ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਪੁਸਤਕ ਦੀ ਥਾਂ ਲੇਖਕ ’ਤੇ ਹਮਲਾ ਕਿਉਂ ?

Posted On December - 31 - 2016

ਪ੍ਰੋ. ਹਰਿੰਦਰ ਸਿੰਘ

ਅਦਬੀ ਸੰਗਤ (18 ਦਸੰਬਰ) ਵਿੱਚ ਡਾ. ਦੀਪਕ ਮਨਮੋਹਨ ਸਿੰਘ ਦਾ ਲੇਖ ‘ਪੜ੍ਹ-ਪੜ੍ਹ ਪੁਸਤਕ ਢੇਰ ਕੁੜੇ ਮੇਰਾ ਵਧਦਾ ਜਾਏ ਹਨੇਰ ਕੁੜੇ’ ਸਮਝ ਤੋਂ ਬਾਹਰੀ ਗੱਲ ਸੀ। ਮੇਰੀ ਨਜ਼ਰ ਵਿਚ ਇਸ ਲੇਖਕ ਦਾ ਬਿੰਬ ਇਕ ਚਿੰਤਕ ਵਜੋਂ ਬਣਿਆ ਹੋਇਆ ਸੀ। ਪਰੰਤੂ ਉਨ੍ਹਾਂ ਨੇ ਆਪਣੇ ਲੇਖ ਵਿਚ ਪੰਜਾਬੀ ਦੇ ਇਕ ਸਥਾਪਿਤ ਲੇਖਕ ਬਾਰੇ ਜੋ ਲਿਖਿਆ, ਉਹ ਮਿਆਰੀ ਨਹੀਂ ਸੀ, ਬਲਕਿ ਕਿੜ ਕੱਢਣ ਵਾਂਗ ਸੀ। ਉਨ੍ਹਾਂ ਮੁਤਾਬਕ ਉਸ ਲੇਖਕ ਦੇ ਦੋਸਤ ਦਾ ਦੱਸਣਾ ਹੈ ਕਿ ਲੇਖਕ ਨੂੰ ਆਪਣੇ ਬਚਪਨ ਵਿੱਚ ਮੜ੍ਹੀਆਂ ’ਤੇ ਚੜ੍ਹਾਏ ਖੋਪੇ ਤੇ ਛੁਹਾਰੇ ਚੋਰੀ ਕਰਕੇ ਖਾਣ ਦੀ ਆਦਤ ਸੀ। ਮੇਰਾ ਖਿਆਲ ਹੈ ਕਿ ਬਚਪਨ ਤਾਂ ਇਸ ਤੋਂ ਵੀ ਵੱਧ ਸ਼ਰਾਰਤੀ ਹੋ ਸਕਦਾ ਹੈ। ਇਸ ਗੱਲ ਨੂੰ ਕਿਸੇ ਨੂੰ ਨੀਵਾਂ ਦਿਖਾਉਣ ਲਈ ਵਰਤਣਾ ਜਾਇਜ਼ ਨਹੀਂ। ਹੈਰਾਨੀ ਹੁੰਦੀ ਹੈ ਕਿ ਡਾ. ਦੀਪਕ ਨੇ ਦੋਸਤ ਦੀ ਕਹੀ ਹੋਈ ਗੱਲ ਨੂੰ ਹੂ-ਬ-ਹੂ ਵਰਤ ਲਿਆ। ਉਨ੍ਹਾਂ ਮੁਤਾਬਕ ਉਹ ਲੇਖਕ ਇਕ ਭ੍ਰਿਸ਼ਟ ਸਰਕਾਰੀ ਕਰਮਚਾਰੀ ਦਾ ਪੁੱਤਰ ਸੀ। ਇਸ ਕਿਸਮ ਦਾ ਵਾਰ ਕਰਨਾ ਵੀ ਜਾਇਜ਼ ਨਹੀਂ। ਪੁੱਤਰ ਨਾਲ ਸਿੱਝਣ ਲਈ ਪਿਤਾ ਨੂੰ ਕਿਉਂ ਪੁਣਨਾ? ਦੂਜੀ ਗੱਲ ਕਿ ਜੇਕਰ ਉਸ ਲੇਖਕ ਨੇ ਸਰਕਾਰੀ ਫਾਈਲਾਂ ਦਾ ਲੁਕਿਆ ਹੋਇਆ ਸੱਚ ਸਾਹਮਣੇ ਲਿਆ ਕੇ ਪੁਸਤਕ ਰੂਪ ਲਈ  ਦੇ ਦਿੱਤਾ ਤਾਂ ਮੈਂ ਸਮਝਦਾ ਹਾਂ ਕਿ ਇਹ ਦਲੇਰੀ ਵਾਲਾ ਕੰਮ ਹੈ ਕਿਉਂਕਿ ਅਸੀਂ ਆਪਣੇ ਲੱਛੇਦਾਰ ਭਾਸ਼ਣਾਂ ਵਿਚ ਹਜ਼ਾਰਾਂ ਵਾਰ ਅਸਲੀ ਸੱਚ ਨੂੰ ਸਰਕਾਰੀ ਫਾਈਲਾਂ ਵਿਚ ਦੱਬਿਆ ਹੋਇਆ ਦੱਸਦੇ ਹਾਂ। ਜੇ ਕਿਸੇ ਲੇਖਕ ਨੇ ਉਸਨੂੰ ਸਾਹਮਣੇ ਲਿਆਉਣ ਦੀ ਹਿੰਮਤ ਕੀਤੀ ਹੈ ਤਾਂ ਇਸਨੂੰ ਹਜ਼ਮ ਕਰਨਾ ਚਾਹੀਦਾ ਹੈ। ਤੀਜੀ ਗੱਲ ਇਹ ਦੇਖਣ ਵਾਲੀ ਹੈ ਕਿ ਅਜਿਹੇ ਰਿਕਾਰਡ ਨੂੰ ਕਿਸੇ ਵੀ ਵਿਧਾ ਦੀ ਪੁਸਤਕ ਕਿਵੇਂ ਬਣਾਇਆ ਜਾ ਸਕਦਾ ਹੈ? ਕੀ ਉਸ ਲੇਖਕ ਦਾ ਅਜਿਹਾ ਯਤਨ ਉਸ ਵਿਧਾ ਦੇ ਬੁਨਿਆਦੀ ਲੱਛਣਾਂ ਨਾਲ ਮੇਲ ਖਾਂਦਾ ਹੈ ਜਾਂ ਨਹੀਂ ? ਜੇ ਉਹ ਉਸ ਵਿਧਾ ਦੇ ਸਾਂਚੇ ਵਿਚ ਨਹੀਂ ਆਉਂਦਾ ਤਾਂ ਉਸਨੂੰ ਏਨਾ ਵੱਡਾ ਸਾਹਿਤਕ ਇਨਾਮ ਕਿਵੇਂ ਮਿਲ ਗਿਆ? ਜੇ ਇਹ ਸਭ ਤਿਗੜਮਬਾਜ਼ੀ ਹੈ ਤਾਂ ਇਸ ਸੰਸਥਾ ਦੀ ਜਿਊਰੀ ਨੂੰ ਵੀ ਇਹ ਜਵਾਬ ਦੇਣਾ ਪਵੇਗਾ। ਮੇਰਾ ਖਿਆਲ ਹੈ ਕਿ ਡਾ. ਦੀਪਕ ਨੂੰ ਆਪਣੇ ਵੱਲੋਂ ਫਤਵਾ ਦੇਣ ਦੀ ਥਾਂ ਉਸ ਲੇਖਕ ਦਾ ਨਾਮ ਦੱਸ ਕੇ ਇਹ ਨਿਰਣਾ ਪਾਠਕਾਂ ’ਤੇ ਛੱਡ ਦੇਣਾ ਚਾਹੀਦਾ ਹੈ। ਲੇਖਕ ਦੀ ਪੁਸਤਕ ਦੇ ਆਧਾਰ ’ਤੇ ਪਾਠਕ ਆਪੇ ਫੈਸਲਾ ਕਰ ਦੇਣਗੇ ਕਿ ਉਹ ਲੇਖਕ ਹੈ ਜਾਂ ਚਤੁਰ ਚਲਾਕ ਤਿਕੜਮਬਾਜ਼। ਲੇਖ ਦੇ ਇਸ ਭਾਗ ਵਿਚ ਡਾ. ਦੀਪਕ ਲਿਖਤ ਨਿੰਦਕ ਦੀ ਥਾਂ ਵਿਅਕਤੀ ਨਿੰਦਕ ਵਧੇਰੇ ਜਾਪਦੇ ਹਨ। ਉਨ੍ਹਾਂ ਨੂੰ ਪੁਸਤਕ ਦੀ ਆਲੋਚਨਾ ਜ਼ਰੂਰ ਕਰਨੀ ਚਾਹੀਦੀ ਸੀ, ਵਿਅਕਤੀ ਦੀ ਨਹੀਂ। ਇਸ ਤਰ੍ਹਾਂ ਦੀ ਇਕਪਾਸੜ ਨਿੰਦਾ, ਉਨ੍ਹਾਂ ਦੁਆਰਾ ਵਰਤੇ ਗਏ ਸਿਰਲੇਖ ਅਤੇ ਇਸੇ ਲੇਖ ਦੀ ਇਕ ਹੋਰ ਸਤਰ ‘‘ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ, ਮੈਨੂੰ ਮਾਰਿਆ ਕੀ ਕਿਉਂ ਕਿੱਦਾਂ ਨੇ ’’  ਡਾ. ਦੀਪਕ ’ਤੇ ਹੀ ਢੁੱਕਦੀ ਹੈ।
ਮੈਂ ਉਨ੍ਹਾਂ ਦੀ ਇਸ ਧਾਰਨਾ ਨਾਲ ਸਹਿਮਤ ਹਾਂ ਕਿ ਧੜਾ-ਧੜ ਛਪਦੀਆਂ ਬੇਤੁਕੀਆਂ ਕਿਤਾਬਾਂ ਕਾਰਨ ਸਾਹਿਤਕ ਮਾਹੌਲ ਗੰਧਲਾ ਹੋ ਗਿਆ ਹੈ। ਇਸ ਬਾਰੇ ਕਾਫੀ ਕੁਝ ਕਿਹਾ ਜਾ ਸਕਦਾ ਹੈ ਪਰ ਨਿੱਜੀ ਤੌਰ ’ਤੇ ਜੁੜੀ ਗੱਲ ਦੱਸਦਾ ਹਾਂ: ਮੈਨੂੰ ਕਵਿਤਾ ਲਿਖਣ ਦਾ ਸ਼ੌਕ ਹੈ। ਆਪਣੀ ਕਵਿਤਾ ਦੀ ਪਹਿਲੀ ਕਿਤਾਬ ਛਪਵਾ ਕੇ ਮੈਂ ਬਹੁਤ ਸਾਰੇ ਕਵੀਆਂ ਤੇ ਵਿਦਵਾਨ ਆਲੋਚਕਾਂ ਨੂੰ ਭੇਜੀ। ਨਾਲ ਇਹ ਬੇਨਤੀ ਕੀਤੀ ਕਿ ਇਹ ਮੇਰਾ ਪਹਿਲਾ ਯਤਨ ਹੈ, ਇਸ ਵਿਚ ਬਹੁਤ ਸਾਰੀਆਂ ਊਣਤਾਈਆਂ ਹੋਣਗੀਆਂ। ਕਿਰਪਾ ਕਰਕੇ ਮੈਨੂੰ ਇਹ ਜ਼ਰੂਰ ਦੱਸਿਆ ਜਾਵੇ ਕਿ ਕੀ ਮੇਰੀ ਕਵਿਤਾ ਨੂੰ ਕਵਿਤਾ ਕਿਹਾ ਜਾ ਸਕਦਾ? ਮੈਨੂੰ ਮੇਰੀਆਂ ਕਮੀਆਂ ਸਪੱਸ਼ਟ ਰੂਪ ਵਿਚ ਦੱਸੀਆਂ ਜਾਣ। ਹੈਰਾਨੀ ਦੀ ਗੱਲ ਇਹ ਹੈ ਕਿ 200 ਕਿਤਾਬਾਂ ਭੇਜਣ ਦੇ ਬਾਵਜੂਦ ਮੈਨੂੰ ਇਕ ਫੋਨ ਆਇਆ, ਇਕ ਐਸ.ਐਮ.ਐਸ. ਆਇਆ ਤੇ ਦੋ ਚਿੱਠੀਆਂ ਆਈਆਂ। ਇਕ ਵਿਚ ਇਕ ਵਿਦਵਾਨ ਨੇ ਕਿਤਾਬ ਮਿਲ ਜਾਣ ਤੋਂ ਇਲਾਵਾ ਹੋਰ ਕੁਝ ਨਹੀਂ ਦੱਸਿਆ ਸੀ। ਫਰਜ਼ ਕਰੋ ਮੈਂ ਇਹ ਝੂਠਾ ਭਰਮ ਪਾਲ ਲਵਾਂ ਕਿ ਮੇਰੀ ਕਿਤਾਬ ਬਹੁਤ ਉੱਤਮ ਹੈ ਤੇ ਮੈਂ ਇਕ ਹੋਰ ਕਿਤਾਬ ਛਪਵਾ ਦੇਵਾਂ। ਬਾਅਦ ਵਿਚ ਕੋਈ ਵਿਦਵਾਨ ਆਲੋਚਕ ਮੇਰੀ ਕਵਿਤਾ ਨੂੰ ਆਧਾਰ ਬਣਾ ਕੇ ਇਹ ਕਹੇ ਕਿ ਪੰਜਾਬੀ ਵਿਚ ਬਹੁਤ ਮਾੜਾ ਛਪ ਰਿਹਾ ਹੈ।
ਜ਼ਿਆਦਾਤਰ ਇਸੇ ਤਰ੍ਹਾਂ ਹੋ ਰਿਹਾ ਹੈ। ਬਹੁਤ ਵੱਡੀ ਮਾਤਰਾ ਵਿਚ ਛਪ ਰਿਹਾ ਹੋਣ ਕਰਕੇ ਕਈ ਵਾਰ ਅਸੀਂ ਬਿਨਾਂ ਪੜ੍ਹੇ ਵੀ ਇਹ ਫਤਵਾ ਜਾਰੀ ਕਰ ਦਿੰਦੇ ਹਾਂ। ਮੇਰਾ ਖਿਆਲ ਹੈ ਕਿ ਜੇ ਤੁਸੀਂ ਕਿਤੇ ਅਜਿਹਾ ਅਸਾਹਿਤਕ ਪੜ੍ਹਦੇ ਹੋ ਤਾਂ ਤੁਹਾਨੂੰ ਉਸਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਜਾਂ ਫਿਰ ਲਿਖਣ ਦਾ ਸ਼ੌਕ ਰੱਖਦੇ ਬਾਲ ਤੇ ਨੌਜਵਾਨ ਲੇਖਕਾਂ ਦੀਆਂ ਵਰਕਸ਼ਾਪਾਂ ਲਗਾਉਣੀਆਂ ਚਾਹੀਦੀਆਂ ਹਨ। ਸ਼ਾਇਦ ਇਸ ਨਾਲ ਇਹ ਗੰਧਲਾਪਣ ਘੱਟ ਹੋ ਸਕੇ।

ਸੰਪਰਕ:  84274-98822


Comments Off on ਪੁਸਤਕ ਦੀ ਥਾਂ ਲੇਖਕ ’ਤੇ ਹਮਲਾ ਕਿਉਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.