ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਬਾਲ ਕਿਆਰੀ

Posted On December - 11 - 2016

ਮੋਰ
12911cd _copyਸਾਡੇ ਕੋਠੇ ਮੋਰ ਹੈ ਆਉਂਦਾ,
ਕਿਆਊਂ-ਕਿਆਊਂ ਕਰਕੇ ਆਪ ਬੁਲਾਉਂਦਾ।
ਜਦ ਮੈਂ ਚੋਗਾ ਲੈ ਕੇ ਜਾਂਦੀ,
ਖੁਸ਼ੀ ਵਿੱਚ ਫਿਰ ਪੈਲਾਂ ਪਾਉਂਦਾ।
ਖੰਭ ਖਿਲਾਰ ਕੇ ਦੂਰ ਭਜਾਉਂਦਾ,
ਕਾਵਾਂ ਨੂੰ ਨਾ ਨੇੜੇ ਲਾਉਂਦਾ।
ਹਰੇ-ਨੀਲੇ ਖੰਭ ਨੇ ਉਸ ਦੇ,
ਕਿੰਨਾ ਮਨ ਲੁਭਾਉਂਦੇ।
ਕੁਝ ਤਿੱਖੇ ਕੁਝ ਟਿੱਕੀ ਵਾਲੇ,
ਸਭ ਨੂੰ ਖੂਬ ਨੇ ਭਾਉਂਦੇ।
ਸਾਵਣ-ਭਾਦੋਂ ਵਿੱਚ ਜਦ ਨੇ ਝੜਦੇ,
ਬੇਟੀ ਨੂੰ ਤਾਂਘ ਹੈ ਰਹਿੰਦੀ,
ਇੱਕ-ਇੱਕ ਕਰਕੇ ਇਕੱਠੇ ਕਰਦੀ।
ਸਭ ਪੰਛੀਆਂ ਤੋਂ ਸੁੰਦਰ ਲੱਗਦਾ,
ਮੋਰ ਹੈ ਜਦ ਪੈਲਾਂ ਪਾਉਂਦਾ।
ਇਸੇ ਲਈ ਤਾਂ ਇਹ ਅਸਾਡਾ
ਰਾਸ਼ਟਰੀ ਪੰਛੀ ਅਖਵਾਉਂਦਾ।
– ਬਲਵਿੰਦਰ ਜੀਤ ਕੌਰ

ਵਿਚਾਰ
ਡੈਡੀ ਜੀ ਸਕੂਲ ਵਿੱਚ ਅੱਜ,
ਸਰ ਕਹਿੰਦੇ ਵਿਚਾਰ ਸੁਣਾਓ।
ਵੱਡੇ ਹੋ ਕੇ ਕੀ ਹੈ ਬਣਨਾ।
‘ਕੱਲੇ-‘ਕੱਲੇ ਮੈਨੂੰ ਸਮਝਾਓ।
ਕੋਈ ਕਹੇ ਇੰਜਨੀਅਰ ਬਣਨਾ,
ਕੋਈ ਕਹਿੰਦਾ ਬਣਨਾ ਡਾਕਟਰ।
ਕੋਈ ਕਹੇ ਵਿਗਿਆਨੀ ਬਣਨਾ,
ਕਈ ਕਹਿੰਦੇ ਬਣਨਾ ਮਾਸਟਰ।
ਕੋਈ ਕਹੇ ਸਿਆਸਤ ’ਚ ਆਉਣਾ,
ਨੇਤਾ ਬਣਕੇ ਹੁਕਮ ਚਲਾਉਣਾ।
ਝੰਡੀ ਵਾਲੀ ਕਾਰ ਥੱਲੇ ਹੋਊ,
ਥਾਂ-ਥਾਂ ਲੋਕਾਂ ਉਦਘਾਟਨ ਕਰਾਉਣਾ।
ਏਸੇ ਹੀ ਤਰ੍ਹਾਂ ਹੋਰਾਂ ਬੱਚਿਆਂ ,
ਵੱਖੋ-ਵੱਖਰੇ ਸੁਣਾਏ ਵਿਚਾਰ।
ਕਈਆਂ ਨੇ ਚੁਣੇ ਛੋਟੇ ਕੰਮ,
ਕਈ ਕਹਿੰਦੇ ਸੀ ਜਾਣਾ ਬਾਹਰ।
ਸਾਡੇ ਸਰ ਨੇ ਡੈਡੀ ਜੀ,
ਮੈਨੂੰ ਪੁੱਛਿਆ ਸਭ ਤੋਂ ਅਖੀਰ।
ਤੂੰ ਵੀ ਬੇਟਾ ਖੁੱਲ੍ਹਕੇ ਦੱਸ ਦੇ,
ਕਹਿੰਦੇ ਕੀ ਬਣਨਾ ਬਲਵੀਰ।
ਫ਼ੌਜ ਵਿੱਚ ਮੈਂ ਭਰਤੀ ਹੋ ਕੇ,
ਵੱਡਾ ਬਣਨਾ ਚਾਹੁੰਦਾ ਅਫ਼ਸਰ।
ਧਰਤੀ ਮਾਂ ਨੂੰ ਪੁੱਤਰਾਂ ਦੀ,
ਪੈਂਦੀ ਰਹਿੰਦੀ ਲੋੜ ਹੈ ਅਕਸਰ।
ਸਾਰੇ ਬੱਚੇ ਹੋ ਗਏ ਹੈਰਾਨ,
ਜਦੋਂ ਸੁਣੇ ਸੀ ਮੇਰੇ ਵਿਚਾਰ।
‘ਤਲਵੰਡੀ’ ਸਰ ਨੇ ਡੈਡੀ ਜੀ,
ਮੈਨੂੰ ਦਿੱਤਾ ਬੜਾ ਪਿਆਰ।
– ਅਮਰੀਕ ਸਿੰਘ ਤਲਵੰਡੀ ਕਲਾਂ

ਮੇਰੀ ਕਾਪੀ
ਪਾਪਾ ਮੈਨੂੰ ਲੱਗੇ ਕਹਿਣ,
ਚੱਲ ਚੱਲੀਏ ਕਾਪੀ ਲੈਣ।
ਪਸੰਦ ਕਰੀ ਮੈਂ ਜਾ ਕੇ ਆਪੀ,
ਕਿੰਨੀ ਸੋਹਣੀ ਮੇਰੀ ਕਾਪੀ।
ਕਿਧਰੇ ਲਾਈਨਾਂ ਕਿਧਰੇ ਡੱਬੇ,
ਕਾਪੀ ਮੇਰੀ ਪੂਰੀ ਫੱਬੇ।
ਖੁਸ਼ੀ ਨਾ ਜਾਵੇ ਮੈਥੋਂ ਨਾਪੀ,
ਕਿੰਨੀ ਸੋਹਣੀ ਮੇਰੀ ਕਾਪੀ।
ਮੋਤੀਆਂ ਵਰਗੇ ਅੱਖਰ ਪਾਵਾਂ,
ਫੁੱਲ ਬਟਾ ਫੁੱਲ ਅੰਕ ਲਿਆਵਾਂ।
ਮੰਮੀ ਮੈਨੂੰ ਦਿੰਦੇ ਥਾਪੀ,
ਕਿੰਨੀ ਸੋਹਣੀ ਮੇਰੀ ਕਾਪੀ।
ਕੰਮ ਘਰੋਂ ਮੈਂ ਜਾਵਾਂ ਕਰਕੇ,
ਪਾੜ-ਪਾੜ ਨਾ ਸੁੱਟਾਂ ਵਰਕੇ।
ਸਭ ਨੂੰ ਆਦਤ ਚੰਗੀ ਜਾਪੇ,
ਕਿੰਨੀ ਸੋਹਣੀ ਮੇਰੀ ਕਾਪੀ।
ਰੱਖਾਂ ਇਸ ਨੂੰ ਖੂਬ ਸਜਾ ਕੇ,
ਉੱਪਰ ਸੋਹਣੀ ਜਿਲਦ ਚੜ੍ਹਾ ਕੇ।
‘ਕੁਲਵੰਤ ਖਨੌਰੀ’ ਫੋਟੋ ਛਾਪੀ,
ਕਿੰਨੀ ਸੋਹਣੀ ਮੇਰੀ ਕਾਪੀ।
-ਕੁਲਵੰਤ ਖਨੌਰੀ

ਠੰਢ
ਜਦ-ਜਦ ਵੀ ਹਾਂ ਆਉਂਦੀ,
ਸਭ ਲੋਕਾਂ ਨੂੰ ਕੰਬਣ ਲਾਉਂਦੀ।
ਚਾਰ ਮਹੀਨੇ ਰਹਿੰਦੀ ਮੇਰੀ ਰੁੱਤ,
ਜਿਸ ਵਿੱਚ ਲੱਗਦੀ ਚੰਗੀ ਧੁੱਪ।
ਮਹਿਸੂਸ ਕੇ ਮੈਨੂੰ ਸਭ ਨੇ ਠੁਰਦੇ,
ਕੋਟੀਆਂ ਸਵੈਟਰ ਪਾ ਕੇ ਤੁਰਦੇ।
ਆਪੇ ਨੂੰ ਮਨੁੱਖ ਢੱਕਦਾ ਸਾਰਾ,
ਲੱਗਦਾ ਹੈ ਨਿੱਘ ਬੜਾ ਪਿਆਰਾ।
ਰਜਾਈਆਂ, ਕੰਬਲ ਕਢਾ ਦਿੰਦੀ ਹਾਂ,
ਬੁੱਝੋ ਬੱਚਿਓ ਤੁਸੀਂ ਮੇਰਾ ਨਾਂ।
-ਰਵਿੰਦਰ ਰੁਪਾਲ ਕੌਲਗੜ੍ਹ

ਰੁੱਖ
ਧਰਤੀ ਉੱਤੇ ਰੁੱਖ ਲਗਾਈਏ,
ਆਓ ਪ੍ਰਦੂਸ਼ਣ ਦਿਵਸ ਮਨਾਈਏ।
ਕਾਲਾ ਧੂੰਆਂ ਖਾ ਜਾਵੇਗਾ,
ਸੁਪਨੇ ਸਾਡੇ ਢਾਹ ਜਾਵੇਗਾ।
ਰੋਗੀ ਬਣ ਕੇ ਨਾ ਮਰ ਜਾਈਏ,
ਆਓ ਪ੍ਰਦੂਸ਼ਣ ਦਿਵਸ ਮਨਾਈਏ।
ਰੁੱਖਾਂ ਦੇ ਸੰਗ ਜੀਵਨ ਵਸਦਾ,
ਪਾਣੀ ਨਾਲ ਜੱਗ ਸਾਰਾ ਹੱਸਦਾ।
ਮਿੱਟੀ ਨਾਲ ਨਾ ਵੈਰ ਕਮਾਈਏ,
ਆਓ ਪ੍ਰਦੂਸ਼ਣ ਦਿਵਸ ਮਨਾਈਏ।
ਕਰੀਏ ਮਾਨਵਤਾ ਨਾਲ ਪਿਆਰ,
ਕਰੀਏ ਕੁਦਰਤ ਦਾ ਸਤਿਕਾਰ।
ਰੁੱਖਾਂ ਨਾਲ ਇਹ ਧਰਤ ਸਜਾਈਏ,
ਆਓ ਪ੍ਰਦੂਸ਼ਣ ਦਿਵਸ ਮਨਾਈਏ।
– ਜਸਪ੍ਰੀਤ ਕੌਰ ਫ਼ਲਕ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.