ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਯਮਲਾ ਜੱਟ ਦਾ ਸ਼ਗਿਰਦ- ਜੋਗਿੰਦਰ ਪਤੰਗਾ

Posted On December - 31 - 2016

ਭੁਪਿੰਦਰ ਸਿੰਘ ਆਸ਼ਟ

11612cd _patangaਪੰਜਾਬੀ ਲੋਕ ਗਾਇਕੀ ਵਿੱਚ ਬੇਸ਼ੁਮਾਰ ਫ਼ਨਕਾਰ ਕਈ ਦਹਾਕਿਆਂ ਤੋਂ ਸਰੋਤਿਆਂ ਦੀ ਕਚਹਿਰੀ ਵਿੱਚ ਆਪਣੀ ਕਲਾ ਦਾ ਪ੍ਰਗਟਾਵਾ ਕਰ ਰਹੇ ਹਨ। ਕੁਝ ਗਾਇਕ, ਸੰਗੀਤਕ ਬਰੀਕੀਆਂ ਤੋਂ ਜਾਣੂ ਹੁੰਦੇ ਹੋਏ ਵੀ ਗੁੰਮਨਾਮ ਰਹਿ ਜਾਂਦੇ ਹਨ, ਜਦੋਂਕਿ ਕਈ ਵਾਰ ਗਾਇਕ ਵੱਲੋਂ ਗਾਇਆ ਕੇਵਲ ਇੱਕ ਗੀਤ ਹੀ ਉਸ ਨੂੰ ਸ਼ੋਹਰਤ ਤੇ ਦੌਲਤ ਦਾ ਮਾਲਕ ਬਣਾ ਦਿੰਦਾ ਹੈ। ਉਂਜ ਇਹ ਇੱਕ ਵੱਖਰੀ ਗੱਲ ਹੈ ਕਿ ਕਈ ਗਾਇਕ, ਸਭ ਕੁਝ ਜਾਣਦਿਆਂ ਵੀ ਆਪਣੀ ਪੂਰੀ ਹਯਾਤੀ ਵਿੱਚ ਸੰਜੀਦਾ ਅਤੇ ਮਿਆਰੀ ਗਾਇਕੀ ਦਾ ਪੱਲਾ ਨਹੀਂ ਛੱਡਦੇ, ਬੇਸ਼ੱਕ ਉਨ੍ਹਾਂ ਨੂੰ ਉਸ ਦਾ ਬਣਦਾ ਮੁਕਾਮ ਹਾਸਲ ਹੋਵੇ ਜਾਂ ਨਾ। ਉਹ ਆਪਣੇ ਨਿਸ਼ਾਨੇ ਤੋਂ ਥਿੜਕਦੇ ਨਹੀਂ। ਜੋਗਿੰਦਰ ਪਤੰਗਾ ਵੀ ਇਸੇ ਉਸਾਰੂ ਸੋਚ ਦਾ ਮਾਲਕ ਹੈ।
ਇਸ ਲੋਕ ਗਾਇਕ ਦਾ ਜਨਮ, 4 ਅਕਤੂਬਰ 1965 ਨੂੰ ਪਿੰਡ ਘੱਗਾ (ਪਟਿਆਲਾ) ਵਿਖੇ ਸੋਹਣ ਸਿੰਘ ਤੇ ਗੁੱਲਾਂ ਦੇਵੀ ਦੇ ਘਰ ਹੋਇਆ। ਘਰ ਦਾ ਮਾਹੌਲ ਸ਼ੁਰੂ ਤੋਂ ਹੀ ਸੰਗੀਤਕ ਸੀ ਕਿਉਂਕਿ ਪਿਤਾ ਸੋਹਣ ਸਿੰਘ, ਆਪਣੀ ਜਵਾਨੀ ਪਹਿਰੇ ਸਟੇਜ ਦੇ ਧਨੀ ਕਲਾਕਾਰ ਸਨ। ਜੋਗਿੰਦਰ ‘ਪਤੰਗਾ’ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਕੂਲ ਦੀ ਬਾਲ-ਸਭਾ ਤੋਂ ਕੀਤੀ ਅਤੇ ਫਿਰ ਮੁੜ ਕੇ ਪਿੱਛੇ ਨਹੀਂ ਵੇਖਿਆ। ਪਿਤਾ ਦੀ ਸਲਾਹ ਤੋਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ 1978 ਵਿੱਚ ਉਸਤਾਦ ਧਾਰਿਆ ਅਤੇ ਗਾਇਕੀ ਦੀਆਂ ਬਰੀਕੀਆਂ ਨੂੰ ਸਮਝਿਆ। ਫਿਰ ਕੁਝ ਸਮੇਂ ਬਾਅਦ ਹੀ ਆਕਾਸ਼ਵਾਣੀ ਪਟਿਆਲਾ ਦੀ ਮੈਂਬਰਸ਼ਿਪ ਹਾਸਲ ਕੀਤੀ। ਕੈਸਿਟ ਕਲਚਰ ਦੌਰਾਨ ਪਤੰਗਾ ਦੀਆਂ ਕਈ ਕੈਸਿਟਾਂ ਰਿਲੀਜ਼ ਹੋਈਆਂ। ਜਿਨ੍ਹਾਂ ਵਿੱਚੋਂ ਇੱਕ ਕੈਸਿਟ ‘ਆਇਆ ਸਾਉਣ ਦਾ ਮਹੀਨਾ’ ਨੂੰ ਬਹੁਤ ਪ੍ਰਸਿੱਧੀ ਮਿਲੀ। ਇਸ ਕੈਸਿਟ ਦੇ ਗੀਤਾਂ ਵਿੱਚੋਂ ਕੇਵਲ ਦੋ ਗੀਤ ਸੁਰਜੀਤ ਬ੍ਰਾਹਮਣ ਮਾਜਰਾ (ਮਰਹੂਮ) ਦੀ ਕਲਮ ਤੋਂ ਸਿਰਜੇ ਹੋਏ ਸਨ ਜਦੋਂਕਿ ਬਾਕੀ ਦੇ ਗੀਤ ਪਤੰਗਾ ਦੀ ਆਪਣੀ ਹੀ ਰਚਨਾ ਸੀ। ਗਾਇਕੀ ਤੋਂ ਇਲਾਵਾ ਪਤੰਗਾ ਨੇ ਗੀਤ-ਰਚਨਾ ਵੀ ਕੀਤੀ ਅਤੇ ਲਗਪਗ 250 ਮਿਆਰੀ ਤੇ ਸੱਭਿਆਚਾਰਕ ਗੀਤਾਂ ਦੀ ਰਚਨਾ ਕੀਤੀ ਹੈ।
ਸਟੇਜਾਂ ’ਤੇ ਪਤੰਗਾ ਦੀਆਂ ਜੋ ਸਹਿ-ਗਾਇਕਾਵਾਂ ਰਹੀਆਂ ਹਨ। ਉਨ੍ਹਾਂ ਵਿੱਚ ਅਨੀਤਾ ਸਮਾਣਾ ਅਤੇ ਸੀਮਾ ਮੱਟੂ ਹਨ। ਪਤੰਗਾ ਨੇ ਅੱਜ ਤੱਕ ਕੋਈ ਵੀ ਅਜਿਹਾ ਗੀਤ ਨਹੀਂ ਗਾਇਆ ਜੋ ਨਿੰਦਣਯੋਗ ਹੋਵੇ। ਆਪਣੇ ਪ੍ਰੋਗਰਾਮਾਂ ਦੌਰਾਨ ਇਹ ਬਹੁਤੇ ਗੀਤ ਲੋਕ ਸਾਹਿਤ ਦੀ ਵੰਨਗੀ ਵਿੱਚੋਂ ਹੀ ਲੈ ਕੇ ਗਾਉਂਦਾ ਹੈ। ਪਤੰਗਾ ਨੇ ਸੁਰਜੀਤ ਬ੍ਰਾਹਮਣ ਮਾਜਰਾ ਤੋਂ ਇਲਾਵਾ ਗੁਰਬਖਸ਼ ਅਲਬੇਲਾ, ਜਗਜੀਤ  ਸੰਗਦਿਲ ਅਤੇ ਦਰਸ਼ਨ ਆਸ਼ਟ ਦੇ ਬਾਲ-ਗੀਤਾਂ ਨੂੰ ਆਵਾਜ਼ ਦਿੱਤੀ ਹੈ। ਉਹ ਆਪਣੇ ਗੀਤਾਂ ਦੀਆਂ ਤਰਜ਼ਾਂ ਵੀ ਆਪ ਹੀ ਤਿਆਰ ਕਰਦਾ ਹੈ। ਰੋਜ਼ੀ ਰੋਟੀ ਦੇ ਮਸਲੇ ਨਾਲ ਨਜਿੱਠਣ ਲਈ ਪਤੰਗਾ ਸਥਾਨਕ ਡਾਕਘਰ (ਘੱਗਾ) ਵਿਖੇ ਸੇਵਾ ਨਿਭਾਅ ਰਿਹਾ ਹੈ।

ਸੰਪਰਕ: 94632-65532


Comments Off on ਯਮਲਾ ਜੱਟ ਦਾ ਸ਼ਗਿਰਦ- ਜੋਗਿੰਦਰ ਪਤੰਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.