ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਬੜੀ ਮਿਹਨਤ ਕੀਤੀ ਹੈ ‘ਵਜਹ ਤੁਮ ਹੋ’ ਲਈ:ਗੁਰਮੀਤ ਚੌਧਰੀ

Posted On December - 3 - 2016

12411cd _gurmeet chowdhary 2ਸ਼ਾਂਤੀ ਸਵਰੂਪ ਤ੍ਰਿਪਾਠੀ
ਧਾਰਮਿਕ ਲੜੀਵਾਰ ‘ਰਾਮਾਇਣ’ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਕਈ ਸਮਾਜਿਕ ਲੜੀਵਾਰਾਂ ਵਿੱਚ ਕੰਮ ਕਰਨ ਅਤੇ ਮਹੇਸ਼ ਭੱਟ ਦੀ ਫ਼ਿਲਮ ‘ਖਾਮੋਸ਼ੀਆਂ’ ਤੋਂ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੇ ਜਬਲਪੁਰ ਨਿਵਾਸੀ ਗੁਰਮੀਤ ਚੌਧਰੀ ਹੁਣ ਆਪਣੀ ਦੂਜੀ ਫ਼ਿਲਮ ‘ਵਜਹ ਤੁਮ ਹੋ’ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਸਬੰਧੀ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
* ਤੁਸੀਂ ਰਾਮ ਤੋਂ ਬੋਲਡ ਫ਼ਿਲਮ ਤਕ ਪਹੁੰਚ ਗਏ?
– ਦੇਖੋ, ਮੈਂ ਇੱਕ ਕਲਾਕਾਰ ਹਾਂ। ਹੁਣ ਇਸ ਗੱਲ ਨੂੰ ਲੈ ਕੇ ਸਾਡੇ ਦੇਸ਼ ਦੇ ਲੋਕ ਸਮਝਣ ਲੱਗੇ ਹਨ। ਮੈਂ ਪਹਿਲਾ ਕਲਾਕਾਰ ਹਾਂ ਜੋ ਕਿ ਧਾਰਮਿਕ ਕਿਰਦਾਰ ਨੂੰ ਨਿਭਾ ਕੇ ਚਰਚਾ ਵਿੱਚ ਰਿਹਾ, ਪਰ ਉਸ ਕਿਰਦਾਰ ਦੀ ਭੂਮਿਕਾ ਵਿੱਚ ਬੰਨ੍ਹਿਆ ਨਹੀਂ, ਜਦੋਂਕਿ ਮੇਰੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਈ ਕਲਾਕਾਰ ਉਸ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਉਸ ਭੂਮਿਕਾ ਵਿੱਚ ਹੀ ਬੰਨ੍ਹ ਗਏ। ਮੈਂ ਰਾਮ ਦਾ ਕਿਰਦਾਰ ਇਹ ਸੋਚ ਕੇ ਨਿਭਾਇਆ ਸੀ ਕਿ ਮੈਨੂੰ ਜਲਦੀ ਸ਼ੋਹਰਤ ਮਿਲੇਗੀ। ਇਸ ਨੇ ਮੈਨੂੰ ਸ਼ੋਹਰਤ ਦਿੱਤੀ, ਲੋਕਾਂ ਨੇ ਮੇਰੀ ਪੂਜਾ ਕਰਨੀ ਸ਼ੁਰੂ ਕੀਤੀ। ਇਸ ਲੜੀਵਾਰ ਨੂੰ ਕਰਨ ਤੋਂ ਪਹਿਲਾਂ ਹੀ ਮੈਂ ਅਗਲੀ ਯੋਜਨਾ ਬਣਾ ਲਈ ਸੀ ਕਿ ਪੰਜ ਸਾਲ ਬਾਅਦ ਕੀ ਕਰਾਂਗਾ? ‘ਰਾਮਾਇਣ’ ਖਤਮ ਹੁੰਦੇ ਹੀ ਮੈਂ ਰਿਐਲਿਟੀ ਸ਼ੋਅ ਵਿੱਚ ਨਜ਼ਰ ਆਇਆ ਜਿੱਥੇ ਦਰਸ਼ਕਾਂ ਨੂੰ ਮੇਰਾ ਅਸਲੀ ਰੂਪ ਨਜ਼ਰ ਆਇਆ। ਮੈਂ ਇੱਕ ਗ਼ੈਰ ਫ਼ਿਲਮੀ ਪਿਛੋਕੜ ਤੋਂ ਆਇਆ ਹਾਂ। ਇਸ ਲਈ ਮੈਂ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੋਲਡ ਫ਼ਿਲਮ ‘ਖਾਮੋਸ਼ੀਆ’ ਰਾਹੀਂ ਮੈਂ ਬੌਲੀਵੁੱਡ ਵਿੱਚ ਕਦਮ ਰੱਖਿਆ। ਲੋਕ ਇਸ ਫ਼ਿਲਮ ਦੀ ਚਰਚਾ ਕਰਦੇ ਹਨ। ਇਸ ਦੇ ਗੀਤ ਹਿੱਟ ਹਨ। ‘ਵਜਹ ਤੁਮ ਹੋ’ ਤੋਂ ਬਾਅਦ ਮੈਂ ਦੋ ਫ਼ਿਲਮਾਂ ਸਾਈਨ ਕੀਤੀਆਂ ਹੋਈਆਂ ਹਨ।
* ਫ਼ਿਲਮ ‘ਵਜਹ ਤੁਮ ਹੋ’ ਕੀ ਹੈ?
-ਇਸ ਫ਼ਿਲਮ ਦੀ ਕਹਾਣੀ ਲਾਈਵ ਕਤਲ ਦੇ ਇੱਕ ਸੈਟੇਲਾਈਟ ਚੈਨਲ ’ਤੇ ਪ੍ਰਸਾਰਿਤ ਹੋਣ ਦੀ ਹੈ। ਅਜਿਹਾ ਹੁਣ ਤੱਕ ਬੌਲੀਵੁੱਡ ਦੀ ਕਿਸੇ ਫ਼ਿਲਮ ਵਿੱਚ ਨਹੀਂ ਹੋਇਆ। ਇਸ ਵਿੱਚ ਕਾਤਲ ਕੌਣ ਹੈ? ਇਸ ਦਾ ਵੀ ਪਤਾ ਲਗਾਉਣਾ ਹੈ ਕਿ ਉਸ ਨੇ ਕਿਸ ਤਰ੍ਹਾਂ ਸੈਟੇਲਾਈਟ ਚੈਨਲ ਨੂੰ ਹੈਕ ਕੀਤਾ। ਇਹ ਕਾਫੀ ਰੁਮਾਂਚਿਕ ਫ਼ਿਲਮ ਹੈ।
* ਫ਼ਿਲਮ ਵਿੱਚ ਆਪਣੇ ਕਿਰਦਾਰ ਸਬੰਧੀ ਤੁਸੀਂ ਕੁਝ ਦੱਸੋਗੇ?
-ਇਸ ਵਿੱਚ ਮੈਂ ਵਕੀਲ ਦਾ ਕਿਰਦਾਰ ਨਿਭਾਇਆ ਹੈ। ਇਹ ਮੇਰੇ ਲਈ ਚੁਣੌਤੀ ਸੀ। ਮੇਰੇ ਤੋਂ ਪਹਿਲਾਂ ਅਮਿਤਾਬ ਬੱਚਨ, ਸੰਨੀ ਦਿਓਲ ਨੇ ਵੀ ਵਕੀਲ ਦੇ ਕਿਰਦਾਰ ਨਿਭਾਏ ਹਨ, ਪਰ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਉੱਚਾਈਆਂ ਪ੍ਰਾਪਤ ਕਰਨ ਤੋਂ ਬਾਅਦ ਇਹ ਕਿਰਦਾਰ ਨਿਭਾਏ ਹਨ। ਮੈਂ ਇਸ ਕਿਰਦਾਰ ਨੂੰ ਨਿਭਾਉਣ ਲਈ ਬਹੁਤ ਤਿਆਰੀ ਕੀਤੀ ਹੈ।
* ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ?
-ਮੈਂ ਮੁੰਬਈ ਦੀ ਅੰਧੇਰੀ ਅਦਾਲਤ ਵਿੱਚ ਗਿਆ, ਜਿੱਥੇ ਜਾ ਕੇ ਮੈਂ ਦੇਖਿਆ ਕਿ ਅਦਾਲਤ ਦੀ ਕਾਰਵਾਈ ਕਿਵੇਂ ਹੁੰਦੀ ਹੈ। ਮੈਂ ਉੱਥੋਂ ਦਾ ਮਾਹੌਲ ਦੇਖਿਆ, ਵਕੀਲ ਦੇ ਪਹਿਰਾਵੇ, ਉਨ੍ਹਾਂ ਦੀ ਚਾਲ-ਢਾਲ ’ਤੇ ਧਿਆਨ ਦਿੱਤਾ। ਮੈਂ ਕਈ ਅੰਗਰੇਜ਼ੀ ਅਤੇ ਹਿੰਦੀ ਫ਼ਿਲਮਾਂ ਦੇਖੀਆਂ। ਮੈਂ ਆਪਣੇ ਸਾਰੇ ਕਾਸਟਿਊਮ ਘਰ ਮੰਗਵਾ ਲਏ ਅਤੇ ਉਨ੍ਹਾਂ ਨੂੰ ਪਹਿਨ ਕੇ ਘਰ ਵਿੱਚ ਘੁੰਮਦਾ ਸੀ, ਜਿਸ ਕਾਰਨ ਅਭਿਨੈ ਦੌਰਾਨ ਇਹ ਕਾਸਟਿਊਮ ਮੇਰੇ ਅਭਿਨੈ ਅਤੇ ਸਰੀਰ ਦਾ ਹਿੱਸਾ ਨਜ਼ਰ ਆਏ। ਮੇਰਾ ਤਿਆਰੀ ਕਰਨ ਦਾ ਅੰਦਾਜ਼ ਪਾਗਲਪਣ ਵਰਗਾ ਰਿਹਾ। ਪ੍ਰੋਡਕਸ਼ਨ ਹਾਊਸ ਵਿੱਚ ਲੋਕ ਗੁਰਮੀਤ ਚੌਧਰੀ ਨੂੰ ਪਾਗਲ ਵੀ ਕਹਿੰਦੇ ਹਨ। ਜ਼ਿਆਦਾਤਰ ਕਲਾਕਾਰ ਆਰਟ ਫ਼ਿਲਮ ਲਈ ਹੀ ਇਸ ਪ੍ਰਕਾਰ ਦੀ ਮਿਹਨਤ ਕਰਦੇ ਹਨ, ਪਰ ਮੈਂ ਵਪਾਰਕ ਫ਼ਿਲਮ ਲਈ ਮਿਹਨਤ ਕੀਤੀ। ਇੱਕ ਹਫ਼ਤੇ ਤੱਕ ਮੈਂ ਹੋਟਲ ਵਿੱਚ ਸਭ ਤੋਂ ਹਟਕੇ ਰਿਹਰਸਲ ਕਰਦਾ ਰਿਹਾ।
* ਫ਼ਿਲਮ ‘ਵਜਹ ਤੁਮ ਹੋ’ ਦੀ ਹੀਰੋਇਨ ਸਨਾ ਖ਼ਾਨ ਨੇ ਕਿਹਾ ਹੈ ਕਿ ਉਸ ਨੂੰ ਤੁਹਾਡੇ ਨਾਲ ਕਰੀਬੀ ਦ੍ਰਿਸ਼ ਕਰਨ ਤੋਂ ਤਕਲੀਫ਼ ਹੁੰਦੀ ਸੀ?
-ਤੁਸੀਂ ਜਿੱਥੇ ਇਹ ਪੜ੍ਹਿਆ, ਉਸ ਵਿੱਚ ਅੰਦਰ ਲਿਖਿਆ ਹੋਇਆ ਸੀ ਕਿ ਸਨਾ ਖ਼ਾਨ ਜਦੋਂ ਤਿਆਰ ਹੋ ਕੇ ਆਉਂਦੀ ਸੀ ਤਾਂ ਚੰਗੇ ਕੱਪੜੇ ਪਹਿਨਦੀ ਸੀ ਜਦੋਂਕਿ ਉਸ ਨਾਲ ਮੇਰੇ ਘੱਟ ਕੱਪੜਿਆਂ ਵਾਲੇ ਦ੍ਰਿਸ਼ ਸਨ ਅਤੇ ਮੈਂ ਸਰੀਰ ’ਤੇ ਤੇਲ ਜਾਂ ਰੰਗ ਲਾ ਕੇ ਰੱਖਦਾ ਸੀ। ਮਤਲਬ ਮੇਕਅੱਪ ਕਰਦਾ ਸੀ। ਉਸ ਨੂੰ ਡਰ ਲੱਗਦਾ ਸੀ ਕਿ ਕਿਧਰੇ ਮੇਰਾ ਇਹ ਮੇਕਅੱਪ ਉਸ ਦੇ ਕੱਪੜਿਆਂ ਨੂੰ ਨਾ ਚਿਪਕ ਜਾਵੇ।
* ਦੋ ਬੋਲਡ ਫ਼ਿਲਮਾਂ ਕਰ ਲਈਆਂ, ਕੀ ਤੀਜੀ ਫ਼ਿਲਮ ਵੀ ਬੋਲਡ ਹੀ ਹੈ?
-ਮੇਰੀ ਕੋਿਸ਼ਸ਼ ਹੁੰਦੀ ਹੈ ਕਿ ਅਲੱਗ-ਅਲੱਗ ਕਿਰਦਾਰ ਨਿਭਾਵਾਂ। ‘ਖਾਮੋਸ਼ੀਆਂ’ ਅਤੇ ‘ਵਜਹ ਤੁਮ ਹੋ’ ਦੋਨਾਂ ਵਿੱਚ ਮੇਰੀ ਦਿਖ ਅਲੱਗ ਹੈ। ਕਿਰਦਾਰ ਅਲੱਗ ਹੈ। ਇਸ ਫ਼ਿਲਮ ਵਿੱਚ ਮੈਂ ਬੋਲਡ ਨਜ਼ਰ ਆਵਾਂਗਾ, ਪਰ ਤੀਜੀ ਫ਼ਿਲਮ ਇਨ੍ਹਾਂ ਦੋਨੋਂ ਫ਼ਿਲਮਾਂ ਤੋਂ ਬਹੁਤ ਅਲੱਗ ਹੈ। ਮਤਲਬ ਬੋਲਡ ਨਹੀਂ ਹੈ।
* ਕਿਸੇ ਬੋਲਡ ਫ਼ਿਲਮ ਵਿੱਚ ਬੋਲਡ ਦ੍ਰਿਸ਼ ਕਰਨਾ ਅਤੇ ਆਮ ਫ਼ਿਲਮ ਵਿੱਚ ਅਭਿਨੈ ਕਰਨ ਵਿੱਚ ਕੀ ਅੰਤਰ ਹੈ?
-ਦੇਖੋ, ਮੈਂ ਪਰਦੇ ’ਤੇ ਬੋਲਡ ਦ੍ਰਿਸ਼ ਜਾਂ ਡਾਂਸ ਕਰਦੇ ਹੋਏ ਬਹੁਤ ਚੰਗਾ ਨਜ਼ਰ ਆ ਰਿਹਾ ਹਾਂ, ਜਦੋਂ ਕਿ ਨਿੱਜੀ ਜ਼ਿੰਦਗੀ ਵਿੱਚ ਮੈਂ ਬਹੁਤ ਸ਼ਰਮੀਲਾ ਹਾਂ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਦੇ ਬਾਵਜੂਦ ਮੈਂ ਜਦੋਂ ਦ੍ਰਿਸ਼ ਕਰਦਾ ਹਾਂ ਤਾਂ ਕਿਸ ਤਰ੍ਹਾਂ ਨਾਲ ਕਰਦਾ ਹਾਂ, ਕਿੰਨਾ ਖੁਦ ਨੂੰ ਪ੍ਰੇਰਿਤ ਕਰਨਾ ਪੈਂਦਾ ਹੈ। ਫਿਰ ਵੀ ਮੈਂ ਇਸ ਫ਼ਿਲਮ ਵਿੱਚ ਸਾਰੇ ਦ੍ਰਿਸ਼ ਪਹਿਲੇ ਟੇਕ ਵਿੱਚ ਹੀ ਕੀਤੇ ਹਨ।
* ਟੀਵੀ ’ਤੇ ਕੁਝ ਕਰ ਰਹੇ ਹੋ?
-ਟੀਵੀ ਬਹੁਤ ਵੱਡਾ ਹੋ ਗਿਆ ਹੈ। ਟੀਵੀ ’ਤੇ ਪੈਸਾ ਵੀ ਬਹੁਤ ਹੈ। ਮੈਂ ਦੋ ਸਾਲ ਟੀਵੀ ’ਤੇ ਕੰਮ ਨਾ ਕਰਕੇ ਸੱਤ ਕਰੋੜ ਰੁਪਏ ਦਾ ਨੁਕਸਾਨ ਕੀਤਾ, ਪਰ ਜਦੋਂ ਅਸੀਂ ਕੁਝ ਰਚਨਾਤਮਕ ਕੰਮ ਕਰਦੇ ਹਾਂ ਤਾਂ ਅਸੀਂ ਪੈਸੇ ਦੇ ਲਾਭ ਜਾਂ ਨੁਕਸਾਨ ਦੀ ਗੱਲ ਨਹੀਂ ਸੋਚਦੇ। ਮੈਂ ਫ਼ਿਲਮ ਕਰਨੀ ਸੀ ਅਤੇ ਕਰ ਰਿਹਾ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਟੀਵੀ ਕਦੇ ਨਹੀਂ ਕਰਾਂਗਾ। ਹੁਣ ਮੈਂ ਦੋ ਟੀਵੀ ਦੇ ਐਵਾਰਡ ਸ਼ੋਅ ਵਿੱਚ ਪ੍ਰਸਤੂਤੀ ਦੇ ਰਿਹਾ ਹਾਂ। ਮੈਂ ਟੀਵੀ ਦੇ ਦਰਸ਼ਕਾਂ ਨੂੰ ਨਜ਼ਰ ਆਉਂਦਾ ਰਹਿਣਾ ਚਾਹੁੰਦਾ ਹਾਂ। ਫ਼ਿਲਮਾਂ ਦੇ ਨਾਲ ਹੀ ਮੈਂ ਟੀਵੀ ’ਤੇ ਛੋਟੀਆਂ ਸੀਰੀਜ਼ ਕਰਨਾ ਚਾਹੁੰਦਾ ਹਾਂ।
* ਕਿਹੜੇ ਨਿਰਮਾਤਾ ਨਿਰਦੇਸ਼ਕਾਂ ਨਾਲ ਤੁਹਾਨੂੰ ਕੰਮ ਕਰਨਾ ਹੈ?
-ਰੋਿਹਤ ਸ਼ੈਟੀ, ਰਾਜ ਕੁਮਾਰ ਹਿਰਾਨੀ, ਸੰਜੈ ਲੀਲਾ ਭੰਸਾਲੀ ਨਾਲ। ਮੇਰੀ ਸੂਚੀ ਬਹੁਤ ਲੰਬੀ ਹੈ।
* ਤੁਹਾਡੀ ਅਗਲੇ ਪੰਜ ਸਾਲਾਂ ਵਿੱਚ ਕੀ ਕਰਨ ਦੀ ਯੋਜਨਾ ਹੈ?
-ਅਗਲੇ ਪੰਜ ਸਾਲਾਂ ਵਿੱਚ ਮੈਂ ਘੱਟ ਤੋਂ ਘੱਟ 15 ਫ਼ਿਲਮਾਂ ਕਰਨੀਆਂ ਹਨ। ਬਾਂਦਰਾ ਵਿੱਚ ਬੰਗਲਾ ਖਰੀਦਣਾ ਹੈ, ਪਰਿਵਾਰ ਨੂੰ ਅੱਗੇ ਵਧਾਉਣਾ ਹੈ। ਇੱਕ ਫ਼ਿਲਮ ਦਾ ਨਿਰਦੇਸ਼ਨ ਕਰਨਾ ਚਾਹਾਂਗਾ। ਫਿਲਹਾਲ ਇੱਕ ਕਹਾਣੀ ਲਿਖ ਰਿਹਾ ਹਾਂ। ਂ


Comments Off on ਬੜੀ ਮਿਹਨਤ ਕੀਤੀ ਹੈ ‘ਵਜਹ ਤੁਮ ਹੋ’ ਲਈ:ਗੁਰਮੀਤ ਚੌਧਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.