ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਪੰਜਾਬ ਦੀ ਸ਼ਾਨ – ਇੰਡਸ ਡੌਲਫਿਨ

Posted On December - 31 - 2016

ਗੁਰਮੀਤ ਸਿੰਘ
Common Bottlenose Dolphins jumping in sea, Roatán, Bay Islands,ਬੱਚਿਓ, ਪੰਜਾਬ ਵਿੱਚ ਹਰੀਕੇ ਪੱਤਣ ਲਾਗੇ ਪਿੰਡ ਕਰਮੂੰਵਾਲ ਵਿਖੇ ਮਿਲਣ ਵਾਲੀ ਇੰਡਸ  ਡੌਲਫਿਨ ਕੋਈ ਮੱਛੀ ਨਹੀਂ, ਬਲਕਿ  ਸਾਡੇ ਵਾਂਗ ਥਣਧਾਰੀ ਜੀਵ ਹੈ ਜੋ  ਬੱਚੇ ਨੂੰ ਜਨਮ  ਦਿੰਦਾ ਹੈ। ਇਹ  ਸਾਡੇ ਵਾਂਗ ਹੀ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀ  ਹੈ। ਜਦੋਂ  ਮੈਂ ਪਹਿਲੀ ਵਾਰੀ ਕਰਮੂੰਵਾਲ ਵਿਖੇ ਡੌਲਫਿਨ ਵੇਖਣ ਗਿਆ  ਤਾਂ ਪਿੰਡ ਦੇ  ਇੱਕ ਬੇੜੇ ਵਾਲੇ ਨੇ  ਦੱਸਿਆ  ਕਿ ਇਹ ਤਾਂ ਬੁੱਲ੍ਹਣ ਹੈ ਤੇ ਹਮੇਸ਼ਾਂ ਮੇਰੇ ਬੇੜੇ ਦੇ ਨਾਲ ਹੀ  ਰਹਿੰਦੀ ਹੈ। ਹਰੀਕੇ ਦੇ ਆਲ਼ੇ- ਦੁਆਲੇ ਦੇ ਬਹੁ ਗਿਣਤੀ ਲੋਕ ਇਸ ਨੂੰ  ਬੁੱਲ੍ਹਣ ਦੇ ਨਾਮ ਤੋਂ ਹੀ ਜਾਣਦੇ ਹਨ।
ਬੁੱਲ੍ਹਣ ਦੇ ਕੰਨ  ਉਸ ਦੀਆਂ ਅੱਖਾਂ ਦੇ ਥੱਲੇ  ਹੁੰਦੇ  ਹਨ, ਪਰ ਸਿਰ ਦੇ ਉੱਪਰ ਵਾਲੇ ਹਿੱਸੇ ਵਿੱਚ ਇੱਕ ਮੋਰੀ ਹੁੰਦੀ ਹੈ  ਤੇ ਇਸ ਨਾਲ ਬੁੱਲ੍ਹਣ ਇਨਸਾਨ ਦੀ ਤਰ੍ਹਾਂ ਸਾਹ  ਲੈਂਦੀ ਹੈ ਤੇ ਆਵਾਜ਼ ਕੱਢਦੀ ਹੈ। ਆਵਾਜ਼ ਦੇ ਨਾਲ  ਇਸ ਨੂੰ ਪਾਣੀ ਦੀਆਂ ਲਹਿਰਾਂ  ਤੋਂ  ਤੁਰੰਤ ਪਤਾ ਚਲ ਜਾਂਦਾ ਹੈ ਕਿ ਕੌਣ ਆ ਰਿਹਾ ਹੈ। ਇੰਡਸ  ਡੌਲਫਿਨ ਦਾ ਭਾਰਤ ਵਿੱਚ  ਪੰਜਾਬ ਦੇ  ਬਿਆਸ ਦਰਿਆ ਵਿੱਚ   ਮਿਲਣਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਇਸ ਤੋਂ ਇਲਾਵਾ ਇਹ ਭਾਰਤ ਵਿੱਚ ਹੋਰ ਕਿਧਰੇ ਨਹੀਂ ਮਿਲਦੀ। 1930 ਤੋਂ ਹੀ  ਇੰਡਸ  ਡੌਲਫਿਨ ਨੂੰ ਭਾਰਤ ਵਿੱਚੋਂ ਲੁਪਤ ਦੱਸਿਆ ਗਿਆ ਸੀ, ਪਰ ਸਾਲ 2007 ਵਿੱਚ ਇਹ ਜਾਤੀ ਹਰੀਕੇ ਨੇੜੇ ਬਿਆਸ ਦਰਿਆ ਵਿੱਚ  ਵੇਖੀ  ਗਈ।
ਗੰਗਾ ਡੌਲਫਿਨ, ਗੰਗਾ ਦਰਿਆ ਤੇ ਬ੍ਰਹਮਪੁੱਤਰ ਦਰਿਆ ਵਿੱਚ ਮਿਲਦੀ ਹੈ, ਪਰ ਇੰਡਸ  ਡੌਲਫਿਨ  ਦੀ ਗਿਣਤੀ ਬਿਆਸ ਦਰਿਆ ਵਿੱਚ  ਤਕਰੀਬਨ 25 ਤੋਂ 30 ਤਕ ਹੈ। ਇਹ ਦੋਨੋਂ ਉੱਪ ਜਾਤੀਆਂ ਸਾਫ਼ ਪਾਣੀ ਵਿੱਚ ਮਿਲਦੀਆਂ ਹਨ। ਦੁਨੀਆਂ ਵਿੱਚ ਇੰਡਸ  ਡੌਲਫਿਨ ਘੱਟ  ਗਿਣਤੀ ਕਿਸਮ  ਦਾ ਜੀਵ ਹੈ। ਇਸ ਦੀ ਲੰਬਾਈ 1.5 ਮੀਟਰ ਤੋਂ ਲੈ ਕੇ 2.5 ਮੀਟਰ ਤਕ ਹੁੰਦੀ ਹੈ। ਨਰ ਮਾਦਾ ਡੌਲਫਿਨ   ਨਾਲੋਂ  ਛੋਟਾ ਹੁੰਦਾ ਹੈ। ਇਸ ਦਾ ਰੰਗ ਮਟਿਆਲਾ, ਭੂਰਾ ਸਲੇਟੀ ਤੇ ਕਈ ਵਾਰੀ ਪੇਟ ਦਾ ਰੰਗ ਹਲਕਾ ਗੁਲਾਬੀ  ਹੁੰਦਾ ਹੈ। ਇਸ ਦੀਆਂ ਅੱਖਾਂ ਪਾਰਦਰਸ਼ੀ ਹੁੰਦੀਆਂ ਹੋਇਆਂ  ਵੀ  ਅੱਖਾਂ ’ਤੇ ਹਲਕੀ ਝਿੱਲੀ  ਹੁੰਦੀ ਹੈ ਜਿਸ ਕਰਕੇ ਇੰਡਸ  ਡੌਲਫਿਨ ਅੱਖੋਂ ਅੰਨ੍ਹੀ  ਹੁੰਦੀ ਹੈ। ਇਸ ਨੂੰ ਅੰਨ੍ਹੀ  ਡੌਲਫਿਨ ਵੀ ਕਹਿੰਦੇ ਹਨ। ਇਸ ਦੀ ਚੁੰਝ ਲੰਬੀ ਹੁੰਦੀ ਹੈ ਤੇ ਜਦੋਂ ਚੁੰਝ ਬੰਦ ਕਰਦੀ ਹੈ ਤਾਂ ਵੀ ਇਸ ਦੇ  ਲੰਮੇ ਦੰਦ ਦਿਖਾਈ ਦਿੰਦੇ  ਹਨ। ਚੁੰਝ ਦਾ ਥੱਲੇ ਦਾ ਹਿੱਸਾ ਲਮਕਦਾ ਰਹਿੰਦਾ ਹੈ। ਇਸੇ ਲਈ ਇਸ ਦਾ ਨਾਂ ਬੁੱਲ੍ਹਣ ਪੈ ਗਿਆ।
ਇਹ ਆਪਣੇ  ਗਰਭ ਧਾਰਨ ਦੇ ਸਮੇਂ ਤੋਂ ਲਗਭਗ ਅੱਠ-ਦਸ ਮਹੀਨੇ  ਬਾਅਦ ਬੱਚੇ ਨੂੰ  ਜਨਮ ਦਿੰਦੀ ਹੈ। ਇੱਕ ਸਾਲ ਤਕ ਬੁੱਲ੍ਹਣ ਦਾ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਅਤੇ ਮਾਂ ਦੀ ਨਿਗਰਾਨੀ ਹੇਠ ਰਹਿੰਦਾ ਹੈ। ਪਾਕਿਸਤਾਨ ਨੂੰ ਬੁੱਲ੍ਹਣ ਦਾ ਘਰ ਦੱਸਿਆ ਜਾਂਦਾ ਹੈ। 2001 ਦੇ ਇੱਕ ਸਰਵੇ ਮੁਤਾਬਿਕ ਉੱਥੇ ਇਸ ਦੀ ਸੰਖਿਆ 1200 ਦੱਸੀ ਗਈ  ਸੀ।
ਸੰਪਰਕ: 98884-56910


Comments Off on ਪੰਜਾਬ ਦੀ ਸ਼ਾਨ – ਇੰਡਸ ਡੌਲਫਿਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.