ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਫੁੱਲਾਂ ਨਾਲ ਮਹਿਕਦਾ ਬਾਗ -ਮੁਗ਼ਲ ਗਾਰਡਨ

Posted On December - 17 - 2016

ਰਣਜੀਤ ਸਿੰਘ ਟੱਲੇਵਾਲ
12811cd _mughal gardenਬੱਚਿਓ, ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ ਪਿਛਲੇ ਪਾਸੇ ਪੌਦਿਆਂ ਅਤੇ ਫੁੱਲਾਂ ਨਾਲ ਮਹਿਕਦਾ ਬਾਗ ਮੁਗ਼ਲ ਗਾਰਡਨ ਸਥਿਤ ਹੈ। ਮੁਗ਼ਲ ਗਾਰਡਨ 4000 ਏਕੜ ਦੇ ਵੱਡੇ ਰਕਬੇ ਵਿੱਚ ਫੈਲਿਆ ਹੋਇਆ ਹੈ। ਬਰਤਾਨਵੀ ਨਕਸ਼ਾ ਨਵੀਸ ਐਡਵਿਨ ਲੁਟੀਅਨਜ਼ ਨੇ ਇਸ ਦਾ ਨਕਸ਼ਾ ਤਿਆਰ ਕੀਤਾ ਸੀ। ਇਸ ਗਾਰਡਨ ਦਾ ਨਿਰਮਾਣ 1911 ਵਿੱਚ ਸ਼ੁਰੂ ਹੋਇਆ ਅਤੇ 18 ਸਾਲਾਂ ਵਿੱਚ ਭਾਵ 1929 ਵਿੱਚ ਮੁਕੰਮਲ ਹੋਇਆ। ਇਹ ਗਾਰਡਨ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ, ਪਹਿਲਾ ਭਾਗ ਮੁੱਖ ਗਾਰਡਨ, ਦੂਜਾ ਪਰਧਾ ਗਾਰਡਨ ਅਤੇ ਤੀਜਾ ਟੇਰੇਲੀ ਗਾਰਡਨ ਹੈ। ਗਾਰਡਨ ਵਿੱਚ ਦੋ ਨਹਿਰਾਂ ਉੱਤਰ ਤੋਂ ਦੱਖਣ ਤੇ ਦੋ ਨਹਿਰਾਂ ਪੂਰਬ ਤੋਂ ਪੱਛਮ ਵੱਲ ਨੂੰ ਵਗਦੀਆਂ ਹਨ। ਗਾਰਡਨ ਵਿੱਚ ਕਮਲ ਦੇ ਫੁੱਲ ਦੀ ਸ਼ਕਲ (ਆਕਾਰ) ਦੇ 6 ਫੁਹਾਰੇ ਹਨ ਜੋ ਗਾਰਡਨ ਦੀ ਸ਼ੋਭਾ ਨੂੰ ਵਧਾਉਂਦੇ ਹਨ। ਗਾਰਡਨ ਵਿੱਚ 5,000 ਦੇ ਕਰੀਬ ਦਰੱਖ਼ਤ, ਗੁਲਾਬ ਦੇ ਫੁੱਲਾਂ ਦੀਆਂ ਲਗਪਗ 135 ਕਿਸਮਾਂ
ਅਤੇ ਮੌਸਮ ਮੁਤਾਬਕ ਫੁੱਲਾਂ ਦੀਆਂ ਲਗਪਗ 135 ਕਿਸਮਾਂ ਹਨ। ਫੁੱਲਾਂ ਦੇ ਨਾਂ ਮਦਰ ਟੈਰੇਸਾ, ਭੀਮ, ਅਰਜਨ, ਰਾਜਾ ਰਾਮ, ਜਵਾਹਰ, ਡਾ. ਬੀ.ਪੀ. ਪਾਲ, ਮੋਹਨ ਰਾਏ, ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਦੇ ਨਾਂ ’ਤੇ ਰੱਖੇ ਗਏ ਹਨ।
ਗਾਰਡਨ ਵਿੱਚ ਬਣਾਈ ਜੈਵਿਕ-ਵਿਭਿੰਨਤਾ ਪਾਰਕ ਵੀ ਬਹੁਤ ਮਹੱਤਵਪੂਰਨ ਹੈ, ਜਿਸ ਵਿੱਚ ਪੌਦਿਆਂ ਦੇ ਨਾਲ-ਨਾਲ ਮੋਰ, ਬੱਤਖ਼ਾਂ, ਖ਼ਰਗੋਸ਼, ਹਿਰਨ ਆਦਿ ਜੀਵ ਜੰਤੂ ਹਨ। ਮਿਊਜ਼ੀਕਲ ਗਾਰਡਨ ਵਿੱਚ ਲੱਗੇ ਸੰਗੀਤ-ਮਈ ਫੁਹਾਰੇ ਅਤੇ ਰਾਤ ਨੂੰ ਜਗ-ਮਗਾਉਂਦੀਆਂ ਰੰਗੀਨ ਲਾਈਟਾਂ ਮਨ ਨੂੰ ਲੁਭਾਵਣੀਆਂ ਲੱਗਦੀਆਂ ਹਨ। ਮੁਗ਼ਲ ਗਾਰਡਨ ਵਿੱਚ ਸਰਕੁਲਰ, ਸਪਿਰਚੂਅਲ ਟੈਕਨੀਕਲ, ਹਰਬਲ ਬੋਨਸਾਈ, ਕੈਕਟਸ, ਨਕਸ਼ੱਤਰਾ ਗਾਰਡਨ ਆਦਿ ਵੀ ਵੇਖਣਯੋਗ ਹਨ। ਹਰੇਕ ਸਾਲ ਫਰਵਰੀ/ ਮਾਰਚ ਵਿੱਚ (ਮੌਸਮੀ) ਫੁੱਲ ਖਿੜ੍ਹਨ ਨਾਲ ਮੁਗ਼ਲ ਗਾਰਡਨ ਮਹਿਕ ਉਠਦਾ ਹੈ, ਤਾਂ ਆਮ ਨਾਗਰਿਕਾਂ ਦੇ ਵੇਖਣ ਲਈ ਐਂਟਰੀ ਗੇਟ ਖੋਲ੍ਹ ਦਿੱਤੇ ਜਾਂਦੇ ਹਨ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਮੁਗ਼ਲ ਗਾਰਡਨ ਨੂੰ ਵੇਖਣ ਲਈ ਵਹੀਰਾਂ ਘੱਤ ਕੇ ਆਉਂਦੇ ਹਨ। ਬੱਚਿਓ, ਤੁਸੀਂ ਮੁਗ਼ਲ ਗਾਰਡਨ ਦਾ ਕੁਦਰਤੀ ਨਜ਼ਾਰਾ ਵੇਖਣ ਲਈ ਜ਼ਰੂਰ ਪ੍ਰੋਗਰਾਮ ਬਣਾਓ।
ਸੰਪਰਕ: 98765-28579


Comments Off on ਫੁੱਲਾਂ ਨਾਲ ਮਹਿਕਦਾ ਬਾਗ -ਮੁਗ਼ਲ ਗਾਰਡਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.