ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਬ੍ਰਿਗੇਡੀਅਰ ਬਣ ਕੇ ਮੁੜ ਚਰਚਾ ’ਚ ਆਇਆ ਸੁਰਿੰਦਰ ਪਾਲ

Posted On December - 24 - 2016

11512cd _surendra pal_img_3959ਛੋਟਾ ਪਰਦਾ

ਸ਼ਾਂਤੀ ਸਵਰੂਪ ਤ੍ਰਿਪਾਠੀ
ਵੱਡੇ ਪਰਦੇ ਤੋਂ ਛੋਟੇ ਪਰਦੇ ਤੱਕ ਹਰ ਥਾਂ ਆਪਣੀ ਵੱਖਰੀ ਪਛਾਣ ਬਰਕਰਾਰ ਰੱਖਣ ਵਾਲਾ ਅਭਿਨੇਤਾ ਸੁਰਿੰਦਰ ਪਾਲ ਹੁਣ ਆਪਣੇ ਨਵੇਂ ਲੜੀਵਾਰ ‘ਜਾਨਾ ਨਾ ਦਿਲ ਸੇ ਦੂਰ’ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਤੋਂ ਪਹਿਲਾਂ ਉਹ ‘ਸੀਆ ਕੇ ਰਾਮ’ ਵਿੱਚ ਰਾਵਣ ਦੇ ਪਿਤਾ ਦੇ ਕਿਰਦਾਰ ਵਿੱਚ ਨਜ਼ਰ ਆਇਆ ਸੀ। ਨਵੇਂ ਲੜੀਵਾਰ ਵਿੱਚ ਉਹ ਸੇਵਾਮੁਕਤ ਬ੍ਰਿਗੇਡੀਅਰ ਦਾ ਕਿਰਦਾਰ ਨਿਭਾ ਰਿਹਾ ਹੈ। ਉਹ ਇੱਕ ਅਹਿਮ ਪਰਿਵਾਰ ਦਾ ਮੁਖੀ ਹੈ। ਉਸ ਦਾ ਮੰਨਣਾ ਹੈ ਕਿ ਜਦੋਂ ਤੋਂ ਇਸ ਲੜੀਵਾਰ ਵਿੱਚ ਉਸ ਦਾ ਦਾਖਲਾ ਹੋਇਆ ਹੈ, ਉਦੋਂ ਤੋਂ ਇਸ ਦੀ ਟੀਆਰਪੀ ਵਧੀ ਹੈ।
ਉਸ ਨੂੰ ਲੱਗਦਾ ਹੈ ਕਿ ਇਸ ਲੜੀਵਾਰ ਵਿੱਚ ਉਸ ਦਾ ਸਹੀ ਉਪਯੋਗ ਨਹੀਂ ਕੀਤਾ ਜਾ ਰਿਹਾ ਤੇ ਇਹ ਉਸ ਦੀ ਨਹੀਂ, ਸਗੋਂ ਨਿਰਮਾਤਾ ਦੀ ਨਾਕਾਮੀ ਹੈ। ਉਂਜ ਉਸ ਦਾ ਇਹ ਵੀ ਕਹਿਣਾ ਹੈ ਕਿ ਲੜੀਵਾਰ ਬਾਰੇ ਦੱਸਣ ਵੇਲੇ ਨਿਰਮਾਤਾ ਅਤੇ ਚੈਨਲ ਦੀ ਰਚਨਾਤਮਕ ਟੀਮ ਕਹਿੰਦੀ ਹੈ ਕਿ ਸਬੰਧਿਤ ਵਿਅਕਤੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਹੀ ਅਤਿ ਮਹੱਤਵਪੂਰਨ ਹੈ ਅਤੇ ਕਲਾਕਾਰ ਵੀ ਇਹ ਹੀ ਮਨ ਕੇ ਚਲਦੇ ਹਨ, ਪਰ ਇਹ ਨਹੀਂ ਪਤਾ ਹੁੰਦਾ ਕਿ ਕਿਰਦਾਰ ਭਵਿੱਖ ਵਿੱਚ ਕਿਹੋ ਜਿਹਾ ਰੂਪ ਲਵੇਗਾ ਅਤੇ ਕਹਾਣੀ ਕਿਸ ਦਿਸ਼ਾ ਵੱਲ ਮੁੜੇਗੀ।
ਛੋਟੇ ਪਰਦੇ ’ਤੇ ਆਪਣੇ ਵੱਲੋਂ ਨਿਭਾਏ ਗੁਰੂ ਦਰੋਣਾਚਾਰੀਆ ਅਤੇ ਰਾਵਣ ਦੇ ਪਿਤਾ ਦੇ ਕਿਰਦਾਰ ਸਬੰਧੀ ਉਹ ਖੁਦ ਨੂੰ ਖੁਸ਼ਕਿਸਮਤ ਸਮਝਦਾ ਹੈ। ਉਸ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਉਸ ਵੱਲੋਂ ਨਿਭਾਏ ਇਹ ਕਿਰਦਾਰ ਬਹੁਤ ਪਸੰਦ ਆਏ ਹਨ। ਦਰਅਸਲ, ਲੋਕਾਂ ਨੂੰ ਰਾਵਣ ਹੀ ਸਭ ਤੋਂ ਸ਼ਕਤੀਸ਼ਾਲੀ ਕਿਰਦਾਰ ਜਾਪਦਾ ਹੈ, ਪਰ ਜਦੋਂ ਉਸ ਨੂੰ ਝਿੜਕਣ ਵਾਲਾ ਉਸ ਦਾ ਪਿਤਾ ਸਾਹਮਣੇ ਆਉਂਦਾ ਹੈ ਤਾਂ ਦਰਸ਼ਕ ਹੈਰਾਨ ਹੋ ਜਾਂਦੇ ਹਨ। ਲੜੀਵਾਰ ‘ਮਹਾਭਾਰਤ’ ਵਿੱਚ ਨਿਭਾਏ ਗੁਰੂ ਦਰੋਣਾਚਾਰੀਆ ਦੇ ਕਿਰਦਾਰ ਸਬੰਧੀ ਵੀ ਉਸ ਦਾ ਤਜਰਬਾ ਚੰਗਾ ਰਿਹਾ ਹੈ।
ਇਸ ਸਮੇਂ ਕਿਸੇ ਹੋਰ ਲੜੀਵਾਰ ਵਿੱਚ ਵੀ ਕੰਮ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹ ਕਹਿੰਦਾ ਹੈ ਕਿ ਸ਼ੂਟਿੰਗ ਦੀਆਂ ਤਾਰੀਖ਼ਾਂ ਵਿੱਚ ਟਕਰਾਅ ਟਾਲਣ ਲਈ ਉਹ ਕੋਈ ਹੋਰ ਲੜੀਵਾਰ ਨਹੀਂ ਕਰ ਰਿਹਾ। ਦਰਅਸਲ, ਸਹੀ ਢੰਗ ਨਾਲ ਕੰਮ ਕਰਨ ਲਈ ਇੱਕ ਲੜੀਵਾਰ ਹੀ ਕਾਫ਼ੀ ਹੁੰਦਾ ਹੈ। ਜਦੋਂ ਕੋਈ ਕਲਾਕਾਰ ਦੋ ਲੜੀਵਾਰਾਂ ਵਿੱਚ ਇੱਕੋ ਵੇਲ਼ੇ ਕੰਮ ਕਰਦਾ ਹੈ ਤਾਂ ਲੜਾਈ ਦੀ ਨੌਬਤ ਜ਼ਰੂਰ ਆ ਜਾਂਦੀ ਹੈ। ‘ਜਾਨਾ ਨਾ ਦਿਲ ਸੇ ਦੂਰ’ ਲਈ ਉਸ ਨੂੰ ਮਹੀਨੇ ਵਿੱਚ 25 ਦਿਨ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਉਸ ਨੂੰ ‘ਪੀਓਡਬਲਯੂ’, ‘ਚੰਦਰ ਨੰਦਿਨੀ’ ਅਤੇ ‘ਬਾਜੀਰਾਓ ਮਸਤਾਨੀ’ ਜਿਹੇ ਕਈ ਲੜੀਵਾਰ ਛੱਡਣੇ ਪਏ। ਉਹ ਅੱਜ ਤਕ ਕਦੇ ਪੈਸੇ ਪਿੱਛੇ ਨਹੀਂ ਭੱਜਿਆ। ਉਹ ਸਮਝਦਾ ਹੈ ਕਿ ਇੱਕ ਪਰਿਪੱਕ ਕਲਾਕਾਰ ਨੂੰ ਆਪਣਾ ਮਾਣ-ਸਨਮਾਨ ਕਾਇਮ ਰੱਖਦਿਆਂ ਕੰਮ ਕਰਨਾ ਚਾਹੀਦਾ ਹੈ।


Comments Off on ਬ੍ਰਿਗੇਡੀਅਰ ਬਣ ਕੇ ਮੁੜ ਚਰਚਾ ’ਚ ਆਇਆ ਸੁਰਿੰਦਰ ਪਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.