ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਭੁਲੇਖੇ ਦੂਰ ਕਰ ਲਿਆ ਕਰੋ

Posted On December - 24 - 2016

ਸਨੇਹਇੰਦਰ ਸਿੰਘ ਮੀਲੂ

11512cd _punjabi_girlsਪੰਜਾਬੀ ਦੀ ਮਸ਼ਹੂਰ ਕਹਾਵਤ ਹੈ ਕਿ ‘ਦੂਜੇ ਦੀ ਥਾਲੀ ਵਿੱਚ ਲੱਡੂ ਹਮੇਸ਼ਾਂ ਵੱਡਾ ਹੀ ਦਿਸਦਾ ਹੈ।’ ਇਸ ਹੀ ਭੁਲੇਖੇ ਵਿੱਚ ਮਨੁੱਖ ਅਕਸਰ ਹੀ ਵਿਚਰਦਾ ਰਹਿੰਦਾ ਹੈ। ਅਸਲ ਵਿੱਚ ਭੁਲੇਖਾ ਹੈ ਕੀ? ਕਈ ਵਾਰ ਮਨੁੱਖ ਹਕੀਕਤ ਵਿੱਚ ਵਿਚਰਦਾ ਹੋਇਆ ਵੀ ਕੋਈ ਨਾ ਕੋਈ ਭੁਲੇਖਾ ਸਿਰਜ ਲੈਂਦਾ ਹੈ। ਅਸਲ ਵਿੱਚ  ਭੁਲੇਖਾ ਉਹ ਖ਼ਿਆਲ ਜਾਂ ਵਿਚਾਰ ਹੈ, ਜਿਸ ਬਾਰੇ ਸਾਡਾ ਗਿਆਨ ਅਧੂਰਾ ਹੋਵੇ। ਹਰ ਇੱਕ ਵਿਅਕਤੀ ਨੂੰ ਇਹ ਭੁਲੇਖਾ ਜ਼ਰੂਰ ਹੁੰਦਾ ਹੈ ਕਿ ਮੈਂ ਹੀ ਸਭ ਤੋਂ ਸ਼੍ਰੇਸ਼ਟ ਹਾਂ, ਮੈਂ ਉਸ ਦਾ ਮੁਕਾਬਲਾ ਆਸਾਨੀ ਨਾਲ ਕਰ ਸਕਦਾ ਹਾਂ।
ਵਧੇਰੇ ਯੋਗਤਾ ਹੋਣ ਦੇ ਬਾਵਜੂਦ ਵੀ ਅਸੀਂ ਕਈ ਵਾਰ ਬਿਨਾਂ ਤਜਰਬੇ ਤੋਂ ਉਹ ਕੁਝ ਵੀ ਹਾਸਲ ਨਹੀਂ ਕਰ ਪਾਉਂਦੇ ਜੋ ਇੱਕ ਤਜਰਬੇਕਾਰ ਵਿਅਕਤੀ ਕਰ ਸਕਦਾ ਹੈ ਕਿਉਂਕਿ ਉਸ ਵਿਅਕਤੀ ਦਾ ਅਭਿਆਸ ਹੀ ਉਸ ਨੂੰ ਸਫ਼ਲ ਇਨਸਾਨ ਬਣਾਉਂਦਾ ਹੈ। ਕਈ ਲੋਕ ਇਸ ਭੁਲੇਖੇ ਵਿੱਚ ਹੀ ਰਹਿ ਕੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਲੋਕੀਂ ਮੇਰੇ ਬਾਰੇ ਕੀ-ਕੀ ਸੋਚਦੇ ਹਨ। ਉਨ੍ਹਾਂ ਨੂੰ ਸ਼ੱਕ ਤੇ ਭੁਲੇਖਾ ਹਮੇਸ਼ਾ ਬਣਿਆ ਰਹਿੰਦਾ ਹੈ। ਮਨ ਦਾ ਕਾਇਮ ਰਹਿਣਾ ਵੀ ਇੱਕ ਨਵਾਂ ਭੁਲੇਖਾ ਸਿਰਜ ਲੈਂਦਾ ਹੈ। ਕਹਿੰਦੇ ਨੇ ‘ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ’। ਕਈ ਵਿਅਕਤੀ ਇੱਕ ਦੂਜੇ ਨਾਲ ਵਾਹ ਵਾਸਤਾ ਪਾ ਕੇ ਉਨ੍ਹਾਂ ਬਾਰੇ ਪਏ ਹੋਏ ਭੁਲੇਖਿਆਂ ਨੂੰ ਦੂਰ ਕਰ ਲੈਂਦੇ ਹਨ ਜਾਂ ਫਿਰ ਉਹ ਰਾਹ ਰਸਤੇ ਗਾਹ ਕੇ ਵੀ ਉਨ੍ਹਾਂ ਥਾਵਾਂ ਤੇ ਰਾਹਵਾਂ ਬਾਰੇ ਜਾਣ ਲੈਂਦੇ ਹਨ। ਇਸ ਲਈ ਕਿਸੇ ਨਾਲ ਵਰਤੋਂ-ਵਿਹਾਰ ਕੀਤਿਆਂ ਹੀ ਉਸ ਦੇ ਚੰਗੇ ਤੇ ਮਾੜੇ ਪੱਖ ਨੂੰ ਪਰਖਿਆ ਜਾ ਸਕਦਾ ਹੈ। ਜ਼ਿੰਦਗੀ ਵਿੱਚ ਬਹੁਤ ਸਾਰੇ ਵਿਅਕਤੀ ਅਜਿਹੇ ਭਰਮ-ਭੁਲੇਖਿਆਂ ਦਾ ਸ਼ਿਕਾਰ ਹੋਏ ਫਿਰਦੇ ਹਨ।
ਕਈ ਵਾਰ ਭਰਮ-ਭੁਲੇਖਿਆਂ ਨਾਲ ਜ਼ਿੰਦਗੀ ਵਿੱਚ ਉਮੀਦ ਵੀ ਜਾਗਦੀ ਹੈ। ਕਈ ਭੁਲੇਖੇ ਸਕਾਰਾਤਮਕ ਵੀ ਹੁੰਦੇ ਹਨ। ਭੁਲੇਖੇ ਜ਼ਿੰਦਗੀ ਵਿੱਚ ਹਨੇਰ ਵੀ ਲਿਆਉਂਦੇ ਹਨ, ਸਵੇਰ ਅਤੇ ਚਾਨਣ ਵੀ ਵਿਖਾਉਂਦੇ ਹਨ। ਕਈ ਵਾਰ ਅੰਦਰ ਅਜਿਹੀ ਚਮਕ ਆਉਂਦੀ ਹੈ ਕਿ ਮਨ ਪ੍ਰਕਾਸ਼ਵਾਨ ਹੋ ਜਾਂਦਾ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਆਏ ਭੁਲੇਖਿਆਂ ਨੂੰ ਦੂਰ ਕਰ ਲੈਂਦਾ ਹਾਂ। ਜਿਵੇਂ ਮੱਛੀ ਪੱਥਰ ਚੱਟ ਕੇ ਮੁੜ ਆਉਂਦੀ ਹੈ। ਮੇਰਾ ਜਗਿਆਸੂ ਸੁਭਾਅ ਫਿਰ ਇਸ ਤਰ੍ਹਾਂ ਹੀ ਭੁਲੇਖੇ ਤੋਂ ਦੂਰੀ ਸਿਰਜ ਲੈਂਦਾ ਹੈ। ਫਿਰ ਇਨ੍ਹਾਂ ਭੁਲੇਖਿਆਂ ਦੇ ਨਿਵਾਰਨ ਕਰ ਲੈਣ ਨਾਲ ਜ਼ਿੰਦਗੀ ਕੁਝ ਸਮੇਂ ਲਈ ਹਲਕੀ-ਫੁਲਕੀ ਹੋ ਕੇ ਫੁੱਲਾਂ ਵਾਂਗ ਕੁਝ ਸਮੇਂ ਲਈ ਜਿਊਣ ਜੋਗੀ ਹੋ ਜਾਂਦੀ ਹੈ। ਜਦੋਂ ਤਕ ਕੋਈ ਨਵਾਂ ਭੁਲੇਖਾ ਮਨ ਵਿੱਚ ਨਹੀ ਆਉਂਦਾ ਹੈ, ਉਹ ਪਹਿਲਾਂ ਵਾਂਗ ਨਹੀਂ ਰਹਿੰਦਾ। ਪਹਿਲਾਂ ਉਹ ਹਵਾ ਵਿੱਚ ਗੱਲਾਂ ਕਰਦਾ ਹੋਵੇਗਾ। ਫਿਰ ਉਹ ਉਸ ਬਾਰੇ ਤਜਰਬੇ ਵਿੱਚੋਂ ਬੋਲਦਾ ਹੈ। ਇਸ ਲਈ ਜ਼ਿੰਦਗੀ ਵਿੱਚ ਵਿਵਹਾਰਕ ਹੋਣਾ ਬਹੁਤ ਜ਼ਰੂਰੀ ਹੈ।  ਆਪਣੇ ਅਨੁਭਵ ਵਿੱਚੋਂ ਬੋਲਦਾ ਵਿਅਕਤੀ, ਸੱਚ ਦੇ ਨੇੜੇ ਤੇੜੇ ਹੁੰਦਾ ਹੈ। ਕਹਿੰਦੇ ਨੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ। ਭੁਲੇਖੇ ਦੂਰ ਕਰਕੇ ਜ਼ਿੰਦਗੀ ਜਿਊਣ ਨਾਲ ਨਵੀਂ ਉਮੀਦ ਜਾਗਦੀ ਹੈ। ਜ਼ਿੰਦਗੀ ਵਿੱਚ ਤਾਜ਼ਗੀ ਅਤੇ ਮਹਿਕ ਆਉਂਦੀ ਹੈ।
ਕਈ ਲੋਕ ਇਸ ਭੁਲੇਖੇ ਵਿੱਚ ਹੁੰਦੇ ਹਨ ਕਿ ਸਾਡੇ ਇੱਥੋਂ ਜਾਣ ਨਾਲ ਸਭ ਕੰਮ ਰੁਕ ਜਾਣਗੇ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਇਸ ਸੰਸਾਰ ਦੇ ਕੰਮ ਲਗਾਤਾਰ ਚਲਦੇ ਰਹਿੰਦੇ ਹਨ। ਗਤੀਸ਼ੀਲ ਰਹਿਣ ਲਈ ਭੁਲੇਖਿਆਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਨਿੱਤ ਨਵੇਂ ਗਿਆਨ ਵਿੱਚ ਵਾਧਾ ਹੁੰਦਾ ਰਹੇ। ਇਸ ਲਈ ਭਰਮ ਭੁਲੇਖਿਆਂ ਨੂੰ ਕਰੋ ਦੂਰ, ਜ਼ਿੰਦਗੀ ਨੂੰ ਕਰੋ ਨੂਰੋ ਨੂਰ।

ਸੰਪਰਕ : 93163-17356


Comments Off on ਭੁਲੇਖੇ ਦੂਰ ਕਰ ਲਿਆ ਕਰੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.