ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਯੂੰ ਹੀ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ

Posted On December - 28 - 2016
ਡਾ. ਹਰਜਿੰਦਰ ਵਾਲੀਆ

ਡਾ. ਹਰਜਿੰਦਰ ਵਾਲੀਆ

ਨੋਟਬੰਦੀ ਦੌਰਾਨ ਮੀਡੀਆ ਵਿੱਚ ਵਾਰ ਵਾਰ ਪੇਟੀਐਮ ਦਾ ਜ਼ਿਕਰ ਆ ਰਿਹਾ ਹੈ। ਅੱਜ-ਕੱਲ੍ਹ ਦੇਸ਼ ਦੇ ਟੀ.ਵੀ. ਚੈਨਲਾਂ ’ਤੇ ਪੇਟੀਐਮ ਤੋਂ ਭੁਗਤਾਨ ਕਰਨ ਸਬੰਧੀ ਵਿਗਿਆਪਨ ਲਗਾਤਾਰ ਦਿਖਾਏ ਜਾ ਰਹੇ ਹਨ। ਪੇਟੀਐਮ ਇੱਕ ਈ-ਕਾਮਰਸ ਸ਼ਾਪਿੰਗ ਵੈੱਬਸਾਈਟ ਹੈ, ਜਿਸ ਰਾਹੀਂ ਮੋਬਾਈਲ ਤੇ ਡੀਟੀਐਚ ਨੂੰ ਅਸਾਨੀ ਨਾਲ ਰਿਚਾਰਜ ਕੀਤਾ ਜਾ ਸਕਦਾ ਹੈ। ਪੇਟੀਐਮ ਵੈਲੇਟ ਰਾਹੀਂ ਬਿੱਲਾਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਰਾਹੀਂ ਬੈਂਕ ਖਾਤੇ ਵਿੱਚੋਂ ਲੈਣ-ਦੇਣ ਵੀ ਕੀਤਾ ਜਾ ਸਕਦਾ ਹੈ।
ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਇਸ ਨੂੰ 2010 ਵਿੱਚ ਸ਼ੁਰੂ ਕੀਤਾ ਸੀ। ਪੇਟੀਐਮ ਮਤਲਬ ‘ਪੇ ਥਰੂ ਮੋਬਾਈਲ’ (ਮੋਬਾਈਲ ਰਾਹੀਂ ਭੁਗਤਾਨ) ਨੂੰ ਸ਼ੁਰੂ ਕਰਨ ਵਾਲੇ ਵਿਜੇ ਸ਼ੇਖਰ ਸ਼ਰਮਾ ਦੀ ਕਹਾਣੀ ਦਿਲਚਸਪ ਸੰਘਰਸ਼ ਦੀ ਦਾਸਤਾਨ ਹੈ। ਇਸ ਦਾਸਤਾਨ ਵਿੱਚ ਸਖ਼ਤ ਮਿਹਨਤ, ਆਤਮ ਵਿਸ਼ਵਾਸ, ਦ੍ਰਿੜ ਨਿਸ਼ਚਾ ਤੇ ਸਾਕਾਰਾਤਮਕ ਸੋਚ ਸ਼ਾਮਲ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਨਾਲ ਸਬੰਧਤ ਵਿਜੇ ਨੇ ਆਪਣੀ ਸਕੂਲੀ ਪੜ੍ਹਾਈ ਹਿੰਦੀ ਮਾਧਿਅਮ ਵਿੱਚ ਕੀਤੀ ਸੀ। ਉਸ ਨੂੰ ਅੰਗਰੇਜ਼ੀ ਘੱਟ ਆਉਂਦੀ ਸੀ ਪਰ ਪੜ੍ਹਨ ਵਿੱਚ ਉਹ ਬਹੁਤ ਹੁਸ਼ਿਆਰ ਸੀ। ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਾਪਿਆਂ ਨੇ ਉਸ ਨੂੰ ਦਿੱਲੀ ਕਾਲਜ ਆਫ਼ ਇੰਜਨੀਅਰਿੰਗ ਵਿੱਚ ਦਾਖ਼ਲਾ ਦਿਵਾ ਦਿੱਤਾ। ਕਾਲਜ ਵਿੱਚ ਆ ਕੇ ਅੰਗਰੇਜ਼ੀ ਉਸ ਲਈ ਵੱਡੀ ਮੁਸੀਬਤ ਬਣ ਗਈ। ਉਹ ਹੋਰ ਵਿਦਿਆਰਥੀਆਂ ਸਾਹਮਣੇ ਆਉਣ ਤੋਂ ਝਿਜਕਣ ਲੱਗਾ। ਫਿਰ ਇੱਕ ਦਿਨ ਉਸ ਨੇ ਆਪਣੇ ਆਪ ਨਾਲ ਗੱਲ ਕੀਤੀ ਅਤੇ ਹਾਰ ਨਾ ਮੰਨਣ ਦਾ ਫ਼ੈਸਲਾ ਕੀਤਾ। ਉਸ ਨੇ ਅੰਗਰੇਜ਼ੀ ਸਿੱਖਣ ਦਾ ਫ਼ੈਸਲਾ ਕੀਤਾ। ਜ਼ਿੰਦਗੀ ਵਿੱਚ ਜਦੋਂ ਕੋਈ ਫ਼ੈਸਲਾ ਦਿਲੋਂ ਕੀਤਾ ਜਾਂਦਾ ਹੈ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ ਤੇ ਵਿਜੇ ਨੂੰ ਵੀ ਸਫ਼ਲਤਾ ਮਿਲੀ। ਵਿਜੇ ਦੇ ਮਨ ਵਿੱਚ ਕੁੱਝ ਨਵਾਂ ਕਰਨ ਦਾ ਖਿਆਲ ਮਚਲਣ ਲੱਗਾ। ਉਹ ਵੱਡਾ ਆਦਮੀ ਬਣਨ ਦੇ ਸੁਪਨੇ ਵੇਖਣ ਲੱਗਾ।
ਹਾਟਮੇਲ ਦਾ ਸੰਸਥਾਪਕ ਸਬੀਰ ਭਾਟੀਆ ਉਸ ਦਾ ਪ੍ਰੇਰਨਾਸ੍ਰੋਤ ਬਣਿਆ। ਉਸ ਨੇ ਕਨਟੈਂਟ ਮੈਨੇਜਮੈਂਟ ਸਿਸਟਮ ਬਣਾਉਣ ਵਰਗੇ ਕਈ ਪਾਪੜ ਵੇਲੇ ਪਰ ਉਸ ਦੇ ਮਨ ਵਿੱਚ ਆਪਣੀ ਕੋਈ ਵੱਡੀ ਕੰਪਨੀ ਖੋਲ੍ਹਣ ਦਾ ਜਨੂੰਨ ਮਚਲ ਰਿਹਾ ਸੀ। ਕੰਪਨੀ ਤਾਂ ਉਸ ਨੇ ਖੋਲ੍ਹ ਲਈ ਪਰ ਅਨੁਭਵਹੀਣ ਵਿਜੇ ਸ਼ੇਖਰ ਦੀ ਆਰਥਿਕ ਹਾਲਤ ਬਹੁਤ ਮੰਦੀ ਹੋ ਗਈ ਪਰ ਉਹ ਡਟਿਆ ਰਿਹਾ। ਉਸਨੇ ਵਨ-97 ਕੰਪਨੀ ਖੋਲ੍ਹ ਲਈ। ਪੇਟੀਐਮ ਦਾ ਵਿਚਾਰ ਵੀ ਇੱਕ ਦਿਲਚਸਪ ਕਹਾਣੀ ਸਮੋਈ ਬੈਠਾ ਹੈ। ਵਿਜੇ ਨੇ ਸੋਚਿਆ ਕਿ ਲੋਕਾਂ ਨੂੰ ਅਕਸਰ ਪੈਸਿਆਂ ਦੇ ਲੈਣ-ਦੇਣ ਸਮੇਂ ਖੁੱਲ੍ਹੇ ਪੈਸਿਆਂ ਦੀ ਦਿੱਕਤ ਆਉਂਦੀ ਹੈ। ਅਜਿਹੀਆਂ ਕਈ ਦਿੱਕਤਾਂ ਦੂਰ ਕਰਨ ਲਈ ਉਸ ਨੇ ਪੇਟੀਐਮ ਦੀ ਸ਼ੁਰੂਆਤ ਕੀਤੀ। ਵਿਜੇ ਸ਼ੇਖਰ ਦੀ ਕੰਪਨੀ ਵਨ-97 ਨੇ 2010 ਵਿੱਚ ਪੇਟੀਐਮ ਦੀ ਸ਼ੁਰੂਆਤ ਕੀਤੀ। ਅੱਜ ਇਹ 20 ਹਜ਼ਾਰ ਕਰੋੜ ਤੋਂ ਵੱਧ ਦੀ ਕੰਪਨੀ ਬਣ ਗਈ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਪੇਟੀਐਮ ਦੀ ਸਫ਼ਲਤਾ ਪਿੱਛੇ ਸੰਸਥਾਪਕ ਦੀ ਹਾਰ ਨਾ ਮੰਨਣ ਦੀ ਭਾਵਨਾ, ਜਨੂੰਨ ਤੇ ਮਿਹਨਤ ਦਾ ਹੱਥ ਹੈ। ਇਸ ਲਈ ਸਫ਼ਲਤਾ ਹਾਸਲ ਕਰਨ ਅਤੇ ਸੁਪਨੇ ਪੂਰੇ ਕਰਨ ਲਈ ਜਨੂੰਨ ਦਾ ਹੋਣਾ ਬਹੁਤ ਜ਼ਰੂਰੀ ਹੈ। ‘‘ਯੂੰ ਹੀ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ, ਏਕ ਜਨੂੰਨ ਸਾ ਦਿਲ ਮੇਂ ਜਗਾਨਾ ਹੋਤਾ ਹੈ।’’
ਸੰਪਰਕ: 98723-14380


Comments Off on ਯੂੰ ਹੀ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.