ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਬਾਲ ਕਿਆਰੀ

Posted On December - 31 - 2016

ਸਫ਼ਾਈ
11312cd _new docਸਾਡੇ ਅਧਿਆਪਕਾਂ ਗੱਲ ਸਮਝਾਈ,
ਰੱਖਦਾ ਸਫ਼ਾਈ ਜੋ ਮਿਲੇ ਵਡਿਆਈ।
ਨਹੁੰ ਨਾ ਵਧਾਓ ਕਦੇ, ਹੱਥ ਧੋ ਖਾਓ ਖਾਣਾ,
ਫਿਰ ਕਰੋ ਕੁਰਲੀ, ਦੰਦਾਂ ’ਚ ਨਾ ਰਹੇ ਦਾਣਾ।
ਨਿੱਤ ਹੀ ਨਹਾਓ ਤੁਸੀਂ, ਭਾਵੇਂ ਹੋਵੇ ਸਰਦੀ,
ਸਾਫ਼ ਤੇ ਸੋਹਣੀ ਪਾ ਕੇ ਆਓ ਵਰਦੀ।
ਸਕੂਲ ਹੈ ਆਪਣਾ ਵਿੱਦਿਆ ਦਾ ਮੰਦਰ,
ਪਾਉਣਾ ਨਾ ਖਲਾਰਾ ਕਦੇ ਇਸ ਅੰਦਰ।
ਕੂੜੇ ਲਈ ਡਸਟਬਿਨ ਕਰੋ ਇਸਤੇਮਾਲ,
ਖੁੱਲ੍ਹੀ ਨਾ ਰਹੇ ਟੂਟੀ ਰੱਖਣਾ ਖ਼ਿਆਲ।
ਆਲਾ-ਦੁਆਲਾ ਵੀ ਜੇ ਰੱਖੋਗੇ ਸਾਫ਼ ਤੁਸੀਂ,
ਕਦੇ ਨਾ ਬਿਮਾਰੀ ਆਵੇ ਆਖੋਗੇ ਆਪ ਤੁਸੀਂ।
ਟੇਬਲਾਂ ਤੇ ਕੰਧਾਂ ’ਤੇ ਪੈੱਨ ਜੋ ਚਲਾਉਂਦੇ,
ਵਿਹਲੜ ਤੇ ਮੂਰਖ ਸਦਾ ਉਹ ਕਹਾਉਂਦੇ।
ਸਵੱਛਤਾ ਨੂੰ ਜਿਹੜੇ ਦਿਲੋਂ ਅਪਣਾਉਂਦੇ,
ਜੀਵਨ ਵਿੱਚ ਖੁਸ਼ਹਾਲੀ ਹੀ ਪਾਉਂਦੇ।
– ਹਰਿੰਦਰ ਸਿੰਘ ਗੋਗਨਾ

ਫੱਟੀਆਂ
ਹੁਣ ਨਾ ਨਜ਼ਰੀ ਆਵਣ ਫੱਟੀਆਂ,
ਬਸ ਝੋਰਾ ਹੀ ਲਾਵਣ ਫੱਟੀਆਂ।
ਹੱਟੀ ਤੋਂ ਜਦ ਨਵੀਂ ਲਿਆਉਂਦੇ,
ਤਦ ਫਿਰ ਗੋਹਾ ਚਾਹਵਣ ਫੱਟੀਆਂ।
ਟੋਭੇ ਜਾਂ ਨਲਕੇ ’ਤੇ ਧੋਂਦੇ,
ਰੂਪ ਨਵਾਂ ਫਿਰ ਪਾਵਣ ਫੱਟੀਆਂ।
ਗੀਤ ਬੜੇ ਗਾਉਂਦੇ ਸੂਰਜ ਦੇ,
ਕਿ ਛੇਤੀ ਸੁੱਕ ਜਾਵਣ ਫੱਟੀਆਂ।
ਚੁੱਲ੍ਹੇ ਦੇ ਬਹੁਤੇ ਸੇਕੇ ਨਾ,
ਤਿੜਕ ਵਟਾ ਜਿਹਾ ਖਾਵਣ ਫੱਟੀਆਂ।
ਡੂਡਣੇ ਵਿੱਚ ਕਢਾ ਕੇ ਮੋਰੀ,
ਲੱਗਦੇ ਸੀ ਲਮਕਾਵਣ ਫੱਟੀਆਂ।
ਟੁੱਟੀ ਤੋਂ ਪੱਤੀਆਂ ਲਵਾਉਂਦੇ,
ਏਦਾਂ ਪਰ ਘੱਟ ਭਾਵਣ ਫੱਟੀਆਂ।
ਘੋਲ ਸਿਆਹੀ ਕਲਮਾਂ ਘੜਦੇ,
ਸੁੰਦਰ ਲਿਖਤ ਬਣਾਵਣ ਫੱਟੀਆਂ।
‘ਲੱਡੇ’ ਮੋਤੀਆਂ ਵਰਗੇ ਅੱਖਰ,
ਪਾ ਕੇ ਲੱਗਦੀਆਂ ਗਾਵਣ ਫੱਟੀਆਂ
– ਜਗਜੀਤ ਸਿੰਘ ਲੱਡਾ

ਨਾਨੀ ਮਾਂ
ਨਾਨੀ ਮਾਂ ਤੂੰ ਮੈਨੂੰ ਲੱਗਦੀ,
ਬੜੀ ਪਿਆਰੀ ਮਾਂ।
ਸਾਦਾ ਤੇਰਾ ਰਹਿਣ-ਸਹਿਣ,
ਸਾਦਾ ਤੇਰਾ ਭੋਜਨ ਪਾਣੀ।
ਕਿੰਝ ਗੁਜ਼ਾਰ ਦਿੱਤੇ ਦੋ ਦਹਾਕੇ?
ਖੁਸ਼ੀ-ਖੁਸ਼ੀ ਮੇਰੀ ਮਾਂ ਸੰਗ।
ਇਕੱਿਲਆਂ ਰਹਿ ਕੇ ਮੇਰੇ ਲਈ ਹੈ,
ਇੱਕ ਇਹ ਬੁਝਾਰਤ ਮਾਂ।
ਨਾਨੀ ਮਾਂ ਤੂੰ ਮੈਨੂੰ…
ਗਲੀ ਮੁਹੱਲੇ ਦੇ ਘਰਾਂ ਵਿੱਚ,
ਸਾਫ਼-ਸਫ਼ਾਈ ਪੋਚਾ ਲਾ ਕੇ,
ਕੱਪੜੇ ਧੋ ਕੇ।
ਜੀਵਨ ਪੰਧ ਆਪਣਾ ਲੰਘਾ ਦਿੱਤਾ,
ਜਜਮਾਨਾਂ ਸੰਗ ਰਲਕੇ ਤੂੰ।
ਖੁਸ਼ੀ-ਖੁਸ਼ੀ ਘਰ ਆਪਣੇ ਤੋਂ,
ਮੇਰੀ ਮਾਂ ਨੂੰ ਹੱਥ ਪੀਲੇ ਕਰਕੇ,
ਬਿਨਾਂ ਦਹੇਜ ਤੋਂ ਤੋਰ ਦਿੱਤਾ।
ਮਾਨਵਤਾ, ਮਮਤਾ ਦੀ ਤੂੰ ਸੱਚੀ ਮੂਰਤ,
ਬਿਨ ਮੰਗਿਆਂ ਸਭ ਨੂੰ ਅਸੀਸਾਂ ਦੇਵੇ
ਤੁਰਦੀ-ਫਿਰਦੀ ਤੂੰ ਮੈਨੂੰ ਵੀ।
ਸਚਮੁੱਚ ਮਦਰ ਟੈਰੇਸਾ ਦੀ ਰੂਹ ਹੀ ਜਾਪੇ।
ਨਾਨੀ ਮਾਂ ਤੂੰ ਮੈਨੂੰ ਲੱਗਦੀ,
ਬੜੀ ਪਿਆਰੀ ਮਾਂ।
-ਰਾਜਿੰਦਰਪਾਲ

ਇਨਸਾਨ
ਪਾਣੀ ਵਿੱਚੋਂ ਛਾਲ ਮਾਰ ਕੇ
ਮੱਛੀ ਅਰਜ਼ ਗੁਜ਼ਾਰੇ,
ਪਾਣੀ ਦੇ ਵਿੱਚ ਦੁਨੀਆਂ ਰਹਿੰਦੀ,
ਸੁਣ ਲੋ ਮੇਰੀ ਸਾਰੇ।
ਫੈਕਟਰੀਆ ਦਾ ਗੰਧਲਾ ਪਾਣੀ,
ਨਦੀਆਂ ਵਿੱਚ ਮਿਲਾਉਂਦੇ।
ਸਾਡਾ ਜਿਊਣਾ ਦੁੱਭਰ ਕਰਦੇ,
ਕੂੜਾ ਰਹਿਣ ਗਿਰਾਉਂਦੇ।
ਦੂਜੇ ਦਾ ਦੁੱਖ ਸਮਝਣ ਜਿਹੜੇ,
ਉਹ ਇਨਸਾਨ ਕਹਾਉਂਦੇ।
ਬਾਕੀ ਤਾਂ ਇਸ ਦੁਨੀਆਂ ਉੱਤੇ,
ਗਿਣਤੀ ਨੇ ਵਧਾਉਂਦੇ।
– ਕਮਲਜੀਤ ਨੀਲੋਂ

ਸਕੂਲ ਬੈਗ
ਬੂਟ ਤੇ ਜ਼ੁਰਾਬਾਂ, ਨਾਭੀ ਪਾ ਕੇ ਕੋਟੀ ਨੂੰ,
ਸਿਰ ’ਤੇ ਸਜਾ ਕੇ ਨਾਲੇ ਸੋਹਣੀ ਟੋਪੀ ਨੂੰ।
‘ਮਨ ਲਾ ਕੇ ਪੜ੍ਹੀਂ’ ਕਹੇ ਦਾਦਾ ਬੱਲਿਆ,
ਸੋਹਣਾ ਜਿਹਾ ਬੈਗ ਜਿਹੜਾ ਪਾਪਾ ਲੈ ਕੇ ਆਏ
ਚੁੱਕ ਕੇ ਮੈਂ ਅੱਜ ਹਾਂ ਸਕੂਲ ਚੱਲਿਆ।
ਕੱਲੀ-ਕੱਲੀ ਕਾਪੀ ਤੇ ਕਿਤਾਬ ਪਾਈ ਐ,
ਟਿਫਨ ਵੀ ਇੱਕ ਜੇਬ ਿਵੱਚ ਪਾ ਲਿਆ,
ਜਿਹੜਾ ਮੀਰਾ ਭੂਆ ਜੀ ਨੇ ਸ਼ਹਿਰੋਂ ਘੱਲਿਆ,
ਸੋਹਣਾ ਜਿਹਾ ਬੈਗ…

ਤਿੰਨ ਜੇਬਾਂ ਵਾਲਾ ਮੇਰਾ ਬੈਗ ਸੋਹਣਾ ਏ,
ਲੱਗਿਆ ਜੋ ਟੋਮੀ ਦਾ ਵੀ ਟੈਗ ਸੋਹਣਾ ਏ,
ਕਰਨ ਤਾਰੀਫ਼ਾਂ ਮੇਰੇ ਸਾਰੇ ਆੜੀ ਜੀ।
ਆਪਣੀ ਤਾਂ ਹੋ ਗਈ ਫੇਰ ਬੱਲੇ-ਬੱਲੇ ਐ,
ਸੋਹਣਾ ਜਿਹਾ ਬੈਗ…

ਇੱਕ ਹੈਂਡਲ ਹੈ ਇਸ ’ਤੇ ਦੋ ਤਣੀਆਂ,
ਭਿੱਜਣ ਨਾ ਕਿਤਾਬਾਂ ਜਦੋਂ ਪੈਣ ਕਣੀਆਂ।
‘ਬੰਗੇ’ ਸਰ ਵਾਰ-ਵਾਰ ਰਹਿਣ ਆਖਦੇ,
ਸਾਂਭ-ਸਾਂਭ ਇਸ ਨੂੰ ਤੂੰ ਰੱਖੀ ਝੱਲਿਆ।
ਸੋਹਣਾ ਜਿਹਾ ਬੈਗ ਜਿਹੜਾ ਪਾਪਾ ਲੈ ਕੇ ਆਏ,
ਲੈ ਕੇ ਮੈਂ ਅੱਜ ਹਾਂ ਸਕੂਲ ਚੱਲਿਆ।
– ਿਕਰਨਦੀਪ ਬੰਗੇ

ਬੱਚਤ
ਬੱਚਤ ਕਰਨੀ ਆਦਤ ਚੰਗੀ,
ਜਿਸ ਕੀਤੀ ਉਸ ਨੂੰ ਨਾ ਆਵੇ ਤੰਗੀ।
ਜੇਬ ਖ਼ਰਚੀ ਵਿੱਚੋਂ ਬਚਾਉਣ ਦੀ ਆਦਤ ਪਾਓ,
ਇੱਕਠੇ ਕਰਨ ਲਈ ਇਹ ਪੈਸੇ,
ਝੱਟਪੱਟ ਇੱਕ ਗੋਲਕ ਲਗਾਓ।
ਜੋੜ ਕੇ ਪੈਸੇ ਫਿਰ,
ਵਧੀਆ ਕੋਈ ਚੀਜ਼ ਲਿਆਓ।
ਕਮਾਉਣ ਜਿੰਨਾ ਹੀ ਹੈ,
ਬਚਾਉਣਾ ਵੀ ਜ਼ਰੂਰੀ।
ਬੂੰਦ -ਬੂੰਦ ਨਾਲ ਘੜਾ ਹੈ ਭਰਦਾ,
ਇਸ ਲਈ ਬੱਚਤ ਬੜੀ ਜ਼ਰੂਰੀ।
ਬੱਚਤ ਸਾਨੂੰ ਅਮੀਰ ਬਣਾਉਂਦੀ,
ਔਖੇ ਵੇਲੇ ਕੰਮ ਹੈ ਆਉਂਦੀ।
– ਗੁਰਪ੍ਰੀਤ ਕੌਰ ਧਾਲੀਵਾਲ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.