ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਭੁਚਾਲਾਂ ਦੀ ਧਰਤੀ

Posted On December - 17 - 2016

10612cd _newzelandਨਿਊਜ਼ੀਲੈਂਡ ਨੂੰ ਕੁਦਰਤ ਨੇ ਬਹੁਤ ਸੁਹੱਪਣ ਬਖ਼ਸ਼ਿਆ ਹੈ, ਪਰ ਇਥੇ ਜ਼ਿਆਦਾ ਸੰਖਿਆ ਵਿੱਚ ਆਉਂਦੇ ਭੁਚਾਲਾਂ ਕਰਕੇ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ। ਇੱਕ ਤਾਂ ਨਿਊਜ਼ੀਲੈਂਡ ਜਵਾਲਾਮੁਖੀ ਤੋਂ ਬਣਿਆਂ ਹੋਇਆ ਹੈ, ਇਸੇ ਕਰਕੇ ਇਸ ਦੇ ਸੀਨੇ ਵਿੱਚ ਗਰਮਾਹਟ ਹੈ। ਦੂਜਾ ਇਹ ਭੂਗੋਲਿਕ ਤੌਰ ’ਤੇ ਇੰਡੋ-ਆਸਟਰੇਲੀਅਨ ਅਤੇ ਪੈਸੇਫਿਕ ਟੈਕਟੌਨਿਕ ਪਲੇਟਾਂ ’ਤੇ ਟਿਕਿਆ ਹੋਇਆ ਹੈ। ਇਹ ਪਲੇਟਾਂ ਹਿੱਲਦੀਆਂ ਰਹਿੰਦੀਆਂ ਹਨ। ਤਕਰੀਬਨ ਸਾਰਾ ਦੱਖਣੀ ਆਈਲੈਂਡ ਅਤੇ ਉੱਤਰੀ ਆਈਲੈਂਡ ਦਾ ਪੂਰਬੀ ਹਿੱਸਾ ਇਨ੍ਹਾਂ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇੱਥੇ ਹੀ ਜ਼ਿਆਦਾ ਭੁਚਾਲ ਆਉਂਦੇ ਹਨ। ਨਿਊਜ਼ੀਲੈਂਡ ਵਿੱਚ ਹਰ ਸਾਲ ਤਕਰੀਬਨ 14000 ਤੋਂ ਵੱਧ ਭੁਚਾਲ ਆਉਂਦੇ ਹਨ। ਇਨ੍ਹਾਂ ਵਿੱਚੋਂ 150-200 ਵੱਡੇ ਪੱਧਰ ਦੇ ਹੁੰਦੇ ਹਨ। ਭੁਚਾਲ ਤਾਂ ਬਹੁਤ ਆਏ ਹਨ, ਪਰ ਲੋਕੀਂ ਜ਼ਿਆਦਾ ਚਰਚਾ ਦੋ ਵੱਡੇ ਭੁਚਾਲਾਂ ਦੀ ਕਰਦੇ ਹਨ । 1931 ਵਿੱਚ ‘ਹਾਕਸ ਬੇ’ ਇਲਾਕੇ ਵਿੱਚ 7.8 ਤੀਬਰਤਾ ਦੇ ਭੁਚਾਲ ਨੇ ਕਾਫ਼ੀ ਨੁਕਸਾਨ ਕੀਤਾ ਸੀ। 256 ਮੌਤਾਂ ਹੋਈਆਂ ਤੇ ਹਜ਼ਾਰਾਂ ਜ਼ਖ਼ਮੀ ਹੋਏ ਸਨ। ਸਤੰਬਰ 2010 ਵਿੱਚ ਕੈਂਟਬਰੀ ਵਿੱਚ 7.1 ਤੀਬਰਤਾ ਦਾ ਭੁਚਾਲ ਆਇਆ। ਇਸ ਦੇ ਝਟਕਿਆਂ ਨੇ ਆਲੇ-ਦੁਆਲੇ ਦਾ ਇਲਾਕਾ ਕਮਜ਼ੋਰ ਕਰ ਦਿੱਤਾ। ਜਿਸ ਕਰਕੇ ਇੱਥੇ ਫਰਵਰੀ 2011 ਵਿੱਚ 6.3 ਤੀਬਰਤਾ ਤੇ 5 ਕਿਲੋਮੀਟਰ ਡੁੰਘਾਈ ਦੇ ਆਏ ਭੁਚਾਲ ਨਾਲ ਕਰਾਈਸਚਰਚ ਸ਼ਹਿਰ ਤਬਾਹ ਹੋ ਗਿਆ ਸੀ। ਸਰਕਾਰ ਨੂੰ ਕੁਦਰਤੀ ਆਫ਼ਤ ਐਮਰਜੈਂਸੀ ਐਲਾਨਣੀ ਪਈ ਸੀ। 14 ਨਵੰਬਰ, 2016 ਦੀ ਰਾਤ ਨੂੰ ਕਾਈਕੂਰਾ ਵਿੱਚ 7.8 ਤੀਬਰਤਾ ਅਤੇ 23 ਕਿਲੋਮੀਟਰ ਡੂੰਘਾਈ ਦਾ ਭੁਚਾਲ ਆਇਆ ਸੀ। ਇਸ ਨਾਲ ਬਹੁਤਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨੇ ਵੱਡੇ-ਵੱਡੇ ਪਹਾੜ ਹਿਲਾ ਦਿੱਤੇ। ਹਰੇ ਭਰੇ ਘਾਹ ਦੇ ਮੈਦਾਨ ਤਬਾਹ ਕਰ ਦਿੱਤੇ। ਇੱਕ ਫ਼ਾਰਮ ਵਿੱਚ ਦੋ ਗਾਵਾਂ ਤੇ ਬੱਚੇ ਵਾਲੀ ਫੋਟੋ ਤੁਸੀਂ ਵੀ ਵੇਖੀ ਹੋਏਗੀ। ਉਨ੍ਹਾਂ ਦੇ ਆਲੇ ਦੁਆਲੇ ਦੀ ਸਾਰੀ ਪਹਾੜੀ ਡਿੱਗ ਗਈ, ਉਹ ਦੋਵੇਂ ਸਿਖਰ ’ਤੇ ਖੜ੍ਹੀਆਂ ਰਹੀਆਂ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਬਚਾਇਆ ਗਿਆ। ਇਸ ਭੁਚਾਲ ਦੀ ਤਾਕਤ ਇਕੱਠੇ ਗਿਰੇ 400 ਪਰਮਾਣੂ ਬੰਬਾਂ ਤੋਂ ਵੀ ਜ਼ਿਆਦਾ ਸੀ।
– ਬਿਕਰਮਜੀਤ ਸਿੰਘ ਮੱਟਰਾਂ


Comments Off on ਭੁਚਾਲਾਂ ਦੀ ਧਰਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.