ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਪੰਜਾਬੀ ਸਿਨਮਾ ਨੂੰ ਮਿਲਿਆ ਨਵਾਂ ਹੀਰੋ

Posted On December - 24 - 2016

11612cd _amandeep singh deepਬਲਜਿੰਦਰ ਸਿੰਘ ਉੱਪਲ
ਪੰਜਾਬ ਦੇ ਬਾਈ ਹਜ਼ਾਰ ਤੋਂ ਵੱਧ ਮੁੰਡਿਆਂ ਨੂੰ ਪਛਾੜ ਕੇ ਮਿਸਟਰ ਪੰਜਾਬ 2015 ਦਾ ਖ਼ਿਤਾਬ ਹਾਸਲ ਕਰਨ ਵਾਲਾ ਗੱਭਰੂ ਅਮਨ ਸਿੰਘ ਦੀਪ ਹੁਣ ਛੇਤੀ ਹੀ ਪੰਜਾਬੀ ਫ਼ਿਲਮਾਂ ’ਚ ਬਤੌਰ ਹੀਰੋ ਨਜ਼ਰ ਆਵੇਗਾ।  ਅੱਜਕੱਲ੍ਹ ਉਹ ਆਪਣੀ ਪਲੇਠੀ ਫ਼ਿਲਮ ‘ਇਸ਼ਕਾ’ ਦੀ ਸ਼ੂਟਿੰਗ ’ਚ ਰੁੱਝਿਆ ਹੋਇਆ ਹੈ। ਉਹ ਕਪੂਰਥਲਾ ਦੇ ਪਿੰਡ ਇਬਰਾਹਿਮਵਾਲ ਦਾ ਜੰਮਪਲ ਹੈ। ਪਿਤਾ ਰਘਬੀਰ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਦਾ ਇਹ ਫ਼ਰਜ਼ੰਦ ਇਸ ਵੇਲੇ ਹਜ਼ਾਰਾਂ ਮੁੰਡਿਆਂ ਦਾ ਰੋਲ ਮਾਡਲ ਬਣ ਚੁੱਕਾ ਹੈ। ਉਹ ਦੱਸਦਾ ਹੈ ਕਿ ਮਿਸਟਰ ਪੰਜਾਬ 2015 ਬਣਨ ਦਾ ਸਫ਼ਰ ਬੇਹੱਦ ਮੁਸ਼ਕਲਾਂ ਭਰਿਆ ਰਿਹਾ ਹੈ। ਇਹ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦਾ ਸ਼ੌਕ ਸੀ।
ਜਦੋਂ ਉਸ ਨੂੰ ਅਦਾਕਾਰੀ ਦਾ ਸ਼ੌਕ ਜਾਗਿਆ, ਉਦੋਂ ਉਹ ਅਜੇ ਅੱਠਵੀਂ ਜਮਾਤ ’ਚ ਪੜ੍ਹਦਾ ਸੀ। ਸਕੂਲ ਤੋਂ ਕਾਲਜ ਗਿਆ ਤਾਂ ਇਹ ਸ਼ੌਕ ਸਿਖਰ ’ਤੇ ਪਹੁੰਚ ਗਿਆ।  ਜਲੰਧਰ ਦੇ ਏਪੀਜੇ ਕਾਲਜ ਆਫ ਫਾਈਨ ਆਰਟਸ ’ਚ ਪੜ੍ਹਦਿਆਂ ਉਹ ਥਿਏਟਰ ਕਰਨ ਲੱਗਾ।  ਕਾਲਜ ਦੌਰਾਨ ਉਸ ਨੇ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ, ਅਜਮੇਰ ਸਿੰਘ ਔਲਖ ਅਤੇ  ਮੰਟੋ ਦੇ ਕਈ ਨਾਟਕਾਂ ’ਚ ਅਹਿਮ ਕਿਰਦਾਰ ਨਿਭਾਏ।  ਇਥੋਂ ਹੀ ਉਸ ਨੂੰ ਗਲੈਮਰ ਦੀ ਦੁਨੀਆਂ ਦਾ ਸ਼ੌਕ ਪਿਆ। ਕਿਸਮਤ ਅਜ਼ਮਾਉਣ ਲਈ ਉਹ ਮੁੰਬਈ ਚਲਾ ਗਿਆ। ਮੁੰਬਈ ਬੈਠਿਆਂ ਹੀ ਉਸ ਨੂੰ ਇੱਕ ਦਿਨ ਪੰਜਾਬ ’ਚ ਮਿਸਟਰ ਪੰਜਾਬ 2015 ਦੇ ਆਡੀਸ਼ਨ ਸ਼ੁਰੂ ਹੋਣ ਬਾਰੇ ਪਤਾ ਲੱਗਾ।  ਉਹ ਝੱਟ ਪੰਜਾਬ ਆਇਆ ਤੇ ਜਲੰਧਰ ’ਚ ਇਸ ਦਾ ਆਡੀਸ਼ਨ ਦਿੱਤਾ। ਇਸ ਆਡੀਸ਼ਨ ’ਚ ਕਾਮਯਾਬ ਹੋਣ ਤੋਂ ਬਾਅਦ ਉਹ ਅੱਗੇ ਵੱਧਦਾ ਗਿਆ।
ਅਮਨ ਦੱਸਦਾ ਹੈ ਕਿ ਮਿਸਟਰ ਪੰਜਾਬ ਦੇ ਫਾਈਨਲ ਮੁਕਾਬਲੇ ਤਕ ਪਹੁੰਚਣ ਲਈ ਉਸ ਨੇ 22 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਸਖ਼ਤ ਟੱਕਰ ਦਿੱਤੀ। ਉਹ ਇਸ ਸ਼ੌਅ ਦੌਰਾਨ ਜੱਜਾਂ ਦੀ ਪਸੰਦ ਤਾਂ ਬਣਿਆ ਹੀ ਬਲਕਿ ਦਰਸ਼ਕਾਂ ਨੇ ਵੀ ਉਸ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇਸ ਦੌਰਾਨ ਉਸ ਨੇ ਕਈ ਮੁਸੀਬਤਾਂ ਵੀ ਝੱਲੀਆਂ, ਪਰ ਮਿਸਟਰ ਪੰਜਾਬ 2015 ਦਾ ਖ਼ਿਤਾਬ ਮਿਲਦਿਆਂ ਹੀ ਉਹ ਸਭ ਦੁਖ ਭੁੱਲ ਗਿਆ। ਇਸ ਤੋਂ ਬਾਅਦ ਸ਼ੁਰੂ ਹੋਇਆ ਉਸ ਦੀ ਜ਼ਿੰਦਗੀ ਦਾ ਨਵਾਂ ਸਫ਼ਰ। ਉਸ ਨੇ ਇਹ ਖਿਤਾਬ ਜਿੱਤਣ ਤੋਂ ਬਾਅਦ ਮੁੰਬਈ ਜਾ ਕੇ ਸੰਘਰਸ਼ ਕਰਨ ਦੀ ਜਗ੍ਹਾ ਪੰਜਾਬ ’ਚ ਰਹਿ ਕੇ ਹੀ ਕੁਝ ਕਰਨ ਦਾ ਫ਼ੈਸਲਾ ਲਿਆ। ਕੁਝ ਫ਼ਿਲਮਾਂ ਲਈ ਆਡੀਸ਼ਨ ਦਿੱਤੇ। ਆਖ਼ਿਰ ਪੰਜਾਬੀ ਫ਼ਿਲਮ ‘ਇਸ਼ਕਾ’ ਲਈ ਉਸ ਦੀ ਬਤੌਰ ਹੀਰੋ ਚੋਣ ਕੀਤੀ ਗਈ।  ਨੌਜਵਾਨ ਫ਼ਿਲਮ ਅਦਾਕਾਰ ਨਵ ਬਾਜਵਾ ਨੇ ਇਸ ਫ਼ਿਲਮ ਨੂੰ ਨਿਰਦੇਸ਼ਤ ਕੀਤਾ ਹੈ। ਫ਼ਿਲਮ ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ। ਸਕਰੀਨਪਲੇ ਮਰਹੂਮ ਜਸਪਾਲ ਭੱਟੀ ਦੇ ਬੇਟੇ ਜਸਰਾਜ ਭੱਟੀ ਨੇ ਲਿਖਿਆ ਹੈ। ਉਸ ਮੁਤਾਬਕ ਇਹ ਫ਼ਿਲਮ ਉਸ ਅੰਦਰਲੇ ਕਲਾਕਾਰ ਨੂੰ ਲੋਕਾਂ ਤਕ ਪਹੁੰਚਾਏਗੀ। ਇਸ ਫ਼ਿਲਮ ਤੋਂ ਉਸ ਨੂੰ ਬੇਹੱਦ ਆਸਾਂ ਹਨ।
ਉਹ ਦੱਸਦਾ ਹੈ ਕਿ ਪਹਿਲਾਂ ਫ਼ਿਲਮਾਂ ‘ਚ ਸਰਦਾਰ ਅਦਾਕਾਰ ਲਈ ਕੰਮ ਕਰਨਾ ਬੇਹੱਦ ਮੁਸ਼ਕਲਾ ਹੁੰਦਾ ਸੀ, ਪਰ ਦਿਲਜੀਤ ਅਤੇ ਐਮੀ ਵਿਰਕ ਨੂੰ ਮਿਲੇ ਸਫ਼ਲ ਹੁੰਗਾਰੇ ਤੋਂ ਬਾਅਦ ਦਸਤਾਰਬੰਦ ਅਦਾਕਾਰਾਂ ਲਈ ਰਾਹ ਖੁੱਲ੍ਹ ਗਿਆ। ਅਕਸ਼ੈ ਕੁਮਾਰ, ਅਜੇ ਦੇਵਗਨ ਅਤੇ ਸੰਜੇ ਦੱਤ ਦੀ ਅਦਾਕਾਰੀ ਦਾ ਮੁਰੀਦ ਅਮਨ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਅਤੇ ਇਮਿਤਆਜ਼ ਅਲੀ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਦੀ ਇੱਛਾ ਰੱਖਦਾ ਹੈ।  ਉਸ ਮੁਤਾਬਕ ਉਸ ਦਾ ਅਗਲਾ ਨਿਸ਼ਾਨਾ ਇਹੀ ਹੈ। ‘ਇਸ਼ਕਾ’ ਦੇ ਰਿਲੀਜ਼ ਹੁੰਦਿਆਂ ਹੀ ਉਸ ਦੀ ਇਕ ਹੋਰ ਪੰਜਾਬੀ ਫ਼ਿਲਮ ਰਿਲੀਜ਼ ਲਈ ਤਿਆਰ ਹੋਵੇਗੀ।

ਸੰਪਰਕ: 99141-89080 


Comments Off on ਪੰਜਾਬੀ ਸਿਨਮਾ ਨੂੰ ਮਿਲਿਆ ਨਵਾਂ ਹੀਰੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.