇ ਨੇ ਬਹੁਤ ਜ਼ੋਰ ਫੜਿਆ ਹੈ। ਇਸ ਵੇਲੇ ਪੰਜਾਬ ਵਿੱਚ ਤਕਰੀਬਨ 4000 ਡੇਅਰੀ ਫਾਰਮ ਮੌਜੂਦ ਹਨ ਜਿਨ੍ਹਾਂ ਵਿੱਚ ਤਕਰੀਬਨ 50 ਤੋਂ 500 ਪਸ਼ੂ ਪ੍ਰਤੀ ਫਾਰਮ ਮੌਜੂਦ ਹਨ। ਇਸ ਕਰਕੇ ਇਨ੍ਹਾਂ ਡੇਅਰੀ ਫਾਰਮਾਂ ਵਿੱਚ ਮੌਜੂਦ ਗੋਬਰ ਦੀ ਸਹੀ ਵਰਤੋਂ ਲਈ ਵਡੇ ਆਕਾਰ ਦੇ ਬਾਇਓ ਗੈਸ ਪਲਾਂਟ ਲਗਾਉਣ ਦੀ ਬਹੁਤ ਜ਼ਰੂਰਤ ਹੈ। ਇਨ੍ਹਾਂ ਪਲਾਂਟਾਂ ਤੋਂ ਪੈਦਾ ਹੋਈ ਗੈਸ ਨਾਲ ਖਾਣਾ ਬਣਾਉਣ ਅਤੇ ਬਿਜਲੀ ਪੈਦਾ ਕਰਕੇ ਇਸ ਨੂੰ ਡੇਅਰੀ ਫਾਰਮ ਦੇ ਵੱਖ ਵੱਖ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਪਲਾਂਟ ਵਿੱਚੋਂ ਨਿਕਲਣ ਵਾਲੀ ਸਲਰੀ ਦੀ ਵਧੀਆ ਉਪਯੋਗੀ ਖਾਦ ਦੇ ਤੌਰ ’ਤੇ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਡੇਅਰੀ ਫਾਰਮ ਦੇ ਆਲੇ-ਦੁਆਲੇ ਦਾ ਵਾਤਾਵਰਣ ਵੀ ਸਾਫ਼ ਸੁਥਰਾ ਰੱਖਿਆ ਜਾ ਸਕਦਾ ਹੈ।
ਪੰਜਾਬ ਵਿੱਚ ਇਸ ਵੇਲੇ ਤਕਰੀਬਨ 15,000 ਮੁਰਗੀ ਫਾਰਮ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਮੀਟ ਪੈਦਾ ਕਰਨ ਵਾਸਤੇ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਫਾਰਮਾਂ ਵਿੱਚ ਤਕਰੀਬਨ 2,000 ਤੋਂ 50,000 ਮੁਰਗੇ ਪ੍ਰਤੀ ਫਾਰਮ ਮੌਜੂਦ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਤਕਰੀਬਨ 2,000 ਮੁਰਗੀ ਫਾਰਮ ਆਂਡੇ ਪੈਦਾ ਕਰਨ ਲਈ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਫਾਰਮਾਂ ਵਿੱਚ ਤਕਰੀਬਨ 10,000 ਤੋਂ 3,00,000 ਪ੍ਰਤੀ ਫਾਰਮ ਮੁਰਗੀਆਂ ਮੌਜੂਦ ਹਨ। ਇਨ੍ਹਾਂ ਮੁਰਗੀ ਫਾਰਮਾਂ ਵਿੱਚ ਵੱਡੀ ਮਾਤਰਾ ਵਿੱਚ ਵਿੱਠਾਂ ਮੌਜੂਦ ਹਨ। ਇਨ੍ਹਾਂ ਦੀ ਵਰਤੋਂ ਨਾਲ ਵੱਡੀ ਸਮਰੱਥਾ ਵਾਲੇ ਬਾਇਓ ਗੈਸ ਪਲਾਂਟ ਚਲਾਏ ਜਾ ਸਕਦੇ ਹਨ। ਇਨ੍ਹਾਂ ਪਲਾਂਟ ਵਿੱਚੋਂ ਨਿਕਲਣ ਵਾਲੀ ਸਲਰੀ ਦੀ ਖਾਦ ਦੇ ਤੌਰ ’ਤੇ ਵਰਤੋਂ ਕੀਤੀ ਜਾ ਸਕਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਡੇਅਰੀ ਫਾਰਮਰਾਂ, ਪੋਲਟਰੀ ਫਾਰਮਾਂ, ਗਊਸ਼ਾਲਾਵਾਂ, ਇੰਡਸਟ੍ਰੀਜ਼, ਵਿੱਦਿਅਕ ਅਦਾਰਿਆਂ ਤੇ ਧਾਰਮਿਕ ਅਦਾਰਿਆਂ ਆਦਿ ਦੀ ਜ਼ਰੂਰਤ ਦੇ ਮੁਤਾਬਿਕ ਵੱਡੀ ਸਮਰੱਥਾ ਵਾਲੇ ਬਾਇਓ ਗੈਸ ਪਲਾਂਟ (ਮੌਡੀਫਾਈਡ ਪੀਏਯੂ ਜਨਤਾ ਮਾਡਲ ਬਾਇਓ ਗੈਸ ਪਲਾਂਟ) ਦਾ ਡਿਜ਼ਾਈਨ 2005 ਵਿੱਚ ਤਿਆਰ ਕੀਤਾ ਹੈ। ਇਹ ਪਲਾਂਟ ਅਸਲ ਵਿੱਚ ਜਨਤਾ ਪਲਾਂਟ ਦਾ ਹੀ ਵੱਡੀ ਸਮੱਰਥਾ ਵਾਲਾ ਮਾਡਲ ਹੈ। ਇਸ ਪਲਾਂਟ ਦੀ ਚਿਣਾਈ ਆਸਾਨ ਹੁੰਦੀ ਹੈ ਅਤੇ ਇਸ ਨੂੰ ਬਣਾਉਣ ਦਾ ਤਰੀਕਾ ਦੀਨਬੰਧੂ ਬਾਇਓ ਗੈਸ ਪਲਾਂਟ ਵਾਂਗ ਹੀ ਹੁੰਦਾ ਹੈ। ਇਸ ਪਲਾਂਟ ਦੀ ਵਿਸਥਾਰ ਚਿੱਤਰ ਵਿੱਚ ਦਿਖਾਈ    ਗਈ ਹੈ।
ਪੀਏਯੂ ਮਾਡਲ ਬਾਇਓ ਗੈਸ ਪਲਾਂਟ ਦੀਆਂ ਵਿਸ਼ੇਸ਼ਤਾਵਾਂ:
* ਇਹ ਬਾਇਓ ਗੈਸ ਪਲਾਂਟ ਇੱਟਾਂ ਦੀ ਚਿਣਾਈ ਕਰਕੇ ਹੀ ਬਣਾਇਆ ਜਾਂਦਾ ਹੈ ਅਤੇ ਇਸ ਵਿੱਚ ਕੰਕਰੀਟ ਜਾਂ ਲੋਹੇ ਦੀ ਵਰਤੋਂ ਨਹੀਂ ਕੀਤੀ ਜਾਂਦੀ।
* ਇਹ ਪਲਾਂਟ ਦੇਸ਼ ਵਿੱਚ ਕਿਸੇ ਵੀ ਜਗ੍ਹਾ ’ਤੇ ਲਗਾਇਆ ਜਾ ਸਕਦਾ ਹੈ।
* ਇਸ ਪਲਾਂਟ ਦੀ ਸਮਰੱਥਾ 25 ਤੋਂ 500 ਘਣ ਮੀਟਰ ਪ੍ਰਤੀ ਦਿਨ ਦੇ ਅਨੁਸਾਰ ਡਿਜ਼ਾਈਨ ਕੀਤੀ    ਗਈ ਹੈ।
* ਇਨ੍ਹਾਂ ਪਲਾਂਟਾਂ ਵਿੱਚ ਗੋਹੇ ਦੇ ਵਿੱਚ ਪਾਣੀ ਦੀ ਮਾਤਰਾ ਨੂੰ 40-50 ਫ਼ੀਸਦੀ ਤਕ ਘਟਾਇਆ ਜਾ ਸਕਦਾ ਹੈ।
* ਇਨ੍ਹਾਂ ਪਲਾਂਟਾਂ ਦਾ ਰੱਖ-ਰੱਖਾਵ ਤੇ ਦੂਜੇ ਪਲਾਂਟਾਂ ਦੇ ਮੁਕਾਬਲੇ ਖ਼ਰਚਾ ਬਹੁਤ ਘੱਟ ਹੁੰਦਾ ਹੈ।
* ਇਨ੍ਹਾਂ ਪਲਾਂਟਾਂ ਦੀ ਕੀਮਤ ਲੋਹੇ ਦੇ ਪਲਾਂਟਾਂ ਦੇ ਮੁਕਾਬਲੇ 40-50 ਫ਼ੀਸਦੀ ਤਕ ਘੱਟ ਹੁੰਦੀ ਹੈ।
* ਇਸ ਪਲਾਂਟ ਦੀ ਕੀਮਤ 3 ਤੋਂ 4 ਸਾਲਾਂ ਦੇ ਵਿੱਚ ਵਸੂਲ ਕੀਤੀ ਜਾ ਸਕਦੀ ਹੈ।
ਭਾਰਤ ਸਰਕਾਰ ਦੇ ਨਵੀਨ ਅਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰਾਲਾ ਨਵੀਂ ਦਿੱਲੀ ਵੱਲੋਂ ਇਨ੍ਹਾਂ ਪਲਾਂਟਾਂ ਨੂੰ ਲਗਾਉਣ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਰਾਹੀਂ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਤਕ ਪੰਜਾਬ ਵਿੱਚ ਇਸ ਤਰ੍ਹਾਂ ਦੇ 100 ਬਾਇਓ ਗੈਸ ਪਲਾਂਟ ਲਗਾਏ ਜਾ ਚੁੱਕੇ ਹਨ ਅਤੇ ਇਹ ਸਾਰੇ ਪਲਾਂਟ ਬਿਲਕੁਲ ਠੀਕ-ਠਾਕ ਚੱਲ ਰਹੇ ਹਨ। ਭਾਰਤ ਦੇ ਹੋਰ ਸੂਬਿਆਂ ਜਿਵੇਂ ਕਿ ਹਰਿਆਣਾ, ਰਾਜਸਥਾਨ, ਤਾਮਿਲ ਨਾਡੂ, ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਗੋਆ, ਕਰਨਾਟਕ ਤੇ ਉਤਰ ਪ੍ਰਦੇਸ਼ ਆਦਿ ਵਿੱਚ ਤਕਰੀਬਨ 25 ਪੀਏਯੂ ਮਾਡਲ ਬਾਇਓ ਗੈਸ ਪਲਾਂਟ ਲਗਾਏ ਜਾ ਚੁੱਕੇ ਹਨ।
ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਆਰਐਸ ਡੇਅਰੀ ਫਾਰਮ ਦੇ ਮਾਲਕ ਦਿਲਬਾਰ ਸਿੰਘ ਨੇ ਆਪਣੇ ਡੇਅਰੀ ਫਾਰਮ ’ਤੇ ਪੀਏਯੂ ਮਾਡਲ ਬਾਇਓ ਗੈਸ ਪਲਾਂਟ ਲਗਾਉਣ ਵਾਸਤੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਸਕੂਲ, ਪੰਜਾਬ ਖੇਤਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਪਹੁੰਚ ਕੀਤੀ। ਇਸ ਡੇਅਰੀ ਫਾਰਮ ਵਿੱਚ ਤਕਰੀਬਨ 150 ਗਾਵਾਂ ਮੌਜੂਦ ਹਨ। ਦਿਲਬਾਰ ਸਿੰਘ ਇਸ ਬਾਇਓ ਗੈਸ ਪਲਾਂਟ ਤੋਂ ਪੈਦਾ ਹੋਣ ਵਾਲੀ ਬਾਇਓ ਗੈਸ ਨੂੰ ਆਪਣੇ ਪਿੰਡ ਵਿੱਚ ਸਥਿਤ 60 ਤੋਂ 70 ਘਰਾਂ ਨੂੰ ਮੁਫ਼ਤ ਵਿੱਚ ਬਾਇਓ ਗੈਸ ਸਪਲਾਈ ਕਰਨਾ ਚਾਹੁੰਦੇ ਸਨ। ਵਿਸਥਾਰ ਵਿੱਚ ਚਰਚਾ ਕਰਨ ਤੋਂ ਬਾਅਦ 120 ਘਣ ਮੀਟਰ ਸਮੱਰਥਾ ਦਾ ਪੀਏਯੂ ਮਾਡਲ ਬਾਇਓ ਗੈਸ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਨਵਿਆਉਣਯੋਗ ਊਰਜਾ ਇੰਜਨੀਅਰਿੰਗ ਸਕੂਲ ਦੀ ਨਿਗਰਾਨੀ ਹੇਠ ਇਸ ਬਾਇਓ ਗੈਸ ਪਲਾਂਟ ਦੀ ਚਿਣਾਈ ਜੂਨ 2011 ਵਿੱਚ ਮੁਕੰਮਲ ਹੋ ਗਈ ਅਤੇ ਗੋਬਰ ਪਾਉਣ ਤੋਂ ਬਾਅਦ ਅਗਸਤ ਵਿੱਚ ਪਲਾਂਟ ਤੋਂ ਬਾਇਓ ਗੈਸ ਪੈਦਾ ਹੋਣੀ ਸ਼ੁਰੂ ਹੋ ਗਈ। ਇਹ ਪ੍ਰੋਜੈਕਟ ਹੁਣ ਤਕ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਹੈ। ਨਵਿਆਉਣਯੋਗ ਊਰਜਾ ਇੰਜਨੀਅਰਿੰਗ ਸਕੂਲ ਹੁਣ ਤਕ ਇਸ ਪਲਾਂਟ ਦੀ ਲਗਾਤਾਰ ਅਗਵਾਈ ਕਰਦਾ ਆ ਰਿਹਾ ਹੈ। ਇਸ ਪ੍ਰੋਜੈਕਟ ’ਤੇ ਹੋਣ ਵਾਲਾ ਖ਼ਰਚਾ 3 ਤੋਂ 3.5 ਸਾਲ ਦੇ ਵਿਚਕਾਰ ਪੂਰਾ ਹੋ ਚੁੱਕਾ ਹੈ ਜੋ ਕਿ ਦੂਜੇ ਪਲਾਂਟਾਂ ਦੇ ਮੁਕਾਬਲੇ ਅਤੇ ਊਰਜਾ ਦੇ ਹੋਰ ਸਰੋਤਾਂ ਦੇ ਮੁਕਾਬਲੇ ਇੱਕ ਬਹੁਤ ਵਧੀਆ ਸਮਾਂ ਹੈ।
ਹੁਣ ਤਕ ਪੀਏਯੂ ਮਾਡਲ ਬਾਇਓ ਗੈਸ ਪਲਾਂਟ ਜੋ ਕਿ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਲਗਾਏ ਗਏ ਹਨ, ਬਹੁਤ ਵਧੀਆ ਢੰਗ ਨਾਲ ਬਿਨਾਂ ਕਿਸੇ ਨੁਕਸ ਅਤੇ ਰੁਕਾਵਟ ਤੋਂ ਚਲ ਰਹੇ ਹਨ। ਇਸ ਆਧਾਰ ’ਤੇ ਮਾਹਿਰਾਂ ਵੱਲੋਂ ਇਸ ਪਲਾਂਟ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਹ ਪਲਾਂਟ 20 ਤੋਂ 30 ਫ਼ੀਸਦੀ ਘੱਟ ਪਾਣੀ ਨਾਲ ਚਲਾਏ ਜਾ ਸਕਦੇ ਹਨ। ਦੂਜੇ ਪਲਾਂਟਾਂ ਦੇ ਮੁਕਾਬਲੇ ਇਹ 60 ਤੋਂ 70 ਫ਼ੀਸਦੀ ਘੱਟ ਕੀਮਤ ਵਿੱਚ ਲਗਾਏ ਜਾ ਸਕਦੇ ਹਨ। ਇਨ੍ਹਾਂ ਪਲਾਂਟਾਂ ਦੀ ਸਫ਼ਲਤਾ ਨੂੰ ਵੇਖ ਕੇ ਹੋਰ ਡੇਅਰੀ ਫਾਰਮਰ, ਪੋਲਟਰੀ ਫਾਰਮਰ, ਇੰਡਸਟ੍ਰੀਜ਼, ਸੰਸਥਾਵਾਂ, ਗਊਸ਼ਾਲਾਵਾਂ ਆਦਿ ਪੀਏਯੂ ਮਾਡਲ ਬਾਇਓ ਗੈਸ ਪਲਾਂਟ ਲਗਾਉਣ ਵਾਸਤੇ ਵੱਡੀ ਗਿਣਤੀ ਵਿੱਚ ਅੱਗੇ ਆ ਰਹੇ ਹਨ।
*ਨਵਿਆਉਣਯੋਗ ਊਰਜਾ ਇੰਜਨੀਅਰਿੰਗ ਸਕੂਲ, ਪੀਏਯੂ।
ਸੰਪਰਕ: 98720-84513 


Comments Off on ਪੀ.ਏ.ਯੂ. ਵੱਲੋਂ ਬਾਇਓਗੈਸ ਪ੍ਰਦਾਨ ਕਰਨ ਦਾ ਉਪਰਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.