ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਪੰਜਾਬੀ ਵਿਰਸੇ ਦੀ ਸੰਭਾਲ ਲਈ ਯਤਨਸ਼ੀਲ

Posted On December - 24 - 2016

11512cd _chhinder kaurਜਗਤਾਰ ਸਮਾਲਸਰ

‘ਵਿਰਾਸਤੀ ਇਸ਼ਕ ਨੂੰ ਸਾਂਭਣ ਦਾ ਦੱਸ ਹੋਰ ਕੀ ਤਰੀਕਾ ਹੋ ਸਕਦੈ ਕਿ ਤੂੰ ਮੈਨੂੰ ਕਿਸੇ ਲੋਕ ਗੀਤ ਵਾਂਗ ਮੂੰਹ ਜ਼ੁਬਾਨੀ ਯਾਦ ਹੋ ਗਿਆ ਏ’ ਕੁਝ ਇਸ ਤਰ੍ਹਾਂ ਦੇ ਮਨ ਨੂੰ ਟੁੰਬਣ ਵਾਲੇ ਸ਼ੇਅਰ ਅਤੇ ਨਿੱਗਰ ਵਿਸ਼ਿਆਂ ਦੀਆਂ ਕਵਿਤਾਵਾਂ ਲੈ ਕੇ ਜਦੋਂ ਛਿੰਦਰ ਕੌਰ ਸਟੇਜ ’ਤੇ ਆਉਂਦੀ ਹੈ ਤਾਂ ਸਰੋਤੇ ਉਸ ਦੀ ਅਦਾਕਾਰੀ ਦੇ ਕਾਇਲ ਹੋ ਜਾਂਦੇ ਹਨ।
ਏਲਨਾਬਾਦ ਦੀ ਜੰਮਪਲ ਅਤੇ ਸਿਰਸਾ ਵਿਖੇ ਆਪਣੀ ਖੁਸ਼ਹਾਲ ਜ਼ਿੰਦਗੀ ਜੀ ਰਹੀ ਛਿੰਦਰ ਕੌਰ ਨੂੰ ਜ਼ਿਲ੍ਹੇ ਵਿੱਚ ਹੁੰਦੇ ਬਹੁਤੇ ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਜਦੋਂ ਬਤੌਰ ਸਟੇਜ ਸਕੱਤਰ ਅਤੇ ਕਵਿੱਤਰੀ ਵਜੋਂ ਸ਼ਿਰਕਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਸ ਦੀ  ਦਿਲੀ ਤਮੰਨਾ ਹੁੰਦੀ ਹੈ ਕਿ ਹਰ ਸਟੇਜ ਤੋਂ ਪੰਜਾਬੀ ਲੋਕਾਂ ਨੂੰ ਆਪਣਾ ਵਿਰਸਾ ਸੰਭਾਲਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਆਪਣੇ ਬੱਚਿਆਂ ਨੂੰ ਵੀ ਆਪਣੀ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਢੁੱਕਵੇਂ ਉਪਰਾਲੇ ਕਰਨ ਲਈ ਕਿਹਾ ਜਾਵੇ। ਹੋਣਹਾਰ ਲੜਕੀਆਂ ਅਤੇ ਆਮ ਘਰੇਲੂ ਔਰਤਾਂ ਨੂੰ ਆਪਣੇ-ਆਪਣੇ ਖੇਤਰ ਵਿੱਚ ਅੱਗੇ ਵਧਣ ਲਈ ਇੱਕ ਮੰਚ ਪ੍ਰਦਾਨ ਕਰਨਾ ਵੀ ਉਸ ਦੇ ਸੁਭਾਅ ਵਿੱਚ ਸ਼ਾਮਲ ਹੈ। ਉਹ ਰੰਗਕਰਮੀ ਸੰਜੀਵ ਸ਼ਾਦ ਨਾਲ ਮਿਲਕੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾਖੋਰੀ ਖ਼ਿਲਾਫ਼ ਇੱਕ ਫ਼ਿਲਮ ਵੀ ਬਣਾ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸਦੀ ਜਾ ਰਹੀ ਹੈ। ਇਸ ਲਈ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀਆਂ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਜਿੱਥੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ, ਉੱਥੇ ਹੀ ਆਪਣੇ ਪੱਧਰ ’ਤੇ ਵਧੀਆ ਉਪਰਾਲੇ ਕਰਕੇ ਸਮਾਜਿਕ ਬੁਰਾਈਆਂ ਖ਼ਿਲਾਫ਼ ਜੰਗ ਛੇੜਣ ਤਾਂ ਕਿ ਸਮਾਜ ਸਹੀ ਲੀਹਾਂ ’ਤੇ ਚੱਲ ਸਕੇ।
ਜਲੰਧਰ ਦੂਰਦਸ਼ਨ ਤੋਂ ਆਪਣੀਆਂ ਕਵਿਤਾਵਾਂ ਦੀ ਸ਼ੁਰੂਆਤ ਕਰਨ ਵਾਲੀ ਛਿੰਦਰ ਕੌਰ ਐੱਫ ਐੱਮ ਰੇਡੀਓ ਬਠਿੰਡਾ ਤੋਂ ਅੱਜ ਤੱਕ ਅਨੇਕ ਪ੍ਰੋਗਰਾਮ ਪ੍ਰਸਾਰਿਤ ਕਰ ਚੁੱਕੀ ਹੈ। ਉਹ ਅੱਜਕੱਲ੍ਹ ਐੱਫ ਐੱਮ ਰੇਡੀਓ ਸਿਰਸਾ ਦੇ ਅਨੇਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਆਪਣੇ ਵਿਰਸੇ ਨੂੰ ਸੰਭਾਲਣ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੜਨ ਦਾ ਹੋਕਾ ਨਿਰੰਤਰ ਦੇ ਰਹੀ ਹੈ। ਉਹ ਇੱਕ ਵਧੀਆ ਗਿੱਧਾ ਕੋਚ ਵੀ ਹੈ। ਕਾਲਜਾਂ ਦੇ ਯੁਵਕ ਮੇਲਿਆਂ ਲਈ ਗਿੱਧੇ ਦੀ ਟੀਮ ਤਿਆਰ ਕਰਨਾ ਉਸ ਦੇ ਸ਼ੌਕ ਵਿੱਚ ਸ਼ਾਮਲ ਹੈ। ਉਹ ‘ਬੇਟੀ ਬਚਾਓ ਬੇਟੀ ਪੜ੍ਹਾਓ’ ਵਿਸ਼ੇ ’ਤੇ ਬਣੀ ਇੱਕ ਫ਼ਿਲਮ ਵਿੱਚ ਕੰਮ ਕਰਕੇ ਸਮਾਜ ਵਿੱਚ ਕੁੜੀਆਂ ਦੀ ਹੋਂਦ ਨੂੰ ਬਚਾਉਣ ਦਾ ਹੋਕਾ ਦੇ ਚੁੱਕੀ ਹੈ। ਉਹ ਸਮਾਜਿਕ ਵਿਸ਼ਿਆਂ ’ਤੇ ਆਧਾਰਿਤ ਇੱਕ ਫ਼ਿਲਮ ‘ਕੁੱਲਜੋਤੀ’ ਵਿੱਚ ਵੀ ਕੰਮ ਕਰ ਚੁੱਕੀ ਹੈ।

ਸੰਪਰਕ: 094670-95953


Comments Off on ਪੰਜਾਬੀ ਵਿਰਸੇ ਦੀ ਸੰਭਾਲ ਲਈ ਯਤਨਸ਼ੀਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.