ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਭਾਰਤੀ ਸੰਵਿਧਾਨ ਸਬੰਧੀ ਅਹਿਮ ਜਾਣਕਾਰੀ

Posted On December - 31 - 2016

ਕੁਲਦੀਪ ਚੰਦ
12012cd _constitution_of_india_061. ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ।
2. ਇਸ ਵਿੱਚ 465 ਅਨੁਛੇਦ, 12 ਅਨੁਸੂਚੀਆਂ ਹਨ ਅਤੇ ਇਹ 22 ਭਾਗਾਂ ਵਿੱਚ ਵੰਡਿਆ ਹੋਇਆ ਹੈ।
3. ਸ਼ੁਰੂਆਤ ਵਿੱਚ ਇਸ ਵਿੱਚ 395 ਅਨੁਛੇਦ ਅਤੇ 8 ਅਨੁਸੂਚੀਆਂ ਸਨ।
4. ਸੰਵਿਧਾਨ ਨੂੰ ਤਿਆਰ ਕਰਨ ਲਈ ਬਣਾਈ ਕਮੇਟੀ ਵਿੱਚ 389 ਮੈਂਬਰ ਸਨ।
5. ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ਸੀ।
6. 29 ਅਗਸਤ 1947 ਨੂੰ ਸੰਵਿਧਾਨ ਦੀ ਖਰੜਾ ਕਮੇਟੀ ਬਣਾਈ ਗਈ।
7. ਖਰੜਾ ਕਮੇਟੀ ਦਾ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਬਣਾਇਆ ਗਿਆ।
8. ਸੰਵਿਧਾਨ ਸਭਾ ਨੇ 2 ਸਾਲ, 11 ਮਹੀਨੇ ਅਤੇ 18 ਦਿਨ ਵਿੱਚ ਸੰਵਿਧਾਨ ਨੂੰ ਤਿਆਰ ਕੀਤਾ।
9. ਖਰੜਾ ਕਮੇਟੀ ਨੇ ਸੰਵਿਧਾਨ ਤਿਆਰ ਕਰਕੇ 4 ਨਵੰਬਰ, 1947 ਨੂੰ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ।
10. ਲੋਕਾਂ ਦੀ ਰਾਇ ਲੈ ਕੇ ਸੰਵਿਧਾਨ ਦੇ ਖਰੜੇ ਵਿੱਚ 2 ਸਾਲਾਂ ਦੌਰਾਨ 2000 ਸੋਧਾਂ ਕੀਤੀਆਂ ਗਈਆਂ।
11. ਭਾਰਤੀ ਸੰਵਿਧਾਨ ’ਤੇ ਇੰਗਲੈਂਡ, ਆਸਟਰੇਲੀਆ, ਅਮਰੀਕਾ, ਰੂਸ, ਫਰਾਂਸ, ਜਰਮਨੀ , ਦੱਖਣੀ ਅਫ਼ਰੀਕਾ ਅਤੇ ਜਪਾਨ ਦੇ ਸੰਵਿਧਾਨ ਦਾ ਕਾਫ਼ੀ ਪ੍ਰਭਾਵ ਹੈ।
12. ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਸਵੀਕਾਰ ਕਰ ਲਿਆ।
13. 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ।
14. ਇਸ ਨੂੰ ਤਿਆਰ ਕਰਨ ’ਤੇ ਤਕਰੀਬਨ 6 ਕਰੋੜ ਰੁਪਏ (ਉਸ ਸਮੇਂ) ਖ਼ਰਚ ਹੋਏ ਸਨ।
15. ਇਸ ’ਤੇ ਕੁੱਲ 284 ਮੈਂਬਰਾਂ ਨੇ ਦਸਤਖ਼ਤ ਕੀਤੇ ਅਤੇ ਸੰਵਿਧਾਨ ਬਣਾਉਣ ਦੀ ਕਾਰਵਾਈ ਮੁਕੰਮਲ ਹੋ ਗਈ।
16. ਸੰਵਿਧਾਨ ਸਭਾ ਦੇ 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਕਾਪੀਆਂ ਇੱਕ  ਅੰਗਰੇਜ਼ੀ ਅਤੇ ਇੱਕ ਹਿੰਦੀ ’ਤੇ ਆਪਣੇ ਦਸਤਖ਼ਤ ਕੀਤੇ।
17. ਸੰਵਿਧਾਨ ਦੀ ਅਸਲੀ ਕਾਪੀ ਹੱਥ ਲਿਖਿਤ ਹੈ।
18. ਅਸਲ ਕਾਪੀ ’ਤੇ ਸ਼ਾਂਤੀਨਿਕੇਤਨ ਦੇ ਕਲਾਕਾਰਾਂ ਰਾਮਮਨੋਹਰ ਸਿਨਹਾ ਅਤੇ ਨੰਦਲਾਲ ਬੋਸ ਨੇ ਸਜਾਵਟ ਕੀਤੀ ਸੀ।
ਸੰਪਰਕ: 94175-63054


Comments Off on ਭਾਰਤੀ ਸੰਵਿਧਾਨ ਸਬੰਧੀ ਅਹਿਮ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.