ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ

Posted On December - 9 - 2016

ਡਾ. ਅਮਰੀਕ ਸਿੰਘ
10912CD _HANDFUL_OF_SOIL(ਦੂਜੀ ਕਿਸ਼ਤ)
ਪੰਜਾਬ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਖੇਮ ਰਾਜ ਤੁਲੀ ਅਨੁਸਾਰ ਫ਼ਸਲਾਂ ਵਿੱਚ ਕਿਸਾਨਾਂ ਦੁਆਰਾ ਖੇਤੀ ਮਾਹਿਰਾਂ ਦੁਆਰਾਂ ਕੀਤੀਆਂ ਸਿਫ਼ਾਰਸ਼ਾ ਦੇ ਉਲਟ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨਾ ਹੋਣ ਕਾਰਨ ਮਨੁੱਖਾਂ ਵਿੱਚ ਲਘੂ ਖ਼ੁਰਾਕੀ ਤੱਤਾਂ ਜਿਵੇਂ ਪੋਟਾਸ਼, ਮੈਂਗਨੀਜ਼, ਜ਼ਿੰਕ ਤੇ ਕੈਲਸ਼ੀਅਮ ਆਦਿ ਦੀ ਘਾਟ ਆਉਣ ਨਾਲ ਅਨੀਮੀਆ, ਸ਼ੱਕਰ ਰੋਗ, ਕੈਂਸਰ, ਹਾਈਪੋਥਾਈਰਾਈਡਿਜ਼ਮ, ਜੋੜਾਂ ਦੇ ਦਰਦ ਤੇ ਦਿਲ ਦੀਆਂ ਬਿਮਾਰੀਆਂ ਆਦਿ ਵਿੱਚ ਵਾਧਾ ਹੋ ਰਿਹਾ ਹੈ। ਇਹ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪੰਜਾਬ ਵਿੱਚ ਇਸ ਵੇਲੇ ਤਕਰੀਬਨ 3000 ਤੋਂ ਵੱਧ ਇੱਟਾਂ ਦੇ ਭੱਠੇ ਕੰਮ ਕਰ ਰਹੇ ਹਨ, ਜੋ ਹਰ ਸਾਲ ਬਹੁਤ ਜ਼ਿਆਦਾ ਰਕਬੇ ਦੀ ਜ਼ਰਖੇਜ਼ ਮਿੱਟੀ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ਭੱਠਾ ਮਾਲਕ ਕਿਸਾਨਾਂ ਤੋਂ ਠੇਕੇ ’ਤੇ ਖੇਤ ਲੈ ਕੇ 2-3 ਫੁੱਟ ਡੂੰਘਾਈ ਤਕ ਮਿੱਟੀ ਪੁੱਟ ਕੇ ਇੱਟਾਂ ਬਣਾਉਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਜ਼ਮੀਨ ਦੀ ਉਪਰਲੀ 6 ਇੰਚ ਮਿੱਟੀ ਹੀ ਜ਼ਰਖੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਰਿਆਵਾਂ ਨੇੜੇ ਮਾਈਨਿੰਗ, ਸ਼ਹਿਰੀਕਰਨ ਤੇ ਸੜਕਾਂ ਨੂੰ ਚੌੜਾ ਕਰਨ ਨਾਲ ਵੀ ਵਾਹੀਯੋਗ ਰਕਬੇ ਵਿੱਚ ਕਮੀ ਆ ਰਹੀ ਹੈ। ਹਰ ਸਾਲ ਬਰਸਾਤ ਦੇ ਮੌਸਮ ਵਿੱਚ ਹੜ੍ਹ ਆਉਣ ਕਾਰਨ ਦਰਿਆ ਹਜ਼ਾਰਾਂ ਏਕੜ ਰਕਬੇ ਦੀ ਜ਼ਰਖ਼ੇਜ਼ ਮਿੱਟੀ ਰੋੜ੍ਹ ਕੇ ਲੈ ਜਾਦੇ ਹਨ। ਇਸ ਨਾਲ ਵੀ ਫ਼ਸਲਾਂ ਦੇ ਉਤਪਾਦਨ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਖੇਤੀਬਾੜੀ ਵਿੱਚ ਵਰਤੀ ਜਾ ਰਹੀ ਭਾਰੀ ਮਸ਼ੀਨਰੀ ਕਾਰਨ ਜ਼ਮੀਨ ਅੰਦਰ ਸਖ਼ਤ ਤਹਿ ਬਣਨ ਕਾਰਨ ਬਰਸਾਤ ਅਤੇ ਸਿੰਜਾਈ ਦਾ ਵਾਧੂ ਪਾਣੀ ਜ਼ਮੀਨ ਵਿੱਚ ਨਹੀ ਜ਼ੀਰ ਰਿਹਾ। ਇਸ ਕਾਰਨ ਫ਼ਸਲਾਂ ਦੀਆਂ ਜੜ੍ਹਾਂ ਦਾ ਵਧੇਰੇ ਫੈਲਾਅ ਨਾ ਹੋਣ ਕਰਕੇ ਪੌਦੇ ਖ਼ੁਰਾਕੀ ਤੱਤ ਲੈਣ ਤੋਂ ਅਸਮਰੱਥ ਹੋ ਜਾਂਦੇ ਹਨ। ਇਸ ਜ਼ਮੀਨ ਹੇਠਾਂ ਬਣੀ ਸਖ਼ਤ ਤਹਿ ਨੂੰ ਤੋੜਣ ਲਈ ਤਹਿ ਤੋੜ ਹੱਲ (ਚਿਜ਼ਲਰ) ਦੀ ਵਰਤੋਂ ਕਰਨੀ ਚਾਹੀਦੀ ਹੈ।
ਸ਼ਹਿਰਾਂ ਦੇ ਆਲੇ-ਦੁਆਲੇ ਸੀਵਰੇਜ਼ ਦੇ ਗੰਦਲੇ ਪਾਣੀ ਕਾਰਨ ਮਿੱਟੀ ਬਹੁਤ ਪ੍ਰਦੂੂਸ਼ਿਤ ਹੋ ਗਈ ਹੈ। ਇਸ ਪ੍ਰਦੂਸ਼ਿਤ ਮਿੱਟੀ ਵਿੱਚ ਜੋ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਉਹ ਸਿਹਤ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਜੰਗਲਾਂ ਦੀ ਕਟਾਈ ਕਾਰਨ ਵਾਤਾਵਰਣ ਵਿੱਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ। ਇਸ ਨਾਲ ਕਿਧਰੇ ਹੜ੍ਹ ਅਤੇ ਕਿਧਰੇ ਸੋਕਾ ਪੈ ਰਿਹਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ 2050 ਤਕ ਗਰਮੀਆਂ ਦਾ ਤਾਪਮਾਨ 3.2 ਅਤੇ 2080 ਤਕ 4.5 ਡਿਗਰੀ ਸੈਂਟੀਗ੍ਰੇਡ ਵਧ ਜਾਵੇਗਾ। ਏਸ਼ੀਆ ਵਿੱਚ ਜੇ ਮੌਸਮੀ ਤਬਦੀਲੀਆਂ ਨੂੰ ਨਾ ਰੋਕਿਆ ਗਿਆ ਤਾਂ ਖੇਤੀ ਪ੍ਰਣਾਲੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ।
dr amrik singh gurdaspurਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਵਿੱਚ 2 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਿੱਚ ਵਾਧਾ ਕਣਕ ਦੀ 0.45 ਮੀਟਰਿਕ ਟਨ ਅਤੇ ਝੋਨੇ ਦੀ 0.7 ਮੀਟਰਿਕ ਟਨ ਪੈਦਾਵਾਰ ਘਟਾ ਸਕਦਾ ਹੈ। ਇਸੇ ਤਰ੍ਹਾਂ ਤਾਪਮਾਨ ਵਿੱਚ ਸਿਰਫ 0.5 ਡਿਗਰੀ ਸੈਂਟੀਗ੍ਰੇਡ ਦੇ ਵਾਧੇ ਕਾਰਨ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦਾ ਝਾੜ 10 ਫ਼ੀਸਦੀ ਤਕ ਘਟ ਸਕਦਾ ਹੈ। ਮੌਸਮੀ ਤਬਦੀਲੀ ਕਾਰਨ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ-ਮਕੌੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਜੰਗਲਾਂ ਹੇਠ ਰਕਬਾ ਵਧਾਉਣ ਵੱਧ ਵੱਧ ਦਰੱਖਤ ਲਾਉਣੇ ਚਾਹੀਦੇ ਹਨ। ਉਪਰੋਕਤ ਕਾਰਨਾਂ ਨੂੰ ਮੁੱਖ ਰੱਖਦਿਆਂ ਸਾਡਾ ਫ਼ਰਜ਼ ਬਣਦਾ ਹੈ ਕਿ ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ ਤੇ ਕਾਲਜਾਂ ਆਦਿ ਵਿੱਚ ਸੈਮੀਨਾਰ ਕਰਵਾ ਕੇ ਲੋਕਾਂ ਅੰਦਰ ਮਿੱਟੀ ਦੀ ਸਿਹਤ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰੀਏ ਤਾਂ ਜੋ ਭਵਿੱਖ ਦੀ ਖੇਤੀ ਨੂੰ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕੇ। (ਸਮਾਪਤ)
*ਭੌਂ ਪਰਖ ਅਫ਼ਸਰ, ਪਠਾਨਕੋਟ
ਸੰਪਰਕ: 94630-71919


Comments Off on ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.