ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦਾ ਕੰਧ ਚਿੱਤਰ

Posted On December - 27 - 2016

ਡਾ. ਕੰਵਰਜੀਤ ਸਿੰਘ ਕੰਗ

ਬਰਗਾੜੀ ਪਿੰਡ ਦੇ ਗੁਰਦੁਆਰਾ ਗੁਰੂਸਰ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇੱਕ ਕੰਧ-ਚਿੱਤਰ ਦਾ ਮਿਟ ਰਹੀ ਕਲਾ’ ਦੀ ਪਿਛਲੀ ਲੜੀ ਵਿੱਚ ਵਿਸਤਾਰ ਸਹਿਤ ਵਰਣਨ ਕੀਤਾ ਗਿਆ ਸੀ। ਇਸ ਗੁਰਦੁਆਰੇ ਦਾ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ ਚਿੱਤਰ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹੈ, ਜਿਸ ਵਿੱਚ ਉਨ੍ਹਾਂ ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੇ ਕਾਰਜ ਨੂੰ ਨਿਭਾਉਂਦਿਆਂ ਚਿੱਤਰਿਆ ਗਿਆ ਹੈ। 1969 ਵਿੱਚ ਜਦੋਂ ਲੇਖਕ ਨੇ ਇਸ ਕੰਧ ਚਿੱਤਰ ਦਾ ਫੋਟੋਗਰਾਫ ਖਿਚਿਆ ਸੀ, ਉਸ ਸਮੇਂ ਇਸ ਦੇ ਰੰਗ ਘਸਮੈਲੇ ਹੋ ਗਏ ਸਨ ਤੇ ਇਸ ਦੀ ਮੌਲਿਕ ਪਰਤੱਖਤਾ ਧੁੰਦਲੀ ਪੈ ਗਈ ਸੀ।
ਕੰਧ ਚਿੱਤਰ ਵਿੱਚ ਗੁਰੂ ਸਾਹਿਬ ਨੂੰ ਇੱਕ ਛਤਰ ਰੂਪੀ ਤਖ਼ਤ ਉੱਤੇ ਬੈਠੇ ਦਿਖਾਇਆ ਹੈ ਅਤੇ ਇੱਕ ਸੇਵਾਦਾਰ ਉਨ੍ਹਾਂ ਦੇ ਪਿੱਛੇ ਖੜ੍ਹਾ ਚੌਰ ਕਰ ਰਿਹਾ ਹੈ। ਤਖ਼ਤ ਦੇ ਛਤਰ ਹੇਠ ਲਿਖਿਆ ਹੈ, ‘‘ਸਾਹਬ ਦਸਵੇਂ ਪਾਤਛ ਗੁਰੂ ਗੋਬਿੰਦ ਸਿੰਘ ਜੀ ਅਮ੍ਰਿਤ ਛਕਾ ਰਹੇ ਹਨ।’’ ਉਨ੍ਹਾਂ ਦੇ ਅੱਗੇ ਮਾਤਾ ਸਾਹਿਬ ਦੇਵਾਂ ਖੜ੍ਹੀ ਚਿੱਤਰੀ ਗਈ ਹੈ ਅਤੇ ਉਹ ਗੁਰੂ ਸਾਹਿਬ ਦੇ ਹੱਥ ਵਿੱਚ ਫੜੇ ਲੋਹੇ ਦੇ ਕਟੋਰੇ ਵਿੱਚ ਪਤਾਸ਼ੇ ਰਲਾ ਰਹੀ ਹੈ। ਉਸ ਦੀ ਆਕ੍ਰਿਤੀ ਉੱਤੇ ਲਿਖਿਆ ਹੈ, ‘‘ਮਾਤਾ ਸਾਹਬ ਦੇਵਾਂ ਪਤਾਸੇ ਪਾ ਰਹੀ ਹੈ।’’ ਮਾਤਾ ਸਾਹਿਬ ਦੇਵਾਂ ਦੇ ਪਿੱਛੇ ਪੰਜ ਪਿਆਰੇ ਇੱਕ ਕਤਾਰ ਵਿੱਚ ਖੜ੍ਹੇ ਹਨ ਅਤੇ ਇਨ੍ਹਾਂ ਸਾਰਿਆਂ ਦੇ ਨਾਂ ਵੀ ਉਨ੍ਹਾਂ ਦੀਆਂ ਅਕ੍ਰਿਤੀਆਂ ਨਾਲ ਲਿਖੇ ਗਏ ਹਨ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ‘ਦਿ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ’ ਦੀ ਜਿਲਦ ਤੀਜੀ ਦੇ ਪੰਨਾ 283 ਅਨੁਸਾਰ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਸਮੇਂ ਪਤਾਸ਼ੇ ਰਲਾਉਣ ਦਾ ਕੰਮ ਮਾਤਾ ਜੀਤੋ ਜੀ ਨੇ ਕੀਤਾ ਸੀ। ਸਪੱਸ਼ਟ ਹੈ ਕਿ ਇਸ ਕੰਧ-ਚਿੱਤਰ ਵਿੱਚ ਚਿੱਤਰਕਾਰ ਨੇ ਸਥਾਨਕ ਪਰੰਪਰਾ ਅਨੁਸਾਰ ਮਾਤਾ ਸਾਹਿਬ ਦੇਵਾਂ ਨੂੰ ਇਹ ਕਾਰਜ ਕਰਦਿਆਂ ਚਿੱਤਰਿਆ ਹੈ।
ਇਸ ਚਿੱਤਰ ਦੇ ਹੇਠਲੇ ਭਾਗ ਵਿੱਚ ਗੁਰੂ ਸਾਹਿਬ ਨਾਲ ਸਬੰਧਿਤ ਦੂਜਾ ਚਿੱਤਰ ਬਣਿਆ ਹੈ, ਜਿਸ ਵਿੱਚ ਗੁਰੂ ਸਾਹਿਬ ਦਾ ਅਰਦਲੀ ਕਿਰਪਾਨ ਲਈ ਖੜ੍ਹਾ ਚਿੱਤਰਰਿਆ ਗਿਆ ਹੈ ਅਤੇ ਉਸ ਦੀ ਆਕ੍ਰਿਤੀ ਨਾਲ ਸਪੱਸ਼ਟੀਕਰਨ ਲਈ ‘ਅੜਦਲੀ ਮਹਾਰਾਜ ਦਾ’ ਲਿਖਿਆ ਹੈ। ਇਹ ਚਿੱਤਰ ਸਮਾਪਤ ਹੋ ਚੁੱਕੇ ਹਨ।

ਸੰਪਰਕ: 98728-33604


Comments Off on ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦਾ ਕੰਧ ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.