ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਭਾਰਤ ਦੀਆਂ ਖ਼ੂਬੀਆਂ ਦਿਖਾਏਗੀ ਫ਼ਿਲਮ ‘ਯਿਹ ਹੈ ਇੰਡੀਆ’

Posted On December - 31 - 2016

ਸੁਖਪਾਲ ਕੌਰ ਮੰਦਰਾਂ

12012cd _indiaਹਰ ਸਾਲ ਸਾਡੇ ਦੇਸ਼ ਵਿੱਚ ਬਣੀਆਂ ਸੌ ਤੋਂ ਵਧੇਰੇ ਹਿੰਦੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ। ਜਿਨ੍ਹਾਂ ’ਚ ਸਾਡੇ ਦੇਸ਼ ਦੀਆਂ ਖੂਬੀਆਂ ਵਾਲੇ ਦ੍ਰਿਸ਼ ਘੱਟ ਹੀ ਸ਼ਾਮਲ ਹੁੰਦੇ ਹਨ। ਨੌਜਵਾਨ ਨਿਰਮਾਤਾ ਸੰਦੀਪ ਚੌਧਰੀ ਨੇ ਆਪਣੀ ਪਲੇਠੀ ਫ਼ਿਲਮ ‘ਯਿਹ ਹੈ ਇੰਡੀਆ’ ਰਾਹੀਂ ਭਾਰਤ ਦੇ ਅਜਿਹੇ ਆਕਰਸ਼ਕ ਪਹਿਲੂਆਂ ਨੇ ਪੇਸ਼ ਕੀਤਾ ਹੈ, ਜਿਨ੍ਹਾਂ ਤੋਂ ਇਹ ਫ਼ਿਲਮ ਦੇਸ਼ ਭਗਤੀ ਤੇ ਮਨੋਰੰਜਨ ਦਾ ਸੁਮੇਲ ਜਾਪਦੀ ਹੈ। ਡੀ.ਐਲ.ਬੀ. ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਅਜਿਹੇ ਭਾਰਤ ਦੀ ਪੇਸ਼ਕਾਰੀ ਕਰਦੀ ਹੈ, ਜਿਸ ਨੂੰ ਦੇਖ ਕੇ ਭਾਰਤ ਦਾ ਹਰੇਕ ਵਾਸੀ ਆਪਣੇ ਭਾਰਤੀ ਹੋਣ ’ਤੇ ਫ਼ਖ਼ਰ ਮਹਿਸੂਸ ਕਰੇਗਾ। ਇਹ ਦਾਅਵਾ ਕੀਤਾ ਹੈ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਲੋਮ ਹਰਸ਼ ਨੇ। ਫ਼ਿਲਮ ਦੇ ਨਿਰਮਾਤਾ ਤੇ ਜੈਪੁਰ ਦੇ ਕਾਰੋਬਾਰੀ ਸੰਦੀਪ ਚੌਧਰੀ ਦਾ ਕਹਿਣਾ ਹੈ ਕਿ ਉਹ ਭਵਿੱਖ ’ਚ ਵੀ ਭਾਰਤ ਦੇ ਮਾਣਮੱਤੇ ਪਹਿਲੂਆਂ ਨੂੰ ਰੂਪਮਾਨ ਕਰਦੀਆਂ ਫ਼ਿਲਮਾਂ ਦਾ ਨਿਰਮਾਣ ਕਰਨਗੇ। ਲੇਖਕ ਅਤੇ ਨਿਰਦੇਸ਼ਕ ਲੋਮ ਹਰਸ਼ ਦਾ ਕਹਿਣਾ ਹੈ ਕਿ ਇਸ ਫ਼ਿਲਮ ’ਚ ਭਾਰਤ ਦੇ ਅਜਿਹੇ ਅਮੀਰ ਪਹਿਲੂਆਂ ਨੂੰ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਸਦਕਾ ਭਾਰਤ ਦੀ ਸੰਸਕ੍ਰਿਤੀ, ਖੂਬਸੂਰਤ ਰਵਾਇਤਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ, ਵਿਦੇਸ਼ੀਆਂ ਅਤੇ ਵਿਦੇਸ਼ ’ਚ ਪੈਦਾ ਹੋਏ ਭਾਰਤੀ ਲੋਕਾਂ ਦੀ ਅਗਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਆਕਰਸ਼ਿਤ ਕਰਨਗੀਆਂ। ਨਵੇਂ ਵਰ੍ਹੇ ਦੀ ਸ਼ੁਰੂਆਤ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ’ਚ ਬੌਲੀਵੁੱਡ ਦੇ ਨਾਮਵਰ ਸਿਤਾਰੇ ਗੈਵੀ ਚਹਿਲ, ਡਿਆਨਾ ਉੱਪਲ, ਆਸ਼ੂਤੋਸ਼ ਕੌਸ਼ਿਕ, ਅੰਤਰਾ ਬੈਨਰਜੀ, ਮੋਹਨ ਅਗਾਸੇ ਅਤੇ ਮੋਹਨ ਜੋਸ਼ੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਸੰਗੀਤ ਰਾਜਾ ਹਸਨ ਤੇ ਤਪੇਸ ਪਨਵਰ ਨੇ ਤਿਆਰ ਕੀਤਾ ਹੈ। ਬਾਲਾ ਜੀ. ਵੀ. ਰੰਗਾ ਨੇ ਇਸ ਦੀ ਸਿਨੇਮੇਟੋਗ੍ਰਾਫੀ ਕੀਤੀ ਹੈ।
ਇਸ ਦੀ ਸ਼ੂਟਿੰਗ ਇੰਗਲੈਂਡ, ਰਾਜਸਥਾਨ, ਮੁੰਬਈ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਕੀਤੀ ਗਈ ਹੈ। ਨਾਇਕ ਗੈਵੀ ਚਹਿਲ ਦਾ ਕਹਿਣਾ ਹੈ ਕਿ ਉਸ ਨੂੰ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ’ਚ ਘੁੰਮਣ ਦਾ ਮੌਕਾ ਮਿਲਿਆ, ਪਰ ਉਸ ਨੂੰ ਭਾਰਤ ’ਚ ਬਹੁਤ ਸਾਰੀਆਂ ਅਜਿਹੀਆਂ ਖੂਬੀਆਂ ਨਜ਼ਰ ਆਈਆਂ ਹਨ ਜੋ ਵਿਦੇਸ਼ ’ਚ ਨਹੀਂ ਹਨ। ਅਜਿਹੇ ਦ੍ਰਿਸ਼ਾਂ ਦੀ ਪੇਸ਼ਕਾਰੀ ਇਸ ਫ਼ਿਲਮ ਵਿੱਚ ਬਾਖੂਬੀ ਪੇਸ਼ ਕੀਤੀ ਗਈ ਹੈ ਅਤੇ ਇਨ੍ਹਾਂ ’ਤੇ ਹਰੇਕ ਭਾਰਤੀ ਮਾਣ ਮਹਿਸੂਸ ਕਰੇਗਾ। ਉਸ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਹ ਬੌਲੀਵੁੱਡ ’ਚ ਬਤੌਰ ਨਾਇਕ ਅਜਿਹੀ ਫ਼ਿਲਮ ਨਾਲ ਸ਼ੁਰੂਆਤ ਕਰ ਰਿਹਾ ਹੈ, ਜਿਸ ਰਾਹੀਂ ਭਾਰਤ ਦਾ ਕੌਮਾਂਤਰੀ ਪੱਧਰ ’ਤੇ ਅਕਸ ਹੋਰ ਖੂਬਸੂਰਤ ਬਣੇਗਾ। ਨਾਇਕਾ ਡਿਆਨਾ ਉੱਪਲ ਦਾ ਕਹਿਣਾ ਹੈ ਕਿ ਫ਼ਿਲਮ ਦੇ ਨਿਰਮਾਤਾ ਸੰਦੀਪ ਚੌਧਰੀ ਅਤੇ ਨਿਰਦੇਸ਼ਕ ਲੋਮ ਹਰਸ਼ ਵੱਲੋਂ ਅਮੀਰ ਭਾਰਤ ਦੀ ਅਸਲੀ ਤਸਵੀਰ ਪੇਸ਼ ਕਰਨ ਲਈ ਜੋ ਸੁਪਨਾ ਲਿਆ ਗਿਆ ਸੀ, ਉਸ ਨੂੰ ਫ਼ਿਲਮ ਦੀ ਟੀਮ ਨੇ ਪੂਰੇ ਸਮਰਪਣ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ।

ਸੰਪਰਕ: 97795-90575


Comments Off on ਭਾਰਤ ਦੀਆਂ ਖ਼ੂਬੀਆਂ ਦਿਖਾਏਗੀ ਫ਼ਿਲਮ ‘ਯਿਹ ਹੈ ਇੰਡੀਆ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.